Robot Commits Self killing: ਹੈਰਾਨੀਜਨਕ ! ਰੋਬੋਟ ਨੇ ਕੀਤੀ ਜੀਵਨ ਲੀਲਾ ਸਮਾਪਤ, ਜਾਣੋ ਕਾਰਨ
ਦੱਖਣੀ ਕੋਰੀਆ 'ਚ ਰੋਬੋਟ ਵੱਲੋਂ ਜੀਵਨ ਲੀਲਾ ਸਮਾਪਤ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਰੋਬੋਟ ਨੇ ਕੰਮ ਦੇ ਦਬਾਅ ਕਾਰਨ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਹੈ। ਪੜ੍ਹੋ ਪੂਰੀ ਖ਼ਬਰ...
Robot Commits Self killing: ਦੱਖਣੀ ਕੋਰੀਆ ਵਿੱਚ ਇੱਕ ਅਜੀਬ ਮਾਮਲਾ ਸਾਹਮਣੇ ਆਇਆ ਹੈ। ਕਿਉਂਕਿ ਇੱਥੇ ਇੱਕ ਰੋਬੋਟ ਨੇ ਜੀਵਨ ਲੀਲਾ ਸਮਾਪਤ ਕਰ ਲਈ ਹੈ। ਰੋਬੋਟ ਨੇ ਪੌੜੀਆਂ ਤੋਂ ਛਾਲ ਮਾਰ ਕੇ ਆਪਣੀ ਜੀਵਨ ਲੀਲਾ ਸਮਾਪਤ ਕੀਤੀ ਹੈ। ਰੋਬੋਟ ਵੱਲੋਂ ਜੀਵਨ ਲੀਲਾ ਸਮਾਪਤ ਕਰਨ ਤੋਂ ਬਾਅਦ ਹੁਣ ਵਿਗਿਆਨੀ ਇਸ ਨੂੰ ਜਾਂਚ ਅਤੇ ਖੋਜ ਦਾ ਵਿਸ਼ਾ ਮੰਨ ਰਹੇ ਹਨ।
ਕੀ ਹੈ ਰੋਬੋਟ ਦਾ ਮਾਮਲਾ?
ਰੋਬੋਟ ਜੀਵਨ ਲੀਲਾ ਸਮਾਪਤ ਦਾ ਮਾਮਲਾ ਦੱਖਣੀ ਕੋਰੀਆ ਦਾ ਹੈ, ਇੱਥੇ ਮੱਧ ਦੱਖਣੀ ਕੋਰੀਆ ਦੀ ਨਗਰਪਾਲਿਕਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਰੋਬੋਟ ਜੀਵਨ ਲੀਲਾ ਸਮਾਪਤ ਦੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਕੀ ਕੰਮ ਕਰਦਾ ਸੀ ਰੋਬੋਟ ?
ਰਿਪੋਰਟ ਮੁਤਾਬਕ ਰੋਬੋਟ 9 ਤੋਂ 6 ਵਜੇ ਤੱਕ ਕੰਮ ਕਰਦਾ ਸੀ। ਉਹ ਇੱਥੇ ਲੋਕ ਸੇਵਾ ਕਰਦਾ ਸੀ ਅਤੇ ਉਸ ਨੂੰ ਇਸ ਦਾ ਕਾਰਡ ਵੀ ਮਿਲਿਆ। ਇਹ ਦੂਜੇ ਰੋਬੋਟਾਂ ਦਾ ਕੰਮ ਵੀ ਕਰਦਾ ਸੀ। ਕਿਉਂਕਿ ਇਸ ਨੂੰ ਲਿਫਟ ਚਲਾਉਣ ਦਾ ਕੰਮ ਵੀ ਦਿੱਤਾ ਗਿਆ ਸੀ। ਲੋਕਾਂ ਦਾ ਕਹਿਣਾ ਹੈ ਕਿ ਰੋਬੋਟ ਨੇ ਆਪਣੇ ਕੰਮ ਦੇ ਦਬਾਅ ਕਾਰਨ ਇਹ ਕਦਮ ਚੁੱਕਿਆ ਹੈ। ਦੱਖਣੀ ਕੋਰੀਆ ਵਿੱਚ, ਲੰਬੇ ਸਮੇਂ ਤੋਂ ਮਸ਼ੀਨਾਂ ਦੀ ਵਰਤੋਂ ਕਰਕੇ ਕੰਮ ਕੀਤਾ ਜਾ ਰਿਹਾ ਹੈ। ਕਿਹਾ ਜਾਂਦਾ ਹੈ ਕਿ ਹਰ 10 ਲੋਕਾਂ ਪਿੱਛੇ ਇੱਕ ਰੋਬੋਟ ਹੈ।
ਆਖਿਰ ਰੋਬੋਟ ਨੇ ਕਿਉਂ ਕੀਤੀ ਜੀਵਨ ਲੀਲਾ ਸਮਾਪਤ ?
ਹਾਲਾਂਕਿ ਹੁਣ ਤੱਕ ਇਸ 'ਤੇ ਵੱਖ-ਵੱਖ ਦਾਅਵੇ ਕੀਤੇ ਜਾ ਰਹੇ ਹਨ। ਪਰ ਰਿਪੋਰਟਾਂ 'ਚ ਦਾਅਵਾ ਕੀਤਾ ਗਿਆ ਹੈ ਕਿ ਰੋਬੋਟ 'ਤੇ ਕੰਮ ਦਾ ਕਾਫੀ ਦਬਾਅ ਸੀ ਅਤੇ ਉਹ ਇਸ ਕਾਰਨ ਕਾਫੀ ਪਰੇਸ਼ਾਨ ਰਹਿੰਦਾ ਸੀ। ਸੈਂਟਰਲ ਸਾਊਥ ਕੋਰੀਆ ਮਿਉਂਸਪਲ ਕਾਰਪੋਰੇਸ਼ਨ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਇਹ ਰੋਬੋਟ ਪਿਛਲੇ ਇੱਕ ਸਾਲ ਤੋਂ ਗੁਮੀ ਸ਼ਹਿਰ ਦੇ ਵਾਸੀਆਂ ਦੀ ਪ੍ਰਸ਼ਾਸਨਿਕ ਕੰਮਾਂ ਵਿੱਚ ਮਦਦ ਕਰ ਰਿਹਾ ਸੀ। ਪੌੜੀਆਂ ਤੋਂ ਛਾਲ ਮਾਰਨ ਤੋਂ ਪਹਿਲਾਂ ਰੋਬੋਟ ਇੱਕੋਂ ਥਾਂ ਉੱਤੇ ਹੀ ਘੁੰਮੀ ਜਾ ਰਿਹਾ ਸੀ, ਜਿਸ ਕਾਰਨ ਉਸ ਦੇ ਸਾਰੇ ਪੁਰਜੇ ਖਿੱਲਰ ਗਏ। ਲੋਕ ਇਸ ਨੂੰ ਆਤਮ ਹੱਤਿਆ ਮੰਨ ਰਹੇ ਹਨ।