Rapper Bohemia ਨੇ Sidhu Moosewala ਨੂੰ ਇਸ ਤਰ੍ਹਾਂ ਦਿੱਤੀ ਸ਼ਰਧਾਂਜਲੀ, ਵੀਡੀਓ ਵਾਇਰਲ

By  Jasmeet Singh December 12th 2022 08:42 PM -- Updated: December 12th 2022 08:47 PM
Rapper Bohemia ਨੇ Sidhu Moosewala ਨੂੰ ਇਸ ਤਰ੍ਹਾਂ ਦਿੱਤੀ ਸ਼ਰਧਾਂਜਲੀ, ਵੀਡੀਓ ਵਾਇਰਲ

ਮਨੋਰੰਜਨ ਜਗਤ: ਪੰਜਾਬੀ ਰੈਪਰ ਬੋਹੇਮੀਆ ਇਨ੍ਹੀਂ ਦਿਨੀਂ ਪਾਕਿਸਤਾਨ 'ਚ ਹਨ। ਬੋਹੇਮੀਆ ਨੇ ਹਾਲ ਹੀ ਵਿੱਚ ਪਾਕਿਸਤਾਨ ਵਿੱਚ ਇੱਕ ਸ਼ੋਅ ਕੀਤਾ ਜਿਸਦਾ ਇੱਕ ਵੀਡੀਓ ਸ਼ੋਸ਼ਲ ਮੀਡੀਆ 'ਤੇ ਬਹੁਤ ਵਾਇਰਲ ਹੋ ਰਿਹਾ ਹੈ। 

ਇਹ ਵੀ ਪੜ੍ਹੋ: ਬਾਰਦਾਨਾ ਚੋਰ ਨੂੰ ਟਰੱਕ ਅੱਗੇ ਬੰਨ੍ਹ ਪਹੁੰਚਿਆ ਪੁਲਿਸ ਥਾਣੇ, ਵੀਡੀਓ ਵਾਇਰਲ

ਇਸ ਵੀਡੀਓ 'ਚ ਬੋਹੇਮੀਆ ਚੱਲਦੇ ਸ਼ੋਅ 'ਚ ਸਿੱਧੂ ਮੂਸੇਵਾਲਾ ਵਾਲੇ ਨੂੰ ਸ਼ਰਧਾਂਜਲੀ ਦਿੰਦੇ ਨਜ਼ਰ ਆ ਰਹੇ ਹਨ। ਜਿਸ ਤੋਂ ਬਾਅਦ ਲੋਕਾਂ ਵੱਲੋਂ ਧੜੱਲੇਦਾਰ ਤਰੀਕੇ ਨਾਲ ਇਸ ਵੀਡੀਓ ਨੂੰ ਸ਼ੋਸ਼ਲ ਮੀਡੀਆ 'ਤੇ ਸ਼ੇਅਰ ਕੀਤਾ ਜਾ ਰਿਹਾ ਹੈ। 

ਇਸ ਵੀਡੀਓ 'ਚ ਬੋਹੇਮੀਆ ਸਿੱਧੂ ਨਾਲ ਪਹਿਲੀ ਵਾਰ ਮਿਲਣ ਦੀ ਕਹਾਣੀ ਦੱਸਦੇ ਹੋਏ ਨਜ਼ਰ ਆਏ ਪਰ ਉਨ੍ਹਾਂ ਸਿੱਧੂ ਦੇ ਨਾਂਅ ਦਾ ਜ਼ਿਕਰ ਨਹੀਂ ਕੀਤਾ। ਇਸ ਤੋਂ ਬਾਅਦ ਉਹ ਲਾਈਵ ਸ਼ੋਅ 'ਚ ਮੌਜੂਦ ਲੋਕਾਂ ਨੂੰ ਦੱਸਦੇ ਨਜ਼ਰ ਆਏ ਕਿ ਜਿਸ ਨਵੇਂ ਮੁੰਡੇ ਨਾਲ ਉਨ੍ਹਾਂ ਗੀਤ ਕੀਤਾ ਉਹ ਕੋਈ ਹੋਰ ਨਹੀਂ ਸਗੋਂ 'ਸੇਮ ਬੀਫ' ਵਾਲਾ ਸਿੱਧੂ ਮੂਸੇਵਾਲਾ ਹੈ। 


ਜਿਵੇਂ ਹੀ ਬੋਹੇਮੀਆ ਨੇ ਇਹ ਕਿਹਾ ਤਾਂ ਸ਼ੋਅ ਤਾਂ ਉੱਥੇ ਮੌਜੂਦ ਲੋਕਾਂ ਸਿੱਧੂ-ਸਿੱਧੂ ਨਾਂਅ ਦੀਆਂ ਚੀਖਾਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ। ਇਸ ਤੋਂ ਬਾਅਦ ‘ਸੇਮ ਬੀਫ’ ਗੀਤ ਚਲਾਇਆ ਗਿਆ। 

ਇਸ ਦਰਮਿਆਨ ਖਾਸ ਗੱਲ ਇਹ ਸੀ ਕਿ ਗੀਤ ਚੱਲਣ ਤੋਂ ਬਾਅਦ ਬੋਹੇਮੀਆ ਨੇ ਅਸਮਾਨ ਵੱਲ ਦੇਖ ਕੇ ਕਿਹਾ 'ਲੈ ਵੀ ਸਿੱਧੂ'। ਇਸ ਨੂੰ ਦੇਖ ਕੇ ਸ਼ੋਸ਼ਲ ਮੀਡੀਆ 'ਤੇ ਪ੍ਰਸ਼ੰਸਕ ਬੋਹੇਮੀਆ ਦੀ ਤਾਰੀਫ ਕਰਦੇ ਨਹੀਂ ਥੱਕ ਰਹੇ। 

ਇਹ ਵੀ ਪੜ੍ਹੋ: ਮਿਆਦ ਪੁੱਗ ਚੁੱਕੀਆਂ ਦਵਾਈਆਂ ਤੇ ਸੈਨੀਟਾਈਜ਼ਰ ਲੈ ਜਾ ਰਹੇ ਟਰੱਕ ਨੂੰ ਲੱਗੀ ਭਿਆਨਕ ਅੱਗ

ਦੱਸ ਦੇਈਏ ਕਿ ਸਿੱਧੂ ਮੂਸੇਵਾਲਾ ਦੀ ਪਾਕਿਸਤਾਨ ਵਿੱਚ ਬਹੁਤ ਵੱਡੀ ਫੈਨ ਫਾਲੋਇੰਗ ਹੈ। ਪਾਕਿਸਤਾਨ ਤੋਂ ਸਿੱਧੂ ਮੂਸੇਵਾਲਾ ਦੇ ਪ੍ਰਸ਼ੰਸਕਾਂ ਦੀਆਂ ਕਈ ਵੀਡੀਓਜ਼ ਸੋਸ਼ਲ ਮੀਡੀਆ 'ਤੇ ਵਾਇਰਲ ਹੁੰਦੀਆਂ ਰਹਿੰਦੀਆਂ ਹਨ। 

Related Post