Patiala Rajindra Hospital : ਰਾਜਿੰਦਰਾ ਹਸਪਤਾਲ ਚ ਮੁੜ ਹੋਈ ਬੱਤੀ ਗੁੱਲ! ਮਰੀਜ਼ਾਂ ਨੂੰ ਟਾਰਚ ਰਾਹੀਂ ਕਰਵਾਉਣਾ ਪਿਆ ਇਲਾਜ

Rajindra Hospital Patiala : ਪਟਿਆਲਾ ਦਾ ਰਾਜਿੰਦਰਾ ਹਸਪਤਾਲ ਇੱਕ ਵਾਰ ਮੁੜ ਸੁਰਖ਼ੀਆਂ ਵਿੱਚ ਹੈ। ਬੀਤੇ ਦਿਨ ਮੁੜ 10-15 ਮਿੰਟ ਲਈ ਹਸਪਤਾਲ ਦੀ ਬੱਤੀ ਗੁੱਲ ਹੋ ਗਈ, ਜਿਸ ਕਾਰਨ ਸਟਾਫ਼ ਅਤੇ ਮਰੀਜ਼ਾਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ।

By  KRISHAN KUMAR SHARMA February 5th 2025 10:58 AM -- Updated: February 5th 2025 11:40 AM
Patiala Rajindra Hospital : ਰਾਜਿੰਦਰਾ ਹਸਪਤਾਲ ਚ ਮੁੜ ਹੋਈ ਬੱਤੀ ਗੁੱਲ! ਮਰੀਜ਼ਾਂ ਨੂੰ ਟਾਰਚ ਰਾਹੀਂ ਕਰਵਾਉਣਾ ਪਿਆ ਇਲਾਜ

Patiala Rajindra Hospital : ਪਟਿਆਲਾ ਦਾ ਰਾਜਿੰਦਰਾ ਹਸਪਤਾਲ ਇੱਕ ਵਾਰ ਮੁੜ ਸੁਰਖ਼ੀਆਂ ਵਿੱਚ ਹੈ। ਬੀਤੇ ਦਿਨ ਮੁੜ 10-15 ਮਿੰਟ ਲਈ ਹਸਪਤਾਲ ਦੀ ਬੱਤੀ ਗੁੱਲ ਹੋ ਗਈ, ਜਿਸ ਕਾਰਨ ਸਟਾਫ਼ ਅਤੇ ਮਰੀਜ਼ਾਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ।

ਰਾਜਿੰਦਰਾ ਹਸਪਤਾਲ ਦੀ ਮੁੜ 10 ਤੋਂ 15 ਮਿੰਟਾਂ ਲਈ ਬੰਦ ਹੋਈ ਬਿਜਲੀ ਸਪਲਾਈ ਨੇ ਇੱਕ ਵਾਰ ਮੁੜ ਪੰਜਾਬ ਸਰਕਾਰ ਦੇ ਸਿਹਤ ਦਾਅਵਿਆਂ ਦੀ ਪੋਲ ਖੋਲ੍ਹ ਕੇ ਰੱਖ ਦਿੱਤੀ ਹੈ। ਹਸਪਤਾਲ ਵਿੱਚ ਬਿਜਲੀ ਬੰਦ ਹੋਣ ਪਿੱਛੇ ਤਕਨੀਕੀ ਕਾਰਨ ਦੱਸੇ ਜਾ ਰਹੇ ਹਨ।

ਹਸਪਤਾਲ ਦੀਆਂ ਸਾਹਮਣੇ ਆਈਆਂ ਤਸਵੀਰਾਂ ਵਿੱਚ ਵੇਖਿਆ ਜਾ ਸਕਦਾ ਹੈ ਕਿ ਕਿਵੇਂ ਪੂਰਾ ਹਸਪਤਾਲ ਹਨ੍ਹੇਰੇ ਦੀ ਲਪੇਟ ਵਿੱਚ ਹੈ। ਮਰੀਜ਼ਾਂ ਆਪਣੇ ਮੋਬਾਈਲਾਂ ਦੀਆਂ ਟਾਰਚਾਂ ਜਗ੍ਹਾ ਕੇ ਬੈਠੇ ਰਹੇ। ਕਈ ਮਰੀਜ਼ਾਂ ਨੂੰ ਚਲਦਾ ਇਲਾਜ ਵੀ ਡਾਕਟਰਾਂ ਤੋਂ ਮੋਬਾਈਲ ਟਾਰਚ ਦੀ ਰੌਸ਼ਨੀ ਵਿੱਚ ਹੀ ਕਰਵਾਉਣਾ ਪਿਆ।

ਦੋ ਹਫ਼ਤਿਆਂ 'ਚ ਦੂਜੀ ਵਾਰੀ ਬੰਦ ਹੋਈ ਹਸਪਤਾਲ ਦੀ ਬਿਜਲੀ

ਰਾਜਿੰਦਰਾ ਹਸਪਤਾਲ 'ਚ ਬਿਜਲੀ ਬੰਦ ਹੋਣ ਦੀ ਦੋ ਹਫ਼ਤਿਆਂ 'ਚ ਇਹ ਦੂਜੀ ਘਟਨਾ ਵਾਪਰੀ ਹੈ। ਪਿਛਲੇ ਮਹੀਨੇ ਵੀ 26 ਜਨਵਰੀ ਦੇ ਨੇੜੇ ਪਟਿਆਲਾ ਦੇ ਰਾਜਿੰਦਰਾ ਹਸਪਤਾਲ ਵਿੱਚ ਬਿਜਲੀ ਚਲੀ ਗਈ ਸੀ। ਹਸਪਤਾਲ 'ਚ ਉਦੋਂ ਉਸ ਸਮੇਂ ਅਚਾਨਕ ਬਿਜਲੀ ਬੰਦ ਹੋ ਗਈ ਸੀ, ਜਦੋਂ ਡਾਕਟਰ, ਇੱਕ ਮਰੀਜ਼ ਦਾ ਆਪ੍ਰੇਸ਼ਨ ਕਰ ਰਹੇ ਸਨ। ਇਸ ਦੌਰਾਨ ਵੈਂਟੀਲੇਟਰ ਨੇ ਵੀ ਕੰਮ ਕਰਨਾ ਬੰਦ ਕਰ ਦਿੱਤਾ ਸੀ, ਜਿਸ ਦੀ ਗੁੱਸੇ ਵਿੱਚ ਆਏ ਸਟਾਫ ਨੇ ਇਸਦੀ ਵੀਡੀਓ ਬਣਾ ਕੇ ਸੋਸ਼ਲ ਮੀਡੀਆ 'ਤੇ ਵਾਇਰਲ ਕਰ ਦਿੱਤੀ ਸੀ।

ਗੁਰਦਾਸਪੁਰ ਦੇ ਸਿਵਲ ਹਸਪਤਾਲ 'ਚ ਵੀ ਸਵਾ ਘੰਟਾ ਬੰਦ ਰਹੀ ਸੀ ਬਿਜਲੀ

ਉਪਰੰਤ 26 ਜਨਵਰੀ ਨੂੰ ਗੁਰਦਾਸਪੁਰ ਦੇ ਸਰਕਾਰੀ ਹਸਪਤਾਲ ਵਿੱਚ ਵੀ ਸਵਾ ਘੰਟਾ ਬਿਜਲੀ ਬੰਦ ਰਹੀ ਸੀ, ਜਿਸ ਕਾਰਨ ਮਰੀਜ਼ਾਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ ਸੀ। ਇਸ ਸਮੇਂ ਦੌਰਾਨ ਨਵਜੰਮੇ ਬੱਚੇ ਵੀ ਮਸ਼ੀਨਾਂ ਬੰਦ ਹੋਣ ਕਾਰਨ ਠੰਡ ਵਿੱਚ ਨਗਨ ਪਏ ਰਹੇ ਸਨ। ਇਸਤੋਂ ਇਲਾਵਾ ਅਪ੍ਰੇਸ਼ਨ ਥੀਏਟਰ ਦੀ ਬੱਤੀ ਵੀ ਗੁੱਲ ਰਹੀ ਸੀ।

Related Post