Ravindra Jadeja : ਕੋਹਲੀ, ਰੋਹਿਤ ਤੋਂ ਬਾਅਦ ਰਵਿੰਦਰ ਜਡੇਜਾ ਨੇ ਵੀ ਅੰਤਰਰਾਸ਼ਟਰੀ T20 ਕ੍ਰਿਕਟ ਤੋਂ ਲਿਆ ਸੰਨਿਆਸ

Ravindra Jadeja Retirement : ਭਾਰਤੀ ਕ੍ਰਿਕਟ ਟੀਮ ਦੇ ਦਿੱਗਜ਼ ਆਲ-ਰਾਊਂਡਰ ਖਿਡਾਰੀ ਰਵਿੰਦਰ ਜਡੇਜਾ ਹੁਣ ਅੰਤਰਰਾਸ਼ਟਰੀ ਟੀ20 ਕ੍ਰਿਕਟ ਖੇਡਦੇ ਨਹੀਂ ਵਿਖਾਈ ਦੇਣਗੇ। ਟੀ20 ਵਿਸ਼ਵ ਕੱਪ ਤੋਂ ਬਾਅਦ ਵਿਰਾਟ ਕੋਹਲੀ ਅਤੇ ਰੋਹਿਤ ਸ਼ਰਮਾ ਪਿੱਛੋਂ ਹੁਣ ਜਡੇਜਾ ਨੇ ਵੀ ਸੰਨਿਆਸ ਲੈਣ ਦਾ ਐਲਾਨ ਕਰ ਦਿੱਤਾ ਹੈ।

By  KRISHAN KUMAR SHARMA June 30th 2024 05:25 PM -- Updated: June 30th 2024 05:37 PM

Ravindra Jadeja Retirement : ਭਾਰਤੀ ਕ੍ਰਿਕਟ ਟੀਮ ਦੇ ਦਿੱਗਜ਼ ਆਲ-ਰਾਊਂਡਰ ਖਿਡਾਰੀ ਰਵਿੰਦਰ ਜਡੇਜਾ ਹੁਣ ਅੰਤਰਰਾਸ਼ਟਰੀ ਟੀ20 ਕ੍ਰਿਕਟ ਖੇਡਦੇ ਨਹੀਂ ਵਿਖਾਈ ਦੇਣਗੇ। ਟੀ20 ਵਿਸ਼ਵ ਕੱਪ ਤੋਂ ਬਾਅਦ ਵਿਰਾਟ ਕੋਹਲੀ ਅਤੇ ਰੋਹਿਤ ਸ਼ਰਮਾ ਪਿੱਛੋਂ ਹੁਣ ਜਡੇਜਾ ਨੇ ਵੀ ਸੰਨਿਆਸ ਲੈਣ ਦਾ ਐਲਾਨ ਕਰ ਦਿੱਤਾ ਹੈ। ਇਸ ਗੱਲ ਦੀ ਜਾਣਕਾਰੀ ਖੁਦ ਰਵਿੰਦਰ ਜਡੇਜਾ ਨੇ ਇਕ ਇੰਸਟਾਗ੍ਰਾਮ ਪੋਸਟ 'ਚ ਦਿੱਤੀ ਹੈ।

ਸ੍ਰੀਲੰਕਾ ਖਿਲਾਫ਼ ਖੇਡਿਆ ਸੀ ਆਪਣਾ ਪਹਿਲਾ ਮੈਚ

ਹਰਫਨਮੌਲਾ ਖਿਡਾਰੀ ਨੇ 10 ਫਰਵਰੀ 2009 ਨੂੰ ਟੀ-20 ਅੰਤਰਰਾਸ਼ਟਰੀ ਕ੍ਰਿਕਟ ਵਿੱਚ ਆਪਣੀ ਸ਼ੁਰੂਆਤ ਕੀਤੀ। ਉਸਨੇ ਆਪਣਾ ਪਹਿਲਾ ਮੈਚ ਕੋਲੰਬੋ ਵਿੱਚ ਸ਼੍ਰੀਲੰਕਾ ਖਿਲਾਫ ਖੇਡਿਆ ਸੀ। ਆਪਣੇ ਪਹਿਲੇ ਟੀ-20 ਵਿੱਚ ਜਡੇਜਾ ਨੇ 4 ਓਵਰਾਂ ਵਿੱਚ 29 ਦੌੜਾਂ ਦੇ ਕੇ ਕੋਈ ਵਿਕਟ ਨਹੀਂ ਲਈ। ਜਦੋਂ ਕਿ ਬੱਲੇ ਨਾਲ 7 ਗੇਂਦਾਂ 'ਤੇ 5 ਦੌੜਾਂ ਬਣਾਈਆਂ।

'ਟੀ20 ਕੱਪ ਜਿੱਤਣਾ ਮੇਰੇ ਸੁਪਨਾ'

ਜਡੇਜਾ ਨੇ ਲਿਖਿਆ, "ਸਾਰੇ ਦਿਲ ਨਾਲ, ਮੈਂ ਟੀ-20 ਇੰਟਰਨੈਸ਼ਨਲ ਨੂੰ ਅਲਵਿਦਾ ਕਹਿੰਦਾ ਹਾਂ। ਮਾਣ ਨਾਲ ਦੌੜਦੇ ਹੋਏ ਅਡੋਲ ਘੋੜੇ ਦੀ ਤਰ੍ਹਾਂ, ਮੈਂ ਹਮੇਸ਼ਾ ਆਪਣੇ ਦੇਸ਼ ਲਈ ਆਪਣਾ ਸਰਵਸ੍ਰੇਸ਼ਠ ਦਿੱਤਾ ਹੈ ਅਤੇ ਹੋਰ ਫਾਰਮੈਟਾਂ 'ਚ ਵੀ ਅਜਿਹਾ ਕਰਨਾ ਜਾਰੀ ਰੱਖਾਂਗਾ। ਟੀ-20 ਵਿਸ਼ਵ ਕੱਪ ਜਿੱਤਣਾ, ਇਹ ਇਕ ਸੁਪਨਾ ਸੀ, ਜੋ ਮੇਰੇ ਟੀ-20 ਅੰਤਰਰਾਸ਼ਟਰੀ ਕਰੀਅਰ ਦਾ ਸਿਖਰ ਸੀ, ਯਾਦਾਂ, ਉਤਸ਼ਾਹ ਅਤੇ ਅਟੁੱਟ ਸਮਰਥਨ ਲਈ ਧੰਨਵਾਦ।''

ਵਿਸ਼ਵ ਕੱਪ 'ਚ ਖਾਸ ਪ੍ਰਦਰਸ਼ਨ ਤੋਂ ਖੁੰਝੇ ਜਡੇਜਾ

ਜਡੇਜਾ ਨੇ ਟੀ-20 ਵਿਸ਼ਵ ਕੱਪ 2024 ਫਾਈਨਲ ਦਾ ਆਖਰੀ ਮੈਚ ਖੇਡਿਆ ਸੀ। ਇਸ ਮੈਚ 'ਚ ਜਡੇਜਾ ਨੇ ਬੱਲੇ ਨਾਲ 2 ਦੌੜਾਂ ਬਣਾਈਆਂ। ਜਦਕਿ ਗੇਂਦਬਾਜ਼ੀ 'ਚ ਵੀ ਉਹ 12 ਦੌੜਾਂ ਦੇ ਕੇ ਕੋਈ ਵਿਕਟ ਨਹੀਂ ਲੈ ਸਕੇ। ਰਵਿੰਦਰ ਜਡੇਜਾ ਦੀ ਫਾਰਮ ਦੀ ਗੱਲ ਕਰੀਏ ਤਾਂ 6 ਟੀ-20 ਵਿਸ਼ਵ ਕੱਪ ਖੇਡਣ ਦਾ ਚੰਗਾ ਤਜਰਬਾ ਹੋਣ ਦੇ ਬਾਵਜੂਦ ਜਡੇਜਾ ਟੀ-20 ਵਿਸ਼ਵ ਕੱਪ 'ਚ ਕੋਈ ਜਾਦੂ ਨਹੀਂ ਦਿਖਾ ਸਕੇ। ਰਵਿੰਦਰ ਜਡੇਜਾ ਨੇ ਟੀ-20 ਵਿਸ਼ਵ ਕੱਪ 'ਚ ਹੁਣ ਤੱਕ 11 ਪਾਰੀਆਂ 'ਚ ਬੱਲੇਬਾਜ਼ੀ ਕੀਤੀ ਹੈ। ਇਸ 'ਚ ਉਨ੍ਹਾਂ ਨੇ 13 ਦੀ ਔਸਤ ਅਤੇ 98 ਦੇ ਸਟ੍ਰਾਈਕ ਰੇਟ ਨਾਲ 102 ਦੌੜਾਂ ਬਣਾਈਆਂ ਹਨ।

ਜਡੇਜਾ ਦੀ ਸਭ ਤੋਂ ਵੱਡੀ ਪਾਰੀ 26 ਦੌੜਾਂ ਦੀ ਰਹੀ। ਜਡੇਜਾ ਨੇ ਇਨ੍ਹਾਂ 11 ਪਾਰੀਆਂ 'ਚ ਸਿਰਫ ਇਕ ਛੱਕਾ ਲਗਾਇਆ। ਉਸ ਨੇ ਇਸ ਟੀ-20 ਵਿਸ਼ਵ ਕੱਪ ਦੀਆਂ ਦੋ ਪਾਰੀਆਂ ਵਿੱਚ 7 ​​ਦੌੜਾਂ ਬਣਾਈਆਂ ਹਨ। ਪਾਕਿਸਤਾਨ ਖ਼ਿਲਾਫ਼ ਮੈਚ ਵਿੱਚ ਜਡੇਜਾ ਮੁਹੰਮਦ ਆਮਿਰ ਖ਼ਿਲਾਫ਼ ਪਹਿਲੀ ਹੀ ਗੇਂਦ ’ਤੇ ਆਊਟ ਹੋ ਗਏ ਸਨ।

ਹਾਲਾਂਕਿ ਆਈਪੀਐੱਲ 'ਚ ਜਡੇਜਾ ਨੇ ਬੱਲੇ ਅਤੇ ਗੇਂਦ ਦੋਵਾਂ ਨਾਲ ਚੰਗਾ ਪ੍ਰਦਰਸ਼ਨ ਕੀਤਾ ਹੈ ਪਰ ਭਾਰਤ ਲਈ ਟੀ-20 ਵਿਸ਼ਵ ਕੱਪ 'ਚ ਉਸ ਨੇ ਬੱਲੇ ਜਾਂ ਗੇਂਦ ਨਾਲ ਕੋਈ ਜਾਦੂ ਨਹੀਂ ਦਿਖਾਇਆ।

Related Post