Rajpura NIA Raid : ਰਾਜਪੁਰਾ ’ਚ ਐਨਆਈਏ ਦੀ ਵੱਡੀ ਕਾਰਵਾਈ ; ਸਮਾਜਿਕ ਕਾਰਕੁੰਨ ਦਮਨਪ੍ਰੀਤ ਸਿੰਘ ਦੇ ਘਰ ਮਾਰਿਆ ਛਾਪਾ, ਜਾਣੋ ਮਾਮਲਾ

ਦੱਸ ਦਈਏ ਕਿ ਐਨਆਈਏ ਦੀ ਟੀਮ ਵੱਲੋਂ ਸਵੇਰੇ 5:30 ਵਜੇ ਸਟੂਡੈਂਟ ਫਾਰ ਸੁਸਾਇਟੀ ਨਾਂ ਦੇ ਸੰਗਠਨ ਨਾਲ ਜੁੜੇ ਦਮਨਪ੍ਰੀਤ ਸਿੰਘ ਦੇ ਘਰ ਰੇਡ ਕੀਤੀ ਗਈ। ਐਨਆਈਏ ਦੀ ਇਹ ਰੇਡ 10 ਵਜੇ ਤੱਕ ਚੱਲੀ।

By  Aarti December 20th 2024 11:44 AM

Rajpura NIA Raid :  ਰਾਜਪੁਰਾ ਦੇ ਪਿੰਡ ਸਧਰੋਹ ’ਚ ਐਨਆਈਏ ਦੀ ਛਾਪੇਮਾਰੀ ਕੀਤੀ ਗਈ। ਇਸ ਦੌਰਾਨ ਐਨਆਈਏ ਦੀ ਟੀਮ ਨੇ ਸਮਾਜਿਕ ਕਾਰਕੁੰਨ ਦਮਨਪ੍ਰੀਤ ਸਿੰਘ  ਦੇ ਘਰ ਛਾਪਾ ਮਾਰਿਆ। ਮਿਲੀ ਜਾਣਕਾਰੀ ਮੁਤਾਬਿਕ ਇਹ ਕਾਰਵਾਈ ਲਖਨਊ ਨਾਲ ਜੁੜੇ ਇੱਕ ਮਾਮਲੇ ’ਚ ਕੀਤੀ ਗਈ ਹੈ। 

ਦੱਸ ਦਈਏ ਕਿ ਐਨਆਈਏ ਦੀ ਟੀਮ ਵੱਲੋਂ ਸਵੇਰੇ 5:30 ਵਜੇ ਸਟੂਡੈਂਟ ਫਾਰ ਸੁਸਾਇਟੀ ਨਾਂ ਦੇ ਸੰਗਠਨ ਨਾਲ ਜੁੜੇ ਦਮਨਪ੍ਰੀਤ ਸਿੰਘ ਦੇ ਘਰ ਰੇਡ ਕੀਤੀ ਗਈ। ਐਨਆਈਏ ਦੀ ਇਹ ਰੇਡ 10 ਵਜੇ ਤੱਕ ਚੱਲੀ। ਇਸ ਦੌਰਾਨ ਦਮਨਪ੍ਰੀਤ ਸਿੰਘ ਦੇ ਬੈਂਕ ਖਾਤੇ ਦੀਆਂ ਕਾਪੀਆਂ ਲੈੱਪਟਾਪ ਅਤੇ ਦੋ ਮੋਬਾਇਲ ਫੋਨ ਐਨਆਈਏ ਦੀ ਟੀਮ ਵੱਲੋਂ ਆਪਣੇ ਕਬਜ਼ੇ ਵਿੱਚ ਲਏ ਗਏ ਹਨ।  

ਮਿਲੀ ਜਾਣਕਾਰੀ ਮੁਤਾਬਿਕ ਲਖਨਉ ਨਾਲ ਜੁੜੇ ਇੱਕ ਮਾਮਲੇ ਦੇ ਵਿੱਚ ਇਹ ਛਾਪੇਮਾਰੀ ਕੀਤੀ ਗਈ ਹੈ ਇਸ ਦੇ ਨਾਲ ਹੀ ਦਮਨਪ੍ਰੀਤ ਸਿੰਘ ਤੋਂ ਪਹਿਲਾਂ ਵੀ ਐਨਆਈਏ ਵੱਲੋਂ ਲਖਨਊ ਬੁਲਾ ਕੇ ਪੁੱਛਗਿੱਛ ਕੀਤੀ ਗਈ ਸੀ। 

ਦੂਜੇ ਪਾਸੇ ਇਸ ਸਬੰਧੀ ਜਾਣਕਾਰੀ ਮਿਲਦੇ ਹੀ ਇਲਾਕੇ ਦੀਆਂ ਕਿਸਾਨ ਜਥੇਬੰਦੀਆਂ ਦੇ ਆਗੂ ਦਮਨਪ੍ਰੀਤ ਸਿੰਘ ਦੇ ਘਰ ਪਹੁੰਚੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਦੀਆਂ ਏਜੰਸੀਆਂ ਵੱਲੋਂ ਆਪਣੇ ਹੱਕ ਦੀ ਆਵਾਜ਼ ਬੁਲੰਦ ਕਰਨ ਵਾਲੇ ਨੌਜਵਾਨਾਂ ਦੇ ਖਿਲਾਫ ਅਜਿਹੀਆਂ ਰੇਡਾਂ ਕਰ ਰਹੀ ਹੈ। ਜਿਸ ਦੀ ਉਹ ਪੂਰਨ ਤੌਰ ’ਤੇ ਨਿੰਦਿਆ ਕਰਦੇ ਹਨ। 

ਇਹ ਵੀ ਪੜ੍ਹੋ : Jaipur CNG Tanker Blast : CNG ਟਰੱਕ ਦੀ ਟਰੱਕ ਨਾਲ ਹੋਈ ਭਿਆਨਕ ਟੱਕਰ, 5 ਲੋਕ ਜ਼ਿੰਦਾ ਸੜੇ

Related Post