Rajpura Thermal Plant: ਰਾਜਪੁਰਾ ਦੇ ਨੇੜੇ SYL ’ਚ ਕਈ ਥਾਈਂ ਪਿਆ ਪਾੜ, ਨਾਭਾ ਥਰਮਲ ਪਲਾਂਟ ‘ਤੇ ਮੰਡਰਾਇਆ ਖਤਰਾ !
ਪੰਜਾਬ ਦੇ ਕਈ ਜ਼ਿਲ੍ਹਿਆਂ ਚ ਪਿਆ ਮੀਂਹ ਕਹਿਰ ਬਣ ਗਿਆ ਹੈ। ਦੱਸ ਦਈਏ ਕਿ ਰਾਜਪੁਰਾ ਦੇ ਨੇੜੇ ਐਸਵਾਈਐਲ ’ਚ ਕਈ ਥਾਂਵਾਂ ‘ਤੇ ਪਾੜ ਪੈ ਗਿਆ ਹੈ
Rajpura Thermal Plant: ਪੰਜਾਬ ਦੇ ਕਈ ਜ਼ਿਲ੍ਹਿਆਂ ਚ ਪਿਆ ਮੀਂਹ ਕਹਿਰ ਬਣ ਗਿਆ ਹੈ। ਦੱਸ ਦਈਏ ਕਿ ਰਾਜਪੁਰਾ ਦੇ ਨੇੜੇ ਐਸਵਾਈਐਲ ’ਚ ਕਈ ਥਾਂਵਾਂ ‘ਤੇ ਪਾੜ ਪੈ ਗਿਆ ਹੈ ਜਿਸ ਕਾਰਨ ਪੰਜਾਬ ਦੇ ਅਤਿ ਆਧੁਨਿਕ ਨਾਭਾ ਥਰਮਲ ਪਲਾਂਟ ਦੇ ਡੁੱਬਣ ਦਾ ਖ਼ਤਰਾ ਪੈਦਾ ਹੋ ਗਿਆ ਹੈ।
ਆਰਮੀ ਦੀ ਅਸੈਸਮੈਂਟ ਮੁਤਾਬਕ ਐਸ.ਵਾਈ. ਐਲ. ਵਿਚ ਪਾੜ ਨਹੀਂ, ਬਲਕਿ ਸ਼ਿਵਾਲਿਕ ਫੁਟਹਿਲਜ ਦਾ ਸ਼ੀਟ ਫਲੋ ਹੈ।
ਦੱਸ ਦਈਏ ਕਿ ਐਸਵਾਈਐਲ ਦੇ ਪਾੜ ਨੂੰ ਬੰਦ ਕਰਨ ਦੇ ਲਈ ਪ੍ਰਸ਼ਾਸਨ ਹਰ ਤਰ੍ਹਾਂ ਦੀ ਕੋਸ਼ਿਸ਼ ਕਰ ਰਿਹਾ ਹੈ। ਮਿਲੀ ਜਾਣਕਾਰੀ ਮੁਤਾਬਿਕ ਪਲਾਂਟ ਦੇ ਕੋਲੇ ਦੇ ਸਟਾਕ ‘ਚ ਪਾਣੀ ਭਰ ਗਿਆ ਹੈ। ਫੌਜ ਦੀ ਟੀਮ ਦਾ ਕਹਿਣਾ ਹੈ ਕਿ ਪਿੱਛੋ ਆਏ ਬਰਸਾਤੀ ਪਾਣੀ ਦੇ ਜਮਾ ਹੋਣ ਦੇ ਕਾਰਨ ਹੋਰ ਵੀ ਜਿਆਦਾ ਮੁਸ਼ਕਿਲ ਵਧ ਗਈ ਹੈ।
ਰਿਪੋਰਟਰ ਗਗਨਦੀਪ ਅਹੁਜਾ ਦੇ ਸਹਿਯੋਗ ਨਾਲ...
ਇਹ ਵੀ ਪੜ੍ਹੋ: ਪਹਾੜਾਂ ਤੋਂ ਮੈਦਾਨਾਂ ਤੱਕ ਜਲ-ਥਲ ਹੋਇਆ ਉੱਤਰ ਭਾਰਤ; ਪੰਜਾਬ, ਹਰਿਆਣਾ, ਦਿੱਲੀ ਸਮੇਤ ਹੋਰ ਰਾਜਾਂ 'ਚ ਹੜ੍ਹ ਵਰਗੇ ਹਾਲਾਤ