ਪੰਜਾਬ ਸਰਕਾਰ ਦੀ ਸਖਤੀ, ਈ-ਰਿਕਸ਼ਾ ਚਾਲਕਾਂ ਨੂੰ ਵੀ ਕਰਨਾ ਪਵੇਗਾ ਹੁਣ ਇਹ ਕੰਮ

E Rickshaw: ਪੰਜਾਬ 'ਚ ਹੁਣ ਈ-ਰਿਕਸ਼ਾ ਚਲਾਉਣ ਵਾਲਿਆਂ ਲਈ ਵੱਡੀ ਖ਼ਬਰ ਹੈ। ਪੰਜਾਬ ਸਰਕਾਰ ਈ-ਰਿਕਸ਼ਾ ਨੂੰ ਲੈ ਕੇ ਸਖਤੀ ਦੇ ਰੌਂਅ 'ਚ ਨਜ਼ਰ ਆ ਰਹੀ ਹੈ। ਸੂਬੇ 'ਚ ਵੱਧ ਰਹੇ ਈ-ਰਿਕਸ਼ਾ ਨੂੰ ਲੈ ਕੇ ਸਰਕਾਰ ਵੱਲੋਂ ਇਹ ਕਾਰਵਾਈ ਕੀਤੀ ਜਾ ਰਹੀ ਹੈ। ਮੰਨਿਆ ਜਾ ਰਿਹਾ ਹੈ ਕਿ ਇਹ ਈ-ਰਿਕਸ਼ਾ ਜਲੰਧਰ, ਲੁਧਿਆਣਾ, ਪਟਿਆਲਾ ਅਤੇ ਅੰਮ੍ਰਿਤਸਰ 'ਚ ਤੇਜ਼ੀ ਨਾਲ ਵੱਧ ਰਹੇ ਹਨ, ਜਿਸ ਕਾਰਨ ਜਾਮ ਵਰਗੀਆਂ ਸਥਿਤੀਆਂ ਪੈਦਾ ਹੁੰਦੀਆਂ ਹਨ।ਇਸ ਲਈ ਪੰਜਾਬ ਸਰਕਾਰ ਸਖਤੀ ਕਰਨ ਜਾ ਰਹੀ ਹੈ। ਇਹ ਨਿਯਮ ਮਾਰਚ ਤੋਂ ਬਾਅਦ ਲਾਗੂ ਕੀਤੇ ਜਾ ਸਕਦੇ ਹਨ।
ਚਾਲਕਾਂ ਲਈ ਡਰੈਸ ਕੋਡ ਵੀ ਹੋਵੇਗਾ ਜ਼ਰੂਰੀ
ਪੰਜਾਬ ਸਰਕਾਰ (Punjab Government) ਵੱਲੋਂ ਹੁਣ ਇਸ ਲਈ ਨਿਯਮ ਬਣਾਏ ਗਏ ਹਨ ਕਿ ਸੂਬੇ 'ਚ ਬਿਨਾਂ ਰਜਿਸਟ੍ਰੇਸ਼ਨ ਈ-ਰਿਕਸ਼ਾ ਨਹੀਂ ਚੱਲੇਗਾ। ਭਾਵ ਕਿਸੇ ਵੀ ਵਿਅਕਤੀ ਨੂੰ ਈ-ਰਿਕਸ਼ਾ ਵਾਲਾ ਰੁਜ਼ਗਾਰ ਸ਼ੁਰੂ ਕਰਨ ਤੋਂ ਪਹਿਲਾਂ ਉਸ ਦੀ ਰਜਿਸਟ੍ਰੇਸ਼ਨ (Registration) ਕਰਵਾਉਣੀ ਜ਼ਰੂਰੀ ਹੋਵੇਗਾ, ਜਿਸ ਤੋਂ ਬਾਅਦ ਹਰ ਈ-ਰਿਕਸ਼ਾ 'ਤੇ ਨੰਬਰ ਪਲੇਟ ਲੱਗੇਗੀ। ਇਸਦੇ ਨਾਲ ਹੀ ਸਰਕਾਰ ਵੱਲੋਂ ਈ-ਰਿਕਸ਼ਾ ਚਾਲਕ ਲਈ ਡਰੈਸ ਕੋਡ ਵੀ ਜ਼ਰੂਰੀ ਹੋਵੇਗਾ।
ਵੇਚਣ ਵਾਲਿਆਂ ਲਈ ਟਰੇਡ ਸਰਟੀਫਿਕੇਟ ਲਾਜ਼ਮੀ
ਇਸਤੋਂ ਇਲਾਵਾ ਈ-ਰਿਕਸ਼ਾ ਵੇਚਣ ਵਾਲਿਆਂ ਨੂੰ ਵੀ ਟਰੇਡ ਸਰਟੀਫਿਕੇਟ ਜ਼ਰੂਰੀ ਕੀਤਾ ਗਿਆ ਹੈ। ਅਜਿਹਾ ਨਾ ਕਰਨ 'ਤੇ ਉਨ੍ਹਾਂ ਖਿਲਾਫ਼ ਕਾਰਵਾਈ ਵੀ ਕੀਤੀ ਜਾ ਸਕਦੀ ਹੈ। ਇਸ ਸਬੰਧੀ ਸਟੇਟ ਟਰਾਂਸਪੋਰਟ ਕਮਿਸ਼ਨਰ ਦਾ ਕਹਿਣਾ ਹੈ ਕਿ ਹੁਣ ਈ ਰਿਕਸ਼ਾ ਦੀ ਰਜਿਸਟ੍ਰੇਸ਼ਨ ਜ਼ਰੂਰੀ ਹੋਵੇਗੀ, ਕਿਉਂਕਿ 2019 ਵਿੱਚ ਇਹ ਜ਼ਿਆਦਾਤਰ ਬਿਨਾਂ ਰਜਿਸਟ੍ਰੇਸ਼ਨ ਆਏ ਹਨ, ਜਿਸ ਲਈ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ।