Rishabh Pant Test Ranking: ਰਿਸ਼ਭ ਪੰਤ ਨੇ ਰੈਂਕਿੰਗ 'ਚ ਕੋਹਲੀ ਨੂੰ ਛੱਡਿਆ ਪਿੱਛੇ, ਸਰਫਰਾਜ਼ ਨੇ ਵੀ ਮਾਰੀ ਵੱਡੀ ਛਾਲ

ICC Test Rankings: ਆਈਸੀਸੀ ਟੈਸਟ ਰੈਂਕਿੰਗ ਜਾਰੀ ਕਰ ਦਿੱਤੀ ਗਈ ਹੈ। ਰਿਸ਼ਭ ਪੰਤ ਅਤੇ ਸਰਫਰਾਜ਼ ਖਾਨ ਨੂੰ ਤਾਜ਼ਾ ਟੈਸਟ ਰੈਂਕਿੰਗ 'ਚ ਕਾਫੀ ਫਾਇਦਾ ਹੋਇਆ ਹੈ।

By  Amritpal Singh October 23rd 2024 05:32 PM

ICC Test Rankings: ਆਈਸੀਸੀ ਟੈਸਟ ਰੈਂਕਿੰਗ ਜਾਰੀ ਕਰ ਦਿੱਤੀ ਗਈ ਹੈ। ਰਿਸ਼ਭ ਪੰਤ ਅਤੇ ਸਰਫਰਾਜ਼ ਖਾਨ ਨੂੰ ਤਾਜ਼ਾ ਟੈਸਟ ਰੈਂਕਿੰਗ 'ਚ ਕਾਫੀ ਫਾਇਦਾ ਹੋਇਆ ਹੈ। ਸਰਫਰਾਜ਼ ਨੇ ਵੱਡੀ ਛਾਲ ਮਾਰੀ ਹੈ। ਉਥੇ ਹੀ ਰਿਸ਼ਭ ਪੰਤ ਨੇ ਚੋਟੀ ਦੇ 10 ਬੱਲੇਬਾਜ਼ਾਂ ਦੀ ਸੂਚੀ 'ਚ ਜਗ੍ਹਾ ਬਣਾਈ ਹੈ। ਉਨ੍ਹਾਂ ਨੇ ਟੀਮ ਇੰਡੀਆ ਦੇ ਦਿੱਗਜ ਖਿਡਾਰੀ ਵਿਰਾਟ ਕੋਹਲੀ ਨੂੰ ਪਿੱਛੇ ਛੱਡ ਦਿੱਤਾ ਹੈ। ਯਸ਼ਸਵੀ ਜੈਸਵਾਲ ਚੋਟੀ ਦੇ ਪੰਜਾਂ ਦੀ ਸੂਚੀ ਵਿੱਚ ਸ਼ਾਮਲ ਹੈ। ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ ਟੈਸਟ ਸੀਰੀਜ਼ ਦਾ ਪਹਿਲਾ ਮੈਚ ਬੈਂਗਲੁਰੂ 'ਚ ਖੇਡਿਆ ਗਿਆ। ਸਰਫਰਾਜ਼ ਅਤੇ ਰਿਸ਼ਭ ਨੇ ਇਸ ਮੈਚ 'ਚ ਜ਼ਬਰਦਸਤ ਪ੍ਰਦਰਸ਼ਨ ਕੀਤਾ ਸੀ।

ਆਈਸੀਸੀ ਨੇ ਤਾਜ਼ਾ ਟੈਸਟ ਰੈਂਕਿੰਗ ਜਾਰੀ ਕਰ ਦਿੱਤੀ ਹੈ। ਇਸ ਵਿੱਚ ਇੰਗਲੈਂਡ ਦੇ ਰੂਟ ਸਭ ਤੋਂ ਉੱਪਰ ਹਨ। ਜਦੋਂ ਕਿ ਭਾਰਤ ਦੇ ਤਿੰਨ ਖਿਡਾਰੀ ਟਾਪ 10 ਵਿੱਚ ਸ਼ਾਮਲ ਹਨ। ਯਸ਼ਸਵੀ ਜੈਸਵਾਲ ਚੌਥੇ ਨੰਬਰ 'ਤੇ ਹੈ। ਉਸ ਦੇ 780 ਅੰਕ ਹਨ। ਰਿਸ਼ਭ ਪੰਤ ਨੇ ਤਿੰਨ ਸਥਾਨਾਂ ਦੀ ਛਲਾਂਗ ਲਗਾਈ ਹੈ। ਉਹ ਵਿਰਾਟ ਕੋਹਲੀ ਤੋਂ ਵੀ ਅੱਗੇ ਨਿਕਲ ਗਏ ਹਨ। ਪੰਤ ਦੇ 745 ਅੰਕ ਹਨ। ਕੋਹਲੀ ਅੱਠਵੇਂ ਸਥਾਨ 'ਤੇ ਹਨ। ਇਨ੍ਹਾਂ ਤਿੰਨਾਂ ਤੋਂ ਇਲਾਵਾ ਕੋਈ ਵੀ ਭਾਰਤੀ ਟਾਪ 10 ਵਿੱਚ ਸ਼ਾਮਲ ਨਹੀਂ ਹੈ।

ਸਰਫਰਾਜ਼ ਖਾਨ 31 ਸਥਾਨਾਂ ਦੀ ਛਾਲ

ਸਰਫਰਾਜ਼ ਨੇ ਨਿਊਜ਼ੀਲੈਂਡ ਖਿਲਾਫ ਬੈਂਗਲੁਰੂ ਟੈਸਟ 'ਚ ਜ਼ਬਰਦਸਤ ਪ੍ਰਦਰਸ਼ਨ ਕੀਤਾ। ਉਸ ਨੇ ਦੂਜੀ ਪਾਰੀ ਵਿੱਚ 150 ਦੌੜਾਂ ਬਣਾਈਆਂ ਸਨ। ਰੈਂਕਿੰਗ 'ਚ ਸਰਫਰਾਜ਼ ਨੂੰ ਇਸ ਦਾ ਫਾਇਦਾ ਹੋਇਆ ਹੈ। ਉਹ ਹੁਣ ਸੰਯੁਕਤ 53ਵੇਂ ਸਥਾਨ 'ਤੇ ਪਹੁੰਚ ਗਏ ਹਨ। ਸਰਫਰਾਜ਼ ਨੇ ਟੈਸਟ ਬੱਲੇਬਾਜ਼ੀ ਰੈਂਕਿੰਗ 'ਚ 31 ਸਥਾਨਾਂ ਦੀ ਛਲਾਂਗ ਲਗਾਈ ਹੈ। ਇਹ ਉਸ ਦੇ ਕਰੀਅਰ ਦੀ ਵੱਡੀ ਕਾਮਯਾਬੀ ਹੈ।

ਰਵਿੰਦਰ ਜਡੇਜਾ ਟੈਸਟ 'ਚ ਪੁਰਸ਼ ਆਲਰਾਊਂਡਰਾਂ ਦੀ ਰੈਂਕਿੰਗ 'ਚ ਚੋਟੀ 'ਤੇ ਬਰਕਰਾਰ ਹੈ। ਰਵੀਚੰਦਰਨ ਅਸ਼ਵਿਨ ਦੂਜੇ ਸਥਾਨ 'ਤੇ ਹਨ। ਜਦਕਿ ਅਕਸ਼ਰ ਪਟੇਲ ਸੱਤਵੇਂ ਸਥਾਨ 'ਤੇ ਬਰਕਰਾਰ ਹੈ। ਜਸਪ੍ਰੀਤ ਬੁਮਰਾਹ ਟੈਸਟ ਗੇਂਦਬਾਜ਼ੀ ਰੈਂਕਿੰਗ 'ਚ ਸਿਖਰ 'ਤੇ ਹਨ। ਉਥੇ ਹੀ ਗੇਂਦਬਾਜ਼ੀ ਰੈਂਕਿੰਗ 'ਚ ਅਸ਼ਵਿਨ ਦੂਜੇ ਸਥਾਨ 'ਤੇ ਹਨ। ਜਡੇਜਾ ਸਾਂਝੇ ਤੌਰ 'ਤੇ ਛੇਵੇਂ ਸਥਾਨ 'ਤੇ ਹੈ।

Related Post