Olympic Athlete Rebecca Cheptegei : ਜਿਸ ਐਥਲੀਟ ਨੇ ਪੈਰਿਸ ਓਲੰਪਿਕ ’ਚ ਦਿਖਾਇਆ ਦਮ; ਬੁਆਏਫ੍ਰੈਂਡ ਨੇ ਪੈਟਰੋਲ ਪਾ ਕੇ ਜ਼ਿੰਦਾ ਸਾੜਿਆ, ਹੁਣ ਖੁਦ ਦੀ ਵੀ ਹੋਈ ਮੌਤ

ਦੱਸ ਦਈਏ ਇਸ ਤੋਂ ਪਹਿਲਾਂ ਐਥਲੀਟ ਚੇਪਟੇਗੀ ਦੀ ਵੀ ਇਲਾਜ ਦੌਰਾਨ ਮੌਤ ਹੋ ਗਈ ਸੀ। ਰਿਪੋਰਟ ਮੁਤਾਬਕ ਉਸ ਦੇ ਕਥਿਤ ਕਾਤਲ ਦੀ ਸੋਮਵਾਰ ਰਾਤ ਨੂੰ ਇਸੇ ਹਸਪਤਾਲ 'ਚ ਇਲਾਜ ਦੌਰਾਨ ਮੌਤ ਹੋ ਗਈ।

By  Aarti September 10th 2024 02:32 PM -- Updated: September 10th 2024 03:27 PM

Man Accused of killing Olympic Athlete : ਹਾਲ ਹੀ 'ਚ ਯੂਗਾਂਡਾ ਤੋਂ ਇਕ ਅਜਿਹੀ ਖਬਰ ਸਾਹਮਣੇ ਆਈ ਹੈ, ਜਿਸ ਨੇ ਪੂਰੀ ਦੁਨੀਆ ਨੂੰ ਹੈਰਾਨ ਕਰ ਦਿੱਤਾ ਹੈ। ਪੈਰਿਸ ਓਲੰਪਿਕ 'ਚ ਹਿੱਸਾ ਲੈਣ ਵਾਲੀ ਮਹਿਲਾ ਐਥਲੀਟ ਰੇਬੇਕਾ ਚੇਪਟੇਗੀ ਨੂੰ ਉਸ ਦੇ ਬੁਆਏਫ੍ਰੈਂਡ ਨੇ ਉਸ 'ਤੇ ਪੈਟਰੋਲ ਛਿੜਕ ਕੇ ਜ਼ਿੰਦਾ ਸਾੜ ਦਿੱਤਾ ਸੀ। ਅੱਗ ਵਿੱਚ ਝੁਲਸਣ ਕਾਰਨ ਉਸ ਦੀ ਵੀ ਯਾਨੀ ਮੁਲਜ਼ਮ ਦੀ ਵੀ ਇਲਾਜ ਦੌਰਾਨ ਮੌਤ ਹੋ ਗਈ। ਦੱਸ ਦਈਏ ਇਸ ਤੋਂ ਪਹਿਲਾਂ ਐਥਲੀਟ ਚੇਪਟੇਗੀ ਦੀ ਵੀ ਇਲਾਜ ਦੌਰਾਨ ਮੌਤ ਹੋ ਗਈ ਸੀ। ਰਿਪੋਰਟ ਮੁਤਾਬਕ ਉਸ ਦੇ ਕਥਿਤ ਕਾਤਲ ਦੀ ਸੋਮਵਾਰ ਰਾਤ ਨੂੰ ਇਸੇ ਹਸਪਤਾਲ 'ਚ ਇਲਾਜ ਦੌਰਾਨ ਮੌਤ ਹੋ ਗਈ।

ਚੇਪਟੇਗੇਈ ਅਕਤੂਬਰ 2021 ਤੋਂ ਬਾਅਦ ਕੀਨੀਆ ਵਿੱਚ ਮਾਰਿਆ ਜਾਣ ਵਾਲਾ ਤੀਜਾ ਖਿਡਾਰੀ ਹੈ। ਉਸਦੀ ਮੌਤ ਨੇ ਪੂਰਬੀ ਅਫਰੀਕੀ ਦੇਸ਼ ਵਿੱਚ ਇੱਕ ਵਾਰ ਫਿਰ ਤੋਂ ਘਰੇਲੂ ਹਿੰਸਾ ਨੂੰ ਸੁਰਖੀਆਂ ਵਿੱਚ ਪਾ ਦਿੱਤਾ ਹੈ। ਰਿਪੋਰਟਾਂ ਦੇ ਅਨੁਸਾਰ, ਚੇਪਟੇਗੇਈ ਦੇ ਸਾਥੀ, ਡਿਕਸਨ ਨਦੀਮਾ ਮਾਰਾਂਗਚ ਨੇ ਐਤਵਾਰ ਨੂੰ ਪੱਛਮੀ ਟ੍ਰਾਂਸ-ਨਜ਼ੋਈਆ ਕਾਉਂਟੀ ਦੇ ਅੰਡੇਬੇਸ ਵਿੱਚ ਉਸਦੇ ਘਰ ’ਚ ਉਸਨੂੰ ਪੈਟਰੋਲ ਪਾ ਕੇ ਅੱਗ ਦੇ ਹਵਾਲੇ ਕਰ ਦਿੱਤਾ। ਇਸ ਹਮਲੇ ’ਚ ਉਹ ਹਮਲੇ ਵਿੱਚ ਬੁਰੀ ਤਰ੍ਹਾਂ ਨਾਲ ਝੁਲਸ ਗਈ ਸੀ ਅਤੇ ਚਾਰ ਦਿਨ ਬਾਅਦ ਉਸਨੇ ਹਸਪਤਾਲ ਵਿੱਚ ਇਲਾਜ ਦੌਰਾਨ ਦਮ ਤੋੜ ਦਿੱਤਾ। ਹੁਣ ਉਸ ਦੇ ਕਥਿਤ ਕਾਤਲ ਦੀ ਵੀ ਮੌਤ ਹੋ ਗਈ ਹੈ।

ਪੂਰਬੀ ਅਫ਼ਰੀਕੀ ਦੇਸ਼ ਵਿੱਚ ਲਿੰਗ ਆਧਾਰਿਤ ਹਿੰਸਾ ਦੀ ਇਹ ਇੱਕ ਨਵੀਂ ਘਟਨਾ ਹੈ। ਇਸ ਘਟਨਾ ’ਚ ਯੂਗਾਂਡਾ ਓਲੰਪਿਕ ਕਮੇਟੀ ਦੇ ਪ੍ਰਧਾਨ ਡੋਨਾਲਡ ਰੁਕੇਰੇ ਨੇ ਇੱਕ ਪੋਸਟ ਵਿੱਚ ਕਿਹਾ ਕਿ ਸਾਨੂੰ ਆਪਣੀ ਓਲੰਪਿਕ ਅਥਲੀਟ, ਰੇਬੇਕਾ ਚੇਪੇਟੇਗੀ ਦੀ ਉਸਦੇ ਬੁਆਏਫ੍ਰੈਂਡ ਦੁਆਰਾ ਇੱਕ ਬੇਰਹਿਮ ਹਮਲੇ ਵਿੱਚ ਦੁਖਦਾਈ ਮੌਤ ਬਾਰੇ ਪਤਾ ਲੱਗਿਆ ਹੈ। ਇਸ ਬੇਤੁਕੇ ਹਮਲੇ ਵਿੱਚ ਅਸੀਂ ਇੱਕ ਮਹਾਨ ਅਥਲੀਟ ਨੂੰ ਗੁਆ ਦਿੱਤਾ ਹੈ, ਉਸਦੀ ਵਿਰਾਸਤ ਸਦਾ ਲਈ ਜਿਉਂਦੀ ਰਹੇਗੀ।

ਸਥਾਨਕ ਪੁਲਿਸ ਮੁਤਾਬਕ ਚੇਪਟੇਗੀ ਦੇ ਬੁਆਏਫ੍ਰੈਂਡ ਨੇ ਉਸ ਨੂੰ ਅੱਗ ਲਗਾ ਦਿੱਤੀ ਸੀ। ਇਸ ਘਟਨਾ ਵਿੱਚ ਉਹ 80 ਫੀਸਦੀ ਝੁਲਸ ਗਈ। ਮੋਈ ਟੀਚਿੰਗ ਐਂਡ ਰੈਫਰਲ ਹਸਪਤਾਲ (ਐਮਟੀਆਰਐਚ) ਦੇ ਇੱਕ ਡਾਕਟਰ ਨੇ ਵੀਰਵਾਰ ਨੂੰ ਏਐਫਪੀ ਨੂੰ ਦੱਸਿਆ, “ਬੀਤੀ ਰਾਤ ਉਸਦੇ ਸਾਰੇ ਅੰਗ ਫੇਲ੍ਹ ਹੋ ਗਏ। ਅਥਲੀਟ ਦਾ ਇਲਾਜ ਕਰ ਰਹੀ ਇਕ ਨਰਸ ਨੇ ਦੱਸਿਆ ਕਿ ਸਵੇਰੇ 5 ਵਜੇ ਉਸ ਦੀ ਮੌਤ ਹੋ ਗਈ, ਹਸਪਤਾਲ ਦੇ ਇਕ ਮੈਡੀਕਲ ਕਾਊਂਸਲਰ ਨੇ ਕਿਹਾ ਸੀ ਕਿ ਚੇਪਟੇਗੀ ਦੀ ਹਾਲਤ ਬਹੁਤ ਖਰਾਬ ਸੀ। ਉਸ ਨੂੰ ਸੇਪਸਿਸ ਇਨਫੈਕਸ਼ਨ ਹੋਇਆ ਹੈ।

ਜਾਣਕਾਰੀ ਮੁਤਾਬਕ ਅਥਲੀਟ ਅਤੇ ਉਸ ਦੇ ਬੁਆਏਫ੍ਰੈਂਡ ਵਿਚਾਲੇ ਜ਼ਮੀਨ ਨੂੰ ਲੈ ਕੇ ਝਗੜਾ ਚੱਲ ਰਿਹਾ ਸੀ। ਬੀਤੀ ਸੋਮਵਾਰ ਨੂੰ ਦੋਵਾਂ ਵਿਚਾਲੇ ਤਕਰਾਰ ਹੋ ਗਈ, ਜਿਸ ਤੋਂ ਬਾਅਦ ਉਸ ਨੂੰ ਪੈਟਰੋਲ ਛਿੜਕ ਕੇ ਅੱਗ ਲਗਾ ਦਿੱਤੀ ਗਈ ਅਤੇ ਉਹ ਚਾਰ ਦਿਨ ਤੱਕ ਆਈਸੀਯੂ 'ਚ ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜਦੀ ਰਹੀ ਅਤੇ ਆਖਰਕਾਰ ਉਸ ਦੀ ਮੌਤ ਹੋ ਗਈ। ਅਥਲੀਟ ਦੇ ਮਾਪਿਆਂ ਨੇ ਦੋਸ਼ੀ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦੇਣ ਦੀ ਮੰਗ ਕੀਤੀ ਹੈ।

ਇਹ ਵੀ ਪੜ੍ਹੋ : New Virus : ਚੀਨ 'ਚ ਨਵੇਂ ਵਾਇਰਸ ਦੀ ਦਸਤਕ, ਸਿੱਧਾ ਦਿਮਾਗ 'ਤੇ ਕਰਦੈ ਹਮਲਾ, ਇਹ ਹਨ ਲੱਛਣ

Related Post