Jalandhar Looted : ਦਿਨ-ਦਿਹਾੜੇ ਘਰ ਅੰਦਰ ਦਾਖਲ ਹੋਏ ਬੇਖ਼ੌਫ਼ ਲੁਟੇਰੇ, ਬਿਮਾਰ ਵਿਅਕਤੀ ਦਾ ਹਾਲ-ਚਾਲ ਪੁੱਛ ਕੇ ਫੋਨ ਖੋਹ ਹੋਏ ਫਰਾਰ

ਜਲੰਧਰ ਦੇ ਬਸਤੀ ਬਾਵਾ ਖੇਲ ਸਥਿਤ ਤਾਰਾ ਸਿੰਘ ਐਵੀਨਿਊ 'ਚ ਮੋਟਰਸਾਈਲ ਸਵਾਰ ਲੁਟੇਰੇ ਘਰ ਦੇ ਅੰਦਰ ਬੈਠੇ ਬੈਠੇ ਵਿਅਕਤੀ ਤੋਂ ਫੋਨ ਖੋਹ ਫਰਾਰ ਹੋ ਗਏ।

By  Dhalwinder Sandhu September 11th 2024 05:17 PM -- Updated: September 11th 2024 05:19 PM

Jalandhar Looted Phone : ਜਲੰਧਰ ਦੇ ਬਸਤੀ ਬਾਵਾ ਖੇਲ ਸਥਿਤ ਤਾਰਾ ਸਿੰਘ ਐਵੀਨਿਊ 'ਚ ਮੋਟਰਸਾਈਲ ਸਵਾਰ ਲੁਟੇਰੇ ਘਰ ਦੇ ਅੰਦਰ ਬੈਠੇ ਬੈਠੇ ਵਿਅਕਤੀ ਤੋਂ ਫੋਨ ਖੋਹ ਫਰਾਰ ਹੋ ਗਏ। ਘਟਨਾ ਦਾ ਸੀਸੀਟੀਵੀ ਸਾਹਮਣੇ ਆਇਆ ਹੈ, ਜਿਸ ਵਿੱਚ ਮੋਟਰਸਾਈਕਲ ਸਵਾਰ ਲੁਟੇਰੇ ਲੁੱਟ-ਖੋਹ ਕਰਦੇ ਨਜ਼ਰ ਆ ਰਹੇ ਹਨ।

ਵਾਰਦਾਤ ਤੋਂ ਪਹਿਲਾ ਕੀਤੀ ਰੇਕੀ

ਮੁਲਜ਼ਮ ਨੇ ਵਾਰਦਾਤ ਤੋਂ ਪਹਿਲਾਂ ਰੇਕੀ ਕੀਤੀ ਸੀ। ਜਿਸ ਵਿਅਕਤੀ ਤੋਂ ਫ਼ੋਨ ਚੋਰੀ ਹੋਇਆ ਹੈ, ਉਸ ਦੀ ਲੱਤ ਟੁੱਟ ਗਈ ਹੈ। ਉਸ ਦੀ ਲੱਤ ਦਾ ਆਪਰੇਸ਼ਨ ਹੋਇਆ ਹੈ ਅਤੇ ਉਸ ਦੀ ਲੱਤ ਵਿੱਚ ਰਾਡ ਪਈ ਹੋਈ ਹੈ। ਇਸ ਦਾ ਫਾਇਦਾ ਉਠਾਉਂਦੇ ਹੋਏ ਮੁਲਜ਼ਮ ਨੇ ਵਾਰਦਾਤ ਨੂੰ ਅੰਜਾਮ ਦਿੱਤਾ। 

ਮੋਟਰਸਾਈਕ ਉੱਤੇ ਆਏ ਸਨ ਲੁਟੇਰੇ

ਜਾਣਕਾਰੀ ਮੁਤਾਬਕ ਇਹ ਘਟਨਾ ਸੋਮਵਾਰ ਦੁਪਹਿਰ ਨੂੰ ਵਾਪਰੀ। ਪੀੜਤਾ ਆਪਣੇ ਘਰ ਦੇ ਅੰਦਰ ਵਰਾਂਡੇ 'ਚ ਕੁਰਸੀ 'ਤੇ ਬੈਠੀ ਸੀ। ਇਸ ਦੌਰਾਨ ਬਾਈਕ ਸਵਾਰ ਲੁਟੇਰਿਆਂ ਨੇ ਆਪਣੀ ਬਾਈਕ ਸਾਈਡ 'ਤੇ ਖੜ੍ਹੀ ਕਰ ਦਿੱਤੀ ਅਤੇ ਇੱਕ ਲੁਟੇਰੇ ਘਰ ਦੇ ਅੰਦਰ ਵੜ ਗਿਆ। ਜਿਵੇਂ ਹੀ ਮੁਲਜ਼ਮ ਉਥੇ ਪਹੁੰਚਿਆ, ਉਸਨੇ ਪਹਿਲਾਂ ਪੀੜਤਾ ਦਾ ਹਾਲ-ਚਾਲ ਪੁੱਛਿਆ ਅਤੇ ਫਿਰ ਚਲਾ ਗਿਆ।

ਕੁਝ ਸਮੇਂ ਬਾਅਦ ਮੁਲਜ਼ਮ ਫਿਰ ਤੋਂ ਆਪਣੇ ਇੱਕ ਹੋਰ ਸਾਥੀ ਨਾਲ ਬਾਈਕ 'ਤੇ ਸਵਾਰ ਹੋ ਕੇ ਗਲੀ 'ਚ ਆ ਗਿਆ। ਤੀਜੀ ਵਾਰ ਇੱਕ ਲੁਟੇਰਾ ਬਾਈਕ ਤੇ ਦੂਜਾ ਪੈਦਲ ਹੀ ਗਲੀ ਵਿੱਚ ਦਾਖਲ ਹੋਇਆ। ਜਿਸ ਤੋਂ ਬਾਅਦ ਪੈਦਲ ਆ ਰਿਹਾ ਲੁਟੇਰਾ ਫਿਰ ਘਰ ਅੰਦਰ ਦਾਖਲ ਹੋ ਗਿਆ ਅਤੇ ਵਿਅਕਤੀ ਦਾ ਫੋਨ ਲੈ ਕੇ ਭੱਜ ਗਿਆ। ਇਸ ਦੌਰਾਨ ਦੂਜਾ ਲੁਟੇਰਾ ਬਾਈਕ ਮੋੜ ਕੇ ਖੜ੍ਹਾ ਸੀ। ਜਿੱਥੋਂ ਲੁਟੇਰੇ ਫੋਨ ਲੈ ਕੇ ਫਰਾਰ ਹੋ ਗਏ।

ਪੁਲਿਸ ਕਰ ਰਹੀ ਹੈ ਜਾਂਚ

ਲੁੱਟ ਤੋਂ ਬਾਅਦ ਪੀੜਤ ਨੇ ਰੌਲਾ ਪਾਇਆ ਪਰ ਕੁਝ ਨਹੀਂ ਹੋਇਆ। ਜਿਸ ਤੋਂ ਬਾਅਦ ਪੀੜਤਾ ਦਾ ਲੜਕਾ ਵੀ ਮੁਲਜ਼ਮ ਦੇ ਪਿੱਛੇ ਭੱਜ ਗਿਆ। ਪਰ ਮੁਲਜ਼ਮ ਭੱਜਣ ਵਿੱਚ ਕਾਮਯਾਬ ਹੋ ਗਿਆ। ਥਾਣਾ ਬਸਤੀ ਬਾਵਾ ਖੇਲ ਦੀ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਪੁਲਿਸ ਮਾਮਲੇ ਦੀ ਜਾਂਚ ਤੋਂ ਬਾਅਦ ਮਾਮਲਾ ਦਰਜ ਕਰੇਗੀ। ਸੀਸੀਟੀਵੀ ਵਿੱਚ ਕੈਦ ਮੁਲਜ਼ਮਾਂ ਦੀ ਪਛਾਣ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ : Smallest Flip Phone : ਇਹ ਦੁਨੀਆ ਦਾ ਸਭ ਤੋਂ ਛੋਟਾ ਫਲਿੱਪ ਫੋਨ, ਮਿਲਦੇ ਹਨ ਸਾਰੇ ਫੀਚਰਸ

Related Post