ਮੁੜ ਕਰਵਾਈ ਜਾਵੇਗੀ ਨਾਇਬ ਤਹਿਸੀਲਦਾਰ ਦੀਆਂ ਅਸਾਮੀਆਂ ਲਈ ਪ੍ਰੀਖਿਆ !

ਪੰਜਾਬ ਪਬਲਿਕ ਸਰਵਿਸ ਕਮਿਸ਼ਨ (PPSC) ਵਲੋਂ ਬੀਤੇ ਸਾਲ ਨਾਇਬ ਤਹਿਸੀਲਦਾਰਾਂ ਦੀ ਭਰਤੀ ਦੇ ਲਏ ਗਏ ਪੇਪਰ ਨੂੰ ਪੰਜਾਬ ਸਰਕਾਰ ਵਲੋਂ ਰੱਦ ਕਰ ਦਿੱਤਾ ਗਿਆ ਸੀ ਜਿਸਨੂੰ ਮੁੜ ਲਿਆ ਜਾਵੇਗਾ। ਦੱਸ ਦਈਏ ਕਿ ਪੰਜਾਬ ਦੇ ਮਾਲ ਅਤੇ ਪੁਨਰਵਾਸ ਵਿਭਾਗ ਵਲੋਂ ਪੰਜਾਬ ਪਬਲਿਕ ਸਰਵਿਸ ਕਮਿਸ਼ਨ ਨੂੰ ਚਿੱਠੀ ਲਿਖੀ ਗਈ ਹੈ ਜਿਸ ਚ ਉਨ੍ਹਾਂ ਨੇ ਮੰਗ ਕੀਤੀ ਹੈ ਕਿ ਇਸ ਪੇਪਰ ਨੂੰ ਕੈਂਸਲ ਕਰਕੇ ਦੁਬਾਰਾ ਲਿਆ ਜਾਵੇ।

By  Aarti February 13th 2023 05:52 PM

ਗਗਨਦੀਪ ਅਹੁਜਾ (ਪਟਿਆਲਾ, 13 ਫਰਵਰੀ): ਪੰਜਾਬ ਪਬਲਿਕ ਸਰਵਿਸ ਕਮਿਸ਼ਨ (PPSC) ਵਲੋਂ ਬੀਤੇ ਸਾਲ ਨਾਇਬ ਤਹਿਸੀਲਦਾਰਾਂ ਦੀ ਭਰਤੀ ਦੇ ਲਏ ਗਏ ਪੇਪਰ ਨੂੰ ਪੰਜਾਬ ਸਰਕਾਰ ਵਲੋਂ ਰੱਦ ਕਰ ਦਿੱਤਾ ਗਿਆ ਸੀ ਜਿਸਨੂੰ ਮੁੜ ਲਿਆ ਜਾਵੇਗਾ। ਦੱਸ ਦਈਏ ਕਿ ਪੰਜਾਬ ਦੇ ਮਾਲ ਅਤੇ ਪੁਨਰਵਾਸ ਵਿਭਾਗ ਵਲੋਂ ਪੰਜਾਬ ਪਬਲਿਕ ਸਰਵਿਸ ਕਮਿਸ਼ਨ ਨੂੰ ਚਿੱਠੀ ਲਿਖੀ ਗਈ ਹੈ ਜਿਸ ਚ ਉਨ੍ਹਾਂ ਨੇ ਮੰਗ ਕੀਤੀ ਹੈ ਕਿ ਇਸ ਪੇਪਰ ਨੂੰ ਕੈਂਸਲ ਕਰਕੇ ਦੁਬਾਰਾ ਲਿਆ ਜਾਵੇ। 

ਦੱਸ ਦਈਏ ਕਿ 22 ਮਈ 2022 ਨੂੰ ਨਾਇਬ ਤਹਿਸੀਲਦਾਰਾਂ ਦੀਆਂ 78 ਅਸਾਮੀਆਂ ਲਈ ਪ੍ਰੀਖਿਆ ਕਰਵਾਈ ਗਈ ਸੀ। ਅਕਤੂਬਰ 2022 ’ਚ  ਪੀਪੀਐਸਸੀ ਵੱਲੋਂ ਨਤੀਜਾ ਜਾਰੀ ਕਰਨ ਤੋਂ ਬਾਅਦ ਵੱਡੇ ਪੱਧਰ ਤੇ ਧੋਖਾਧੜੀ ਦੇ ਇਲਜ਼ਾਮ ਸਾਹਮਣੇ ਆਏ ਸੀ। ਜਿਸ ਤੋਂ ਬਾਅਦ ਉਮੀਦਵਾਰ ਇਸ ਮਾਮਲੇ ਨੂੰ ਅਦਾਲਤ ਚ ਲੈ ਕੇ ਚੱਲੇ ਗਏ।

ਅਦਾਲਤ ਚ ਦਬਾਅ ਪੈਣ ਤੋਂ ਬਾਅਦ ਪੁਲਿਸ ਵੱਲੋਂ ਪਰਚਾ ਦਰਜ ਕਰਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ। ਦੱਸ ਦਈਏ ਕਿ ਪਟਿਆਲਾ ਪੁਲਿਸ ਨੇ 6 ਉਮੀਦਵਾਰਾਂ ਸਮੇਤ 13 ਮੁਲਜ਼ਮਾਂ ਨੂੰ ਕਾਬੂ ਕੀਤਾ ਅਤੇ ਕਿਹਾ ਕਿ ਧੋਖਾਧੜੀ ਲਈ ਬਲੂਟੁੱਥ ਅਤੇ ਜੀਐਸਐਮ ਡਿਵਾਈਸਾਂ ਦੀ ਵਰਤੋਂ ਪੇਪਰ ਦੌਰਾਨ ਕੀਤੀ ਗਈ ਹੈ। 

ਮਾਲ ਅਤੇ ਪੁਨਰ ਵਿਕਾਸ ਵਿਭਾਗ ਨੇ ਕਿਹਾ ਕਿ 11 ਨਵੰਬਰ, 2022 ਨੂੰ ਡਾਇਰੈਕਟਰ ਜਨਰਲ ਦੇ ਦਫ਼ਤਰ ਦੁਆਰਾ ਇੱਕ ਜਾਂਚ ਰਿਪੋਰਟ ਭੇਜੀ ਗਈ ਸੀ। ਇਸ ਵਿੱਚ ਕਿਹਾ ਗਿਆ ਹੈ ਕਿ ਪਟਿਆਲਾ ਪੁਲਿਸ ਨੇ ਪੇਪਰ ਵਿੱਚ ਧੋਖਾਧੜੀ ਦੀ ਪੁਸ਼ਟੀ ਕੀਤੀ ਹੈ। ਜਿਸ ਤੋਂ ਬਾਅਦ ਸਰਕਾਰ ਨੇ ਸ਼ਾਰਟਲਿਸਟ ਕੀਤੇ ਉਮੀਦਵਾਰਾਂ ਦੀ ਮੈਰਿਟ ਸੂਚੀ ਨੂੰ ਰੱਦ ਕਰਨ ਅਤੇ ਪ੍ਰੀਖਿਆ ਨਵੇਂ ਸਿਰੇ ਤੋਂ ਕਰਵਾਉਣ ਦਾ ਫੈਸਲਾ ਕੀਤਾ।

ਜ਼ਿਕਰਯੋਗ ਹੈ ਕਿ ਨਵੀਨਤਮ ਯੰਤਰਾਂ ਦੀ ਮਦਦ ਨਾਲ ਲਿਖਤੀ ਪ੍ਰੀਖਿਆ ਵਿੱਚ ਧੋਖਾਧੜੀ ਕਰਨ ਵਾਲੇ ਦੂਸਰਾ ਦਰਜਾ ਪ੍ਰਾਪਤ ਬਲਰਾਜ ਸਿੰਘ, ਤੀਜੇ ਬਲਦੀਪ ਸਿੰਘ, 12ਵੇਂ ’ਤੇ ਲਵਪ੍ਰੀਤ ਸਿੰਘ, ਅਤੇ 21ਵੇਂ ਰੈਂਕ ਤੇ ਵਰਿੰਦਰਪਾਲ ਚੌਧਰੀ  ਨੂੰ ਪੁਲੀਸ ਨੇ ਗ੍ਰਿਫ਼ਤਾਰ ਕਰ ਲਿਆ, ਗ੍ਰਿਫ਼ਤਾਰ ਹੋਰ ਮੁਲਜ਼ਮਾਂ ਵਿਚੋਂ ਨਵਰਾਜ ਚੌਧਰੀ, ਗੁਰਪ੍ਰੀਤ ਸਿੰਘ ਅਤੇ ਜਤਿੰਦਰ ਸਿੰਘ ਪਟਿਆਲਾ ਦੇ ਰਹਿਣ ਵਾਲੇ ਹਨ। ਹਰਿਆਣਾ ਦੇ ਸੋਨੂੰ ਕੁਮਾਰ ਅਤੇ ਵਰਜਿੰਦਰ ਸਿੰਘ ਨੂੰ ਪ੍ਰੀਖਿਆ ਵਿਚ ਧੋਖਾਧੜੀ ਕਰਨ ਵਿਚ ਮਦਦ ਕਰਨ ਦੇ ਦੋਸ਼ ਵਿਚ ਗ੍ਰਿਫ਼ਤਾਰ ਕੀਤਾ ਗਿਆ ਸੀ, ਇਕ ਹੋਰ ਮੁਲਜ਼ਮ ਮਨਮੋਹਨ ਸਿੰਘ, ਜਿਸ ਨੂੰ ਪਹਿਲਾਂ ਗ੍ਰਿਫ਼ਤਾਰ ਕੀਤਾ ਗਿਆ ਸੀ। ਇਨ੍ਹਾਂ ਖ਼ਿਲਾਫ਼ 11 ਨਵੰਬਰ ਨੂੰ ਥਾਣਾ ਕੋਤਵਾਲੀ ਵਿਖੇ ਭਾਰਤੀ ਦੰਡਾਵਲੀ ਦੀਆਂ ਧਾਰਾਵਾਂ 419, 420, 465, 468, 471, 120ਬੀ ਅਤੇ ਆਈਟੀ ਐਕਟ ਦੀ 66ਡੀ ਤਹਿਤ ਕੇਸ ਦਰਜ ਕੀਤਾ ਗਿਆ ਸੀ।

 ਹੁਣ ਪੰਜਾਬ ਲੋਕ ਸੇਵਾ ਕਮਿਸ਼ਨ ਦੇ ਇਕ ਅਧਿਕਾਰੀ ਨੇ ਕਿਹਾ ਕਿ ਹੁਣ ਜੋ ਵੀ ਨਾਇਬ ਤਹਿਸੀਲਦਾਰਾਂ ਦਾ ਪੇਪਰ ਹੋਵੇਗਾ ਉਸ ਵਿਚ ਜੈਮਰ ਲਗਾਏ ਜਾਣਗੇ ਅਤੇ ਹੱਥਾਂ ਅਤੇ ਅੱਖਾਂ ਦੀ ਸ਼ਨਾਖ਼ਤ ਕਰਨ ਲਈ ਬਾਇਓ ਮੀਟ੍ਰਿਕ ਯੰਤਰ ਲਗਾਏ ਜਾਣਗੇ।

ਇਹ ਵੀ ਪੜ੍ਹੋ: ਕੌਰੀਅਰ ਕੰਪਨੀ ਨੇ ਨੌਜਵਾਨ ਦੇ ਗੁਆ ਦਿੱਤਾ ਪਾਸਪੋਰਟ, ਪੀੜਤ ਨੇ ਕੀਤੀ ਇਹ ਮੰਗ

Related Post