ਜਬਰ-ਜਨਾਹ ਮਾਮਲਾ : ਸਿਮਰਜੀਤ ਸਿੰਘ ਬੈਂਸ ਨੂੰ ਹਾਈਕੋਰਟ ਤੋਂ ਨਹੀਂ ਮਿਲੀ ਰਾਹਤ
Pardeep Singh
December 19th 2022 02:36 PM
ਚੰਡੀਗੜ੍ਹ: ਜਬਰ-ਜਨਾਹ ਮਾਮਲੇ ਵਿੱਚ ਲੋਕ ਇਨਸਾਫ਼ ਪਾਰਟੀ ਦੇ ਮੁਖੀ ਸਿਮਰਜੀਤ ਸਿੰਘ ਬੈਂਸ ਦੀ ਜ਼ਮਾਨਤ ਪਟੀਸ਼ਨ ਉੱਤੇ ਹਾਈਕੋਰਟ ਨੇ ਕੋਈ ਰਾਹਤ ਨਹੀਂ ਦਿੱਤੀ। ਮਾਮਲੇ ਦੀ ਅਗਲੀ ਸੁਣਵਾਈ 4 ਜਨਵਰੀ 2023 ਨੂੰ ਹੋਵੇਗੀ।
ਸੁਣਵਾਈ ਦੌਰਾਨ ਹਾਈਕੋਰਟ ਦਾ ਕਹਿਣਾ ਹੈ ਕਿ 4 ਜਨਵਰੀ 2023 ਨੂੰ ਦੋਵੇਂ ਧਿਰਾਂ ਆਪਣੀ ਬਹਿਸ ਖਤਮ ਕਰਨ ਤਾਂ ਕਿ ਇਸ ਤੋਂ ਬਾਅਦ ਫੈਸਲਾ ਸੁਣਾਇਆ ਜਾ ਸਕੇ। ਹਾਈਕੋਰਟ ਨੇ ਸਿਮਰਜੀਤ ਸਿੰਘ ਬੈਂਸ ਨੂੰ ਜ਼ਮਾਨਤ ਪਟੀਸ਼ਨ ਉੱਤੇ ਕੋਈ ਰਾਹਤ ਨਹੀਂ ਦਿੱਤੀ ਹੈ। ਇਸ ਤੋਂ ਪਹਿਲਾ ਸਿਮਰਜੀਤ ਬੈਂਸ 22 ਅਗਸਤ ਨੂੰ ਪਟਿਆਲਾ ਵਿਖੇ ਮਾਣਹਾਨੀ ਮਾਮਲੇ ਵਿੱਚ ਪੇਸ਼ ਹੋਏ ਸਨ।ਉਸ ਤੋਂ ਬਾਅਦ
ਦੱਸ ਦੇਈਏ ਕਿ ਇਹ ਮਾਮਲਾ ਲੁਧਿਆਣਾ ਦੀ ਇਕ ਵਿਧਵਾ ਮਹਿਲਾ ਨਾਲ ਜਬਰ ਜਨਾਹ ਦਾ ਹੈ। ਮਹਿਲਾ ਨੇ ਸਿਮਰਜੀਤ ਬੈਂਸ ਉੱਤੇ ਜਬਰ ਜਨਾਹ ਦੇ ਇਲਜ਼ਾਮ ਲਗਾਏ ਸਨ। ਮਹਿਲਾ ਨੇ ਸਿਮਰਜੀਤ ਬੈਂਸ ਸਮੇਤ 7 ਲੋਕਾਂ ਇਲਜ਼ਾਮ ਲਗਾਏ ਸਨ ਇਸ ਤੋਂ ਬਾਅਦ ਜੁਲਾਈ 2021 ਵਿੱਚ ਲੁਧਿਆਣਾ ਜਬਰ ਜਨਾਹ ਦਾ ਮਾਮਲਾ ਦਰਜ ਕੀਤਾ ਗਿਆ ਸੀ।