Parineeti Chopra: ਪਤੀ ਰਾਘਵ ਚੱਢਾ ਦੇ ਜਨਮਦਿਨ 'ਤੇ ਰੋਮਾਂਟਿਕ ਹੋਈ ਪਰਿਣੀਤੀ, ਕਿਹਾ...
Parineeti Chopra: ਆਮ ਆਦਮੀ ਪਾਰਟੀ ਦੇ ਨੇਤਾ ਰਾਘਵ ਚੱਢਾ ਅੱਜ ਆਪਣਾ ਜਨਮ ਦਿਨ ਮਨਾ ਰਹੇ ਹਨ।
Parineeti Chopra: ਆਮ ਆਦਮੀ ਪਾਰਟੀ ਦੇ ਨੇਤਾ ਰਾਘਵ ਚੱਢਾ ਅੱਜ ਆਪਣਾ ਜਨਮ ਦਿਨ ਮਨਾ ਰਹੇ ਹਨ। ਇਸ ਖਾਸ ਮੌਕੇ 'ਤੇ ਰਾਘਵ ਦੀ ਪਤਨੀ ਅਤੇ ਮਸ਼ਹੂਰ ਬਾਲੀਵੁੱਡ ਅਭਿਨੇਤਰੀ ਪਰਿਣੀਤੀ ਚੋਪੜਾ ਨੇ ਉਨ੍ਹਾਂ ਨੂੰ ਵਧਾਈ ਦਿੱਤੀ ਹੈ। ਅਦਾਕਾਰਾ ਨੇ ਸੋਸ਼ਲ ਮੀਡੀਆ 'ਤੇ ਆਪਣੇ ਪਤੀ ਲਈ ਇੱਕ ਖਾਸ ਪੋਸਟ ਸ਼ੇਅਰ ਕੀਤੀ ਹੈ।
ਪਰਿਣੀਤੀ ਚੋਪੜਾ ਨੇ ਆਪਣੇ ਅਧਿਕਾਰਤ ਇੰਸਟਾਗ੍ਰਾਮ ਅਕਾਊਂਟ ਤੋਂ ਆਪਣੀਆਂ ਅਤੇ ਰਾਘਵ ਚੱਢਾ ਦੀਆਂ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ। ਇਸ ਦੇ ਨਾਲ ਹੀ ਅਭਿਨੇਤਰੀ ਨੇ ਲਿਖਿਆ, 'ਤੁਸੀਂ ਸਭ ਤੋਂ ਵਧੀਆ ਤੋਹਫਾ ਹੋ ਜੋ ਰੱਬ ਨੇ ਮੈਨੂੰ ਦਿੱਤਾ ਹੈ। ਮੇਰਾ ਪਿਆਰਾ!!' ਅਦਾਕਾਰਾ ਨੇ ਅੱਗੇ ਲਿਖਿਆ, 'ਤੁਹਾਡੀ ਬੁੱਧੀ ਹਮੇਸ਼ਾ ਮੈਨੂੰ ਹੈਰਾਨ ਕਰਦੀ ਹੈ। ਤੁਹਾਡੇ ਜੀਵਨ ਮੁੱਲ, ਇਮਾਨਦਾਰੀ ਅਤੇ ਵਿਸ਼ਵਾਸ ਮੈਨੂੰ ਇੱਕ ਬਿਹਤਰ ਇਨਸਾਨ ਬਣਨ ਲਈ ਪ੍ਰੇਰਿਤ ਕਰਦੇ ਹਨ। ਪਰਿਵਾਰ ਪ੍ਰਤੀ ਤੁਹਾਡੀ ਜ਼ਿੰਮੇਵਾਰੀ ਅਤੇ ਪਿਆਰ ਮੈਨੂੰ ਹਮੇਸ਼ਾ ਬਿਹਤਰ ਮਹਿਸੂਸ ਕਰਦਾ ਹੈ। ਤੁਹਾਡਾ ਸ਼ਾਂਤ ਸੁਭਾਅ ਮੇਰੇ ਲਈ ਦਵਾਈ ਵਾਂਗ ਹੈ।
ਪਰਿਣੀਤੀ ਚੋਪੜਾ ਨੇ ਨੋਟ 'ਚ ਅੱਗੇ ਲਿਖਿਆ, 'ਅੱਜ ਅਧਿਕਾਰਤ ਤੌਰ 'ਤੇ ਮੇਰਾ ਮਨਪਸੰਦ ਦਿਨ ਹੈ, ਕਿਉਂਕਿ ਤੁਹਾਡਾ ਜਨਮ ਅੱਜ ਹੀ ਹੋਇਆ ਹੈ। ਜਨਮਦਿਨ ਮੁਬਾਰਕ, ਪਤੀ! ਮੈਨੂੰ ਚੁਣਨ ਲਈ ਤੁਹਾਡਾ ਧੰਨਵਾਦ'।
ਅਦਾਕਾਰਾ ਦੀ ਇਸ ਪੋਸਟ 'ਤੇ ਯੂਜ਼ਰਸ ਦੀਆਂ ਦਿਲਚਸਪ ਪ੍ਰਤੀਕਿਰਿਆਵਾਂ ਆ ਰਹੀਆਂ ਹਨ। ਹਰ ਕੋਈ ਇਸ ਖੂਬਸੂਰਤ ਜੋੜੀ ਦੀ ਤਾਰੀਫ ਕਰ ਰਿਹਾ ਹੈ ਅਤੇ ਰਾਘਵ ਚੱਢਾ ਨੂੰ ਉਨ੍ਹਾਂ ਦੇ ਜਨਮਦਿਨ 'ਤੇ ਵੀ ਸ਼ੁਭਕਾਮਨਾਵਾਂ ਦੇ ਰਿਹਾ ਹੈ। ਇਕ ਯੂਜ਼ਰ ਨੇ ਲਿਖਿਆ, 'ਰੱਬ ਤੁਹਾਨੂੰ ਸੁਰੱਖਿਅਤ ਰੱਖੇ। ਜਨਮਦਿਨ ਮੁਬਾਰਕ'. ਇਕ ਹੋਰ ਯੂਜ਼ਰ ਨੇ ਲਿਖਿਆ, 'ਰੱਬ ਤੁਹਾਨੂੰ ਦੋਹਾਂ ਨੂੰ ਢੇਰ ਸਾਰੀਆਂ ਖੁਸ਼ੀਆਂ ਦੇਵੇ, ਬਹੁਤ-ਬਹੁਤ ਵਧਾਈਆਂ।' ਤੁਹਾਨੂੰ ਦੱਸ ਦੇਈਏ ਕਿ ਪਰਿਣੀਤੀ ਚੋਪੜਾ ਅਤੇ ਰਾਘਵ ਚੱਢਾ ਦਾ ਵਿਆਹ ਸਤੰਬਰ ਵਿੱਚ ਹੋਇਆ ਸੀ।
ਪਰਿਣੀਤੀ-ਰਾਘਵ ਚੱਢਾ ਦਾ ਵਿਆਹ ਉਦੈਪੁਰ ਦੇ ਲੀਲਾ ਪੈਲੇਸ 'ਚ ਸ਼ਾਹੀ ਅੰਦਾਜ਼ 'ਚ ਹੋਇਆ, ਜਿਸ 'ਚ ਫਿਲਮ ਅਤੇ ਸਿਆਸੀ ਜਗਤ ਦੀਆਂ ਮਸ਼ਹੂਰ ਹਸਤੀਆਂ ਨੇ ਸ਼ਿਰਕਤ ਕੀਤੀ। ਪਰਿਣੀਤੀ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਸਦੀ ਆਉਣ ਵਾਲੀ ਫਿਲਮ 'ਅਮਰ ਸਿੰਘ ਚਮਕੀਲਾ' ਹੈ।