Who Will Successor Ratan Tata : ਕੌਣ ਹੋਵੇਗਾ ਰਤਨ ਟਾਟਾ ਦਾ ਉੱਤਰਾਧਿਕਾਰੀ ? ਤੇ ਕੌਣ ਹੋਵੇਗਾ 35000 ਕਰੋੜ ਦੀ ਜਾਇਦਾਦ ਦਾ ਮਾਲਿਕ ?

ਦਸ ਦਈਏ ਕਿ ਉਨ੍ਹਾਂ ਦੇ ਦੇਹਾਂਤ ਨਾਲ ਪੂਰੇ ਦੇਸ਼ 'ਚ ਸੋਗ ਦਾ ਮਾਹੌਲ ਹੈ। ਉਨ੍ਹਾਂ ਦੇ ਪ੍ਰਸ਼ੰਸਕ ਅੱਜ ਉਨ੍ਹਾਂ ਨੂੰ ਬਹੁਤ ਯਾਦ ਕਰ ਰਹੇ ਹਨ। ਨਾਲ ਹੀ ਹੁਣ ਲੋਕਾਂ ਦੇ ਦਿਮਾਗ 'ਚ ਇੱਕ ਸਵਾਲ ਹੈ ਕਿ ਰਤਨ ਟਾਟਾ ਦਾ ਅਗਲਾ ਉੱਤਰਾਧਿਕਾਰੀ ਕੌਣ ਹੋਵੇਗਾ।

By  Aarti October 10th 2024 12:05 PM -- Updated: October 10th 2024 01:32 PM

Who Will Successor Ratan Tata : ਭਾਰਤ ਹੀ ਨਹੀਂ ਦੁਨੀਆ ਦੇ ਮਸ਼ਹੂਰ ਕਾਰੋਬਾਰੀ ਰਤਨ ਟਾਟਾ ਨੇ ਕੱਲ ਯਾਨੀ 9 ਅਕਤੂਬਰ ਦਿਨ ਬੁੱਧਵਾਰ ਰਾਤ 86 ਸਾਲ ਦੀ ਉਮਰ 'ਚ ਆਖਰੀ ਸਾਹ ਲਿਆ। ਮੀਡੀਆ ਰਿਪੋਰਟਾਂ ਮੁਤਾਬਕ ਰਤਨ ਟਾਟਾ ਕੁਝ ਸਮੇਂ ਤੋਂ ਬਿਮਾਰ ਸਨ ਅਤੇ ਮੁੰਬਈ ਦੇ ਬ੍ਰੀਚ ਕੈਂਡੀ ਹਸਪਤਾਲ 'ਚ ਇਲਾਜ ਅਧੀਨ ਸੀ। 

ਦਸ ਦਈਏ ਕਿ ਉਨ੍ਹਾਂ ਦੇ ਦੇਹਾਂਤ ਨਾਲ ਪੂਰੇ ਦੇਸ਼ 'ਚ ਸੋਗ ਦਾ ਮਾਹੌਲ ਹੈ। ਉਨ੍ਹਾਂ ਦੇ ਪ੍ਰਸ਼ੰਸਕ ਅੱਜ ਉਨ੍ਹਾਂ ਨੂੰ ਬਹੁਤ ਯਾਦ ਕਰ ਰਹੇ ਹਨ। ਨਾਲ ਹੀ ਹੁਣ ਲੋਕਾਂ ਦੇ ਦਿਮਾਗ 'ਚ ਇੱਕ ਸਵਾਲ ਹੈ ਕਿ ਰਤਨ ਟਾਟਾ ਦਾ ਅਗਲਾ ਉੱਤਰਾਧਿਕਾਰੀ ਕੌਣ ਹੋਵੇਗਾ। 3800 ਕਰੋੜ ਰੁਪਏ ਦੀ ਜਾਇਦਾਦ ਦਾ ਵਾਰਸ ਕੌਣ ਬਣੇਗਾ? ਤਾਂ ਆਓ ਜਾਣਦੇ ਹਾਂ ਇਸ ਬਾਰੇ 

ਵਾਰਸ ਕੌਣ ਹੋਵੇਗਾ : 

ਇਸ ਗੱਲ ਤੋਂ ਸ਼ਾਇਦ ਹੀ ਕੋਈ ਅਣਜਾਣ ਹੋਵੇਗਾ ਕਿ ਰਤਨ ਟਾਟਾ ਨੇ ਕਿਸੇ ਨਾਲ ਵਿਆਹ ਨਹੀਂ ਕੀਤਾ। ਇਸ ਲਈ ਉਨ੍ਹਾਂ ਦੇ ਬੱਚੇ ਨਹੀਂ ਹਨ। ਅਜਿਹੇ 'ਚ ਰਤਨ ਟਾਟਾ ਦੀ ਜਾਇਦਾਦ ਦਾ ਵਾਰਸ ਕੌਣ ਹੋਵੇਗਾ, ਇਸ ਨੂੰ ਲੈ ਕੇ ਕਾਫੀ ਅਟਕਲਾਂ ਲਗਾਈਆਂ ਜਾ ਰਹੀਆਂ ਹਨ। ਮੌਜੂਦਾ ਸਮੇਂ 'ਚ ਰਤਨ ਟਾਟਾ ਦੇ ਮਤਰੇਏ ਭਰਾ ਨੋਏਲ ਟਾਟਾ ਸੰਭਾਵਿਤ ਉਤਰਾਧਿਕਾਰੀਆਂ 'ਚ ਸਿਖਰ 'ਤੇ ਹਨ।


ਦੱਸ ਦਈਏ ਕਿ ਨੋਏਲ ਟਾਟਾ ਦਾ ਜਨਮ ਰਤਨ ਟਾਟਾ ਦੇ ਪਿਤਾ ਨੇਵਲ ਟਾਟਾ ਦੀ ਦੂਜੀ ਪਤਨੀ ਸਿਮੋਨ ਦੇ ਘਰ ਹੋਇਆ ਸੀ। ਅਜਿਹੇ 'ਚ ਪਰਿਵਾਰ ਦਾ ਹਿੱਸਾ ਹੋਣ ਦੇ ਨਾਤੇ, ਨੋਏਲ ਟਾਟਾ ਦਾ ਨਾਮ ਵਾਰਿਸਾਂ 'ਚ ਬਹੁਤ ਲਿਆ ਜਾ ਰਿਹਾ ਹੈ। ਉਨ੍ਹਾਂ ਦੇ ਤਿੰਨ ਬੱਚੇ ਹਨ। ਜਿਨ੍ਹਾਂ ਦੇ ਨਾਂ ਹਨ ਮਾਇਆ ਟਾਟਾ, ਨੇਵਿਲ ਟਾਟਾ ਅਤੇ ਲਿਆ ਟਾਟਾ। ਇਹ ਰਤਨ ਟਾਟਾ ਦੀ ਜਾਇਦਾਦ ਦੇ ਸੰਭਾਵੀ ਵਾਰਸਾਂ 'ਚੋਂ ਵੀ ਹਨ।

ਨੋਏਲ ਟਾਟਾ ਦੇ ਬੱਚੇ ਕੀ ਕਰਦੇ ਹਨ? 

ਨੋਏਲ ਟਾਟਾ ਦੇ ਤਿੰਨੋਂ ਬੱਚੇ ਇਸ ਸਮੇਂ ਟਾਟਾ ਗਰੁੱਪ 'ਚ ਵੱਖ-ਵੱਖ ਜ਼ਿੰਮੇਵਾਰੀਆਂ ਸੰਭਾਲ ਰਹੇ ਹਨ। 34 ਸਾਲਾਂ ਦੀ ਮਾਇਆ ਟਾਟਾ ਨੇ ਟਾਟਾ ਅਪਰਚਿਊਨਿਟੀਜ਼ ਫੰਡ ਅਤੇ ਟਾਟਾ ਡਿਜੀਟਲ 'ਚ ਭੂਮਿਕਾਵਾਂ ਨਿਭਾਈਆਂ ਹਨ। ਨਾਲ ਹੀ ਟਾਟਾ ਦੀ ਨਵੀਂ ਐਪ ਲਾਂਚ ਕਰਨ 'ਚ ਉਨ੍ਹਾਂ ਦਾ ਕਾਫੀ ਯੋਗਦਾਨ ਸੀ। 32 ਸਾਲਾਂ ਦੀ ਨੇਵਿਲ ਟਾਟਾ ਟ੍ਰੇਂਟ ਲਿਮਟਿਡ, ਪ੍ਰਮੁੱਖ ਹਾਈਪਰਮਾਰਕੀਟ ਚੇਨ ਸਟਾਰ ਬਾਜ਼ਾਰ ਦੀ ਅਗਵਾਈ ਕਰਦਾ ਹੈ। ਨਾਲ ਹੀ 39 ਸਾਲਾਂ ਦੀ ਲੀਆ ਟਾਟਾ ਟਾਟਾ ਗਰੁੱਪ ਦੇ ਪ੍ਰਾਹੁਣਚਾਰੀ ਖੇਤਰ ਦੀ ਦੇਖ-ਰੇਖ ਕਰ ਰਹੀ ਹੈ। ਉਹ ਤਾਜ ਹੋਟਲਜ਼ ਰਿਜ਼ੋਰਟ ਅਤੇ ਪੈਲੇਸ ਨੂੰ ਸੰਭਾਲ ਰਹੀ ਹੈ। ਨਾਲ ਹੀ ਉਹ ਇੰਡੀਅਨ ਹੋਟਲ ਕੰਪਨੀ ਦੀ ਵੀ ਦੇਖ-ਰੇਖ ਕਰਦੀ ਹੈ।

ਇਹ ਵੀ ਪੜ੍ਹੋ : Story Of Ratan Tata : ਟਾਟਾ 'ਚ ਸਹਾਇਕ ਬਣ ਕੇ ਸ਼ੁਰੂ ਕੀਤਾ ਸੀ ਕਰੀਅਰ, ਕੰਪਨੀ ਨੂੰ ਬਣਾ ਦਿੱਤਾ ਅੰਤਰਰਾਸ਼ਟਰੀ ਬ੍ਰਾਂਡ, ਜਾਣੋ ਭਾਰਤ ਦੇ 'ਰਤਨ' ਦੀ ਸਫਲਤਾ ਦੀ ਕਹਾਣੀ

Related Post