'Rahul Gandhi ਸਭ ਤੋਂ ਖਤਰਨਾਕ ਵਿਅਕਤੀ, ਉਸ ਦਾ ਏਜੰਡਾ ਭਾਰਤ...' : Hindenberg ਰਿਪੋਰਟ 'ਤੇ ਕੰਗਨਾ ਰਣੌਤ

Kangana Attack on Rahul Gandhi : ਕੁਝ ਮਹੀਨੇ ਪਹਿਲਾਂ ਹੀ ਬਾਲੀਵੁੱਡ ਤੋਂ ਰਾਜਨੀਤੀ 'ਚ ਪ੍ਰਵੇਸ਼ ਕਰਨ ਵਾਲੀ ਕੰਗਨਾ ਨੇ ਆਰੋਪ ਲਾਇਆ ਕਿ ਰਾਹੁਲ ਗਾਂਧੀ ਦੇਸ਼ ਦੀ ਸੁਰੱਖਿਆ ਅਤੇ ਅਰਥਵਿਵਸਥਾ ਨੂੰ ਅਸਥਿਰ ਕਰਨ ਦੀ ਹਰ ਕੋਸ਼ਿਸ਼ ਕਰ ਰਹੇ ਹਨ।

By  KRISHAN KUMAR SHARMA August 12th 2024 11:33 AM -- Updated: August 12th 2024 11:36 AM

Kangana Attack on Rahul Gandhi : ਹਿਮਾਚਲ ਪ੍ਰਦੇਸ਼ ਦੀ ਮੰਡੀ ਤੋਂ ਸੰਸਦ ਮੈਂਬਰ ਕੰਗਨਾ ਰਣੌਤ ਨੇ ਅਡਾਨੀ ਗਰੁੱਪ ਅਤੇ ਸੇਬੀ ਚੀਫ 'ਤੇ ਹਿੰਡਨਬਰਗ ਦੇ ਦੋਸ਼ਾਂ ਨੂੰ ਲੈ ਕੇ ਕਾਂਗਰਸ ਨੇਤਾ ਰਾਹੁਲ ਗਾਂਧੀ 'ਤੇ ਤਿੱਖਾ ਹਮਲਾ ਕੀਤਾ ਹੈ। ਕੰਗਨਾ ਰਣੌਤ ਨੇ ਲੋਕ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਨੂੰ ਸਭ ਤੋਂ ਖਤਰਨਾਕ, ਕੌੜਾ, ਜ਼ਹਿਰੀਲਾ ਅਤੇ ਵਿਨਾਸ਼ਕਾਰੀ ਵਿਅਕਤੀ ਕਿਹਾ ਹੈ। ਕੁਝ ਮਹੀਨੇ ਪਹਿਲਾਂ ਹੀ ਬਾਲੀਵੁੱਡ ਤੋਂ ਰਾਜਨੀਤੀ 'ਚ ਪ੍ਰਵੇਸ਼ ਕਰਨ ਵਾਲੀ ਕੰਗਨਾ ਨੇ ਆਰੋਪ ਲਾਇਆ ਕਿ ਰਾਹੁਲ ਗਾਂਧੀ ਦੇਸ਼ ਦੀ ਸੁਰੱਖਿਆ ਅਤੇ ਅਰਥਵਿਵਸਥਾ ਨੂੰ ਅਸਥਿਰ ਕਰਨ ਦੀ ਹਰ ਕੋਸ਼ਿਸ਼ ਕਰ ਰਹੇ ਹਨ। ਕੰਗਣਾ ਦੀ ਇਹ ਟਿੱਪਣੀ ਰਾਹੁਲ ਗਾਂਧੀ ਵੱਲੋਂ ਸਰਕਾਰ 'ਤੇ ਕੀਤੇ ਗਏ ਤਾਜ਼ਾ ਹਮਲੇ ਦੇ ਜਵਾਬ 'ਚ ਆਈ ਹੈ।

ਹਿਮਾਚਲ ਪ੍ਰਦੇਸ਼ ਦੇ ਮੰਡੀ ਤੋਂ ਭਾਜਪਾ ਸੰਸਦ ਕੰਗਨਾ ਰਣੌਤ ਨੇ ਰਾਹੁਲ ਗਾਂਧੀ 'ਤੇ ਹਮਲਾ ਬੋਲਿਆ ਹੈ। ਕੰਗਨਾ ਰਣੌਤ ਨੇ ਕਿਹਾ ਕਿ ਰਾਹੁਲ ਗਾਂਧੀ ਸਭ ਤੋਂ ਖਤਰਨਾਕ ਵਿਅਕਤੀ ਹਨ, ਉਹ ਕੌੜੇ, ਜ਼ਹਿਰੀਲੇ ਅਤੇ ਵਿਨਾਸ਼ਕਾਰੀ ਹਨ, ਉਨ੍ਹਾਂ ਦਾ ਏਜੰਡਾ ਹੈ ਕਿ ਜੇਕਰ ਉਹ ਪ੍ਰਧਾਨ ਮੰਤਰੀ ਨਹੀਂ ਬਣ ਸਕਦੇ ਤਾਂ ਉਹ ਇਸ ਦੇਸ਼ ਨੂੰ ਤਬਾਹ ਕਰ ਸਕਦੇ ਹਨ। ਸਾਡੇ ਸਟਾਕ ਮਾਰਕੀਟ ਨੂੰ ਨਿਸ਼ਾਨਾ ਬਣਾਉਣ ਵਾਲੀ ਹਿੰਡਨਬਰਗ ਰਿਪੋਰਟ, ਜਿਸ ਦਾ ਰਾਹੁਲ ਗਾਂਧੀ ਬੀਤੀ ਰਾਤ ਸਮਰਥਨ ਕਰ ਰਹੇ ਸਨ, ਉਹ ਇਕ ਬੇਕਾਰ ਗੱਲ ਸਾਬਤ ਹੋਈ ਹੈ।

ਭਾਜਪਾ ਸਾਂਸਦ ਨੇ ਅੱਗੇ ਕਿਹਾ, 'ਉਹ (ਰਾਹੁਲ) ਦੇਸ਼ ਦੀ ਸੁਰੱਖਿਆ ਅਤੇ ਅਰਥਵਿਵਸਥਾ ਨੂੰ ਅਸਥਿਰ ਕਰਨ ਦੀ ਹਰ ਕੋਸ਼ਿਸ਼ ਕਰ ਰਹੇ ਹਨ। ਸ਼੍ਰੀਮਾਨ ਗਾਂਧੀ ਜੀ, ਸਾਰੀ ਉਮਰ ਵਿਰੋਧੀ ਧਿਰ ਵਿੱਚ ਬੈਠਣ ਲਈ ਤਿਆਰ ਰਹੋ ਅਤੇ ਇਸ ਦੇਸ਼ ਦੇ ਲੋਕਾਂ ਦੇ ਮਾਣ, ਵਿਕਾਸ ਅਤੇ ਰਾਸ਼ਟਰਵਾਦ ਤੋਂ ਉਵੇਂ ਹੀ ਦੁਖੀ ਹੋਵੋ ਜਿਵੇਂ ਤੁਸੀਂ ਦੁਖੀ ਹੋ। ਉਹ ਤੁਹਾਨੂੰ ਕਦੇ ਨੇਤਾ ਨਹੀਂ ਬਣਾਉਣਗੇ। ਤੁਸੀਂ ਇੱਕ ਕਲੰਕ ਹੋ।' ਕੰਗਨਾ ਨੇ ਪੋਸਟ ਦੇ ਨਾਲ ਹਿੰਡਨਬਰਗ ਅਤੇ ਸੇਬੀ ਹੈਸ਼ਟੈਗ ਦੀ ਵਰਤੋਂ ਵੀ ਕੀਤੀ ਹੈ।

Related Post