ਰਿਤੇਸ਼ ਦੇਸ਼ਮੁੱਖ ਅਤੇ ਜੇਨੇਲੀਆ 'ਤੇ ਬੈਂਕਾਂ ਤੋਂ 116 ਕਰੋੜ ਰੁਪਏ ਦੇ ਕਰਜ਼ੇ 'ਚ ਬੇਨਿਯਮੀਆਂ ਦਾ ਇਲਜ਼ਾਮ

By  Jasmeet Singh December 2nd 2022 10:06 AM

ਮੁੰਬਈ, 2 ਦਸੰਬਰ: ਅਭਿਨੇਤਾ ਰਿਤੇਸ਼ ਦੇਸ਼ਮੁਖ ਅਤੇ ਉਨ੍ਹਾਂ ਦੀ ਪਤਨੀ ਜੇਨੇਲੀਆ ਦੇਸ਼ਮੁਖ ਨੂੰ ਸਹਿਕਾਰੀ ਬੈਂਕਾਂ ਦੁਆਰਾ ਲਾਤੂਰ ਵਿੱਚ ਆਪਣੀ ਐਗਰੋ-ਪ੍ਰੋਸੈਸਿੰਗ ਕੰਪਨੀ ਲਈ 116 ਕਰੋੜ ਰੁਪਏ ਦਾ ਕਰਜ਼ਾ ਦੇਣ ਵਿੱਚ ਬੇਨਿਯਮੀਆਂ ਦੇ ਇਲਜ਼ਾਮਾਂ ਤੋਂ ਬਾਅਦ ਮਾਮਲੇ ਦੀ ਜਾਂਚ ਦੇ ਆਦੇਸ਼ ਦਿੱਤੇ ਗਏ ਹਨ। 

ਇਹ ਵੀ ਪੜ੍ਹੋ: ਪੰਜਾਬੀ ਗਾਇਕ ਖ਼ਿਲਾਫ਼ ਅਸਲਾ ਐਕਟ ਤਹਿਤ ਮਾਮਲਾ ਦਰਜ

ਪਿਛਲੇ ਮਹੀਨੇ ਲਾਤੂਰ ਜ਼ਿਲ੍ਹੇ ਦੇ ਭਾਜਪਾ ਨੇਤਾਵਾਂ ਨੇ ਇਲਜ਼ਾਮ ਲਗਾਇਆ ਸੀ ਕਿ ਪਿਛਲੀ ਮਹਾ ਵਿਕਾਸ ਅਗਾੜੀ (ਐਮਵੀਏ) ਸਰਕਾਰ ਦੌਰਾਨ, ਐਗਰੋ-ਪ੍ਰੋਸੈਸਿੰਗ ਕੰਪਨੀ 'ਦੇਸ਼ ਐਗਰੋ ਪ੍ਰਾਈਵੇਟ ਲਿਮਟਿਡ' ਨੂੰ ਉਨ੍ਹਾਂ ਦੇ ਗ੍ਰਹਿ ਸ਼ਹਿਰ ਲਾਤੂਰ ਵਿੱਚ ਮਹਾਰਾਸ਼ਟਰ ਉਦਯੋਗਿਕ ਵਿਕਾਸ ਨਿਗਮ (ਐਮਆਈਡੀਸੀ) ਦਾ ਪਲਾਟ ਮਿਲਿਆ ਸੀ।

ਮਹਾਰਾਸ਼ਟਰ ਦੇ ਸਹਿਕਾਰਤਾ ਮੰਤਰੀ ਅਤੁਲ ਸੇਵ ਨੇ ਕਿਹਾ ਹੈ ਕਿ ਸੂਬੇ ਦੇ ਭਾਜਪਾ ਆਗੂਆਂ ਨੇ ਇਹ ਵੀ ਇਲਜ਼ਾਮ ਲਾਇਆ ਸੀ ਕਿ ਕੰਪਨੀ ਨੇ ਪੰਢਰਪੁਰ ਅਰਬਨ ਕੋਆਪਰੇਟਿਵ ਬੈਂਕ ਨੂੰ 4 ਅਕਤੂਬਰ 2021 ਨੂੰ ਕਰਜ਼ੇ ਲਈ ਅਰਜ਼ੀ ਦਿੱਤੀ ਸੀ ਅਤੇ ਬੈਂਕ ਨੇ 27 ਅਕਤੂਬਰ ਨੂੰ 4 ਕਰੋੜ ਰੁਪਏ ਦਾ ਕਰਜ਼ੇ ਨੂੰ ਮਨਜ਼ੂਰੀ ਦਿੱਤੀ। 

ਇਸ ਦੇ ਨਾਲ ਹੀ ਕੰਪਨੀ ਨੇ ਲਾਤੂਰ ਜ਼ਿਲ੍ਹਾ ਕੇਂਦਰੀ ਸਹਿਕਾਰੀ ਬੈਂਕ ਨੂੰ ਕਰਜ਼ੇ ਲਈ ਅਰਜ਼ੀ ਦਿੱਤੀ ਸੀ ਅਤੇ 27 ਅਕਤੂਬਰ ਨੂੰ ਬੈਂਕ ਤੋਂ 61 ਕਰੋੜ ਰੁਪਏ ਦਾ ਕਰਜ਼ਾ ਮਨਜ਼ੂਰ ਕੀਤਾ ਗਿਆ ਸੀ। ਬੈਂਕ ਤੋਂ 55 ਕਰੋੜ ਰੁਪਏ ਦਾ ਇੱਕ ਹੋਰ ਕਰਜ਼ਾ ਵੀ 25 ਜੁਲਾਈ 2022 ਨੂੰ ਮਨਜ਼ੂਰ ਕੀਤਾ ਗਿਆ ਸੀ। ਇਲਜ਼ਾਮ ਨੇ ਕਿ ਰਿਤੇਸ਼ ਦੇਸ਼ਮੁਖ ਦੀ ਕੰਪਨੀ ਨੂੰ ਬੈਂਕਾਂ ਤੋਂ ਜ਼ਰੂਰੀ ਨਿਯਮਾਂ ਦੀ ਪਾਲਣਾ ਕੀਤੇ ਬਿਨਾਂ ਫੰਡਿੰਗ ਦੀ ਮਨਜ਼ੂਰੀ ਦਿੱਤੀ ਗਈ ਹੈ।

ਇਹ ਵੀ ਪੜ੍ਹੋ: ਕਬੂਤਰਬਾਜ਼ੀ ਦੇ ਮਾਮਲੇ ’ਚ ਫਸੇ ਕਾਮੇਡੀਅਨ ਸਟਾਰ ਕਾਕੇ ਸ਼ਾਹ, ਜਾਣੋ ਪੂਰਾ ਮਾਮਲਾ

ਇਸ ਸਬੰਧ ਵਿਚ ਸਹਿਕਾਰਤਾ ਮੰਤਰੀ ਸੇਵ ਨੇ ਕਿਹਾ, ''ਭਾਜਪਾ ਦੇ ਲਾਤੂਰ ਜ਼ਿਲ੍ਹਾ ਪ੍ਰਧਾਨ (ਗੁਰੂਨਾਥ) ਮੇਗੇ ਨੇ ਇਸ ਸਬੰਧ ਵਿੱਚ ਇਕ ਪੱਤਰ ਲਿਖਿਆ ਸੀ। ਮੈਂ MIDC ਬਾਰੇ ਕੁਝ ਨਹੀਂ ਜਾਣਦਾ ਪਰ ਮੈਂ ਇਹ ਪਤਾ ਲਗਾਉਣ ਲਈ ਜਾਂਚ ਦੇ ਆਦੇਸ਼ ਦਿੱਤੇ ਹਨ ਕਿ ਕੀ ਬੈਂਕਾਂ ਦੀ ਤਰਫੋਂ ਕੋਈ ਬੇਨਿਯਮੀ ਹੋਈ ਹੈ।

Related Post