RBI Service : RBI ਨੇ ਪੇਸ਼ ਕੀਤੀ UPI Now Pay Later ਦੀ ਸੇਵਾ, ਜਾਣੋ ਇਸ ਬਾਰੇ ਤਮਾਮ ਜਾਣਕਾਰੀ

RBI Service : ਅਸੀਂ ਜਾਣਦੇ ਹਾਂ ਕਿ ਅੱਜਕੱਲ੍ਹ ਹਰ ਕੋਈ ਡਿਜੀਟਲ ਪੇਮੈਂਟ ਦੇ ਰਾਹੀਂ ਹੀ ਪੇਮੈਂਟ ਕਰਨਾ ਹੀ ਪਸੰਦ ਕਰਦਾ ਹੈ। ਅਜਿਹੇ ਵਿੱਚ UPI ਦੇ ਨਾਲ ਪੇਮੈਂਟ ਕਰਨਾ ਹੋਰ ਵੀ ਸੋਖਾ ਹੋ ਗਿਆ ਹੈ।

By  Shameela Khan November 3rd 2023 02:21 PM -- Updated: November 3rd 2023 02:26 PM

 UPI Now Pay Later Service: ਜਿਵੇ ਅਸੀਂ ਜਾਣਦੇ ਹਾਂ ਕਿ ਅੱਜਕੱਲ੍ਹ ਹਰ ਕੋਈ ਡਿਜੀਟਲ ਪੇਮੈਂਟ ਦੇ ਰਾਹੀਂ ਪੇਮੈਂਟ ਕਰਨਾ ਹੀ ਪਸੰਦ ਕਰਦਾ ਹੈ ਅਜਿਹੇ 'ਚ ਇਸ ਦੇ ਲਈ ਯੂਪੀਆਈ ਦੀ ਵਰਤੋਂ ਕਰਨਾ ਜ਼ਰੂਰੀ ਹੋ ਗਿਆ ਹੈ। ਡਿਜੀਟਲ ਪਲੇਟਫਾਰਮ ਦੀ ਵਰਤੋਂ ਸਮੇਂ ਦੇ ਨਾਲ ਬਦਲ ਰਹੀ ਹੈ। ਇਸ ਵਿੱਚ ਵੱਖ-ਵੱਖ ਵਿਸ਼ੇਸ਼ਤਾਵਾਂ ਅਤੇ ਸਹੂਲਤਾਂ ਸ਼ਾਮਲ ਕੀਤੀਆਂ ਜਾ ਰਹੀਆਂ ਹਨ। ਇਸ ਦੇ ਨਾਲ ਹੀ ਡਿਜੀਟਲ ਭੁਗਤਾਨ ਨੂੰ ਉਤਸ਼ਾਹਿਤ ਕਰਨ ਲਈ ਭਾਰਤੀ ਰਿਜ਼ਰਵ ਬੈਂਕ ਦੁਆਰਾ ਕਈ ਨਵੀਆਂ ਸਹੂਲਤਾਂ ਵੀ ਪੇਸ਼ ਕੀਤੀਆਂ ਗਈਆਂ ਹਨ। ਅਜਿਹੇ 'ਚ RBI ਨੇ ਉਪਭੋਗਤਾਵਾਂ ਨੂੰ UPI ਕ੍ਰੈਡਿਟ ਲਾਈਨ ਸੇਵਾ ਦੀ ਵੀ ਸਹੂਲਤ ਦਿੱਤੀ ਹੈ।

ਬੈਂਕ ਖਾਤੇ ਵਿੱਚ ਜ਼ੀਰੋ ਬੈਲੇਂਸ ਹੋਣ ਤੋਂ ਬਾਅਦ ਵੀ UPI ਭੁਗਤਾਨ  : 

ਜਿਵੇ ਤੁਹਾਨੂੰ ਦੱਸਿਆ ਹੈ ਕਿ RBI ਨੇ ਆਪਣੇ ਉਪਭੋਗਤਾਵਾਂ ਲਈ UPI ਕ੍ਰੈਡਿਟ ਕਾਰਡ ਸੇਵਾ ਪੇਸ਼ ਕੀਤੀ ਹੈ। ਇਸ 'ਚ ਉਪਭੋਗਤਾ ਬੈਂਕ ਖਾਤੇ ਵਿੱਚ ਬਚਤ ਜਾਂ ਤਨਖਾਹ ਵਰਗੇ ਜ਼ੀਰੋ ਬੈਲੇਂਸ ਹੋਣ 'ਤੇ ਵੀ ਭੁਗਤਾਨ ਕਰਨ ਦੇ ਯੋਗ ਹੋਣਗੇ। UPI ਭੁਗਤਾਨ ਕਰਨ ਲਈ ਤੁਹਾਨੂੰ UPI  Now Pay Later ਸੇਵਾ ਦੀ ਵਰਤੋਂ ਕਰਨੀ ਹੋਵੇਗੀ। ਭੁਗਤਾਨ ਕਰਨ ਤੋਂ ਬਾਅਦ, ਤੁਸੀਂ ਇਸ ਪੈਸੇ ਨੂੰ ਬਾਅਦ ਵਿੱਚ ਵਾਪਸ ਕਰ ਸਕਦੇ ਹੋ।


 UPI Now Pay Later ਸੇਵਾ ਕੀ ਹੈ?

UPI Now Pay Later ਇੱਕ ਕਿਸਮ ਦੀ ਕ੍ਰੈਡਿਟ ਲਾਈਨ ਦੇ ਤਹਿਤ ਸੇਵਾ ਹੈ ਇਸਦਾ ਮਤਲੱਬ ਤੁਹਾਡੇ ਬੈਂਕ ਖਾਤੇ ਵਿੱਚ ਪੈਸੇ ਨਾ ਹੋਣ 'ਤੇ ਇਸ ਦੀ ਵਰਤੋਂ ਤੁਹਾਡੇ ਲਈ ਫਾਇਦੇਮੰਦ ਸਾਬਤ ਹੋ ਸਕਦੀ ਹੈ। ਤੁਸੀਂ ਲੋੜ ਦੇ ਸਮੇਂ UPI Now Pay Later ਸੇਵਾ ਦੀ ਵਰਤੋਂ ਕਰ ਸਕਦੇ ਹੋ। ਤੁਸੀਂ ਆਪਣੇ ਕ੍ਰੈਡਿਟ ਸਕੋਰ ਦੇ ਤਹਿਤ ਇਸ ਸੇਵਾ ਦਾ ਲਾਭ ਪ੍ਰਾਪਤ ਕਰਨ ਦੇ ਯੋਗ ਹੋਵੋਗੇ।

 UPI ਉਪਭੋਗਤਾ ਇਹਨਾਂ ਭੁਗਤਾਨ ਸੇਵਾਵਾਂ ਦਾ ਲਾਭ ਲੈ ਸਕਦੇ ਹਨ : 

ਯੂਪੀਆਈ ਦੇ ਨਾਲ ਭੁਗਤਾਨ ਕਰਨ ਲਈ, ਉਪਭੋਗਤਾਵਾਂ ਨੂੰ ਨਾ ਸਿਰਫ਼ ਬੈਂਕ ਜਾਂ ਡੈਬਿਟ ਕਾਰਡ, ਬਲਕਿ ਹੋਰ ਕਈ ਵਿਕਲਪ ਵੀ ਲਿੰਕ ਕਰਨੇ ਪੈਣਗੇ। ਆਪਣੇ ਬਚਤ ਖਾਤੇ ਤੋਂ ਇਲਾਵਾ, ਤੁਸੀਂ UPI ਨੂੰ ਕ੍ਰੈਡਿਟ ਕਾਰਡ, ਓਵਰਡਰਾਫਟ ਖਾਤਿਆਂ, UPI ਕ੍ਰੈਡਿਟ ਲਾਈਨਾਂ ਅਤੇ ਪ੍ਰੀਪੇਡ ਵਾਲਿਟ ਨਾਲ ਵੀ ਲਿੰਕ ਕਰ ਸਕਦੇ ਹੋ।

 UPI Now Pay Later ਸੇਵਾ ਦੀ ਵਰਤੋਂ ਕਿਵੇਂ ਕਰੀਏ?

ਤੁਹਾਨੂੰ ਇਹ ਸੇਵਾ ਦੀ ਵਰਤੋਂ ਕਰਨ ਲਈ ਤੁਹਾਨੂੰ ਆਪਣੇ ਬੈਂਕ ਦੀ ਮੋਬਾਈਲ ਬੈਂਕਿੰਗ ਜਾਂ ਨੈੱਟ ਬੈਂਕਿੰਗ ਐਪ ਨੂੰ ਖੋਲ੍ਹਣਾ ਹੋਵੇਗਾ। ਇੱਥੇ ਤੁਹਾਨੂੰ ਪ੍ਰੀ-ਪ੍ਰਵਾਨਿਤ ਲੋਨ ਸੈਕਸ਼ਨ ਮਿਲੇਗਾ, ਜਿਸ 'ਤੇ ਕਲਿੱਕ ਕਰਨ ਤੋਂ ਬਾਅਦ ਤੁਸੀਂ UPI Now Pay Later ਦੀ ਸੇਵਾ ਪ੍ਰਾਪਤ ਕਰ ਸਕਦੇ ਹੋ। ਇਹ ਸਹੂਲਤ ਹਰ ਬੈਂਕ ਵਿੱਚ ਵੱਖ-ਵੱਖ ਨਾਵਾਂ ਜਾਂ ਤਰੀਕਿਆਂ ਨਾਲ ਉਪਲਬਧ ਹੋ ਸਕਦੀ ਹੈ। ਪੁਸ਼ਟੀ ਕਰਨ ਲਈ ਤੁਹਾਨੂੰ ਆਪਣੇ ਬੈਂਕ ਨਾਲ ਸੰਪਰਕ ਕਰਨਾ ਚਾਹੀਦਾ ਹੈ।


 ਕਿੰਨੇ ਦਿਨਾਂ ਵਿੱਚ UPI Now Pay Later ਦਾ ਭੁਗਤਾਨ ਕਰਨਾ ਹੋਵੇਗਾ?

ਜਿਵੇ ਕਿ ਤੁਹਾਨੂੰ ਦੱਸਿਆ ਹੈ ਕਿ ਇਹ ਇੱਕ ਤਰਾਂ ਦੀ ਕ੍ਰੈਡਿਟ ਲਾਈਨ ਦੇ ਤਹਿਤ ਸੇਵਾ ਹੈ ਹਾਲਾਂਕਿ, ਤੁਸੀਂ UPI Now Pay Later ਸੇਵਾ ਦੇ ਤਹਿਤ ਕਿੰਨਾ ਟ੍ਰਾਂਜੈਕਸ਼ਨ ਕਰ ਸਕਦੇ ਹੋ, ਇਹ ਤੁਹਾਡੇ ਕ੍ਰੈਡਿਟ ਸਕੋਰ 'ਤੇ ਨਿਰਭਰ ਕਰਦਾ ਹੈ। ਹਾਲਾਂਕਿ, ਤੁਸੀਂ ਇਸ ਸੇਵਾ ਦੀ ਵਰਤੋਂ 7,500 ਰੁਪਏ ਤੋਂ 50,000 ਰੁਪਏ ਤੱਕ ਦੇ ਭੁਗਤਾਨ ਕਰਨ ਲਈ ਕਰ ਸਕਦੇ ਹੋ। ਕ੍ਰੈਡਿਟ ਲਾਈਨ ਦੀ ਵਰਤੋਂ ਕਰਨ ਤੋਂ ਬਾਅਦ, ਤੁਹਾਨੂੰ ਇਹ ਪੈਸੇ 45 ਦਿਨਾਂ ਦੇ ਅੰਦਰ ਵਾਪਸ ਕਰਨੇ ਪੈਣਗੇ। ਜੇਕਰ ਤੁਸੀਂ ਅਜਿਹਾ ਨਹੀਂ ਕਰਦੇ, ਤਾਂ ਤੁਹਾਨੂੰ ਲੇਟ ਫੀਸ ਦੇ ਨਾਲ 42.8% ਤੱਕ ਦੀ ਵੱਡੀ ਵਿਆਜ ਦਰ ਅਦਾ ਕਰਨੀ ਪਵੇਗੀ। ਇਸ ਦੇ ਨਾਲ ਹੀ ਭੁਗਤਾਨ 'ਤੇ GST ਵੀ ਸ਼ਾਮਲ ਹੋਵੇਗਾ, ਜਿਸ ਦਾ ਭੁਗਤਾਨ ਕਰਨਾ ਹੋਵੇਗਾ।

-ਸਚਿਨ ਜਿੰਦਲ ਦੇ ਸਹਿਯੋਗ ਨਾਲ 

 

Related Post