Jio Price Hike : ਜੀਓ ਗਾਹਕਾਂ ਨੂੰ ਵੱਡਾ ਝਟਕਾ, ਅੱਜ ਤੋਂ ਮਹਿੰਗੇ ਹੋਏ ਪਲਾਨ, ਜਾਣੋ ਨਵੀਆਂ ਕੀਮਤਾਂ

Jio Plan Price Hike : ਜੇਕਰ ਤੁਸੀਂ ਵੀ ਜੀਓ ਉਪਭੋਗਤਾ ਹੋ ਅਤੇ ਜਾਣਨਾ ਚਾਹੁੰਦੇ ਹੋ ਕਿ ਪੁਰਾਣੇ ਪਲਾਨ ਦੀ ਕੀਮਤ ਤੋਂ ਨਵੇਂ ਪਲਾਨ ਦੀ ਕੀਮਤ 'ਚ ਕਿੰਨਾ ਫਰਕ ਹੈ, ਤਾਂ ਇਥੇ ਅਸੀਂ ਤੁਹਾਨੂੰ ਪਲਾਨ ਦੀਆਂ ਨਵੀਆਂ ਕੀਮਤਾਂ ਬਾਰੇ ਦਸਾਂਗੇ।

By  KRISHAN KUMAR SHARMA July 3rd 2024 11:41 AM

Jio Plan Price Hike : ਵੈਸੇ ਤਾਂ ਕਈ ਦਿਨਾਂ ਤੋਂ ਰਿਚਾਰਜ ਦੀਆਂ ਕੀਮਤਾਂ ਵਧਣ ਦੀ ਚਰਚਾ ਹੋ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਰਿਲਾਇੰਸ ਜੀਓ ਦੇ ਪਲਾਨ ਅੱਜ ਯਾਨੀ 3 ਜੁਲਾਈ ਤੋਂ ਮਹਿੰਗੇ ਹੋ ਰਹੇ ਹਨ ਅਤੇ ਹੁਣ ਗਾਹਕਾਂ ਨੂੰ ਰੀਚਾਰਜ ਕਰਨ ਲਈ ਪਹਿਲਾਂ ਨਾਲੋਂ 12% ਤੋਂ 25% ਜ਼ਿਆਦਾ ਖਰਚ ਕਰਨਾ ਪਵੇਗਾ। ਕੰਪਨੀ ਨੇ ਪਿਛਲੇ ਹਫਤੇ ਇਸ ਪਲਾਨ ਦੀ ਨਵੀਂ ਦਰ ਦਾ ਐਲਾਨ ਕੀਤਾ ਸੀ, ਜਿਸ ਨੂੰ ਅੱਜ ਤੋਂ ਲਾਗੂ ਕਰ ਦਿੱਤਾ ਗਿਆ ਹੈ। ਜੇਕਰ ਤੁਸੀਂ ਵੀ ਜੀਓ ਉਪਭੋਗਤਾ ਹੋ ਅਤੇ ਜਾਣਨਾ ਚਾਹੁੰਦੇ ਹੋ ਕਿ ਪੁਰਾਣੇ ਪਲਾਨ ਦੀ ਕੀਮਤ ਤੋਂ ਨਵੇਂ ਪਲਾਨ ਦੀ ਕੀਮਤ 'ਚ ਕਿੰਨਾ ਫਰਕ ਹੈ, ਤਾਂ ਇਥੇ ਅਸੀਂ ਤੁਹਾਨੂੰ ਪਲਾਨ ਦੀਆਂ ਨਵੀਆਂ ਕੀਮਤਾਂ ਬਾਰੇ ਦਸਾਂਗੇ।

ਮਹੀਨਾਵਾਰ ਪਲਾਨ ਨਵੀਆਂ ਕੀਮਤਾਂ

ਨਵੀਆਂ ਕੀਮਤਾਂ ਤੋਂ ਬਾਅਦ 155 ਰੁਪਏ ਵਾਲੇ ਪਲਾਨ ਦੀ ਕੀਮਤ ਵਧਣ ਤੋਂ ਬਾਅਦ ਇਹ 189 ਰੁਪਏ ਹੋ ਗਿਆ ਹੈ, ਜਿਸ 'ਚ ਕੁੱਲ 2GB ਡਾਟਾ ਮਿਲਦਾ ਹੈ। 209 ਰੁਪਏ ਵਾਲੇ ਪਲਾਨ ਦੀ ਕੀਮਤ ਵਧਣ ਤੋਂ ਬਾਅਦ ਇਹ 249 ਰੁਪਏ ਹੋ ਗਈ ਹੈ, ਜਿਸ 'ਚ ਰੋਜਾਨਾ 1 GB ਡਾਟਾ ਦਿੱਤਾ ਜਾਂਦਾ ਹੈ।

239 ਰੁਪਏ ਵਾਲੇ ਪਲਾਨ ਦੀ ਕੀਮਤ ਵਧ ਕੇ 299 ਰੁਪਏ ਅਤੇ 299 ਰੁਪਏ ਵਾਲੇ ਪਲਾਨ ਦੀ ਕੀਮਤ ਵਧ ਕੇ 349 ਰੁਪਏ ਕਰ ਦਿੱਤੀ ਗਈ ਹੈ। ਇਸਤੋਂ ਇਲਾਵਾ 349 ਰੁਪਏ ਵਾਲਾ ਪਲਾਨ 399 ਰੁਪਏ, 399 ਰੁਪਏ ਵਾਲਾ ਪਲਾਨ 449 ਰੁਪਏ ਹੋ ਗਿਆ ਹੈ। ਇਹ ਸਾਰੇ ਪਠਾਨ 28 ਦਿਨਾਂ ਵਾਲੇ ਹੈ।

2 ਮਹੀਨੇ ਦੇ ਪਲਾਨ ਦੀਆਂ ਨਵੀਆਂ ਕੀਮਤਾਂ

479 ਰੁਪਏ ਵਾਲੇ ਪਲਾਨ ਦੀ ਕੀਮਤ ਵਧਣ ਤੋਂ ਬਾਅਦ 579 ਰੁਪਏ ਹੋ ਗਈ ਹੈ, ਜਿਸ 'ਚ ਰੋਜ਼ਾਨਾ 1.5GB ਡਾਟਾ ਮਿਲਦਾ ਹੈ। ਜਦਕਿ 533 ਰੁਪਏ ਵਾਲੇ ਪਲਾਨ ਦੀ ਕੀਮਤ ਵਧ ਕੇ 629 ਰੁਪਏ ਹੋ ਗਈ ਹੈ, ਜਿਸ ਰੋਜ਼ਾਨਾ 2GB ਡਾਟਾ ਮਿਲਦਾ ਹੈ।

3 ਮਹੀਨਿਆਂ ਵਾਲੇ ਪਲਾਨ ਦੇ ਨਵੇਂ ਰੇਟ

84 ਦਿਨਾਂ ਦੀ ਵੈਧਤਾ ਵਾਲੇ ਜੀਓ ਪਲਾਨ ਦੀ ਸੂਚੀ 'ਚ ਪਹਿਲਾ ਪਲਾਨ 395 ਰੁਪਏ ਦਾ ਸੀ, ਜੋ ਕਿ ਹੁਣ 479 ਰੁਪਏ ਦਾ ਹੋ ਗਿਆ ਹੈ। ਨਾਲ ਹੀ 666 ਰੁਪਏ ਵਾਲੇ ਪਲਾਨ ਦੀ ਕੀਮਤ ਵਧਣ ਤੋਂ ਬਾਅਦ 799 ਰੁਪਏ ਹੋ ਗਈ ਹੈ। 719 ਰੁਪਏ ਵਾਲੇ ਪਲਾਨ ਦੀ ਕੀਮਤ ਵਧਾ ਕੇ 859 ਰੁਪਏ ਕਰ ਦਿੱਤੀ ਗਈ ਹੈ। ਇਸ ਤੋਂ ਇਲਾਵਾ ਸੂਚੀ 'ਚ 999 ਰੁਪਏ ਵਾਲੇ ਪਲਾਨ ਦੀ ਕੀਮਤ ਵਧ ਕੇ 1199 ਰੁਪਏ ਹੋ ਗਈ ਹੈ।

ਸਾਲਾਨਾ ਪਲਾਨ ਦੀਆਂ ਨਵੀਆਂ ਕੀਮਤਾਂ

1559 ਰੁਪਏ ਵਾਲੇ ਪਲਾਨ ਦੀ ਕੀਮਤ ਵਧਣ ਤੋਂ ਬਾਅਦ ਇਹ 1899 ਰੁਪਏ ਹੋ ਗਿਆ ਹੈ, ਜਿਸ 'ਚ ਕੁੱਲ 24GB ਡਾਟਾ ਦਿੱਤਾ ਜਾਂਦਾ ਹੈ। ਇਸਤੋਂ ਇਲਾਵਾ 2999 ਰੁਪਏ ਵਾਲੇ ਪਲਾਨ ਦੀ ਕੀਮਤ ਵਧਾ ਕੇ 3599 ਰੁਪਏ ਕਰ ਦਿੱਤੀ ਗਈ ਹੈ।

ਪੋਸਟਪੇਡ ਪਲਾਨ ਵੀ ਹੋਏ ਮਹਿੰਗੇ

299 ਰੁਪਏ ਵਾਲੇ ਪਲਾਨ ਦੀ ਕੀਮਤ ਵਧ ਕੇ 349 ਰੁਪਏ ਹੋ ਗਈ ਹੈ, ਜਿਸ 'ਚ ਕੁੱਲ 30GB ਡਾਟਾ ਦਿੱਤਾ ਜਾਂਦਾ ਹੈ। ਇਸ ਤੋਂ ਇਲਾਵਾ 399 ਰੁਪਏ ਵਾਲੇ ਪਲਾਨ ਦੀ ਕੀਮਤ ਵਧਾ ਕੇ 449 ਰੁਪਏ ਕਰ ਦਿੱਤੀ ਗਈ ਹੈ, ਜਿਸ 'ਚ ਕੁੱਲ 75 GB ਡਾਟਾ ਦਿੱਤਾ ਜਾਂਦਾ ਹੈ।

Related Post