ਦਿਵਿਆਂਗ ਗੁਰਸਿੱਖ ਕੋਲੋਂ 10-10 ਰੁਪਏ ਜੋੜਕੇ ਲਿਆ ਫੋਨ ਲੁਟੇਰਿਆਂ ਨੇ ਖੋਹਿਆ, ਮੁੜ ਮੋਬਾਇਲ ਮਿਲਣ ‘ਤੇ ਪੀੜਤ ਨੇ ਆਖੀ ਇਹ ਗੱਲ੍ਹ
ਸ਼ੁੱਕਰਵਾਰ ਦੀ ਸ਼ਾਮ ਬਟਾਲਾ ਰੋਡ ‘ਤੇ ਖੋਖਾ ਚਲਾ ਰਹੇ ਦਿਵਿਆਂਗ ਗੁਰਸਿੱਖ ਨੌਜਵਾਨ ਕੋਲੋਂ ਦੋ ਮੋਟਰਸਾਈਕਲ ਸਵਾਰ ਮੋਬਾਇਲ ਖੋਹ ਲੈ ਗਏ ਸੀ ਇਸ ਖਬਰ ਨੂੰ ਪੀਟੀਸੀ ਨਿਊਜ਼ ਵੱਲੋਂ ਨਸ਼ਰ ਕੀਤੀ ਗਈ ਜਿਸ ਤੋਂ ਬਾਅਦ ਨੌਜਵਾਨ ਦੀ ਇੱਕ ਵਿਅਕਤੀ ਵੱਲੋਂ ਮਦਦ ਕੀਤੀ ਗਈ।
Amritsar Loot News: ਪੰਜਾਬ ‘ਚ ਲਗਾਤਾਰ ਚੋਰੀ, ਲੁੱਟਖੋਹ ਅਤੇ ਕਤਲ ਦੀਆਂ ਵਾਰਦਾਤਾਂ ਸਾਹਮਣੇ ਆ ਰਹੀਆਂ ਹਨ। ਇਨ੍ਹਾਂ ਵਾਰਦਾਤਾਂ ‘ਤੇ ਬੇੱਸ਼ਕ ਪੰਜਾਬ ਪੁਲਿਸ ਵੱਲੋਂ ਕਾਰਵਾਈ ਕਰਨ ਦੇ ਦਾਅਵੇ ਕੀਤੇ ਜਾ ਰਹੇ ਹਨ ਪਰ ਚੋਰਾਂ ਅਤੇ ਲੁਟੇਰਿਆਂ ਬੇਖੌਫ ਲੁੱਟ ਦੀਆਂ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਹਨ। ਇਸੇ ਤਰ੍ਹਾਂ ਹੀ ਅੰਮ੍ਰਿਤਸਰ ਤੋਂ ਸਾਹਮਣੇ ਆਇਆ ਹੈ। ਜਿੱਥੇ ਚੋਰਾਂ ਲੁਟੇਰਿਆਂ ਨੇ ਦਿਵਿਆਂਗ ਨੌਜਵਾਨ ਨੂੰ ਵੀ ਨਹੀਂ ਬਖਸ਼ਿਆ ਅਤੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ।
ਮਿਲੀ ਜਾਣਕਾਰੀ ਮੁਤਾਬਿਕ ਸ਼ੁੱਕਰਵਾਰ ਦੀ ਸ਼ਾਮ ਬਟਾਲਾ ਰੋਡ ‘ਤੇ ਖੋਖਾ ਚਲਾ ਰਹੇ ਦਿਵਿਆਂਗ ਗੁਰਸਿੱਖ ਨੌਜਵਾਨ ਕੋਲੋਂ ਦੋ ਮੋਟਰਸਾਈਕਲ ਸਵਾਰ ਮੋਬਾਇਲ ਖੋਹ ਕੇ ਫਰਾਰ ਹੋ ਗਏ। ਇਸ ਮਾਮਲੇ ਤੋਂ ਬਾਅਦ ਗੁਰਸਿੱਖ ਨੌਜਵਾਨ ਕਾਫੀ ਨਿਰਾਸ਼ ਹੋ ਗਿਆ।
ਪੀਟੀਸੀ ਨਿਊਜ਼ ਦੇ ਪੱਤਰਕਾਰ ਮਨਿੰਦਰ ਮੋਂਗਾ ਨੇ ਜਦੋ ਪੀੜਤ ਨੌਜਵਾਨ ਦੇ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਉਸ ਨੇ ਉਹ ਮੋਬਾਇਲ 10-10 ਰੁਪਏ ਜੋੜ ਕੈ ਲਿਆ ਸੀ। ਜਿਸ ਨੂੰ ਲੁਟੇਰੇ ਉਸ ਤੋਂ ਖੋਹ ਕੇ ਲੈ ਗਏ ਹਨ। ਇਸ ਖਬਰ ਨੂੰ ਪੀਟੀਸੀ ਨਿਊਜ਼ ਵੱਲੋਂ ਬਹੁਤ ਹੀ ਪ੍ਰਮੁੱਖਤਾ ਨਾਲ ਦਿਖਾਈ ਗਈ ਜਿਸ ਤੋਂ ਬਾਅਦ ਇੱਕ ਡਾਕਟਰ ਵੱਲੋਂ ਪੀੜਤ ਨੌਜਵਾਨ ਨਾਲ ਮੁਲਾਕਾਤ ਕਰ ਉਸ ਨੂੰ ਮੋਬਾਇਲ ਭੇਂਟ ਕੀਤਾ ਗਿਆ।
ਦੱਸ ਦਈਏ ਕਿ ਪੀਟੀਸੀ ਨਿਊਜ਼ ‘ਤੇ ਪੀੜਤ ਨੌਜਵਾਨ ਨਾਲ ਵਾਪਰੀ ਘਟਨਾ ਸੁਣਨ ਤੋਂ ਬਾਅਦ ਇੱਕ ਡਾਕਟਰ ਵੱਲੋਂ ਨੌਜਵਾਨ ਰਜਿੰਦਰ ਸਿੰਘ ਦੀ ਮਦਦ ਕੀਤੀ ਗਈ ਅਤੇ ਉਸ ਨੂੰ ਮੋਬਾਇਲ ਵੀ ਦਿੱਤਾ। ਜਿਸ ਨੂੰ ਪਾ ਕੇ ਪੀੜਤ ਨੌਜਵਾਨ ਦੀਆਂ ਅੱਖਾਂ ‘ਚ ਹੰਝੂ ਆ ਗਏ। ਪੀੜਤ ਨੌਜਵਾਨ ਨੇ ਕਿਹਾ ਕਿ ਹੁਣ ਉਹ ਮੋਬਾਇਲ ਲੈ ਕੇ ਆਪਣੀ ਦੁਕਾਨ ‘ਤੇ ਨਹੀਂ ਆਵੇਗਾ। ਕਿੱਧਰੇ ਫਿਰ ਤੋਂ ਕੋਈ ਚੋਰ ਲੁਟੇਰੇ ਉਸ ਤੋਂ ਖੋਹ ਨਾ ਲੈ ਜਾਣ। ਇਨ੍ਹਾਂ ਸ਼ਬਦ ਪੰਜਾਬ ਸਰਕਾਰ ਦੇ ਕਾਨੂੰਨ ਵਿਵਸਥਾ ‘ਤੇ ਸਵਾਲ ਖੜ੍ਹੇ ਕਰ ਦਿੱਤੇ ਹਨ।
ਖੈਰ ਇਹ ਘਟਨਾ ਇਨਸਾਨਿਅਤ ਨੂੰ ਸ਼ਰਮਸਾਰ ਕਰਨ ਵਾਲੀ ਹੈ। ਕਿਉਂਕਿ ਇੱਕ ਦਿਵਿਆਂਗ ਸ਼ਖਸ ਨੂੰ ਨੌਜਵਾਨਾਂ ਵੱਲੋਂ ਲੁੱਟ ਦਾ ਸ਼ਿਕਾਰ ਬਣਾਇਆ ਗਿਆ ਹੈ। ਜੋ ਕਿ ਆਪਣੀ ਰੋਜ਼ੀ ਰੋਟੀ ਕਮਾਉਣ ਲਈ ਮਿਹਨਤ ਕਰ ਰਿਹਾ ਹੈ। ਹਾਲਾਂਕਿ ਇੱਕ ਵਿਅਕਤੀ ਵੱਲੋਂ ਉਸ ਨੌਜਵਾਨ ਦੀ ਮਦਦ ਵੀ ਕੀਤੀ ਗਈ।
ਇਹ ਵੀ ਪੜ੍ਹੋ: Gangster Ansari: ਗੈਂਗਸਟਰ ਮੁਖਤਾਰ ਅੰਸਾਰੀ ਮਾਮਲਾ; CM ਮਾਨ ਦਾ ਐਲਾਨ, ਇਨ੍ਹਾਂ ਤੋਂ ਵਸੂਲਿਆ ਜਾਵੇਗਾ ਖਰਚਾ