ਵੱਡਾ ਫੈਸਲਾ ! ਪੁਲਿਸ ਭਰਤੀ 'ਚ ਔਰਤਾਂ ਨੂੰ ਮਿਲੇਗਾ 33 ਫ਼ੀਸਦੀ ਰਾਖਵਾਂਕਰਨ, ਇਸ ਸੂਬੇ ਨੇ ਜਾਰੀ ਕੀਤਾ ਨੋਟੀਫਿਕੇਸ਼ਨ
Rajasthan Government : ਪੁਲਿਸ ਭਰਤੀ ਵਿੱਚ ਔਰਤਾਂ ਨੂੰ ਦਿੱਤੇ ਗਏ 33 ਫੀਸਦੀ ਰਾਖਵੇਂਕਰਨ ਵਿੱਚੋਂ ਇੱਕ ਤਿਹਾਈ ਰਾਖਵਾਂਕਰਨ ਵਿਧਵਾ ਔਰਤਾਂ ਅਤੇ ਤਲਾਕਸ਼ੁਦਾ ਔਰਤਾਂ ਨੂੰ 80-20 ਦੇ ਅਨੁਪਾਤ ਵਿੱਚ ਦਿੱਤਾ ਜਾਵੇਗਾ। ਪ੍ਰਸੋਨਲ ਵਿਭਾਗ ਨੇ ਇਸ ਸਬੰਧੀ ਸੋਧੇ ਨਿਯਮ ਜਾਰੀ ਕੀਤੇ ਹਨ।
Rajasthan Police : ਰਾਜਸਥਾਨ ਸਰਕਾਰ ਨੇ ਵੱਡਾ ਫੈਸਲਾ ਲਿਆ ਹੈ। ਸੂਬੇ ਵਿੱਚ ਪੁਲਿਸ ਭਰਤੀ ਵਿੱਚ ਔਰਤਾਂ ਨੂੰ 33 ਫੀਸਦੀ ਰਾਖਵਾਂਕਰਨ ਮਿਲੇਗਾ। ਇਸ ਦੇ ਲਈ ਸਰਕਾਰ ਨੇ ਰਾਜਸਥਾਨ ਪੁਲਿਸ ਸੁਬਾਰਡੀਨੇਟ ਸਰਵਿਸ ਰੂਲਜ਼ 1989 ਵਿੱਚ ਸੋਧ ਕੀਤੀ ਹੈ। ਪੁਲਿਸ ਭਰਤੀ ਵਿੱਚ ਔਰਤਾਂ ਨੂੰ ਦਿੱਤੇ ਗਏ 33 ਫੀਸਦੀ ਰਾਖਵੇਂਕਰਨ ਵਿੱਚੋਂ ਇੱਕ ਤਿਹਾਈ ਰਾਖਵਾਂਕਰਨ ਵਿਧਵਾ ਔਰਤਾਂ ਅਤੇ ਤਲਾਕਸ਼ੁਦਾ ਔਰਤਾਂ ਨੂੰ 80-20 ਦੇ ਅਨੁਪਾਤ ਵਿੱਚ ਦਿੱਤਾ ਜਾਵੇਗਾ। ਪ੍ਰਸੋਨਲ ਵਿਭਾਗ ਨੇ ਇਸ ਸਬੰਧੀ ਸੋਧੇ ਨਿਯਮ ਜਾਰੀ ਕੀਤੇ ਹਨ।
ਨੋਟੀਫਿਕੇਸ਼ਨ ਵਿੱਚ ਕਿਹਾ ਗਿਆ ਹੈ ਕਿ ਜੇਕਰ ਵਿਧਵਾਵਾਂ ਅਤੇ ਤਲਾਕਸ਼ੁਦਾ ਔਰਤਾਂ ਲਈ ਰਾਖਵੀਆਂ ਸੀਟਾਂ ਖਾਲੀ ਰਹਿੰਦੀਆਂ ਹਨ, ਤਾਂ ਉਨ੍ਹਾਂ ਨੂੰ ਉਸੇ ਵਰਗ ਦੀਆਂ ਹੋਰ ਮਹਿਲਾ ਉਮੀਦਵਾਰਾਂ ਰਾਹੀਂ ਭਰਿਆ ਜਾਵੇਗਾ।
ਕੈਬਨਿਟ ਮੀਟਿੰਗ ਵਿੱਚ ਪਹਿਲਾਂ ਹੀ ਪ੍ਰਵਾਨਗੀ
ਇਸ ਮਹੀਨੇ ਦੀ ਸ਼ੁਰੂਆਤ 'ਚ ਰਾਜਸਥਾਨ ਸਰਕਾਰ ਨੇ ਪੁਲਿਸ ਭਰਤੀ 'ਚ ਔਰਤਾਂ ਨੂੰ 33 ਫੀਸਦੀ ਰਾਖਵਾਂਕਰਨ ਦੇਣ ਨੂੰ ਮਨਜ਼ੂਰੀ ਦਿੱਤੀ ਸੀ। ਇਸ ਦੇ ਲਈ ਸਰਕਾਰ ਨੇ ਰਾਜਸਥਾਨ ਪੁਲਿਸ ਸੁਬਾਰਡੀਨੇਟ ਸਰਵਿਸ ਰੂਲਜ਼ 1989 ਵਿੱਚ ਸੋਧ ਕੀਤੀ ਹੈ। ਇਸ ਤੋਂ ਇਲਾਵਾ ਸੰਸਦੀ ਕਾਰਜ ਮੰਤਰੀ ਜੋਗਾਰਾਮ ਪਟੇਲ ਨੇ ਕਿਹਾ ਸੀ ਕਿ ਇਸ ਸਾਲ ਇਕ ਲੱਖ ਅਸਾਮੀਆਂ 'ਤੇ ਭਰਤੀ ਕੀਤੀ ਜਾਵੇਗੀ। ਜਿਸ ਵਿੱਚ ਔਰਤਾਂ ਨੂੰ ਰਾਖਵੇਂਕਰਨ ਦਾ ਲਾਭ ਮਿਲੇਗਾ।