Rishabh Pant Struggle Story : ਕਿਸੇ ਫਿਲਮੀ ਕਹਾਣੀ ਤੋਂ ਘੱਟ ਨਹੀਂ ਹੈ ਰਿਸ਼ਭ ਪੰਤ ਦੀ ਜ਼ਿੰਦਗੀ, ਇਸ ਗੁਰਦੁਆਰਾ ਸਾਹਿਬ ’ਚ ਕੱਟੀਆਂ ਸੀ ਰਾਤਾਂ

ਪੰਤ ਦੀ ਜ਼ਿੰਦਗੀ ਕਈ ਸੰਘਰਸ਼ਾਂ ਦੇ ਵਿਚਕਾਰ ਆਪਣੇ ਹੁਨਰ ਨੂੰ ਨਿਖਾਰਨ ਦੀ ਕਹਾਣੀ ਹੈ। ਉਤਰਾਖੰਡ ਦੇ ਰੁੜਕੀ ਵਿੱਚ ਰਹਿ ਰਹੇ ਪੰਤ ਦਾ ਪਰਿਵਾਰ ਉਸ ਨੂੰ ਦਿੱਲੀ ਕ੍ਰਿਕਟ ਦੀ ਚੋਟੀ ਦੀ ਅਕੈਡਮੀ ਵਿੱਚ ਦਾਖ਼ਲਾ ਦਿਵਾਉਣਾ ਚਾਹੁੰਦਾ ਸੀ।

By  Aarti June 6th 2024 03:23 PM

Rishabh Pant Struggle Story : ਅੱਜ ਰਿਸ਼ਭ ਪੰਤ ਨੂੰ ਕਿਸੇ ਪਛਾਣ ਦੀ ਲੋੜ ਨਹੀਂ ਹੈ। ਪਰ ਇਸ ਖਿਡਾਰੀ ਦਾ ਸਫ਼ਰ ਬਿਲਕੁਲ ਫ਼ਿਲਮੀ ਰਿਹਾ ਹੈ। ਦਰਅਸਲ ਜਦੋਂ ਰਿਸ਼ਭ ਪੰਤ ਦਿੱਲੀ ਆਏ ਸਨ ਤਾਂ ਉਨ੍ਹਾਂ ਨੂੰ ਕਾਫੀ ਸੰਘਰਸ਼ ਕਰਨਾ ਪਿਆ ਸੀ। ਇੱਕ ਸਮਾਂ ਸੀ ਜਦੋਂ ਉਹ ਮੋਤੀ ਬਾਗ ਦੇ ਗੁਰਦੁਆਰਾ ਸਾਹਿਬ ਵਿੱਚ ਆਪਣੀ ਮਾਂ ਦੇ ਨਾਲ ਰਿਹਾ ਕਰਦੇ ਸੀ। 

ਪੰਤ ਦੀ ਜ਼ਿੰਦਗੀ ਕਈ ਸੰਘਰਸ਼ਾਂ ਦੇ ਵਿਚਕਾਰ ਆਪਣੇ ਹੁਨਰ ਨੂੰ ਨਿਖਾਰਨ ਦੀ ਕਹਾਣੀ ਹੈ। ਉਤਰਾਖੰਡ ਦੇ ਰੁੜਕੀ ਵਿੱਚ ਰਹਿ ਰਹੇ ਪੰਤ ਦਾ ਪਰਿਵਾਰ ਉਸ ਨੂੰ ਦਿੱਲੀ ਕ੍ਰਿਕਟ ਦੀ ਚੋਟੀ ਦੀ ਅਕੈਡਮੀ ਵਿੱਚ ਦਾਖ਼ਲਾ ਦਿਵਾਉਣਾ ਚਾਹੁੰਦਾ ਸੀ। 

ਗੁਰਦੁਆਰਾ ਸਾਹਿਬ ’ਚ ਰਹਿੰਦੇ ਸੀ ਪੰਤ 

ਦੱਸ ਦਈਏ ਕਿ 12 ਸਾਲ ਦੇ ਰਿਸ਼ਭ ਪੰਤ ਆਪਣੀ ਮਾਂ ਨਾਲ ਰੁੜਕੀ ਤੋਂ ਦਿੱਲੀ ਆਏ ਤਾਂ ਇਸ ਦੌਰਾਨ ਉਨ੍ਹਾਂ ਕ੍ਰਿਕਟ ’ਚ ਆਪਣਾ ਕਰੀਅਰ ਬਣਾਉਣ ਦਾ ਸੁਪਨਾ ਸੀ। ਪਰ ਦਿੱਲੀ ਆ ਕੇ ਇੱਥੇ ਉਨ੍ਹਾਂ ਦਾ ਰਹਿਣ ਦਾ ਕੋਈ ਵੀ ਠਿਕਾਣਾ ਨਹੀਂ ਸੀ ਜਿਸ ਕਾਰਨ ਉਹ ਆਪਣੀ ਮਾਂ ਦੇ ਨਾਲ ਦਿੱਲੀ ਦੇ ਰਿੰਗ ਰੋਡ ਉੱਤੇ ਸਥਿਤ ਗੁਰਦੁਆਰਾ ਮੋਤੀ ਬਾਗ ਸਾਹਿਬ ਵਿਖੇ ਰਹੇ। ਇਸ ਗੁਰਦੁਆਰਾ ਸਾਹਿਬ ’ਚ ਉਨ੍ਹਾਂ ਨੇ ਆਪਣੀ ਮਾਂ ਦੇ ਨਾਲ ਕਈ ਰਾਤਾਂ ਗੁਜਾਰੀਆਂ ਅਤੇ ਭੁੱਖ ਨੂੰ ਮਿਟਾਉਣ ਲਈ ਲੰਗਰ ਛਕਿਆ।

ਕੋਚ ਤਾਰਕ ਸਿਨਹਾ ਨਾਲ ਮੁਲਾਕਾਤ 

ਇਸੇ ਦੌਰਾਨ ਉਨ੍ਹਾਂ ਦਾ ਸੰਪਰਕ ਦਿੱਲੀ ਦੀ ਅਕਾਦਮੀ ਦੇ ਕੋਚ ਤਾਰਕ ਸਿਨਹਾ ਨਾਲ ਹੋਇਆ। ਜਿਸ ਤੋਂ ਬਾਅਦ ਉਨ੍ਹਾਂ ਨੇ ਆਪਣੀ ਖੇਡ ਨੂੰ ਅਜਿਹਾ ਉਭਾਰਿਆ ਕਿ ਉਹ ਸਫ਼ਲਤਾ ਨਾਲ ਆਪਣੀ ਮੰਜ਼ਿਲ ਵੱਲ ਵਧੇ ਅਤੇ ਭਾਰਤੀ ਕ੍ਰਿਕਟ ਟੀਮ ’ਚ ਕਾਫੀ ਛੋਟੀ ਉਮਰ ’ਚ ਸ਼ਾਮਲ ਹੋ ਗਏ।

ਪਿਤਾ ਦਾ ਸੀ ਭਰੋਸਾ 

ਪੰਤ ਨੇ ਇੱਕ  ਇੰਟਰਵਿਊ 'ਚ ਕਿਹਾ ਕਿ ਮੈ ਸਕੂਲ ਤੋਂ ਅਭਿਆਸ ਲਈ ਜਾਂਦੇ ਸੀ। ਉਸ ਸਮੇਂ ਮੈ ਨੇ ਇਹ ਨਹੀਂ ਸੋਚਿਆ ਸੀ ਕਿ ਮੈ ਪੇਸ਼ੇਵਰ ਕ੍ਰਿਕਟਰ ਬਣਾਂਗਾ। ਪਰ ਮੇਰੇ ਦੇ ਪਿਤਾ ਮੇਰੇ ਪਿਤਾ ਚਾਹੁੰਦੇ ਸਨ ਕਿ ਮੈਂ ਕ੍ਰਿਕਟਰ ਬਣਾਂ। ਮੈਂ ਇੱਕ ਟੂਰਨਾਮੈਂਟ ਵਿੱਚ 5 ਮੈਚਾਂ ਵਿੱਚ 115 ਦੌੜਾਂ ਬਣਾਈਆਂ। ਇਸ ਦੇ ਲਈ ਮੈਨੂੰ ਮੈਨ ਆਫ ਦਾ ਸੀਰੀਜ਼ ਮਿਲਿਆ। ਫਿਰ ਮੇਰਾ ਨਾਂ ਹੋਣ ਲੱਗ ਪਿਆ। ਰੁੜਕੀ ਵਿੱਚ ਲੋਕ ਮੈਨੂੰ ਜਾਣਨ ਲੱਗੇ ਅਤੇ ਮੈਂ ਸਥਾਨਕ ਕ੍ਰਿਕਟ ਖੇਡਣ ਲੱਗ ਪਿਆ।

ਹਾਦਸੇ ਦਾ ਹੋਏ ਸ਼ਿਕਾਰ 

ਰਿਸ਼ਭ ਪੰਤ ਦੀ ਜ਼ਿੰਦਗੀ ਵੀ ਕਿਸੇ ਫਿਲਮੀ ਕਹਾਣੀ ਤੋਂ ਘੱਟ ਨਹੀਂ ਰਹੀ। ਦਸੰਬਰ 2022 ਵਿੱਚ, ਪੰਤ ਨੂੰ ਦਿੱਲੀ ਤੋਂ ਆਪਣੇ ਜੱਦੀ ਸ਼ਹਿਰ ਰੁੜਕੀ ਜਾਂਦੇ ਸਮੇਂ ਇੱਕ ਦਰਦਨਾਕ ਕਾਰ ਹਾਦਸੇ ਦਾ ਸਾਹਮਣਾ ਕਰਨਾ ਪਿਆ। 25 ਸਾਲਾ ਨੌਜਵਾਨ ਇਕੱਲਾ ਸੀ ਜਦੋਂ ਉਹ ਕਥਿਤ ਤੌਰ 'ਤੇ ਡਰਾਈਵਿੰਗ ਕਰਦੇ ਸਮੇਂ ਸੌਂ ਗਿਆ, ਜਿਸ ਕਾਰਨ ਉਸਦੀ ਮਰਸੀਡੀਜ਼ ਸੜਕ ਦੇ ਡਿਵਾਈਡਰ ਨਾਲ ਟਕਰਾ ਗਈ ਅਤੇ ਬਾਅਦ ਵਿੱਚ ਅੱਗ ਲੱਗ ਗਈ। ਬੱਸ ਡਰਾਈਵਰ ਸਮੇਤ ਸਥਾਨਕ ਰਾਹਗੀਰ ਉਸ ਦੀ ਮਦਦ ਲਈ ਪੁੱਜੇ ਅਤੇ ਉਸ ਨੂੰ ਅਗਲੇ ਇਲਾਜ ਲਈ ਦੇਹਰਾਦੂਨ ਦੇ ਮੈਕਸ ਹਸਪਤਾਲ ਲਿਜਾਣ ਤੋਂ ਪਹਿਲਾਂ ਰੁੜਕੀ ਦੇ ਹਸਪਤਾਲ ਲਿਜਾਇਆ ਗਿਆ।

ਪਿਤਾ ਦਾ ਦੇਹਾਂਤ ਹੋ ਜਾਣਾ 

ਪੰਤ ਨੇ ਆਪਣੀ ਨਿੱਜੀ ਜ਼ਿੰਦਗੀ 'ਚ ਵੀ ਕਈ ਉਤਰਾਅ-ਚੜ੍ਹਾਅ ਦੇਖੇ ਹਨ। ਉਸਦੇ ਪਿਤਾ ਦਾ ਉਸਦੇ ਕਰੀਅਰ ਦੇ ਸ਼ੁਰੂ ਵਿੱਚ ਹੀ ਦਿਹਾਂਤ ਹੋ ਗਿਆ, ਜਿਸਨੇ ਉਸਨੂੰ ਮਾਨਸਿਕ ਤੌਰ 'ਤੇ ਬਹੁਤ ਵੱਡਾ ਝਟਕਾ ਦਿੱਤਾ। ਪਰ ਉਸ ਨੇ ਇਸ ਦੁੱਖ ਨੂੰ ਆਪਣੀ ਤਾਕਤ ਬਣਾ ਲਿਆ ਅਤੇ ਕ੍ਰਿਕਟ ਦੇ ਮੈਦਾਨ 'ਤੇ ਹੋਰ ਵੀ ਮਜ਼ਬੂਤ ​​ਪ੍ਰਦਰਸ਼ਨ ਕੀਤਾ।

ਅਜਿਹਾ ਰਿਹਾ ਹੈ ਹੁਣ ਤੱਕ ਦਾ ਕਰੀਅਰ 

ਦੱਸ ਦਈਏ ਕਿ ਆਪਣੇ ਟੈਸਟ ਕਰੀਅਰ 'ਚ ਹੁਣ ਤੱਕ ਰਿਸ਼ਭ ਪੰਤ ਨੇ 20 ਮੈਚ ਖੇਡੇ ਹਨ, ਜਿਸ 'ਚ ਉਨ੍ਹਾਂ ਨੇ 45.26 ਦੀ ਔਸਤ ਨਾਲ 1358 ਦੌੜਾਂ ਬਣਾਈਆਂ ਹਨ। ਇਸ ਦੌਰਾਨ ਪੰਤ ਨੇ 4 ਸੈਂਕੜੇ ਅਤੇ 17 ਅਰਧ ਸੈਂਕੜੇ ਵੀ ਲਗਾਏ ਹਨ। ਰਿਸ਼ਭ ਪੰਤ ਦਾ ਸਰਵੋਤਮ ਸਕੋਰ 159* ਦੌੜਾਂ ਰਿਹਾ ਹੈ। ਰਿਸ਼ਭ ਪੰਤ ਨੇ ਆਈਪੀਐਲ 2022 ਵਿੱਚ ਦਿੱਲੀ ਦੇ ਕਪਤਾਨ ਵਜੋਂ ਬਹੁਤ ਵਧੀਆ ਪ੍ਰਦਰਸ਼ਨ ਕੀਤਾ।

ਇਹ ਵੀ ਪੜ੍ਹੋ: ਟੀ-20 ਵਿਸ਼ਵ ਕੱਪ 'ਚ ਫਿਕਸਿੰਗ! ਭਾਰਤ-ਆਇਰਲੈਂਡ ਮੈਚ ਨੂੰ ਲੈ ਕੇ ਹੋਇਆ ਵਿਵਾਦ, ਜਾਣੋ ਕੀ ਹੈ ਮਾਮਲਾ

Related Post