Rail Roko Andolan Live Updates : ਕਿਸਾਨਾਂ ਦਾ ਕੇਂਦਰ ਨੂੰ ਪੈਗਾਮ, ਦੇਸ਼ 'ਚ ਸ਼ੁਰੂ ਹੋਇਆ ਰੇਲਾਂ ਦਾ ਚੱਕਾ ਜਾਮ, ਜਾਣੋ ਪੰਜਾਬ 'ਚ ਕਿੱਥੇ-ਕਿੱਥੇ ਅਸਰ

Farmer Rail Roko Andolan Live Updates : ਕਿਸਾਨਾਂ ਵੱਲੋਂ ਅੱਜ ਦੇਸ਼ ਭਰ 'ਚ ਰੇਲ ਰੋਕੋ ਅੰਦੋਲਨ ਦਾ ਸੱਦਾ ਦਿੱਤਾ ਗਿਆ ਹੈ, ਜਿਸ ਤਹਿਤ ਦੇਸ਼ ਭਰ 'ਚ 12 ਤੋਂ 3 ਵਜੇ ਤੱਕ ਰੇਲਾਂ ਰੋਕੀਆਂ ਜਾਣਗੀਆਂ। ਇਸ ਦਾ ਦਿੱਲੀ ਤੋਂ ਪੰਜਾਬ, ਹਿਮਾਚਲ ਅਤੇ ਜੰਮੂ ਜਾਣ ਵਾਲੀਆਂ ਰੇਲਾਂ ਦੇ ਸੰਚਾਲਨ 'ਤੇ ਵੱਡੀ ਪੱਧਰ ਅਸਰ ਪੈਂਦਾ ਵਿਖਾਈ ਦੇ ਰਿਹਾ ਹੈ। ਰੇਲਵੇ ਵਿਭਾਗ ਵੱਲੋਂ ਕਈ ਰੇਲਾਂ ਦੇ ਰੂਟ ਵੀ ਬਦਲੇ ਗਏ ਹਨ।

By  KRISHAN KUMAR SHARMA December 18th 2024 08:47 AM -- Updated: December 18th 2024 02:13 PM

Dec 18, 2024 02:13 PM

ਚੱਕਾ ਜਾਮ...ਕਿਸਾਨਾਂ ਦੇ ਨਾਲ ਬੀਬੀਆਂ ਦਾ ਵੀ ਠਾਠਾਂ ਮਾਰ ਰਿਹਾ ਜੋਸ਼

Dec 18, 2024 02:10 PM

ਪੰਜਾਬ ਭਰ 'ਚ ਰੇਲ ਰੋਕੋ ਦਾ ਅਸਰ, ਸਵਾਰੀਆਂ ਹੋ ਰਹੀਆਂ ਖੱਜਲ

Dec 18, 2024 01:28 PM

ਕਿਸਾਨਾਂ ਦਾ ਰੇਲ ਰੋਕੋ ਅੰਦੋਲਨ...ਸਵਾਰੀਆਂ ਹੋਈਆਂ ਖੱਜਲ

ਕਿਸਾਨਾਂ ਦਾ ਰੇਲ ਰੋਕੋ ਅੰਦੋਲਨ...ਸਵਾਰੀਆਂ ਹੋਈਆਂ ਖੱਜਲ

Dec 18, 2024 01:26 PM

ਕਿਸਾਨਾਂ ਦਾ ਰੇਲ ਰੋਕੋ ਅੰਦੋਲਨ... ਦੇਖੋ ਜਲੰਧਰ ਦੇ ਧੰਨੋਵਾਲੀ ਤੋਂ Live ਤਸਵੀਰਾਂ

ਕਿਸਾਨਾਂ ਦਾ ਰੇਲ ਰੋਕੋ ਅੰਦੋਲਨ ਜਾਰੀ

ਦੇਖੋ ਜਲੰਧਰ ਦੇ ਧੰਨੋਵਾਲੀ ਤੋਂ Live ਤਸਵੀਰਾਂ 

Dec 18, 2024 12:53 PM

Railway Track ‘ਤੇ ਡੱਟ ਗਏ ਕਿਸਾਨ, 3 ਘੰटे ਰਹੇਗੀ ਆਵਾਜਾਈ ਠੱਪ

ਮੋਹਾਲੀ ਰੇਲਵੇ ਸਟੇਸ਼ਨ 'ਤੇ ਬੈਠੇ ਕਿਸਾਨ, ਕੀਤਾ ਜਾ ਰਿਹਾ ਪ੍ਰਦਰਸ਼ਨ

ਗੁਰਦਾਸਪੁਰ ਪਲੇਟਫਾਰਮ 'ਤੇ ਕਿਸਾਨਾਂ ਨਾਲ ਬੀਬੀਆਂ ਨੇ ਵੀ ਧਰਨੇ 'ਚ ਹੋਈਆਂ ਸ਼ਾਮਲ। ਕਿਹਾ ਐਮਐਸਪੀ ਅਤੇ ਸੰਪੂਰਨ ਕਰਜ਼ਾ ਮਾਫੀ ਸਮੇਤ ਹੋਰ ਮੰਗਾਂ ਮੰਨੇ ਜਾਣ ਤੱਕ ਸੰਘਰਸ਼ ਤੋਂ ਪਿੱਛੇ ਨਹੀਂ ਹਟਾਂਗੀਆਂ।

Dec 18, 2024 12:43 PM

ਕਿਸਾਨਾਂ ਨੇ ਪੰਜਾਬ 'ਚ ਸ਼ੁਰੂ ਕੀਤੀਆਂ ਮੱਲਣੀਆਂ ਪਟੜੀਆਂ...ਪੀਟੀਸੀ 'ਤੇ ਦੇਖੋ ਪਲ-ਪਲ ਦੀ ਅਪਡੇਟ

ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵਲੋਂ ਟਾਂਡਾ ਉੜਮੁੜ, ਦਸੂਹਾ, ਮੁਕੇਰੀਆਂ 'ਚ ਚੱਕਾ ਜਾਮ ਕੀਤਾ ਹੈ। ਕਿਸਾਨ ਆਗੂ ਕਸ਼ਮੀਰ ਸਿੰਘ ਹੁਸ਼ਿਆਰਪੁਰ ਨੇ ਕਿਹਾ ਕਿ ਉਹ ਮੰਗਾਂ ਮੰਨੇ ਜਾਣ ਤੱਕ ਪਿੱਛੇ ਨਹੀਂ ਹਟਣਗੇ।

ਕਿਸਾਨਾਂ ਵੱਲੋਂ ਫਿਰੋਜ਼ਪੁਰ 'ਚ ਵੀ ਪਟੜੀਆਂ 'ਤੇ ਬੈਠ ਕੇ ਝੰਡੇ ਗੱਡ ਦਿੱਤੇ ਹਨ।

ਤਰਨਤਾਰਨ ਵਿਖੇ ਕਿਸਾਨਾਂ ਵੱਲੋਂ ਅੰਮ੍ਰਿਤਸਰ, ਖੇਮਕਰਨ, ਗੋਇੰਦਵਾਲ, ਬਿਆਸ ਰੇਲ ਆਵਾਜਾਈ ਨੂੰ ਠੱਪ ਕੀਤਾ ਗਿਆ। ਕਿਸਾਨ ਆਗੂ ਸਤਨਾਮ ਸਿੰਘ ਪੰਨੂ ਨੇ ਕਿਸਾਨੀ ਮੰਗਾਂ ਤੋਂ ਜਾਣੂ ਕਰਵਾਉਂਦਿਆਂ ਕਿਹਾ ਜਿਨ੍ਹਾਂ ਚਿਰ ਕਿਸਾਨਾਂ ਦੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ, ਕਿਸਾਨਾਂ ਦਾ ਸੰਘਰਸ਼ ਜਾਰੀ ਰਹੇਗਾ।

Dec 18, 2024 12:30 PM

ਗੱਡ 'ਤੇ ਝੰਡੇ...ਵਿੱਛ ਗਈਆਂ ਚਾਦਰਾਂ, ਦੇਖੋ ਸ਼ੁਰੂ ਹੋ ਗਿਆ ਚੱਕਾ ਜਾਮ

ਜਲੰਧਰ ਜੰਮੂ ਰੇਲਵੇ ਲਾਇਨ 'ਤੇ ਕਿਸਾਨਾਂ ਵਲੋਂ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ ਹੈ।

ਫਰੀਦਕੋਟ ਵਿੱਚ ਵੀ ਕਿਸਾਨ ਰੇਲਵੇ ਟਰੈਕ 'ਤੇ ਪਹੁੰਚ ਗਏ ਹਨ।

ਕਿਸਾਨ ਮਜ਼ਦੂਰ ਸੰਘਰਸ਼ ਮੋਰਚਾ ਨੇ ਪਠਾਨਕੋਟ ਅੰਮ੍ਰਿਤਸਰ ਰੇਲਵੇ ਟ੍ਰੈਕ ਜਾਮ ਕਰ ਦਿੱਤਾ ਹੈ ਅਤੇ ਪਿੰਡ ਪਰਮਾਨੰਦ ਨੇੜੇ ਧਰਨਾ ਲਾਇਆ ਗਿਆ ਹੈ।

ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਵੱਲੋਂ ਮਲੋਟ ਨੇੜਲੇ ਪਿੰਡ ਫਕਰਸਰ ਕੋਲ ਸ੍ਰੀਗੰਗਾਨਗਰ ਤੋਂ ਬਠਿੰਡਾ ਰੇਲਵੇ ਲਾਈਨ ’ਤੇ ਧਰਨਾ ਦੇ ਕੇ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਜਾ ਰਹੀ ਹੈ।

Dec 18, 2024 12:20 PM

ਸ਼ੰਭੂ ਬਾਰਡਰ ਤੋਂ ਵੱਡਾ ਅਪਡੇਟ, ਇੱਕ ਕਿਸਾਨ ਦੀ ਮੌਤ

ਸ਼ੰਭੂ ਬਾਰਡਰ ਤੋਂ ਵੱਡਾ ਅਪਡੇਟ, ਇੱਕ ਕਿਸਾਨ ਦੀ ਮੌਤ

Dec 18, 2024 11:58 AM

Farmers reject talks with SC panel, said 'talks only with centre'

Farmers have rejected the talks with panel constituted by the Supreme Court emphasising that any sort of future talks will be only be held with central government.

Dec 18, 2024 11:44 AM

ਕਿਸਾਨ ਤਿਆਰ, ਬੱਸ ਕੁੱਝ ਪਲ ਬਾਕੀ...ਤੇ ਜਾਮ ਹੋ ਜਾਣਗੀਆਂ ਰੇਲਾਂ

ਸੰਯੁਕਤ ਕਿਸਾਨ ਮੋਰਚੇ ਦੇ ਆਗੂ ਸਰਵਣ ਸਿੰਘ ਪੰਧੇਰ ਨੇ ਜਾਣਕਾਰੀ ਦਿੱਤੀ ਹੈ ਕਿ... ਕਿਸਾਨ ਤਿਆਰ, ਬੱਸ ਕੁੱਝ ਪਲ ਬਾਕੀ...ਤੇ ਜਾਮ ਹੋ ਜਾਣਗੀਆਂ ਰੇਲਾਂ...ਸੁਣੋ

Dec 18, 2024 11:11 AM

ਜਗਜੀਤ ਡੱਲੇਵਾਲ ਨੂੰ ਮਿਲਣ ਪਹੁੰਚੇ ਹਰਜਿੰਦਰ ਸਿੰਘ ਧਾਮੀ

ਖਨੌਰੀ ਬਾਰਡਰ ‘ਤੇ ਡੱਲੇਵਾਲ ਕੋਲ ਬੈਠ ਕੇ ਹਰਜਿੰਦਰ ਸਿੰਘ ਧਾਮੀ ਨੇ ਕੀਤਾ ਜਪੁਜੀ ਸਾਹਿਬ ਦਾ ਪਾਠ

ਜਗਜੀਤ ਡੱਲੇਵਾਲ ਨੂੰ ਮਿਲਣ ਪਹੁੰਚੇ ਹਰਜਿੰਦਰ ਸਿੰਘ ਧਾਮੀ 

Dec 18, 2024 09:13 AM

ਰੇਲਾਂ ਰਾਹੀਂ ਯਾਤਰਾ ਕਰਨ ਵਾਲੇ ਸਾਵਧਾਨ!

ਜੇਕਰ ਅੱਜ ਤੁਸੀ ਰੇਲ ਰਾਹੀਂ ਯਾਤਰਾ ਦਾ ਪ੍ਰੋਗਰਾਮ ਬਣਾਇਆ ਹੈ ਤਾਂ ਇਹ ਖ਼ਬਰ ਤੁਹਾਡੇ ਲਈ ਹੈ, ਕਿਉਂਕਿ ਕਿਸਾਨਾਂ ਦਾ ਰੇਲ ਰੋਕੋ ਅੰਦੋਲਨ ਦੇਸ਼ ਭਰ ਦੇ ਨਾਲ ਪੂਰੇ ਪੰਜਾਬ ਵਿੱਚ ਹੋਵੇਗਾ, ਜਿਸ ਕਾਰਨ ਰੇਲ ਆਵਾਜਾਈ ਪੂਰੀ ਤਰ੍ਹਾਂ ਠੱਪ ਹੋ ਸਕਦੀ ਹੈ ਅਤੇ ਯਾਤਰੀਆਂ ਨੂੰ ਵੀ ਕਈ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ....ਵੇਖੋ ਪੀਟੀਸੀ ਨਿਊਜ਼ ਦੀ ਇਹ ਰਿਪੋਰਟ... 

Dec 18, 2024 09:10 AM

ਸਰਵਣ ਸਿੰਘ ਪੰਧੇਰ ਵੱਲੋਂ ਸਮੂਹ ਪੰਜਾਬੀਆਂ ਨੂੰ ਸੱਦਾ

ਕਿਸਾਨ ਆਗੂ ਸਰਵਣ ਸਿੰਘ ਪੰਧੇਰ ਦਾ ਕਹਿਣਾ ਹੈ, “ਅੱਜ ਦੁਪਹਿਰ 12 ਵਜੇ ਤੋਂ 3 ਵਜੇ ਤੱਕ ਅਸੀਂ ਪੰਜਾਬ ਵਿੱਚ ਰੇਲਾਂ ਰੋਕਾਂਗੇ… ਮੈਂ ਅੰਮ੍ਰਿਤਸਰ ਦੇ ਦੇਵੀ ਦਾਸਪੁਰਾ ਵਿੱਚ ਰਹਾਂਗਾ (ਪ੍ਰਦਰਸ਼ਨ ਵਿੱਚ ਸ਼ਾਮਲ)… ਅਸੀਂ ਸਾਰੇ ਪੰਜਾਬੀਆਂ ਨੂੰ ‘ਰੇਲ ਰੋਕੋ’ ਕਰਨ ਦਾ ਸੱਦਾ ਦਿੰਦੇ ਹਾਂ। ਸਾਰੇ ਰੇਲ ਕਰਾਸਿੰਗਾਂ ਅਤੇ ਰੇਲਵੇ ਸਟੇਸ਼ਨਾਂ 'ਤੇ... ਗੁਰੂ ਰੰਧਾਵਾ ਵਰਗੇ ਕਈ ਗਾਇਕ ਵਿਰੋਧ ਦਾ ਸਮਰਥਨ ਕਰ ਰਹੇ ਹਨ..."

Dec 18, 2024 09:04 AM

ਪੰਜਾਬ 'ਚ ਇਨ੍ਹਾਂ ਥਾਂਵਾਂ 'ਤੇ ਰੋਕੀਆਂ ਜਾਣਗੀਆਂ ਰੇਲਾਂ...

ਰੇਲ ਰੋਕੋ ਧਰਨਿਆਂ ਵਿੱਚ ਕਿਸਾਨ-ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵੱਲੋਂ ਰੋਕੇ ਜਾਣ ਵਾਲੀਆਂ ਥਾਂਵਾਂ... 

  • ਮੋਗਾ ਵਿੱਚ ਜਿਤਵਾਲ, ਡਗਰੂ, ਮੋਗਾ ਸਟੇਸ਼ਨ 
  • ਫਰੀਦਕੋਟ ਵਿੱਚ ਫ਼ਰੀਦਕੋਟ ਸਟੇਸ਼ਨ 
  • ਗੁਰਦਾਸਪੁਰ ਵਿੱਚ ਪਲੇਟਫਾਰਮ ਕਾਦੀਆਂ, ਫਤਿਹਗੜ੍ਹ ਚੂੜੀਆਂ, ਬਟਾਲਾ ਪਲੇਟਫਾਰਮ 
  • ਜਲੰਧਰ ਵਿੱਚ ਲੋਹੀਆਂ ਖਾਸ, ਫਿਲੌਰ, ਜਲੰਧਰ ਕੈਂਟ, ਢਿੱਲਵਾਂ 
  • ਪਠਾਣਕੋਟ ਵਿੱਚ ਪਰਮਾਨੰਦ ਪਲੇਟਫਾਰਮ 
  • ਹੁਸ਼ਿਆਰਪੁਰ ਵਿੱਚ ਟਾਂਡਾ, ਦਸੂਹਾ, ਹੁਸ਼ਿਆਰਪੁਰ ਪਲੇਟਫਾਰਮ, ਮਡਿਆਲਾ ਤੇ ਮਾਹਿਲਪੁਰ 
  • ਫਿਰੋਜ਼ਪੁਰ ਵਿੱਚ ਮਖੂ, ਮੱਲਾਂ ਵਾਲਾ, ਤਲਵੰਡੀ ਭਾਈ, ਬਸਤੀ ਟੈਂਕਾਂ ਵਾਲੀ, ਜਗਰਾਉਂ 
  • ਲੁਧਿਆਣਾ ਵਿੱਚ ਸਾਹਨੇਵਾਲ 
  • ਪਟਿਆਲਾ ਵਿੱਚ ਰੇਲਵੇ ਸਟੇਸ਼ਨ ਪਟਿਆਲਾ, ਸ਼ੰਬੂ ਸਟੇਸ਼ਨ, ਧਥਲਾਨ ਰੇਲਵੇ ਸਟੇਸ਼ਨ
  • ਮੁਹਾਲੀ ਵਿੱਚ 11 ਫੇਸ ਰੇਲਵੇ ਸਟੇਸ਼ਨ ਅਤੇ ਪਿੰਡ ਸਰਸੀਨੀ ਰੇਲਵੇ ਫਾਟਕ।
  • ਸੰਗਰੂਰ ਵਿੱਚ ਸੁਨਾਮ ਅਤੇ ਲਹਿਰਾਂ
  • ਮਲੇਰਕੋਟਲੇ ਵਿੱਚ ਅਹਿਮਦਗੜ੍ਹ 
  • ਮਾਨਸਾ ਵਿੱਚ ਮਾਨਸਾ ਮੇਨ, ਬਰੇਟਾ 
  • ਰੂਪਨਗਰ ਵਿਚ ਰੇਲਵੇ ਸਟੇਸ਼ਨ ਰੂਪ ਨਗਰ 
  • ਅੰਮ੍ਰਿਤਸਰ ਵਿੱਚ ਦੇਵੀਦਾਸਪੁਰਾ, ਬਿਆਸ, ਪੰਧੇਰ ਕਲਾਂ,  ਕੱਥੂ ਨੰਗਲ ਰਮਦਾਸ, ਜਹਾਂਗੀਰ, ਝੰਡੇ 
  • ਫਾਜ਼ਿਲਕਾ ਵਿੱਚ ਰੇਲਵੇ ਸਟੇਸ਼ਨ 
  • ਤਰਨ ਤਾਰਨ ਵਿੱਚ ਪੱਟੀ, ਖੇਮਕਰਨ, ਰੇਲਵੇ ਸਟੇਸ਼ਨ ਤਰਨਤਾਰਨ 
  • ਨਵਾਂ ਸ਼ਹਿਰ ਵਿੱਚ ਬਹਿਰਾਮ 
  • ਬਠਿੰਡਾ ਵਿੱਚ ਰਾਮਪੁਰਾ 
  • ਕਪੂਰਥਲਾ ਵਿੱਚ ਹਮੀਰਾ, ਸੁਲਤਾਨਪੁਰ, ਲੋਧੀ ਅਤੇ ਫਗਵਾੜਾ 
  • ਮੁਕਤਸਰ ਵਿੱਚ ਮਲੋਟ

ਇਸਦੇ ਇਲਾਵਾ ਬਾਕੀ ਕਿਸਾਨ ਮਜ਼ਦੂਰ ਮੋਰਚਾ ਅਤੇ ਸੰਯੁਕਤ ਕਿਸਾਨ ਮੋਰਚਾ (ਗ਼ੈਰ-ਸਿਆਸੀ ) ਵਲੋਂ ਹੋਰ ਥਾਂਵਾਂ 'ਤੇ ਵੀ ਰੇਲਾਂ ਰੋਕੀਆਂ ਜਾਣਗੀਆਂ।

FARMERS RAIL ROKO PROTEST : ਕਿਸਾਨਾਂ ਵੱਲੋਂ ਅੱਜ ਦੇਸ਼ ਭਰ 'ਚ ਰੇਲ ਰੋਕੋ ਅੰਦੋਲਨ ਦਾ ਸੱਦਾ ਦਿੱਤਾ ਗਿਆ ਹੈ, ਜਿਸ ਤਹਿਤ ਦੇਸ਼ ਭਰ 'ਚ 12 ਤੋਂ 3 ਵਜੇ ਤੱਕ ਰੇਲਾਂ ਰੋਕੀਆਂ ਜਾਣਗੀਆਂ। ਇਸ ਦਾ ਦਿੱਲੀ ਤੋਂ ਪੰਜਾਬ, ਹਿਮਾਚਲ ਅਤੇ ਜੰਮੂ ਜਾਣ ਵਾਲੀਆਂ ਰੇਲਾਂ ਦੇ ਸੰਚਾਲਨ 'ਤੇ ਵੱਡੀ ਪੱਧਰ ਅਸਰ ਪੈਂਦਾ ਵਿਖਾਈ ਦੇ ਰਿਹਾ ਹੈ। ਰੇਲਵੇ ਵਿਭਾਗ ਵੱਲੋਂ ਕਈ ਰੇਲਾਂ ਦੇ ਰੂਟ ਵੀ ਬਦਲੇ ਗਏ ਹਨ।

ਪੰਜਾਬ ਵਿੱਚ ਵੀ ਸੰਯੁਕਤ ਕਿਸਾਨ ਮੋਰਚੇ ਸਮੇਤ ਕਿਸਾਨ ਜਥੇਬੰਦੀਆਂ ਵੱਲੋਂ ਰੇਲ ਰੋਕੋ ਅੰਦੋਲਨ ਦਾ ਤਿਆਰੀ ਪੂਰੀ ਹੈ ਅਤੇ ਜਿਨ੍ਹਾਂ ਥਾਂਵਾਂ 'ਤੇ ਰੇਲਾਂ ਰੋਕੀਆਂ ਜਾਣੀਆਂ ਹਨ, ਉਨ੍ਹਾਂ ਦੀ ਸੂਚੀ ਵੀ ਜਾਰੀ ਕੀਤੀ ਗਈ ਹੈ। ਇਸਤੋਂ ਇਲਾਵਾ ਹੋਰ ਵੀ ਕਿਸਾਨ ਜਥੇਬੰਦੀਆਂ ਵੱਲੋਂ ਕਈ ਥਾਂਵਾਂ 'ਤੇ ਰੇਲਾਂ ਰੋਕਣ ਦਾ ਫੈਸਲਾ ਕੀਤਾ ਗਿਆ ਹੈ।

ਦੱਸ ਦਈਏ ਕਿ ਕਿਸਾਨਾਂ ਵੱਲੋਂ ਇਹ ਰੇਲ ਰੋਕੋ ਅੰਦੋਲਨ ਦਾ ਸੱਦਾ 13 ਸੂਤਰੀ ਮੰਗਾਂ ਨੂੰ ਲੈ ਕੇ ਦਿੱਤਾ ਗਿਆ ਹੈ। ਕੇਂਦਰ ਸਰਕਾਰ ਵੱਲੋਂ ਪਹਿਲੇ ਕਿਸਾਨ ਅੰਦੋਲਨ ਤੋਂ ਲੈ ਕੇ ਹੁਣ ਤੱਕ ਮੰਗੀਆਂ ਮੰਨਾਂ ਨੂੰ ਲਾਗੂ ਨਹੀਂ ਕੀਤਾ ਜਾ ਰਿਹਾ ਹੈ, ਜਿਸ ਕਾਰਨ ਕਿਸਾਨਾਂ 'ਚ ਨਾਰਾਜ਼ਗੀ ਪਾਈ ਜਾ ਰਹੀ ਹੈ, ਜਿਸ ਕਾਰਨ ਕਿਸਾਨਾਂ ਵੱਲੋਂ ਅੱਜ 3 ਘੰਟੇ ਦੇ ਰੇਲਾਂ ਦੇ ਚੱਕਾ ਜਾਮ ਦਾ ਫੈਸਲਾ ਕੀਤਾ ਗਿਆ। 

ਰੇਲ ਰੋਕੋ ਧਰਨਿਆਂ ਵਿੱਚ ਕਿਸਾਨ-ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵੱਲੋਂ ਰੋਕੇ ਜਾਣ ਵਾਲੀਆਂ ਥਾਂਵਾਂ... 

  • ਮੋਗਾ ਵਿੱਚ ਜਿਤਵਾਲ, ਡਗਰੂ, ਮੋਗਾ ਸਟੇਸ਼ਨ 
  • ਫਰੀਦਕੋਟ ਵਿੱਚ ਫ਼ਰੀਦਕੋਟ ਸਟੇਸ਼ਨ 
  • ਗੁਰਦਾਸਪੁਰ ਵਿੱਚ ਪਲੇਟਫਾਰਮ ਕਾਦੀਆਂ, ਫਤਿਹਗੜ੍ਹ ਚੂੜੀਆਂ, ਬਟਾਲਾ ਪਲੇਟਫਾਰਮ 
  • ਜਲੰਧਰ ਵਿੱਚ ਲੋਹੀਆਂ ਖਾਸ, ਫਿਲੌਰ, ਜਲੰਧਰ ਕੈਂਟ, ਢਿੱਲਵਾਂ 
  • ਪਠਾਣਕੋਟ ਵਿੱਚ ਪਰਮਾਨੰਦ ਪਲੇਟਫਾਰਮ 
  • ਹੁਸ਼ਿਆਰਪੁਰ ਵਿੱਚ ਟਾਂਡਾ, ਦਸੂਹਾ, ਹੁਸ਼ਿਆਰਪੁਰ ਪਲੇਟਫਾਰਮ, ਮਡਿਆਲਾ ਤੇ ਮਾਹਿਲਪੁਰ 
  • ਫਿਰੋਜ਼ਪੁਰ ਵਿੱਚ ਮਖੂ, ਮੱਲਾਂ ਵਾਲਾ, ਤਲਵੰਡੀ ਭਾਈ, ਬਸਤੀ ਟੈਂਕਾਂ ਵਾਲੀ, ਜਗਰਾਉਂ 
  • ਲੁਧਿਆਣਾ ਵਿੱਚ ਸਾਹਨੇਵਾਲ 
  • ਪਟਿਆਲਾ ਵਿੱਚ ਰੇਲਵੇ ਸਟੇਸ਼ਨ ਪਟਿਆਲਾ, ਸ਼ੰਬੂ ਸਟੇਸ਼ਨ, ਧਥਲਾਨ ਰੇਲਵੇ ਸਟੇਸ਼ਨ
  • ਮੁਹਾਲੀ ਵਿੱਚ 11 ਫੇਸ ਰੇਲਵੇ ਸਟੇਸ਼ਨ ਅਤੇ ਪਿੰਡ ਸਰਸੀਨੀ ਰੇਲਵੇ ਫਾਟਕ।
  • ਸੰਗਰੂਰ ਵਿੱਚ ਸੁਨਾਮ ਅਤੇ ਲਹਿਰਾਂ
  • ਮਲੇਰਕੋਟਲੇ ਵਿੱਚ ਅਹਿਮਦਗੜ੍ਹ 
  • ਮਾਨਸਾ ਵਿੱਚ ਮਾਨਸਾ ਮੇਨ, ਬਰੇਟਾ 
  • ਰੂਪਨਗਰ ਵਿਚ ਰੇਲਵੇ ਸਟੇਸ਼ਨ ਰੂਪ ਨਗਰ 
  • ਅੰਮ੍ਰਿਤਸਰ ਵਿੱਚ ਦੇਵੀਦਾਸਪੁਰਾ, ਬਿਆਸ, ਪੰਧੇਰ ਕਲਾਂ,  ਕੱਥੂ ਨੰਗਲ ਰਮਦਾਸ, ਜਹਾਂਗੀਰ, ਝੰਡੇ 
  • ਫਾਜ਼ਿਲਕਾ ਵਿੱਚ ਰੇਲਵੇ ਸਟੇਸ਼ਨ 
  • ਤਰਨ ਤਾਰਨ ਵਿੱਚ ਪੱਟੀ, ਖੇਮਕਰਨ, ਰੇਲਵੇ ਸਟੇਸ਼ਨ ਤਰਨਤਾਰਨ 
  • ਨਵਾਂ ਸ਼ਹਿਰ ਵਿੱਚ ਬਹਿਰਾਮ 
  • ਬਠਿੰਡਾ ਵਿੱਚ ਰਾਮਪੁਰਾ 
  • ਕਪੂਰਥਲਾ ਵਿੱਚ ਹਮੀਰਾ, ਸੁਲਤਾਨਪੁਰ, ਲੋਧੀ ਅਤੇ ਫਗਵਾੜਾ 
  • ਮੁਕਤਸਰ ਵਿੱਚ ਮਲੋਟ

ਇਸਦੇ ਇਲਾਵਾ ਬਾਕੀ ਕਿਸਾਨ ਮਜ਼ਦੂਰ ਮੋਰਚਾ ਅਤੇ ਸੰਯੁਕਤ ਕਿਸਾਨ ਮੋਰਚਾ (ਗ਼ੈਰ-ਸਿਆਸੀ ) ਵਲੋਂ ਹੋਰ ਥਾਂਵਾਂ 'ਤੇ ਵੀ ਰੇਲਾਂ ਰੋਕੀਆਂ ਜਾਣਗੀਆਂ।

Related Post