Rabindranath Tagore Jayanti 2024: ਅੱਜ ਹੈ ਰਾਬਿੰਦਰਨਾਥ ਟੈਗੋਰ ਦੀ ਜੈਯੰਤੀ, ਜਾਣੋ ਉਨ੍ਹਾਂ ਦੀ ਜ਼ਿੰਦਗੀ ਨਾਲ ਜੁੜੀਆਂ ਕੁਝ ਖ਼ਾਸ ਗੱਲਾਂ

ਰਾਬਿੰਦਰਨਾਥ ਟੈਗੋਰ ਜੈਅੰਤੀ ਹਰ ਸਾਲ 7 ਮਈ ਨੂੰ ਉਨ੍ਹਾਂ ਦੇ ਜਨਮ ਦਿਨ 'ਤੇ ਉਨ੍ਹਾਂ ਦੁਆਰਾ ਪਾਏ ਗਏ ਅਨਮੋਲ ਯੋਗਦਾਨ ਨੂੰ ਮਨਾਉਣ ਲਈ ਮਨਾਇਆ ਜਾਂਦਾ ਹੈ।

By  Amritpal Singh May 7th 2024 05:22 AM

Rabindranath Tagore Jayanti 2024 : ਰਾਬਿੰਦਰਨਾਥ ਟੈਗੋਰ ਜੈਅੰਤੀ ਹਰ ਸਾਲ 7 ਮਈ ਨੂੰ ਉਨ੍ਹਾਂ ਦੇ ਜਨਮ ਦਿਨ 'ਤੇ ਉਨ੍ਹਾਂ ਦੁਆਰਾ ਪਾਏ ਗਏ ਅਨਮੋਲ ਯੋਗਦਾਨ ਨੂੰ ਮਨਾਉਣ ਲਈ ਮਨਾਇਆ ਜਾਂਦਾ ਹੈ। ਰਬਿੰਦਰਨਾਥ ਟੈਗੋਰ,ਉਹ ਹਨ ਜਿਨ੍ਹਾਂ ਨੂੰ 'ਵਿਸ਼ਵਾਕੋਬੀ', 'ਗੁਰੂਦੇਵ' ਅਤੇ 'ਕਬੀਗੁਰੂ' ਦੇ ਵਜੋਂ ਜਾਣਿਆ ਜਾਂਦਾ ਹੈ, ਇਹ ਸਾਲ 1913 'ਚ ਸਾਹਿਤ ਲਈ ਵੱਕਾਰੀ 'ਨੋਬਲ ਪੁਰਸਕਾਰ' ਨਾਲ ਸਨਮਾਨਿਤ ਹੋਣ ਵਾਲੇ ਏਸ਼ੀਆ ਦੇ ਪਹਿਲੇ ਵਿਅਕਤੀ ਸਨ। ਦੱਸ ਦਈਏ ਕਿ ਇਹ ਪੁਰਸਕਾਰ ਉਨ੍ਹਾਂ ਨੂੰ ਉਨ੍ਹਾਂ ਦੀ ਕਾਵਿ ਰਚਨਾ ਗੀਤਾਂਜਲੀ ਲਈ ਦਿੱਤਾ ਗਿਆ। ਬੰਗਾਲੀ ਪਰਿਵਾਰ 'ਚ ਪੈਦਾ ਹੋਏ, ਟੈਗੋਰ ਨੇ ਨਾ ਸਿਰਫ਼ ਬੰਗਾਲੀ ਸਾਹਿਤ ਨੂੰ ਸਗੋਂ ਭਾਰਤੀ ਸਾਹਿਤ ਨੂੰ ਵੀ ਅੰਤਰਰਾਸ਼ਟਰੀ ਮਾਨਤਾ ਦਿਵਾਉਣ 'ਚ ਅਹਿਮ ਭੂਮਿਕਾ ਨਿਭਾਈ ਸੀ। ਤਾਂ ਆਉ ਜਾਣਦੇ ਹਾਂ ਰਾਬਿੰਦਰਨਾਥ ਟੈਗੋਰ ਨਾਲ ਜੁੜੀਆਂ ਕੁਝ ਦਿਲਚਸਪ ਗਲਾਂ

 ਰਾਬਿੰਦਰਨਾਥ ਟੈਗੋਰ ਦੀ ਸੰਖੇਪ ਜੀਵਨੀ 

ਰਾਸ਼ਟਰੀ ਗੀਤ ਦੇ ਨਿਰਮਾਤਾ ਰਾਬਿੰਦਰਨਾਥ ਟੈਗੋਰ ਦਾ ਜਨਮ 7 ਮਈ, 1861 ਨੂੰ ਪੱਛਮੀ ਬੰਗਾਲ ਦੀ ਰਾਜਧਾਨੀ ਕਲਕੱਤਾ 'ਚ ਬੰਗਾਲੀ ਪਰਿਵਾਰ 'ਚ ਹੋਇਆ ਸੀ। ਉਨ੍ਹਾਂ ਦੇ ਪਿਤਾ ਦੇਵੇਂਦਰ ਨਾਥ ਟੈਗੋਰ ਅਤੇ ਮਾਤਾ ਸ਼ਾਰਦਾ ਦੇਵੀ ਸਨ। ਉਹ ਆਪਣੇ ਮਾਤਾ-ਪਿਤਾ ਦੇ ਤੇਰ੍ਹਵੇਂ ਬੱਚੇ ਸਨ। ਦੱਸ ਦਈਏ ਕਿ ਉਸ ਦੀ ਮੁੱਢਲੀ ਸਿੱਖਿਆ ਕਲਕੱਤੇ 'ਚ ਹੋਈ ਸੀ 'ਤੇ ਉਨ੍ਹਾਂ ਨੂੰ ਬਚਪਨ ਤੋਂ ਹੀ ਸਾਹਿਤ ਨਾਲ ਬਹੁਤ ਲਗਾਅ ਸੀ। ਉਨ੍ਹਾਂ ਨੇ ਆਪਣੀ ਪਹਿਲੀ ਕਵਿਤਾ ਸਿਰਫ 08 ਸਾਲ ਦੀ ਛੋਟੀ ਉਮਰ 'ਚ ਲਿਖੀ ਸੀ। 

 ਉਨ੍ਹਾਂ ਦੀ ਪਹਿਲੀ ਛੋਟੀ ਕਹਾਣੀ 16 ਸਾਲ ਦੀ ਉਮਰ 'ਚ ਪ੍ਰਕਾਸ਼ਿਤ ਹੋਈ ਸੀ। ਇਸ ਤੋਂ ਬਾਅਦ ਉਨ੍ਹਾਂ ਦਾ ਵਿਆਹ 1883 'ਚ ਮ੍ਰਿਣਾਲਿਨੀ ਦੇਵੀ ਨਾਲ ਹੋਇਆ। ਜਿਸ ਤੋਂ ਬਾਅਦ ਉਨ੍ਹਾਂ ਦੇ ਪੰਜ ਬੱਚੇ ਹੋਏ। ਵਿਆਹ ਤੋਂ ਕੁਝ ਸਾਲਾਂ ਬਾਅਦ ਹੀ 1902 'ਚ ਉਸ ਦੀ ਪਤਨੀ ਦੀ ਮੌਤ ਹੋ ਗਈ। ਅਤੇ ਬਾਅਦ 'ਚ ਉਨ੍ਹਾਂ ਦੇ ਦੋ ਬੱਚੇ ਰੇਣੁਕਾ (1903 ਵਿੱਚ) ਅਤੇ ਸਮੰਦਰਨਾਥ (1907 ਵਿੱਚ) ਦੀ ਵੀ ਮੌਤ ਹੋ ਗਈ। ਦੱਸ ਦਈਏ ਕਿ ਰਾਬਿੰਦਰਨਾਥ ਟੈਗੋਰ ਇੱਕ ਮਹਾਨ ਕਵੀ, ਸਾਹਿਤਕਾਰ, ਸੰਗੀਤਕਾਰ ਅਤੇ ਚਿੱਤਰਕਾਰ ਵੀ ਸਨ। ਉਨ੍ਹਾਂ ਨੇ ਆਪਣੇ ਜੀਵਨ 'ਚ 2000 ਤੋਂ ਵੱਧ ਗੀਤ ਲਿਖੇ ਸਨ ਜਦਕਿ ਟੈਗੋਰ ਜੀ ਦੀ ਵੀ 80 ਸਾਲ ਦੀ ਉਮਰ 'ਚ 7 ​​ਅਗਸਤ 1941 ਨੂੰ ਮੌਤ ਹੋ ਗਈ ਸੀ।

 ਰਬਿੰਦਰਨਾਥ ਟੈਗੋਰ ਜਯੰਤੀ ਕਿਉਂ ਮਨਾਈ ਜਾਂਦੀ ਹੈ?

ਰਾਬਿੰਦਰਨਾਥ ਟੈਗੋਰ ਜਯੰਤੀ ਭਾਰਤ ਦੇ ਮਹਾਨ ਕਵੀ, ਨੋਬਲ ਪੁਰਸਕਾਰ ਜੇਤੂ ਰਬਿੰਦਰਨਾਥ ਟੈਗੋਰ ਦੇ ਜਨਮ ਦਿਨ ਦਾ ਇੱਕ ਵਿਸ਼ੇਸ਼ ਮੌਕਾ ਹੈ। ਇਹ ਰਾਸ਼ਟਰੀ ਤਿਉਹਾਰ ਹਰ ਸਾਲ 7 ਮਈ ਨੂੰ ਉਨ੍ਹਾਂ ਦੇ ਅਮੁੱਲ ਯੋਗਦਾਨ ਨੂੰ ਯਾਦ ਕਰਨ ਅਤੇ ਉਨ੍ਹਾਂ ਦੇ ਪ੍ਰੇਰਨਾਦਾਇਕ ਵਿਚਾਰਾਂ ਨੂੰ ਅੱਗੇ ਵਧਾਉਣ ਲਈ ਮਨਾਇਆ ਜਾਂਦਾ ਹੈ।

 ਰਬਿੰਦਰਨਾਥ ਟੈਗੋਰ ਜਯੰਤੀ ਕਿਵੇਂ ਮਨਾਈ ਜਾਂਦੀ ਹੈ?

ਹਰ ਸਾਲ ਰਾਬਿੰਦਰਨਾਥ ਟੈਗੋਰ ਜਯੰਤੀ ਭਾਰਤ ਅਤੇ ਬੰਗਲਾਦੇਸ਼ 'ਚ ਬੜੇ ਉਤਸ਼ਾਹ ਨਾਲ ਮਨਾਈ ਜਾਂਦੀ ਹੈ। ਇਸ ਵਿਸ਼ੇਸ਼ ਮੌਕੇ 'ਤੇ ਵਿਦਿਅਕ ਸੰਸਥਾਵਾਂ 'ਚ ਵੱਖ-ਵੱਖ ਪ੍ਰੋਗਰਾਮ ਕਰਵਾਏ ਜਾਣਦੇ ਹਨ। ਜਿਸ 'ਚ ਕਵਿਤਾ, ਨਾਟਕ ਅਤੇ ਰਾਬਿੰਦਰ ਸੰਗੀਤ ’ਤੇ ਆਧਾਰਿਤ ਸੱਭਿਆਚਾਰਕ ਪ੍ਰੋਗਰਾਮ ਸ਼ਾਮਲ ਹਨ। ਨਾਲ ਹੀ, ਜਨਤਕ ਥਾਵਾਂ 'ਤੇ ਟੈਗੋਰ ਦੀ ਮੂਰਤੀ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਜਾਣਦੇ ਹਨ ਅਤੇ ਟੈਗੋਰ ਦੇ ਸਾਹਿਤ 'ਤੇ ਪੁਸਤਕ ਪ੍ਰਦਰਸ਼ਨੀਆਂ ਦਾ ਆਯੋਜਨ ਕੀਤਾ ਜਾਂਦਾ ਹੈ।

 ਰਬਿੰਦਰਨਾਥ ਟੈਗੋਰ ਜਯੰਤੀ ਦਾ ਇਤਿਹਾਸ : 

ਰਾਬਿੰਦਰਨਾਥ ਟੈਗੋਰ ਜੈਅੰਤੀ ਦਾ ਇਤਿਹਾਸ ਟੈਗੋਰ ਜੀ ਦੇ ਜਨਮ ਨਾਲ ਜੁੜੀਆਂ ਹੋਇਆ ਹੈ। ਦੱਸ ਦਈਏ ਕਿ ਰਾਬਿੰਦਰਨਾਥ ਟੈਗੋਰ ਨੇ 8 ਸਾਲ ਦੀ ਉਮਰ 'ਚ ਕਵਿਤਾ ਲਿਖਣੀ ਸ਼ੁਰੂ ਕਰ ਦਿੱਤੀ ਸੀ। ਉਸਨੇ ਆਪਣੇ ਜੀਵਨ ਕਾਲ 'ਚ 2000 ਤੋਂ ਵੱਧ ਗੀਤ ਅਤੇ ਕਵਿਤਾਵਾਂ ਲਿਖੀਆਂ ਹਨ। ਉਹ ਭਾਰਤ ਦੇ ਰਾਸ਼ਟਰੀ ਗੀਤ "ਜਨ ਗਣ ਮਨ" ਅਤੇ ਬੰਗਲਾਦੇਸ਼ ਦੇ ਰਾਸ਼ਟਰੀ ਗੀਤ "ਅਮਰ ਸੋਨਾਰ ਬੰਗਲਾ" ਦੇ ਨਿਰਮਾਤਾ ਵੀ ਹਨ। ਉਨ੍ਹਾਂ ਦੀ ਲਿਖਤ 'ਚ ਅਜਿਹੀ ਤਾਕਤ ਸੀ ਕਿ ਬ੍ਰਿਟਿਸ਼ ਸਰਕਾਰ ਨੇ ਉਨ੍ਹਾਂ ਨੂੰ ਨਾਈਟਹੁੱਡ ਦੀ ਉਪਾਧੀ ਦਿੱਤੀ, ਪਰ 1919 'ਚ ਜਲ੍ਹਿਆਂਵਾਲਾ ਬਾਗ ਦੇ ਸਾਕੇ ਤੋਂ ਬਾਅਦ, ਉਸਨੇ ਇਹ ਖਿਤਾਬ ਵਾਪਸ ਕਰ ਦਿੱਤਾ, 7 ਅਗਸਤ 1941 ਨੂੰ ਕਲਕੱਤਾ 'ਚ ਉਨ੍ਹਾਂ ਦੀ ਮੌਤ ਹੋ ਗਈ। ਇਸ ਤੋਂ ਬਾਅਦ, ਰਬਿੰਦਰਨਾਥ ਟੈਗੋਰ ਜਯੰਤੀ ਉਨ੍ਹਾਂ ਦੇ ਵਿਚਾਰਾਂ ਨੂੰ ਯਾਦ ਕਰਨ ਅਤੇ ਉਨ੍ਹਾਂ ਦੇ ਸੁਪਨਿਆਂ ਨੂੰ ਅੱਗੇ ਵਧਾਉਣ ਲਈ ਮਨਾਈ ਜਾਂਦੀ ਹੈ।

ਰਬਿੰਦਰਨਾਥ ਟੈਗੋਰ ਜਯੰਤੀ ਦੀ ਮਹੱਤਤਾ : 

ਦੱਸ ਦਈਏ ਕਿ ਇਹ ਸਿਰਫ਼ ਇੱਕ ਤਿਉਹਾਰ ਨਹੀਂ ਹੈ ਬਲਕਿ ਟੈਗੋਰ ਦੇ ਵਿਚਾਰਾਂ ਅਤੇ ਕਦਰਾਂ-ਕੀਮਤਾਂ ਨੂੰ ਯਾਦ ਕਰਨ ਦਾ ਮੌਕਾ ਹੈ। ਇਹ ਦਿਨ ਸਾਨੂੰ ਮਹਾਨ ਕਵੀ ਨੂੰ ਸ਼ਰਧਾਂਜਲੀ ਦੇਣ ਅਤੇ ਉਨ੍ਹਾਂ ਦੇ ਅਮੁੱਲ ਯੋਗਦਾਨ ਦਾ ਜਸ਼ਨ ਮਨਾਉਣ ਦਾ ਮੌਕਾ ਪ੍ਰਦਾਨ ਕਰਦਾ ਹੈ। ਇਹ ਦਿਨ ਸਾਨੂੰ ਯਾਦ ਦਿਵਾਉਂਦਾ ਹੈ ਕਿ ਸਾਨੂੰ ਸਾਰਿਆਂ ਨੂੰ ਟੈਗੋਰ ਜੀ ਦੇ ਦਰਸ਼ਨ ਅਤੇ ਸਾਹਿਤ, ਸੰਗੀਤ ਅਤੇ ਕਲਾ 'ਚ ਯੋਗਦਾਨ ਨੂੰ ਵਿਸ਼ਵਵਿਆਪੀ ਸਰੋਤਿਆਂ ਤੱਕ ਪਹੁੰਚਾਉਣਾ ਹੈ।

Related Post