Delhi Road Rage Incident : ਕਾਰ ਚਾਲਕ ਨੇ 10 ਮੀਟਰ ਤੱਕ ਘੜੀਸਿਆ ਪੁਲਿਸ ਮੁਲਾਜ਼ਮ, ਹੋਈ ਦਰਦਨਾਕ ਮੌਤ
ਦਰਅਸਲ ਕਾਂਸਟੇਬਲ ਨੇ ਕਾਰ ਚਾਲਕ ਨੂੰ ਕਾਰ ਹਟਾਉਣ ਲਈ ਕਿਹਾ ਸੀ। ਇਸ ਤੋਂ ਗੁੱਸੇ 'ਚ ਆ ਕੇ ਕਾਰ ਚਾਲਕ ਕਾਂਸਟੇਬਲ ਨੂੰ 10 ਮੀਟਰ ਤੱਕ ਘਸੀਟਦਾ ਲੈ ਗਿਆ ਅਤੇ ਦੂਜੀ ਕਾਰ ਨਾਲ ਵੀ ਟਕਰਾ ਗਿਆ।
Delhi Road Rage Incident : ਦਿੱਲੀ ਦੇ ਨੰਗਲੋਈ ਇਲਾਕੇ 'ਚ ਬੀਤੀ ਰਾਤ ਰੋਡ ਰੇਜ ਦੀ ਘਟਨਾ ਵਾਪਰੀ। ਇੱਕ ਕਾਰ ਨੇ ਦਿੱਲੀ ਪੁਲਿਸ ਦੇ ਕਾਂਸਟੇਬਲ ਸੰਦੀਪ ਨੂੰ ਕੁਚਲ ਦਿੱਤਾ, ਜਿਸ ਕਾਰਨ ਉਸਦੀ ਮੌਤ ਹੋ ਗਈ।
ਦਰਅਸਲ ਕਾਂਸਟੇਬਲ ਨੇ ਕਾਰ ਚਾਲਕ ਨੂੰ ਕਾਰ ਹਟਾਉਣ ਲਈ ਕਿਹਾ ਸੀ। ਇਸ ਤੋਂ ਗੁੱਸੇ 'ਚ ਆ ਕੇ ਕਾਰ ਚਾਲਕ ਕਾਂਸਟੇਬਲ ਨੂੰ 10 ਮੀਟਰ ਤੱਕ ਘਸੀਟਦਾ ਲੈ ਗਿਆ ਅਤੇ ਦੂਜੀ ਕਾਰ ਨਾਲ ਵੀ ਟਕਰਾ ਗਿਆ। ਇਸ ਹਾਦਸੇ ਵਿੱਚ ਕਾਂਸਟੇਬਲ ਦੀ ਮੌਤ ਹੋ ਗਈ। ਪੁਲਿਸ ਨੇ ਕਾਰ ਨੂੰ ਕਬਜ਼ੇ 'ਚ ਲੈ ਲਿਆ ਹੈ, ਜਦਕਿ ਦੋਸ਼ੀ ਫਰਾਰ ਹੈ। ਕਾਂਸਟੇਬਲ ਸੰਦੀਪ ਦੀ ਹਾਦਸਾਗ੍ਰਸਤ ਹੋਈ ਬਾਈਕ ਨੰਗਲੋਈ ਥਾਣੇ ਵਿੱਚ ਖੜ੍ਹੀ ਕਰ ਦਿੱਤੀ ਗਈ ਹੈ।
ਰੋਡ ਰੇਜ ਘਟਨਾ 'ਚ ਕਾਂਸਟੇਬਲ ਸੰਦੀਪ ਦੀ ਮੌਤ 'ਤੇ ਬਾਹਰੀ ਦਿੱਲੀ ਪੁਲਿਸ ਦੇ ਡਿਪਟੀ ਕਮਿਸ਼ਨਰ ਜਿੰਮੀ ਚਿਰਮ ਨੇ ਕਿਹਾ ਕਿ ਨੰਗਲੋਈ ਪੁਲਿਸ ਸਟੇਸ਼ਨ 'ਚ ਕੰਮ ਕਰਦੇ 2018 ਬੈਚ ਦੇ 30 ਸਾਲਾ ਕਾਂਸਟੇਬਲ ਸੰਦੀਪ ਦੀ ਹਸਪਤਾਲ 'ਚ ਇਲਾਜ ਦੌਰਾਨ ਮੌਤ ਹੋ ਗਈ। ਸੰਦੀਪ ਰਾਤ ਕਰੀਬ 2 ਵਜੇ ਡਿਊਟੀ 'ਤੇ ਪੈਟਰੋਲਿੰਗ ਕਰ ਰਿਹਾ ਸੀ।
ਇਸੇ ਦੌਰਾਨ ਇੱਕ ਹੋਰ ਕਾਰ ਵੀਨਾ ਐਨਕਲੇਵ ਨੇੜੇ ਖੜ੍ਹੀ ਸੀ। ਲੰਘਦੇ ਸਮੇਂ ਸ਼ਾਇਦ ਦੋਵਾਂ ਵਿਚਕਾਰ ਕੋਈ ਗੱਲਬਾਤ ਹੋਈ ਸੀ, ਜਿਸ ਤੋਂ ਬਾਅਦ ਚਾਰ ਪਹੀਆ ਵਾਹਨ ਨੇ ਪਿੱਛੇ ਤੋਂ ਸੰਦੀਪ ਦੀ ਬਾਈਕ ਨੂੰ ਟੱਕਰ ਮਾਰ ਦਿੱਤੀ ਅਤੇ ਕਰੀਬ 10 ਮੀਟਰ ਤੱਕ ਘਸੀਟਦਾ ਰਿਹਾ। ਇਸ ਦੌਰਾਨ ਉਸ ਨੇ ਇਕ ਹੋਰ ਵਾਹਨ ਨੂੰ ਵੀ ਟੱਕਰ ਮਾਰ ਦਿੱਤੀ।
ਡਿਪਟੀ ਕਮਿਸ਼ਨਰ ਆਫ ਪੁਲਿਸ ਨੇ ਦੱਸਿਆ ਕਿ ਇਸ ਕਾਰਨ ਸੰਦੀਪ ਦੇ ਸਿਰ ’ਤੇ ਗੰਭੀਰ ਸੱਟਾਂ ਲੱਗੀਆਂ ਅਤੇ ਇਸ ਕਾਰਨ ਉਸ ਦੀ ਮੌਤ ਹੋ ਗਈ। ਅਸੀਂ ਪੋਸਟ ਮਾਰਟਮ ਦੀ ਉਡੀਕ ਕਰ ਰਹੇ ਹਾਂ। ਇਹ ਰੋਡ ਰੇਜ ਦਾ ਮਾਮਲਾ ਜਾਪਦਾ ਹੈ, ਬੀਐਨਐਸ ਦੀ ਧਾਰਾ 102 ਤਹਿਤ ਐਫਆਈਆਰ ਦਰਜ ਕੀਤੀ ਗਈ ਹੈ। ਦੋਸ਼ੀਆਂ ਦੀ ਭਾਲ ਜਾਰੀ ਹੈ। ਕਾਰ ਸਾਡੇ ਕਬਜ਼ੇ ਵਿਚ ਹੈ। ਗੱਡੀ ਦੇ ਵੇਰਵਿਆਂ ਦੀ ਜਾਂਚ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ : Ram Rahim Parole : ਜੇਲ੍ਹੋਂ ਮੁੜ ਬਾਹਰ ਆਵੇਗਾ ਰਾਮ ਰਹੀਮ? ਡੇਰਾ ਮੁਖੀ ਨੇ ਹਰਿਆਣਾ ਸਰਕਾਰ ਤੋਂ 20 ਦਿਨ ਦੀ ਮੰਗੀ ਪੈਰੋਲ