ਕਈ ਸਿਹਤ ਸਮਸਿਆਵਾਂ ਨੂੰ ਦੂਰ ਕਰਨ 'ਚ ਲਾਹੇਵੰਦ ਹੈ ਕੱਚੇ ਪਪੀਤੇ ਦਾ ਸੇਵਨ

Raw Papaya Benefits of Health : ਇੱਕ ਰਿਪੋਰਟ ਤੋਂ ਪਤਾ ਲੱਗਿਆ ਹੈ ਕਿ ਕੱਚੇ ਪਪੀਤੇ 'ਚ ਭਰਪੂਰ ਮਾਤਰਾ 'ਚ ਐਂਟੀ-ਪਰਜੀਵੀ ਅਤੇ ਐਂਟੀ-ਅਮੀਬਿਕ ਪਾਇਆ ਜਾਂਦਾ ਹੈ, ਜੋ ਅੰਤੜੀਆਂ ਦੀ ਗਤੀ ਦੇ ਨਾਲ-ਨਾਲ ਪਾਚਨ ਨੂੰ ਸੁਧਾਰਨ ਅਤੇ ਕਬਜ਼ ਤੋਂ ਰਾਹਤ ਦਵਾਉਣ 'ਚ ਮਦਦ ਕਰਦੇ ਹੈ।

By  KRISHAN KUMAR SHARMA June 28th 2024 07:30 AM

Raw Papaya Benefits : ਪਕੇ ਹੋਏ ਪਪੀਤੇ ਨੂੰ ਸਵਾਦ ਦੇ ਨਾਲ-ਨਾਲ ਸਿਹਤ ਲਈ ਵੀ ਬਹੁਤ ਫਾਇਦੇਮੰਦ ਮੰਨਿਆ ਜਾਂਦਾ ਹੈ ਕਿਉਂਕਿ ਇਸ ਦਾ ਸੇਵਨ ਪੇਟ ਦੀਆਂ ਸਮਸਿਆਵਾਂ ਨੂੰ ਦੂਰ ਰੁਕਣ 'ਚ ਮਦਦ ਕਰਦਾ ਹੈ ਉਸੇ ਤਰਾਂ ਕੱਚੇ ਪਪੀਤੇ ਦਾ ਸੇਵਨ ਵੀ ਸਿਹਤ ਲਈ ਫਾਇਦੇਮੰਦ ਮੰਨਿਆ ਜਾਂਦਾ ਹੈ ਕਿਉਂਕਿ ਇਸ ਦਾ ਸੇਵਨ ਪਾਚਨ ਨੂੰ ਸੁਧਾਰਨ, ਪ੍ਰੋਟੀਨ ਨੂੰ ਅਮੀਨੋ ਐਸਿਡ 'ਚ ਬਦਲਣ, ਕਬਜ਼ ਅਤੇ ਮਤਲੀ ਤੋਂ ਰਾਹਤ ਦਵਾਉਣ ਅਤੇ ਔਰਤਾਂ ਨੂੰ ਪਿਸ਼ਾਬ ਨਾਲੀ ਦੀਆਂ ਲਾਗਾਂ ਤੋਂ ਬਚਾਉਣ 'ਚ ਮਦਦ ਕਰਦਾ ਹੈ। ਇਨ੍ਹਾਂ ਤੋਂ ਇਲਾਵਾ ਕੱਚਾ ਪਪੀਤਾ ਖਾਣ ਨਾਲ ਹੋਰ ਕਈ ਫਾਇਦੇ ਹੁੰਦੇ ਹਨ। ਤਾਂ ਆਉ ਜਾਣਦੇ ਹਾਂ ਉਨ੍ਹਾਂ ਫਾਇਦਿਆਂ ਬਾਰੇ...

ਪੀਲੀਆ : ਮਾਹਿਰਾਂ ਮੁਤਾਬਕ ਪੀਲੀਆ ਇੱਕ ਗੰਭੀਰ ਬਿਮਾਰੀ ਹੈ ਜਿਸ 'ਚ ਕੱਚੇ ਪਪੀਤੇ ਦਾ ਸੇਵਨ ਬਹੁਤ ਫਾਇਦੇਮੰਦ ਹੁੰਦਾ ਹੈ। ਦਸ ਦਈਏ ਕਿ ਹਰ ਤਿੰਨ ਘੰਟੇ ਬਾਅਦ ਅੱਧਾ ਗਲਾਸ ਪਪੀਤੇ ਦਾ ਜੂਸ ਪੀਣ ਨਾਲ ਪੀਲੀਆ ਤੋਂ ਰਾਹਤ ਮਿਲਦੀ ਸਕਦੀ ਹੈ। ਕਿਉਂਕਿ ਇਸ 'ਚ ਭਰਪੂਰ ਮਾਤਰਾ 'ਚ ਪਾਚਨ ਐਂਜ਼ਾਈਮ ਪਪੈਨ ਪਾਇਆ ਜਾਂਦਾ ਹੈ, ਜੋ ਇੱਕ ਪ੍ਰੋਟੀਓਲਾਈਟਿਕ ਐਂਜ਼ਾਈਮ ਹੈ ਜਿਸ ਤੋਂ ਦਵਾਈਆਂ ਬਣਾਈਆਂ ਜਾਂਦੀਆਂ ਹਨ। ਨਾਲ ਹੀ ਇਹ ਪੀਲੀਆ ਦੇ ਇਲਾਜ 'ਚ ਵੀ ਮਦਦ ਕਰਦਾ ਹੈ।

ਅੰਤੜੀਆਂ ਦੀ ਗਤੀ ਨੂੰ ਸੁਧਾਰਨ 'ਚ ਮਦਦਗਾਰ : ਇੱਕ ਰਿਪੋਰਟ ਤੋਂ ਪਤਾ ਲੱਗਿਆ ਹੈ ਕਿ ਕੱਚੇ ਪਪੀਤੇ 'ਚ ਭਰਪੂਰ ਮਾਤਰਾ 'ਚ ਐਂਟੀ-ਪਰਜੀਵੀ ਅਤੇ ਐਂਟੀ-ਅਮੀਬਿਕ ਪਾਇਆ ਜਾਂਦਾ ਹੈ, ਜੋ ਅੰਤੜੀਆਂ ਦੀ ਗਤੀ ਦੇ ਨਾਲ-ਨਾਲ ਪਾਚਨ ਨੂੰ ਸੁਧਾਰਨ ਅਤੇ ਕਬਜ਼ ਤੋਂ ਰਾਹਤ ਦਵਾਉਣ 'ਚ ਮਦਦ ਕਰਦੇ ਹੈ। ਨਾਲ ਹੀ ਇਹ ਬਦਹਜ਼ਮੀ, ਐਸਿਡ ਰਿਫਲਕਸ, ਅਲਸਰ, ਦਿਲ ਦੀ ਜਲਨ ਅਤੇ ਪੇਟ ਦੀਆਂ ਸਮੱਸਿਆਵਾਂ ਤੋਂ ਵੀ ਰਾਹਤ ਦਿਵਾਉਣ 'ਚ ਮਦਦ ਕਰਦੇ ਹੈ।

ਦਮਾ ਦੀ ਸਮੱਸਿਆ 'ਚ ਫਾਇਦੇਮੰਦ : ਪਪੀਤੇ ਦੀਆਂ ਸੁੱਕੀਆਂ ਪੱਤੀਆਂ ਦਮੇ ਦੇ ਦੌਰੇ ਦੌਰਾਨ ਬਹੁਤ ਫਾਇਦੇਮੰਦ ਹੁੰਦੀਆਂ ਹਨ। ਕਿਉਂਕਿ ਸਾਲ 2022 'ਚ ਕੀਤੀ ਖੋਜ ਤੋਂ ਪਤਾ ਲੱਗਿਆ ਹੈ ਕਿ ਇਸ 'ਚ ਭਰਪੂਰ ਮਾਤਰਾ 'ਚ ਬੀਟਾ ਕੈਰੋਟੀਨ, ਲਾਈਕੋਪੀਨ ਅਤੇ ਜ਼ੈਕਸੈਂਥਿਨ ਵਰਗੇ ਜੈਵਿਕ ਮਿਸ਼ਰਣ ਪਾਏ ਜਾਣਦੇ ਹਨ, ਜਿਨ੍ਹਾਂ ਦੇ ਸੇਵਨ ਨਾਲ ਦਮੇ ਦੇ ਦੌਰੇ ਨੂੰ ਰੋਕਿਆ ਜਾ ਸਕਦਾ ਹੈ।

ਮਲੇਰੀਆ : ਜੇਕਰ ਕੋਈ ਮਲੇਰੀਆ ਅਤੇ ਡੇਂਗੂ ਦਾ ਮਰੀਜ਼ ਹੈ ਤਾਂ ਉਸ ਨੂੰ ਕੱਚੇ ਪਪੀਤੇ ਦਾ ਸੇਵਨ ਜ਼ਰੂਰੀ ਕਰਨਾ ਚਾਹੀਦਾ ਹੈ ਕਿਉਂਕਿ ਇਸ 'ਚ ਭਰਪੂਰ ਮਾਤਰਾ 'ਚ ਵਿਟਾਮਿਨ ਏ ਅਤੇ ਸੀ ਪਾਇਆ ਜਾਂਦਾ ਹੈ, ਜੋ ਮਲੇਰੀਆ ਦੇ ਰੋਗੀ ਦੀ ਪ੍ਰਤੀਰੋਧਕ ਸਮਰੱਥਾ ਨੂੰ ਵਧਾਉਣ ਅਤੇ ਸਰੀਰ ਨੂੰ ਡੀਟੌਕਸਫਾਈ ਕਰਨ 'ਚ ਮਦਦ ਕਰਦਾ ਹੈ। ਨਾਲ ਹੀ ਇਹ ਮਰੀਜ਼ਾਂ 'ਚ ਪਲੇਟਲੈਟਸ ਦੀ ਘਟਦੀ ਗਿਣਤੀ ਨੂੰ ਵਧਾਉਣ 'ਚ ਮਦਦ ਕਰਦਾ ਹੈ। 

ਮਾਹਵਾਰੀ 'ਚ ਮਦਦਗਾਰ : ਪਪੀਤੇ 'ਚ ਭਰਪੂਰ ਮਾਤਰਾ 'ਚ ਬੀਟਾ ਕੈਰੋਟੀਨ ਪਾਇਆ ਜਾਂਦਾ ਹੈ, ਜੋ ਸਰੀਰ 'ਚ ਐਸਟ੍ਰੋਜਨ ਹਾਰਮੋਨ ਦੇ ਕੰਮਕਾਜ 'ਚ ਮਦਦ ਕਰਦਾ ਹੈ। ਨਾਲ ਹੀ ਇਹ ਮਾਹਵਾਰੀ ਨੂੰ ਨਿਯੰਤ੍ਰਿਤ ਕਰਦਾ ਹੈ ਅਤੇ ਇਸ ਦੌਰਾਨ ਦਰਦ ਤੋਂ ਰਾਹਤ ਦਵਾਉਂਦਾ ਹੈ।

(ਡਿਸਕਲੇਮਰ : ਇਹ ਲੇਖ ਆਮ ਜਾਣਕਾਰੀ ਲਈ ਹੈ। ਕੋਈ ਵੀ ਉਪਾਅ ਅਪਣਾਉਣ ਤੋਂ ਪਹਿਲਾਂ ਤੁਹਾਨੂੰ ਡਾਕਟਰ ਦੀ ਸਲਾਹ ਜ਼ਰੂਰ ਲੈਣੀ ਚਾਹੀਦੀ ਹੈ।)

Related Post