Ponting Vs Gambhir : ''ਜੇ ਗੌਤਮ ਗੰਭੀਰ ਮੇਰੇ ਰਸਤੇ 'ਚ ਆਏ ਤਾਂ...'' ਭਾਰਤੀ ਟੀਮ ਦੇ ਹੈਡ ਕੋਚ 'ਤੇ ਪੌਂਟਿੰਗ ਦਾ ਜ਼ੁਬਾਨੀ ਹਮਲਾ

India Tour of Australia : ਪੌਂਟਿੰਗ ਨੇ ਕਿਹਾ, "ਮੈਂ ਪ੍ਰਤੀਕਿਰਿਆ ਪੜ੍ਹ ਕੇ ਹੈਰਾਨ ਸੀ, ਪਰ ਕੋਚ ਗੌਤਮ ਗੰਭੀਰ ਨੂੰ ਜਾਣਦਾ ਹਾਂ... ਉਹ ਕਾਫੀ ਚਿੜਚਿੜੇ ਸੁਭਾਅ ਦੇ ਹਨ, ਇਸ ਲਈ ਮੈਨੂੰ ਹੈਰਾਨੀ ਨਹੀਂ ਹੋਈ ਕਿ ਉਨ੍ਹਾਂ ਨੇ ਹੀ ਕੁੱਝ ਕਿਹਾ ਹੈ।''

By  KRISHAN KUMAR SHARMA November 13th 2024 10:50 AM -- Updated: November 13th 2024 10:56 AM

Ricky Ponting Vs Gautam Gambhir : ਆਸਟ੍ਰੇਲੀਆ ਦੇ ਸਾਬਕਾ ਦਿੱਗਜਾਂ ਨੇ ਬਿਆਨ ਦੇ ਕੇ ਭਾਰਤੀ ਟੀਮ 'ਤੇ ਦਬਾਅ ਬਣਾਉਣ ਦੀ ਰਣਨੀਤੀ ਸ਼ੁਰੂ ਕਰ ਦਿੱਤੀ ਹੈ। ਹਾਲ ਹੀ 'ਚ ਆਸਟ੍ਰੇਲੀਆ ਦੇ ਸਾਬਕਾ ਕਪਤਾਨ ਰਿਕੀ ਪੌਂਟਿੰਗ (Ricky Ponting on Virat Kohli) ਨੇ ਭਾਰਤੀ ਟੀਮ ਦੇ ਮਹਾਨ ਬੱਲੇਬਾਜ਼ ਵਿਰਾਟ ਕੋਹਲੀ ਦੀ ਫਾਰਮ ਨੂੰ ਲੈ ਕੇ ਬਿਆਨ ਦਿੱਤਾ ਸੀ ਅਤੇ ਕਿਹਾ ਸੀ, ''5 ਸਾਲਾਂ 'ਚ ਸਿਖਰਲੇ ਕ੍ਰਮ ਵਿੱਚ ਸਿਰਫ 2 ਸੈਂਕੜੇ ਲਗਾਉਣ ਦੇ ਬਾਵਜੂਦ ਕੋਹਲੀ ਟੀਮ ਇੰਡੀਆ 'ਚ ਹਨ। ਜੇਕਰ ਕੋਈ ਹੋਰ ਖਿਡਾਰੀ ਹੁੰਦਾ ਤਾਂ ਉਹ ਕਾਫੀ ਸਮਾਂ ਪਹਿਲਾਂ ਹੀ ਟੀਮ ਤੋਂ ਬਾਹਰ ਹੋ ਚੁੱਕਾ ਹੁੰਦਾ। ਪੌਂਟਿੰਗ ਦੇ ਇਸ ਬਿਆਨ ਨੇ ਪ੍ਰਸ਼ੰਸਕਾਂ ਵਿੱਚ ਦਹਿਸ਼ਤ ਪੈਦਾ ਕਰ ਦਿੱਤੀ ਸੀ।''

ਗੰਭੀਰ ਨੇ ਕੀ ਕਿਹਾ ਸੀ ? Ricky Ponting big statement on Gautam Gambhir

ਇਸ ਦੇ ਨਾਲ ਹੀ ਗੰਭੀਰ ਨੇ ਪੌਂਟਿੰਗ ਦੇ ਬਿਆਨ 'ਤੇ ਪ੍ਰਤੀਕਿਰਿਆ ਦਿੱਤੀ ਸੀ ਅਤੇ ਆਸਟ੍ਰੇਲੀਆ ਰਵਾਨਾ ਹੋਣ ਤੋਂ ਪਹਿਲਾਂ ਪ੍ਰੈੱਸ ਨਾਲ ਗੱਲਬਾਤ ਕਰਦੇ ਹੋਏ ਕਿਹਾ, ''ਪੌਂਟਿੰਗ ਨੂੰ ਆਪਣੀ ਟੀਮ ਅਤੇ ਆਪਣੇ ਖਿਡਾਰੀਆਂ ਦੀ ਪਰਵਾਹ ਕਰਨੀ ਚਾਹੀਦੀ ਹੈ। ਉਸ ਦਾ ਭਾਰਤੀ ਕ੍ਰਿਕਟ ਨਾਲ ਕੀ ਲੈਣਾ-ਦੇਣਾ ਹੈ... ਉਹ ਤੁਸੀਂ, ਆਪਣੀ ਟੀਮ ਦੀ ਪਰਵਾਹ ਕਰਨੀ ਚਾਹੀਦੀ ਹੈ।"

ਪੌਂਟਿੰਗ ਨੇ ਕੀ ਕਿਹਾ ?

ਗੰਭੀਰ (Gautam Gambhir on Ricky Ponting) ਦੇ ਇਸ ਬਿਆਨ ਤੋਂ ਬਾਅਦ ਹੁਣ ਆਸਟ੍ਰੇਲੀਆ ਦੇ ਸਾਬਕਾ ਕਪਤਾਨ ਨੇ ਵੀ ਪ੍ਰਤੀਕਿਰਿਆ ਦਿੱਤੀ ਹੈ। ਪੌਂਟਿੰਗ ਨੇ ਆਸਟਰੇਲਿਆਈ ਚੈਨਲ 7 ਸਪੋਰਟਸ ਨਾਲ ਗੱਲ ਕਰਦੇ ਹੋਏ ਗੰਭੀਰ ਦੀ ਪ੍ਰਤੀਕਿਰਿਆ 'ਤੇ ਆਪਣੀ ਰਾਏ ਦਿੱਤੀ ਅਤੇ ਕਿਹਾ, "ਮੈਂ ਪ੍ਰਤੀਕਿਰਿਆ ਪੜ੍ਹ ਕੇ ਹੈਰਾਨ ਸੀ, ਪਰ ਕੋਚ ਗੌਤਮ ਗੰਭੀਰ ਨੂੰ ਜਾਣਦਾ ਹਾਂ... ਉਹ ਕਾਫੀ ਚਿੜਚਿੜੇ ਸੁਭਾਅ ਦੇ ਹਨ, ਇਸ ਲਈ ਮੈਨੂੰ ਹੈਰਾਨੀ ਨਹੀਂ ਹੋਈ ਕਿ ਉਨ੍ਹਾਂ ਨੇ ਹੀ ਕੁੱਝ ਕਿਹਾ ਹੈ।''

ਭਾਰਤ ਦਾ ਆਸਟ੍ਰੇਲੀਆ ਖਿਲਾਫ਼ ਪਹਿਲਾ ਮੈਚ 22 ਨਵੰਬਰ ਨੂੰ

ਇਸ ਤੋਂ ਇਲਾਵਾ ਰਿਕੀ ਪੌਂਟਿੰਗ ਨੂੰ ਚੈਨਲ 7 ਸਪੋਰਟਸ 'ਤੇ ਪੁੱਛਿਆ ਗਿਆ ਕਿ ਜੇਕਰ ਗੰਭੀਰ ਤੁਹਾਡੇ ਰਸਤੇ 'ਤੇ ਆਉਂਦਾ ਹੈ ਤਾਂ ਕੀ ਤੁਸੀਂ ਉਸ ਨਾਲ ਹੱਥ ਮਿਲਾਓਗੇ? ਇਸ ਸਵਾਲ 'ਤੇ ਪੋਂਟਿੰਗ ਨੇ ਕਿਹਾ, 'ਜੇਕਰ ਗੰਭੀਰ ਉਨ੍ਹਾਂ ਦੇ ਰਸਤੇ 'ਚ ਆਉਂਦੇ ਹਨ ਤਾਂ ਯਕੀਨਨਨ।' ਪੌਂਟਿੰਗ ਦਾ ਇਹ ਬਿਆਨ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ। ਦੱਸ ਦੇਈਏ ਕਿ ਪਹਿਲਾ ਟੈਸਟ ਮੈਚ 22 ਨਵੰਬਰ ਨੂੰ ਪਰਥ ਵਿੱਚ ਖੇਡਿਆ ਜਾਵੇਗਾ।

ਇਹ ਟੈਸਟ ਸੀਰੀਜ਼ ਭਾਰਤੀ ਟੀਮ ਲਈ ਬਹੁਤ ਮਹੱਤਵਪੂਰਨ ਹੈ। ਨਿਊਜ਼ੀਲੈਂਡ ਖਿਲਾਫ ਹਾਲ ਹੀ 'ਚ ਮਿਲੀ 3-0 ਦੀ ਹਾਰ ਨੇ ਭਾਰਤੀ ਕ੍ਰਿਕਟ ਦਾ ਮਨੋਬਲ ਤੋੜ ਦਿੱਤਾ ਹੈ। ਜੇਕਰ ਭਾਰਤੀ ਟੀਮ ਵਿਸ਼ਵ ਟੈਸਟ ਚੈਂਪੀਅਨਸ਼ਿਪ ਦੇ ਫਾਈਨਲ 'ਚ ਜਗ੍ਹਾ ਬਣਾਉਣਾ ਚਾਹੁੰਦੀ ਹੈ ਤਾਂ ਉਸ ਨੂੰ ਆਸਟ੍ਰੇਲੀਆ ਖਿਲਾਫ ਇਹ ਟੈਸਟ ਸੀਰੀਜ਼ ਕਿਸੇ ਵੀ ਕੀਮਤ 'ਤੇ ਜਿੱਤਣੀ ਹੋਵੇਗੀ। ਭਾਰਤੀ ਟੀਮ ਨੂੰ 5 ਟੈਸਟ ਮੈਚਾਂ ਦੀ ਸੀਰੀਜ਼ 'ਚ ਘੱਟੋ-ਘੱਟ 4 ਟੈਸਟ ਮੈਚ ਜਿੱਤਣੇ ਹੋਣਗੇ।

Related Post