ਰਾਹੁਲ ਨੇ ਛੱਡੀ ਵਾਇਨਾਡ ਲੋਕ ਸਭਾ ਸੀਟ, ਪ੍ਰਿਅੰਕਾ ਗਾਂਧੀ ਲੜਨਗੇ ਉਪ ਚੋਣ
ਕਾਂਗਰਸ ਨੇ ਵੱਡਾ ਐਲਾਨ ਕਰਦੇ ਹੋਏ ਕਿਹਾ ਕਿ ਰਾਹੁਲ ਗਾਂਧੀ ਵਾਇਨਾਡ ਸੀਟ ਛੱਡਣਗੇ। ਮਲਿਕਾਰਜੁਨ ਖੜਗੇ ਨੇ ਪ੍ਰੈੱਸ ਕਾਨਫਰੰਸ ਦੌਰਾਨ ਕਿਹਾ ਕਿ ਰਾਹੁਲ ਗਾਂਧੀ ਰਾਏਬਰੇਲੀ ਸੀਟ ਤੋਂ ਸੰਸਦ ਮੈਂਬਰ ਬਣੇ ਰਹਿਣਗੇ। ਉਨ੍ਹਾਂ ਐਲਾਨ ਕੀਤਾ ਕਿ ਪ੍ਰਿਅੰਕਾ ਗਾਂਧੀ ਵਾਇਨਾਡ ਤੋਂ ਉਪ ਚੋਣ ਲੜਣਗੇ।
Rahul Gandhi: ਕਾਂਗਰਸ ਨੇ ਐਲਾਨ ਕੀਤਾ ਹੈ ਕਿ ਰਾਹੁਲ ਗਾਂਧੀ ਕੇਰਲ ਦੀ ਵਾਇਨਾਡ ਸੀਟ ਤੋਂ ਅਸਤੀਫਾ ਦੇਣਗੇ ਅਤੇ ਰਾਏਬਰੇਲੀ ਤੋਂ ਸੰਸਦ ਮੈਂਬਰ ਬਣੇ ਰਹਿਣਗੇ। ਇਸ ਦੇ ਨਾਲ ਹੀ ਪ੍ਰਿਅੰਕਾ ਗਾਂਧੀ ਵਾਇਨਾਡ ਤੋਂ ਉਪ ਚੋਣ ਲੜਣਗੇ। ਰਾਹੁਲ ਗਾਂਧੀ ਤੇ ਕਾਂਗਰਸ ਦੇ ਪ੍ਰਧਾਨ ਮਲਿਕਾਅਰਜੁਨ ਖੜਗੇ ਦੀ ਬੈਠਕ ਤੋਂ ਬਾਅਦ ਕੀਤਾ ਗਿਆ ਹੈ।
ਕਾਂਗਰਸ ਨੇ ਇੱਕੋ ਦਿਨ ਵਿੱਚ ਦੋ ਵੱਡੇ ਐਲਾਨ ਕੀਤੇ ਹਨ। ਪਹਿਲਾ, ਰਾਹੁਲ ਗਾਂਧੀ ਦਾ ਫੈਸਲਾ ਕਿ ਉਹ ਰਾਏਬਰੇਲੀ ਤੋਂ ਸੰਸਦ ਮੈਂਬਰ ਬਣੇ ਰਹਿਣਗੇ ਅਤੇ ਦੂਜਾ, ਕਾਂਗਰਸ ਨੇ ਵੀ ਵਾਇਨਾਡ ਉਪ ਚੋਣ ਲਈ ਆਪਣਾ ਉਮੀਦਵਾਰ ਖੜ੍ਹਾ ਕੀਤਾ ਹੈ। ਮਲਿਕਾਅਰਜੁਨ ਖੜਗੇ ਨੇ ਕਿਹਾ ਕਿ 'ਰਾਹੁਲ ਦੋ ਲੋਕ ਸਭਾ ਸੀਟਾਂ ਤੋਂ ਜਿੱਤੇ ਹਨ, ਪਰ ਕਾਨੂੰਨ ਮੁਤਾਬਕ ਉਨ੍ਹਾਂ ਨੂੰ ਇੱਕ ਸੀਟ ਖਾਲੀ ਕਰਨੀ ਪਵੇਗੀ। ਰਾਹੁਲ ਰਾਏਬਰੇਲੀ ਸੀਟ ਬਰਕਰਾਰ ਰੱਖਣਗੇ ਅਤੇ ਵਾਇਨਾਡ ਲੋਕ ਸਭਾ ਸੀਟ ਖਾਲੀ ਕਰਨਗੇ। ਖੜਗੇ ਨੇ ਕਿਹਾ ਕਿ ਅਸੀਂ ਫੈਸਲਾ ਕੀਤਾ ਹੈ ਕਿ ਪ੍ਰਿਅੰਕਾ ਵਾਇਨਾਡ ਲੋਕ ਸਭਾ ਸੀਟ ਤੋਂ ਚੋਣ ਲੜਣਗੇ।
ਰਾਏਬਰੇਲੀ ਤੋਂ ਸੰਸਦ ਮੈਂਬਰ ਬਣੇ ਰਹਿਣਗੇ ਰਾਹੁਲ ਗਾਂਧੀ
ਰਾਹੁਲ ਗਾਂਧੀ ਨੇ ਵਾਇਨਾਡ ਲੋਕ ਸਭਾ ਸੀਟ ਛੱਡ ਕੇ ਆਪਣੇ ਪਰਿਵਾਰਕ ਗੜ੍ਹ ਰਾਏਬਰੇਲੀ ਵਿੱਚ ਰਹਿਣ ਦਾ ਫੈਸਲਾ ਕੀਤਾ ਹੈ। ਖਾਸ ਤੌਰ 'ਤੇ, ਰਾਹੁਲ ਗਾਂਧੀ ਨੇ ਆਮ ਚੋਣਾਂ ਵਿੱਚ ਦੋਵੇਂ ਲੋਕ ਸਭਾ ਸੀਟਾਂ - ਕੇਰਲਾ ਵਿੱਚ ਵਾਇਨਾਡ ਅਤੇ ਉੱਤਰ ਪ੍ਰਦੇਸ਼ ਵਿੱਚ ਰਾਏਬਰੇਲੀ - ਪ੍ਰਭਾਵਸ਼ਾਲੀ ਫਰਕ ਨਾਲ ਜਿੱਤੀਆਂ ਸਨ।
ਰਾਹੁਲ ਨੇ ਕਿਹਾ- ਮੇਰਾ ਵਾਇਨਾਡ ਅਤੇ ਰਾਏਬਰੇਲੀ ਨਾਲ ਭਾਵਨਾਤਮਕ ਸਬੰਧ ਹੈ। ਮੈਂ ਪਿਛਲੇ 5 ਸਾਲਾਂ ਤੋਂ ਵਾਇਨਾਡ ਤੋਂ ਸੰਸਦ ਮੈਂਬਰ ਸੀ। ਮੈਂ ਲੋਕਾਂ ਦੇ ਪਿਆਰ ਅਤੇ ਸਮਰਥਨ ਲਈ ਧੰਨਵਾਦ ਕਰਦਾ ਹਾਂ। ਪ੍ਰਿਅੰਕਾ ਗਾਂਧੀ ਵਾਡਰਾ ਵਾਇਨਾਡ ਤੋਂ ਚੋਣ ਲੜਣਗੇ, ਪਰ ਮੈਂ ਸਮੇਂ-ਸਮੇਂ 'ਤੇ ਵਾਇਨਾਡ ਵੀ ਜਾਵਾਂਗਾ। ਰਾਏਬਰੇਲੀ ਨਾਲ ਮੇਰੀ ਲੰਮੀ ਸਾਂਝ ਹੈ, ਮੈਨੂੰ ਖੁਸ਼ੀ ਹੈ ਕਿ ਮੈਨੂੰ ਦੁਬਾਰਾ ਉਨ੍ਹਾਂ ਦੀ ਨੁਮਾਇੰਦਗੀ ਕਰਨ ਦਾ ਮੌਕਾ ਮਿਲੇਗਾ, ਪਰ ਇਹ ਇੱਕ ਮੁਸ਼ਕਲ ਫੈਸਲਾ ਸੀ।
ਇਹ ਵੀ ਪੜੋ: EVM ਅੰਕੜਿਆਂ ਦੇ ਹੇਰ ਫੇਰ ਦਾ ਰਹੱਸ, ਸੁਖਬੀਰ ਸਿੰਘ ਬਾਦਲ ਨੇ ਨਿਰਪੱਖ ਜਾਂਚ ਦੀ ਕੀਤੀ ਮੰਗੀ