ਪਟਿਆਲਾ ਦੇ ਸਿੱਖ ਪਰਿਵਾਰ ਨਾਲ ਬਰੇਲੀ ਨੇੜੇ ਵਾਪਰਿਆ ਸੜਕ ਹਾਦਸਾ; ਪਿਤਾ ਸਣੇ ਦੋਵੇਂ ਪੁੱਤਰਾਂ ਦੀ ਮੌਤ
ਪਟਿਆਲਾ: ਆਨੰਦ ਨਗਰ ਐਕਸਟੈਨਸ਼ਨ 'ਚ ਰਹਿਣ ਵਾਲੇ ਪਰਮਜੀਤ ਸਿੰਘ ਚੱਢਾ ਅਤੇ ਉਨ੍ਹਾਂ ਦੇ 2 ਪੁੱਤਰਾਂ ਦੀ ਬਰੇਲੀ ਨੇੜੇ ਫਤਿਹਗੰਜ ਟੋਲ-ਪਲਾਜਾ ਵਿਖੇ ਸੜਕ ਹਾਦਸੇ 'ਚ ਮੌਤ ਹੋ ਗਈ। ਜਦੋਂ ਕਿ ਉਨ੍ਹਾਂ ਦੀ ਪਤਨੀ ਅਤੇ ਬੱਚੀ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਏ।
ਮ੍ਰਿਤਕਾਂ 'ਚ 42 ਸਾਲਾ ਪਰਮਜੀਤ ਸਿੰਘ ਚੱਢਾ ਤੋਂ ਇਲਾਵਾ ਉਨ੍ਹਾਂ ਦੇ 2 ਪੁੱਤਰ ਸਰਬਜੀਤ ਸਿੰਘ ਉਰਫ਼ ਅਵੀ (16) ਅਤੇ ਅੰਸ਼ ਸਿੰਘ (14) ਵੀ ਸ਼ਾਮਲ ਹਨ। ਜਦੋਂ ਕਿ ਉਨ੍ਹਾਂ ਦੀ ਪਤਨੀ ਇੰਦਰਪ੍ਰੀਤ ਕੌਰ ਅਤੇ 5 ਸਾਲ ਦੀ ਪੁੱਤਰੀ ਦੋਵੇਂ ਜ਼ਖ਼ਮੀ ਹੋ ਗਏ ਸਨ।
ਜਾਣਕਾਰੀ ਮੁਤਾਬਕ ਪਰਮਿੰਦਰ ਸਿੰਘ ਆਪਣੇ ਪਰਿਵਾਰ ਸਮੇਤ ਬਰੇਲੀ ਵਿਖੇ ਇਕ ਵਿਆਹ ਸਮਾਗਮ 'ਚ ਸ਼ਾਮਲ ਹੋਣ ਲਈ ਗਏ ਸਨ। ਉਨ੍ਹਾਂ ਦੇ ਕੁਝ ਹੋਰ ਰਿਸ਼ਤੇਦਾਰ ਵੀ ਨਾਲ ਸਨ। ਬੀਤੀ ਰਾਤ ਜਦੋਂ ਉਹ ਵਿਆਹ ਸਮਾਗਮ ਤੋਂ ਵਾਪਸ ਆ ਰਹੇ ਸਨ ਤਾਂ ਕਾਰ ਦੇ ਟਾਇਰ 'ਚ ਹਵਾ ਘਟਣ 'ਤੇ ਜਦੋਂ ਹਵਾ ਭਰਵਾਉਣ ਲਈ ਫਤਿਹਗੰਜ ਟੋਲ-ਪਲਾਜ਼ਾ ਕੋਲ ਰੁਕੇ ਤਾਂ ਇਥੇ ਉਹ ਹਾਲੇ ਆਪਣੀ ਗੱਡੀ 'ਚ ਹਵਾ ਭਰਵਾਉਣ ਲਈ ਰੁਕੇ ਹੀ ਸਨ, ਪਿੱਛੋਂ ਇੱਕ ਤੇਜ਼ ਰਫ਼ਤਾਰ ਕੇਂਟਰ ਨੇ ਆ ਉਨ੍ਹਾਂ 'ਚ ਟੱਕਰ ਮਾਰ ਦਿੱਤੀ।
ਬੇਕਾਬੂ ਕੈਂਟਰ ਨੇ ਪਹਿਲਾਂ ਪਰਮਜੀਤ ਸਿੰਘ ਚੱਢਾ ਦੀ ਗੱਡੀ ਦੇ ਪਿੱਛੇ ਉਨ੍ਹਾਂ ਦੇ ਰਿਸ਼ਤੇਦਾਰ ਦੀ ਖੜ੍ਹੀ ਗੱਡੀ ਨੂੰ ਫੇਟ ਮਾਰੀ। ਫਿਰ ਹਵਾ ਭਰਵਾਉਣ ਲਈ ਗੱਡੀ ਦੇ ਬਾਹਰ ਖੜ੍ਹੇ ਪਿਓ-ਪੁੱਤਰਾਂ ਨੂੰ ਦਰੜ ਦਿੱਤਾ।
- ਰਿਪੋਰਟਰ ਗਗਨਦੀਪ ਸਿੰਘ ਅਹੂਜਾ ਦੇ ਸਹਿਯੋਗ ਨਾਲ
ਹੋਰ ਖ਼ਬਰਾਂ ਪੜ੍ਹੋ
- ਹਸਪਤਾਲ ਲਈ ਖਰੀਦੇ ਏ.ਸੀ. ਅਤੇ ਫਰਿੱਜ ਹੋਏ ਗਾਇਬ; ਵਿਅਕਤੀ ਨੇ 'ਆਪ' ਵਿਧਾਇਕ 'ਤੇ ਲਾਏ ਇਲਜ਼ਾਮ
- ਗੈਂਗਸਟਰ ਗੋਲਡੀ ਬਰਾੜ ਨੇ ਕਬੂਲਿਆ ਮੂਸੇਵਾਲੇ ਦਾ ਕਤਲ; ਆਡੀਓ ਇੰਟਰਵਿਊ 'ਚ ਕੀਤਾ ਇਹ ਦਾਅਵਾ