Ram Mandir: ਰਾਮ ਮੰਦਰ ਦਾ ਗਰਭਗ੍ਰਹਿ ਤਿਆਰ, ਦੇਖੋ ਮਨਮੋਹਕ ਤਸਵੀਰਾਂ

By  KRISHAN KUMAR SHARMA January 15th 2024 06:44 PM
Ram Mandir: ਰਾਮ ਮੰਦਰ ਦਾ ਗਰਭਗ੍ਰਹਿ ਤਿਆਰ, ਦੇਖੋ ਮਨਮੋਹਕ ਤਸਵੀਰਾਂ

r 2
Ram Mandir construction: ਰਾਮ ਮੰਦਰ ਦੇ 22 ਜਨਵਰੀ ਨੂੰ ਉਦਘਾਟਨ (ram-mandir-inauguration) ਨੂੰ ਲੈ ਕੇ ਤਿਆਰੀਆਂ ਆਪਣੇ ਆਖਰੀ ਪੜ੍ਹਾਅ 'ਤੇ ਹਨ। ਰਾਮ ਮੰਦਰ 'ਚ ਸੋਨੇ ਨਾਲ ਜੜ੍ਹੇ ਕਈ ਵਿਸ਼ੇਸ਼ ਦਰਵਾਜ਼ੇ ਵੀ ਲਾਏ ਜਾ ਚੁੱਕੇ ਹਨ ਅਤੇ ਹੁਣ ਖ਼ਬਰ ਆ ਰਹੀ ਹੈ ਕਿ ਗਰਭ ਗ੍ਰਹਿ ਤਿਆਰ ਚੁੱਕਾ ਹੈ, ਜਿਸ ਵਿੱਚ ਸੋਨੇ ਦਾ ਦਰਵਾਜ਼ਾ ਲਾਇਆ ਗਿਆ ਹੈ। ਸੋਨੇ ਦਾ ਇਹ ਦਰਵਾਜ਼ਾ ਬਹੁਤ ਹੀ ਸ਼ਾਨਦਾਰ ਅਤੇ ਮਨਮੋਹਕ ਹੈ।
r 1
ਰਾਮ ਮੰਦਰ ਦੇ ਪਵਿੱਤਰ ਅਸਥਾਨ ਦੇ ਸੁਨਹਿਰੀ ਦਰਵਾਜ਼ੇ ਦੀਆਂ ਤਸਵੀਰਾਂ ਸਾਹਮਣੇ ਆਈਆਂ ਹਨ। ਸਾਹਮਣੇ ਆਈਆਂ ਤਸਵੀਰਾਂ 'ਚ ਮੰਦਰ ਕੰਪਲੈਕਸ ਦੇ ਅੰਦਰ ਰੌਸ਼ਨੀ ਦਿਖਾਈ ਦੇ ਰਹੀ ਹੈ। ਇਸ ਕਾਰਨ ਮੰਦਰ ਦਾ ਨਜ਼ਾਰਾ ਬਹੁਤ ਹੀ ਸ਼ਾਨਦਾਰ ਲੱਗਦਾ ਹੈ।
r 4
ਦਰਵਾਜ਼ੇ ਦੀ ਕੀਮਤ ਕਰੋੜਾਂ ਰੁਪਏ ਦੱਸੀ ਜਾਂਦੀ ਹੈ। ਇਹ ਵੀ ਦੱਸਿਆ ਜਾ ਰਿਹਾ ਹੈ ਕਿ ਅਜਿਹੇ ਕਰੀਬ 14 ਸੋਨੇ ਦੇ ਦਰਵਾਜ਼ੇ ਲਗਾਏ ਜਾਣੇ ਹਨ। ਰਾਮ ਲਾਲਾ ਦੇ ਪਾਵਨ ਅਸਥਾਨ 'ਚ ਬਣੇ ਸੋਨੇ ਦੇ ਦਰਵਾਜ਼ੇ 'ਤੇ ਸੁੰਦਰ ਨੱਕਾਸ਼ੀ ਕੀਤੀ ਗਈ ਹੈ।
r 3
ਜ਼ਿਕਰ ਕਰਨਾ ਬਣਦਾ ਹੈ ਕਿ ਰਾਮ ਮੰਦਿਰ (ram-temple-features) ਦੇ 14 ਸੁੰਦਰ ਵਕਰਦਾਰ ਦਰਵਾਜ਼ੇ ਮਹਾਰਾਸ਼ਟਰ ਦੇ ਸਾਗੋਨ ਤੋਂ ਬਣਾ ਕੇ ਸੋਨੇ ਨਾਲ ਜੜੇ ਹੋਏ ਹਨ। ਇਹ ਸੋਨੇ ਦੇ ਦਰਵਾਜ਼ੇ ਹੈਦਰਾਬਾਦ ਸਥਿਤ ਕੰਪਨੀ ਦੇ ਕਾਰੀਗਰਾਂ ਨੇ ਤਿਆਰ ਕੀਤੇ ਹਨ।
r 5
ਦੱਸ ਦੇਈਏ ਕਿ ਰਾਮਲੱਲਾ ਦਾ ਪ੍ਰਾਣ ਪ੍ਰਤਿਸ਼ਠਾ ਸਮਾਗਮ 22 ਜਨਵਰੀ ਨੂੰ ਹੋਣਾ ਹੈ। ਪਾਵਨ ਅਸਥਾਨ ਵਿੱਚ ਸਿਰਫ਼ 1 ਦਰਵਾਜ਼ਾ ਹੋਵੇਗਾ। ਇਸ ਦੇ ਦਰਵਾਜ਼ੇ ਦੇ ਫਰੇਮ 'ਤੇ ਸੁੱਤੀ ਸਥਿਤੀ ਵਿਚ ਭਗਵਾਨ ਵਿਸ਼ਨੂੰ ਦੀ ਤਸਵੀਰ ਉੱਕਰੀ ਗਈ ਹੈ। ਰਾਮ ਮੰਦਰ ਵਿੱਚ ਕੁੱਲ 46 ਦਰਵਾਜ਼ੇ ਲਗਾਏ ਜਾਣਗੇ। ਇਨ੍ਹਾਂ 'ਚੋਂ 42 'ਤੇ 100 ਕਿਲੋ ਸੋਨਾ ਚੜ੍ਹਾਇਆ ਜਾਵੇਗਾ।
r 4
ਦਰਵਾਜ਼ਿਆਂ 'ਤੇ, ਸ਼ਾਨਦਾਰਤਾ ਦਾ ਪ੍ਰਤੀਕ, ਗਜਾ (ਹਾਥੀ), ਸੁੰਦਰ ਵਿਸ਼ਨੂੰ ਕਮਲ, ਸਵਾਗਤ ਦੀ ਮੁਦਰਾ ਵਿੱਚ ਦੇਵੀ ਨੂੰ ਦਰਸਾਇਆ ਗਿਆ ਹੈ। ਸੁਨਹਿਰੀ ਦਰਵਾਜ਼ਾ ਲਗਭਗ 12 ਫੁੱਟ ਉੱਚਾ ਅਤੇ 8 ਫੁੱਟ ਚੌੜਾ ਹੈ।

Related Post