Ludhiana GST Raid: GST ਘੁਟਾਲੇ ਮਾਮਲੇ ’ਚ ਛਾਪੇਮਾਰੀ, 4 ਵਪਾਰੀ ਗ੍ਰਿਫ਼ਤਾਰ

ਲੁਧਿਆਣਾ ਵਿੱਚ ਜੀਐਸਟੀ ਘੁਟਾਲੇ ਮਾਮਲੇ ਵਿੱਚ ਛਾਪੇਮਾਰੀ ਕਰਦੇ ਹੋਏ ਵਿਭਾਗ ਨੇ 4 ਵਪਾਰੀਆਂ ਨੂੰ ਗ੍ਰਿਫ਼ਤਾਰੀ ਕੀਤਾ ਹੈ।

By  Dhalwinder Sandhu July 6th 2024 12:36 PM

Ludhiana GST Raid: ਲੁਧਿਆਣਾ ਵਿੱਚ ਜੀਐਸਟੀ ਘੁਟਾਲੇ ਮਾਮਲੇ ਵਿੱਚ ਵੱਡੀ ਛਾਪੇਮਾਰੀ ਕੀਤੀ ਗਈ ਹੈ। ਜੀਐਸਟੀ ਦੀ ਸਟੇਟ ਇੰਟੈਲੀਜੈਂਸ ਅਤੇ ਪ੍ਰੀਵੇਟਿਵ ਯੂਨਿਟ ਜਲੰਧਰ ਦੀ ਟੀਮ ਨੇ ਕਰੋੜਾਂ ਰੁਪਏ ਦੀ ਜੀਐਸਟੀ ਚੋਰੀ ਦੇ ਮਾਮਲੇ ਦੇ ਵਿੱਚ ਲੁਧਿਆਣਾ ਦੇ ਚਾਰ ਵਪਾਰੀਆਂ ਦੇ ਘਰਾਂ ਦੇ ਵਿੱਚ ਛਾਪੇਮਾਰੀ ਕਰ ਉਹਨਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਹ ਛਾਪੇਮਾਰੀ ਜਲੰਧਰ ਦੇ ਸਟੇਟ ਟੈਕਸ ਅਫਸਰ ਰਾਹੁਲ ਬੰਸਲ ਦੀ ਗਵਾਹੀ ਦੇ ਵਿੱਚ ਕੀਤੀ ਗਈ ਹੈ।

ਇਹ ਹੈ ਮਾਮਲਾ ?

ਗ੍ਰਿਫ਼ਤਾਰ ਕੀਤੇ ਗਏ ਵਪਾਰੀਆਂ ਦੀ ਪਛਾਣ ਸੰਦੀਪ ਕੁਮਾਰ, ਵਿਜੇ ਕਪੂਰ, ਮਨਦੀਪ ਕੁਮਾਰ ਅਤੇ ਹਰਵਿੰਦਰ ਸਿੰਘ ਦੇ ਵੱਜੋਂ ਹੋਈ ਹੈ। ਦੱਸ ਦਈਏ ਕਿ ਇਹਨਾਂ ਤੇ ਇਲਜ਼ਾਮ ਹੈ ਕਿ ਮੁਲਜ਼ਮਾਂ ਨੇ 33 ਫਰਮਾਂ ਨੂੰ ਬੇਰੁਜ਼ਗਾਰ ਲੋਕਾਂ ਦੇ ਨਾਂ ’ਤੇ ਰਜਿਸਟਰ ਕਰਵਾਇਆ ਸੀ, ਪਰ ਉਹਨਾਂ ਸਾਰੀਆਂ ਫਰਮਾਂ ਦਾ ਕੰਮ ਇਹ ਖੁਦ ਵੇਖ ਰਹੇ ਸਨ। 

3 ਹਜ਼ਾਰ ਕਰੋੜ ਰੁਪਏ ਦੀ ਨਹੀਂ ਭਰੀ ਜੀਐਸਟੀ

ਸੂਤਰਾਂ ਤੋਂ ਮਿਲੀ ਜਾਣਕਾਰੀ ਦੇ ਅਨੁਸਾਰ ਮੁਲਜ਼ਮਾਂ ਨੇ 3 ਹਜ਼ਾਰ ਕਰੋੜ ਰੁਪਏ ਦੀ ਜੀਐਸਟੀ ਅਦਾ ਨਹੀਂ ਕੀਤੀ ਹੈ। ਮਾਮਲੇ ਸਬੰਧੀ ਕਾਰਵਾਈ ਕਰਦੇ ਹੋਏ ਵਿਭਾਗ ਨੇ ਇਹਨਾਂ ਵਪਾਰੀਆਂ ਤੇ ਧਾਰਾ 420, 467, 468, 471 ਤੇ 120ਬੀ ਦੇ ਆਈਪੀਸੀ ਦੀਆਂ ਧਰਾਵਾਂ ਦੇ ਤਹਿਤ ਕੇਸ ਦਰਜ ਕਰ ਲਿਆ ਹੈ ਕਾਰਵਾਈ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ: Robot Commits Self killing: ਹੈਰਾਨੀਜਨਕ ! ਰੋਬੋਟ ਨੇ ਕੀਤੀ ਜੀਵਨ ਲੀਲਾ ਸਮਾਪਤ, ਜਾਣੋ ਕਾਰਨ

Related Post