Punjab Weather : ਪੰਜਾਬ ਦੇ 15 ਜ਼ਿਲ੍ਹਿਆਂ 'ਚ ਮੀਂਹ ਦਾ ਅਲਰਟ, ਚੰਡੀਗੜ੍ਹ 'ਚ ਵੀ ਬਦਲਿਆ ਮੌਸਮ
ਪੰਜਾਬ ਦੇ 15 ਜ਼ਿਲ੍ਹਿਆ ਵਿੱਚ ਮੀਂਹ ਦਾ ਅਲਰਟ ਕੀਤਾ ਗਿਆ ਹੈ। ਚੰਡੀਗੜ੍ਹ ਵਿੱਚ ਮੌਸਮ ਬਦਲ ਗਿਆ ਹੈ। ਪਿਛਲੇ 24 ਘੰਟਿਆਂ 'ਚ ਕਈ ਇਲਾਕਿਆਂ 'ਚ ਚੰਗੀ ਬਾਰਿਸ਼ ਹੋਈ ਹੈ।
Punjab Weather Report : ਪੰਜਾਬ 'ਚ ਅੱਜ ਤੋਂ ਮੌਸਮ 'ਚ ਬਦਲਾਅ ਦੇਖਣ ਨੂੰ ਮਿਲ ਸਕਦਾ ਹੈ ਤੇ 15 ਜ਼ਿਲ੍ਹਿਆ ਵਿੱਚ ਮੀਂਹ ਦਾ ਅਲਰਟ ਕੀਤਾ ਗਿਆ ਹੈ। ਮੌਸਮ ਵਿਭਾਗ ਦਾ ਮੰਨਣਾ ਹੈ ਕਿ ਲੰਬੇ ਸਮੇਂ ਤੋਂ ਸੁਸਤ ਰਹਿਣ ਵਾਲਾ ਮਾਨਸੂਨ ਅੱਜ ਸਰਗਰਮ ਹੋ ਸਕਦਾ ਹੈ। ਅੱਜ ਪਠਾਨਕੋਟ, ਗੁਰਦਾਸਪੁਰ ਅਤੇ ਹੁਸ਼ਿਆਰਪੁਰ ਵਿੱਚ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। ਇਸ ਤੋਂ ਇਲਾਵਾ ਅੰਮ੍ਰਿਤਸਰ, ਕਪੂਰਥਲਾ, ਜਲੰਧਰ, ਲੁਧਿਆਣਾ, ਨਵਾਂਸ਼ਹਿਰ, ਰੂਪਨਗਰ, ਮੋਹਾਲੀ, ਪਟਿਆਲਾ, ਫਤਿਹਗੜ੍ਹ ਸਾਹਿਬ, ਸੰਗਰੂਰ, ਮਾਨਸਾ ਅਤੇ ਬਠਿੰਡਾ 'ਚ ਮੀਂਹ ਪੈਣ ਦੀ ਸੰਭਾਵਨਾ ਹੈ।
ਇਨ੍ਹਾਂ ਜ਼ਿਲ੍ਹਿਆ ਵਿੱਚ ਪਿਆ ਮੀਂਹ
ਮੌਸਮ ਵਿਭਾਗ ਵੱਲੋਂ ਜਾਰੀ ਅੰਕੜਿਆਂ ਅਨੁਸਾਰ ਸੋਮਵਾਰ ਸ਼ਾਮ ਤੱਕ ਅੰਮ੍ਰਿਤਸਰ, ਫ਼ਿਰੋਜ਼ਪੁਰ, ਗੁਰਦਾਸਪੁਰ, ਪਠਾਨਕੋਟ ਮੀਂਹ ਪਿਆ। ਜਦੋਂ ਕਿ ਦੇਰ ਰਾਤ ਪੂਰਬੀ ਮਾਲਵੇ ਵਿੱਚ ਮੀਂਹ ਦੇ ਅਲਰਟ ਤੋਂ ਇਲਾਵਾ ਪਟਿਆਲਾ,ਮੁਹਾਲੀ, ਮਾਨਸਾ, ਸੰਗਰੂਰ, ਬਰਨਾਲਾ, ਬਠਿੰਡਾ, ਲੁਧਿਆਣਾ, ਫਤਿਹਗੜ੍ਹ ਸਾਹਿਬ, ਰੂਪਨਗਰ, ਮੋਗਾ, ਜਲੰਧਰ, ਨਵਾਂਸ਼ਹਿਰ ਅਤੇ ਹੁਸ਼ਿਆਰਪੁਰ ਲਈ ਫਲੈਸ਼ ਅਲਰਟ ਜਾਰੀ ਕੀਤਾ ਗਿਆ ਹੈ।
ਚੰਡੀਗੜ੍ਹ 'ਚ ਬਦਲਿਆ ਮੌਸਮ
ਚੰਡੀਗੜ੍ਹ ਵਿੱਚ ਮੌਸਮ ਬਦਲ ਗਿਆ ਹੈ। ਪਿਛਲੇ 24 ਘੰਟਿਆਂ 'ਚ ਕਈ ਇਲਾਕਿਆਂ 'ਚ ਚੰਗੀ ਬਾਰਿਸ਼ ਹੋਈ ਹੈ। ਜਿਸ ਕਾਰਨ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਹੈ। ਮੌਸਮ ਕਾਫੀ ਸੁਹਾਵਣਾ ਹੋ ਗਿਆ ਹੈ। ਵੱਧ ਤੋਂ ਵੱਧ ਤਾਪਮਾਨ 36.2 ਡਿਗਰੀ ਦਰਜ ਕੀਤਾ ਗਿਆ, ਜੋ ਆਮ ਨਾਲੋਂ 3 ਡਿਗਰੀ ਵੱਧ ਸੀ।
ਇਸੇ ਤਰ੍ਹਾਂ ਘੱਟੋ-ਘੱਟ ਤਾਪਮਾਨ 27.4 ਡਿਗਰੀ ਰਿਹਾ। ਮੌਸਮ ਵਿਭਾਗ ਮੁਤਾਬਕ ਅੱਜ (ਮੰਗਲਵਾਰ) ਨੂੰ ਵੀ ਬੱਦਲ ਛਾਏ ਰਹਿਣਗੇ। ਕਈ ਇਲਾਕਿਆਂ 'ਚ ਮੀਂਹ ਪੈ ਸਕਦਾ ਹੈ। ਹਾਲਾਂਕਿ, ਕਿਸੇ ਵੀ ਤਰ੍ਹਾਂ ਦੀ ਕੋਈ ਚੇਤਾਵਨੀ ਨਹੀਂ ਹੈ. ਟ੍ਰਾਈਸਿਟੀ ਵਿੱਚ ਸ਼ਾਮਲ ਪੰਚਕੂਲਾ ਅਤੇ ਮੁਹਾਲੀ ਵਿੱਚ ਵੀ ਇਹੀ ਸਥਿਤੀ ਹੈ। ਦੋਵਾਂ ਖੇਤਰਾਂ ਵਿੱਚ ਮੀਂਹ ਪਿਆ ਹੈ। ਇਸ ਦੇ ਨਾਲ ਹੀ ਅੱਜ ਵੀ ਮੀਂਹ ਪੈਣ ਦੀ ਸੰਭਾਵਨਾ ਹੈ।
30 ਅਤੇ 31 ਅਗਸਤ ਨੂੰ ਮੌਸਮ ਬਦਲੇਗਾ
ਮੌਸਮ ਵਿਭਾਗ ਅਨੁਸਾਰ ਚੰਡੀਗੜ੍ਹ ਵਿੱਚ ਇਸ ਹਫ਼ਤੇ ਬੱਦਲ ਛਾਏ ਰਹਿਣਗੇ ਅਤੇ ਮੀਂਹ ਪੈਣ ਦੀ ਸੰਭਾਵਨਾ ਹੈ। ਪਰ 30 ਅਗਸਤ ਤੋਂ 1 ਸਤੰਬਰ ਤੱਕ ਚੰਗੀ ਬਾਰਿਸ਼ ਹੋਣ ਦੀ ਸੰਭਾਵਨਾ ਹੈ। ਟ੍ਰਾਈਸਿਟੀ ਵਿੱਚ ਮੌਸਮ ਅਜਿਹਾ ਹੀ ਰਹੇਗਾ। ਇਸ ਸਮੇਂ ਦੀ ਮਿਆਦ ਵਿੱਚ ਕੋਈ ਚੇਤਾਵਨੀਆਂ ਨਹੀਂ ਹਨ। ਇਸ ਦੌਰਾਨ ਤਾਪਮਾਨ 27 ਡਿਗਰੀ ਤੋਂ 37 ਡਿਗਰੀ ਦੇ ਵਿਚਕਾਰ ਰਹੇਗਾ। ਇਸ ਦੇ ਨਾਲ ਹੀ ਹੁਣ ਮਾਨਸੂਨ ਦੇ ਸੀਜ਼ਨ 'ਚ ਇਕ ਮਹੀਨੇ ਤੋਂ ਵੀ ਘੱਟ ਸਮਾਂ ਬਚਿਆ ਹੈ।
ਇਹ ਵੀ ਪੜ੍ਹੋ : Kolkata Doctor Murder Case : ਕੋਲਕਾਤਾ ’ਚ ਅੱਜ ਵੱਡਾ ਪ੍ਰਦਰਸ਼ਨ, 6000 ਪੁਲਿਸ ਕਰਮਚਾਰੀ; ਡਰੋਨ ਰੱਖੇਗਾ ਨਜ਼ਰ