Kali Bein pollution Free: 24 ਸਾਲਾਂ ਬਾਅਦ ਕਾਲੀ ਵੇਈਂ ਹੋਈ ਪ੍ਰਦੂਸ਼ਣ ਮੁਕਤ, ਕੁਦਰਤੀ ਜਲ ਚਰ ਜੀਵਾਂ ਦਾ ਮੁੜ ਹੋਇਆ ਵਾਸਾ- ਰਾਜ ਸਭਾ ਮੈਂਬਰ ਸੀਂਚੇਵਾਲ

ਰਾਜ ਸਭਾ ਮੈਂਬਰ ਅਤੇ ਵਾਤਾਵਰਣ ਪ੍ਰੇਮੀ ਸੰਤ ਬਲਬੀਰ ਸਿੰਘ ਸੀਂਚੇਵਾਲ ਨੇ ਕਿਹਾ ਕਿ ਸੰਗਤਾਂ ਦੇ ਸਹਿਯੋਗ ਨਾਲ ਸਾਫ਼ ਹੋਈ ਪਵਿੱਤਰ ਵੇਈਂ ਦੀ ਮੁੜ ਸੁਰਜੀਤੀ ਨਾਲ ਕੁਦਰਤੀ ਜਲ ਚਰ ਜੀਵਾਂ ਦਾ ਮੁੜ ਵਾਸਾ ਹੋਣ ਲੱਗ ਪਿਆ।

By  Aarti July 6th 2024 02:10 PM -- Updated: July 6th 2024 04:32 PM

Kali Bein pollution Free: ਰਾਜ ਸਭਾ ਮੈਂਬਰ ਅਤੇ ਵਾਤਾਵਰਣ ਪ੍ਰੇਮੀ ਸੰਤ ਬਲਬੀਰ ਸਿੰਘ ਸੀਂਚੇਵਾਲ ਨੇ ਬਾਬੇ ਨਾਨਕ ਦੀ ਪਵਿੱਤਰ ਵੇਈਂ ਨੂੰ ਪ੍ਰਦੂਸ਼ਣ ਮੁਕਤ ਹੋਣ ਦਾ ਦਾਅਵਾ ਕੀਤਾ ਗਿਆ ਹੈ। ਇਸ ਦੌਰਾਨ ਉਨ੍ਹਾਂ ਨੇ ਨਦੀ ’ਚ ਵੜ ਕੇ ਘੋਗੇ ਤੇ ਸਿੱਪੀਆ ਦਿਖਾਈਆਂ ਹਨ। 

ਰਾਜ ਸਭਾ ਮੈਂਬਰ ਅਤੇ ਵਾਤਾਵਰਣ ਪ੍ਰੇਮੀ ਸੰਤ ਬਲਬੀਰ ਸਿੰਘ ਸੀਂਚੇਵਾਲ ਨੇ ਕਿਹਾ ਕਿ ਸੰਗਤਾਂ ਦੇ ਸਹਿਯੋਗ ਨਾਲ ਸਾਫ਼ ਹੋਈ ਪਵਿੱਤਰ ਵੇਈਂ ਦੀ ਮੁੜ ਸੁਰਜੀਤੀ ਨਾਲ ਕੁਦਰਤੀ ਜਲ ਚਰ ਜੀਵਾਂ ਦਾ ਮੁੜ ਵਾਸਾ ਹੋਣ ਲੱਗ ਪਿਆ। ਜਿਸ ਤੋਂ ਅੰਦਾਜਾ ਲਾਇਆ ਜਾ ਸਕਦਾ ਹੈ ਜੇਕਰ ਕੁਦਰਤੀ ਸਰੋਤ ਨੂੰ ਆਪ ਮੁਹਾਰੇ ਵਗਣ ਦਿੱਤੇ ਜਾਣ ਤਾਂ ਇਹ ਖੁਦ ਨੂੰ ਸਾਫ਼ ਕਰ ਸਕਦੇ ਹਨ। ਜਿਸਦੀ ਉਦਾਹਰਨ ਵੇਈਂ ਵਿੱਚ ਹਮੇਸ਼ਾ ਹੀ ਦੇਖਣ ਨੂੰ ਮਿਲਦੀ ਹੈ। 

ਜਲਚਰ ਜੀਵਾਂ ਦਾ ਮੁੜ ਵਾਸਾ

ਉਨ੍ਹਾਂ ਅੱਗੇ ਕਿਹਾ ਕਿ ਪਹਿਲੀ ਇਸਦੇ ਪਾਣੀ ਦੀ ਗੁਣਵੱਤਾ ਤੇ ਦੂਜੀ ਇਸ ਵਿੱਚ ਮੁੜ ਤੋਂ ਅਲੋਪ ਹੋ ਰਹੀਆਂ ਜਲਚਰ ਜੀਵਾਂ ਦੀਆਂ ਪ੍ਰਜਾਤੀਆਂ ਦਾ ਮੁੜ ਵਾਸਾ ਹੋਣਾ ਹੈ। ਇਸਦਾ ਸਿਹਰਾ ਸਮੁੱਚੀ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਨੂੰ ਜਾਂਦਾ ਹੈ। ਜਿਹਨਾਂ ਦੇ ਸਹਿਯੋਗ ਨਾਲ ਇਹ ਬਾਬੇ ਨਾਨਕ ਦੀ ਚਰਨ ਛੋਹ ਪ੍ਰਾਪਤ ਵੇਈਂ ਇਸ ਵੇਲੇ ਪੂਰੇ ਦੇਸ਼ ਲਈ ਇਕ ਮਿਸਾਲ ਬਣੀ ਹੋਈ ਹੈ, ਜਿਸਨੂੰ ਲੋਕਾਂ ਦੇ ਸਹਿਯੋਗ ਨਾਲ਼ ਸਾਫ਼ ਕੀਤਾ ਗਿਆ ਹੈ। 


ਬਾਬੇ ਨਾਨਕ ਦੀ ਪਵਿੱਤਰ ਵੇਈਂ

ਦੱਸ ਦਈਏ ਕਿ ਬਾਬੇ ਨਾਨਕ ਦੀ ਪਵਿੱਤਰ ਵੇਈਂ 165 ਕਿਲੋਮੀਟਰ ਲੰਬੀ ਬਿਆਸ ਦਰਿਆ ਦੀ ਸਹਾਇਕ ਨਦੀ ਹੈ। ਜਿਹੜੀ ਕਿ ਹੁਸ਼ਿਆਰਪੁਰ ਜ਼ਿਲ੍ਹੇ ਦੇ ਮੁਕੇਰੀਆਂ ਇਲਾਕੇ ਦੀ ਛੰਭ ਚੋਂ ਨਿਕਲਦੀ ਹੈ। ਕਾਲੀ ਵੇਈਂ ਦਾ ਸਿੱਖ ਧਰਮ ਲਈ ਬਹੁਤ ਧਾਰਮਿਕ ਮਹੱਤਵ ਹੈ ਅਤੇ ਇਸਨੂੰ ਪਵਿੱਤਰ ਮੰਨਿਆ ਜਾਂਦਾ ਹੈ।


ਸਿੱਖ ਧਰਮ ’ਚ ਧਾਰਮਿਕ ਮਹੱਤਵ

ਕਿਹਾ ਜਾਂਦਾ ਹੈ ਕਿ ਸਿੱਖ ਧਰਮ ਦੇ ਮੋਢੀ ਅਤੇ ਪਹਿਲੇ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਇੱਥੇ ਇਸ਼ਨਾਨ ਕਰਦੇ ਹੁੰਦੇ ਸੀ। ਜਦੋਂ ਸ੍ਰੀ ਗੁਰੂ ਨਾਨਕ ਦੇਵ ਜੀ ਆਪਣੀ ਭੈਣ ਬੇਬੇ ਨਾਨਕੀ ਨਾਲ ਸੁਲਤਾਨਪੁਰ ਲੋਧੀ ਵਿੱਚ ਰਹਿੰਦੇ ਸਨ ਤਾਂ ਉਹ ਕਾਲੀ ਵੇਈਂ ਵਿੱਚ ਹੀ ਇਸ਼ਨਾਨ ਕਰਦੇ ਸਨ। ਉਸ ਸਮੇਂ ਇਹ ਨਦੀ ਬਿਲਕੁਲ ਸਾਫ਼ ਹੁੰਦੀ ਸੀ। ਸ੍ਰੀ ਗੁਰੂ ਨਾਨਕ ਦੇਵ ਜੀ ਨੇ ਇੱਥੇ ਮੂਲ ਮੰਤਰ ਦਾ ਜਾਪ ਕੀਤਾ ਸੀ। ਕਿਹਾ ਜਾਂਦਾ ਹੈ ਕਿ ਉਹ ਇਸ ਨਦੀ ਵਿੱਚ ਅਲੋਪ ਹੋ ਗਏ ਸਨ ਅਤੇ ਫਿਰ ਤੀਜੇ ਦਿਨ ਪ੍ਰਗਟ ਹੋਏ ਸਨ।

ਕਈ ਦਹਾਕਿਆਂ ਤੋਂ ਹੈ ਗੰਦੀ ਕਾਲੀ ਵੇਈਂ

ਕਾਬਿਲੇਗੌਰ ਹੈ ਕਿ ਕਾਲੀ ਵੇਈਂ ਪਿਛਲੇ ਕਈ ਦਹਾਕਿਆਂ ਤੋਂ ਗੰਦੇ ਨਾਲੇ ਦਾ ਰੂਪ ’ਚ ਬਦਲੀ ਹੋਈ ਸੀ। ਜਿਸ ਕਾਰਨ ਇਸ ਕੋਲੋਂ ਦੀ ਲੰਘਣਾ ਵੀ ਕਾਫੀ ਮੁਸ਼ਕਿਲ ਹੁੰਦਾ ਸੀ। ਦੱਸ ਦਈਏ ਕਿ ਇਸ ਵਿੱਚ ਹੁਸ਼ਿਆਰਪੁਰ ਤੇ ਕਪੂਰਥਲਾ ਜ਼ਿਲ੍ਹਿਆਂ ਦਾ ਗੰਦਾ ਪਾਣੀ ਪੈ ਰਿਹਾ ਸੀ ਤੇ ਜਿਸ ਕਰਕੇ ਇਹ ਇੱਕ ਗੰਦਾ ਨਾਲਾ ਬਣ ਚੁੱਕੀ ਸੀ। 

ਇਹ ਵੀ ਪੜ੍ਹੋ: Sidhu Moosewala Murder Case Update: ਮੂਸੇਵਾਲਾ ਕਤਲ ਕਾਂਡ ਦੇ ਮੁੱਖ ਗਵਾਹ ਨਹੀਂ ਪਹੁੰਚੇ ਅਦਾਲਤ, ਮੰਗਿਆ ਸਮਾਂ

Related Post