Railway Budget 2024 : ਬਜਟ 'ਚ ਰੇਲਵੇ ਲਈ ਕੁਝ ਨਹੀਂ ? ਸਿਰਫ ਇੱਕ ਵਾਰ ਕੀਤਾ ਜ਼ਿਕਰ

Rail Budget : ਹੈਰਾਨੀ ਦੀ ਗੱਲ ਇਹ ਹੈ ਕਿ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਆਪਣੇ ਬਜਟ 2024 ਦੇ ਭਾਸ਼ਣ ਵਿੱਚ ਭਾਰਤੀ ਰੇਲਵੇ ਲਈ ਕਿਸੇ ਨਵੀਂ ਯੋਜਨਾ ਜਾਂ ਪਹਿਲਕਦਮੀ ਦਾ ਐਲਾਨ ਨਹੀਂ ਕੀਤਾ। ਪੜ੍ਹੋ ਪੂਰੀ ਖ਼ਬਰ...

By  Dhalwinder Sandhu July 23rd 2024 03:27 PM

Railway Budget 2024 : ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਸੰਸਦ 'ਚ ਕੇਂਦਰੀ ਬਜਟ 2024 ਪੇਸ਼ ਕੀਤਾ। ਉਨ੍ਹਾਂ ਵੱਲੋਂ ਰੇਲਵੇ ਬਜਟ ਸਬੰਧੀ ਕੁਝ ਅਹਿਮ ਐਲਾਨ ਕੀਤੇ ਜਾਣ ਦੀ ਉਮੀਦ ਸੀ, ਪਰ ਕੇਂਦਰ ਨੇ ਅੰਤ੍ਰਿਮ ਬਜਟ 2024 ਵਿੱਚ ਐਲਾਨ ਕੀਤੇ ਅਨੁਸਾਰ ਪੂੰਜੀਗਤ ਖਰਚਾ ਰੱਖਿਆ। ਇਸ ਲਈ ਰੇਲਵੇ ਸੈਕਟਰ ਲਈ ਕੋਈ ਵੱਡਾ ਐਲਾਨ ਨਹੀਂ ਕੀਤਾ ਗਿਆ। ਇਸ ਬਜਟ ਵਿੱਚ ਉਮੀਦ ਕੀਤੀਆਂ ਜਾਣ ਵਾਲੀਆਂ ਮੁੱਖ ਚੀਜ਼ਾਂ ਵਿੱਚ ਵੰਦੇ ਭਾਰਤ, ਵੰਦੇ ਮੈਟਰੋ ਅਤੇ ਅਭਿਲਾਸ਼ੀ ਮੁੰਬਈ-ਅਹਿਮਦਾਬਾਦ ਬੁਲੇਟ ਟਰੇਨ ਵਰਗੀਆਂ ਨਵੀਆਂ ਰੇਲਗੱਡੀਆਂ ਅਤੇ ਨਮੋ ਭਾਰਤ ਪਹਿਲਕਦਮੀ ਦੀ ਪ੍ਰਗਤੀ ਨਾਲ ਸਬੰਧਤ ਐਲਾਨ ਸ਼ਾਮਲ ਹਨ।

ਕੋਈ ਨਵਾਂ ਐਲਾਨ ਨਹੀਂ

ਹੈਰਾਨੀ ਦੀ ਗੱਲ ਹੈ ਕਿ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਆਪਣੇ ਬਜਟ 2024 ਦੇ ਭਾਸ਼ਣ ਵਿੱਚ ਭਾਰਤੀ ਰੇਲਵੇ ਲਈ ਕਿਸੇ ਨਵੀਂ ਯੋਜਨਾ ਜਾਂ ਪਹਿਲਕਦਮੀ ਦਾ ਐਲਾਨ ਨਹੀਂ ਕੀਤਾ। ਅੰਤਰਿਮ ਬਜਟ ਵਿੱਚ ਰੇਲਵੇ ਸੈਕਟਰ ਲਈ ਕੀਤੀ ਗਈ ਵੰਡ ਬਿਨਾਂ ਕਿਸੇ ਬਦਲਾਅ ਦੇ ਪਹਿਲਾਂ ਵਾਂਗ ਹੀ ਰਹੇਗੀ।

ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਬਜਟ ਵਿੱਚ ਮੋਬਾਈਲ ਫੋਨ ਅਤੇ ਚਾਰਜਰ ਸਸਤੇ ਕਰਨ ਦਾ ਐਲਾਨ ਕੀਤਾ ਹੈ। ਅੱਜ ਬਜਟ ਵਿੱਚ ਵਿੱਤ ਮੰਤਰੀ ਨੇ ਆਮ ਲੋਕਾਂ ਲਈ ਲਾਭਦਾਇਕ ਵਸਤੂਆਂ ਨੂੰ ਲੈ ਕੇ ਵੱਡੇ ਰਾਹਤ ਐਲਾਨ ਕੀਤੇ ਹਨ।

ਬਜਟ ਜੋ ਸਸਤਾ ਹੋਇਆ 

  • ਮੋਬਾਈਲ ਅਤੇ ਮੋਬਾਈਲ ਚਾਰਜਰ
  • ਸੋਲਰ ਪੈਨਲ
  • ਚਮੜੇ ਦੀਆਂ ਚੀਜਾਂ
  • ਗਹਿਣੇ (ਸੋਨਾ, ਚਾਂਦੀ, ਹੀਰਾ, ਪਲੈਟੀਨਮ)
  • ਸਟੀਲ ਅਤੇ ਲੋਹਾ
  • ਇਲੈਕਟ੍ਰਾਨਿਕਸ
  • ਕਰੂਜ਼ ਯਾਤਰਾ
  • ਸਮੁੰਦਰੀ ਭੋਜਨ
  • ਜੁੱਤੀਆਂ
  • ਕੈਂਸਰ ਦੀਆਂ ਦਵਾਈਆਂ

ਬਜਟ ਵਿੱਚ ਇਹ ਹੋਇਆ ਮਹਿੰਗਾ

  • ਨਿਰਧਾਰਿਤ ਦੂਰਸੰਚਾਰ ਉਪਕਰਨ
  • ਪੀਵੀਸੀ ਪਲਾਸਟਿਕ

ਇਹ ਵੀ ਪੜ੍ਹੋ: Gold and Silver : ਬਜਟ 2024 'ਚ ਸੋਨੇ-ਚਾਂਦੀ 'ਤੇ ਵੱਡਾ ਐਲਾਨ, ਸੋਨਾ ਹੋਇਆ 3700 ਰੁਪਏ ਸਸਤਾ

Related Post