Puri jagannath Rath Yatra : ਜਗਨਨਾਥ ਰੱਥ ਯਾਤਰਾ ਦੌਰਾਨ ਮੱਚੀ ਭਗਦੜ, ਇੱਕ ਸ਼ਰਧਾਲੂ ਦੀ ਮੌਤ, 400 ਦੇ ਕਰੀਬ ਜ਼ਖ਼ਮੀ

jagannath yatra stampede : ਦੱਸਿਆ ਜਾ ਰਿਹਾ ਹੈ ਕਿ ਜਦੋਂ ਭਗਵਾਨ ਬਲਭੱਦਰ ਦੇ ਰੱਥ ਨੂੰ ਖਿੱਚਿਆ ਜਾ ਰਿਹਾ ਸੀ ਤਾਂ ਅਚਾਨਕ ਭਗਦੜ ਮੱਚ ਗਈ, ਜਿਸ ਦੌਰਾਨ ਇੱਕ ਸ਼ਰਧਾਲੂ ਦੀ ਮੌਤ ਹੋ ਗਈ ਹੈ, ਜਦਕਿ 400 ਦੇ ਕਰੀਬ ਜ਼ਖ਼ਮੀ (400 Injured in rath yatra) ਹੋ ਗਏ।

By  KRISHAN KUMAR SHARMA July 7th 2024 09:09 PM -- Updated: July 7th 2024 09:25 PM

jagannath yatra stampede : ਪੁਰੀ ਰੱਥ ਯਾਤਰਾ (puri rath yatra) ਦੌਰਾਨ ਭਗਦੜ ਮੱਚਣ ਦੀ ਖ਼ਬਰ ਹੈ। ਦੱਸਿਆ ਜਾ ਰਿਹਾ ਹੈ ਕਿ ਜਦੋਂ ਭਗਵਾਨ ਬਲਭੱਦਰ ਦੇ ਰੱਥ ਨੂੰ ਖਿੱਚਿਆ ਜਾ ਰਿਹਾ ਸੀ ਤਾਂ ਅਚਾਨਕ ਭਗਦੜ ਮੱਚ ਗਈ, ਜਿਸ ਦੌਰਾਨ ਇੱਕ ਸ਼ਰਧਾਲੂ ਦੀ ਮੌਤ ਹੋ ਗਈ ਹੈ, ਜਦਕਿ 400 ਦੇ ਕਰੀਬ ਜ਼ਖ਼ਮੀ (400 Injured in rath yatra) ਹੋ ਗਏ। ਸਾਰੇ ਜ਼ਖਮੀਆਂ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ, ਜਿੱਥੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ।

ਇਨ੍ਹਾਂ ਵਿੱਚੋਂ 50 ਸ਼ਰਧਾਲੂਆਂ ਨੂੰ ਮੁੱਢਲੀ ਸਹਾਇਤਾ ਤੋਂ ਬਾਅਦ ਰਿਹਾਅ ਕਰ ਦਿੱਤਾ ਗਿਆ ਹੈ। ਜਦਕਿ ਹੋਰ ਜ਼ਖਮੀਆਂ ਦਾ ਇਲਾਜ ਚੱਲ ਰਿਹਾ ਹੈ। ਜ਼ਖ਼ਮੀ ਓਡੀਸ਼ਾ ਤੋਂ ਬਾਹਰ ਦੇ ਦੱਸੇ ਜਾਂਦੇ ਹਨ। ਅਜੇ ਤੱਕ ਮ੍ਰਿਤਕ ਦੀ ਪਛਾਣ ਨਹੀਂ ਹੋ ਸਕੀ ਹੈ।

ਰੱਥ ਯਾਤਰਾ ਦੌਰਾਨ ਭਗਦੜ ਤੋਂ ਬਾਅਦ ਉਹ ਜ਼ਿਲ੍ਹਾ ਮੁੱਖ ਹਸਪਤਾਲ ਪੁੱਜੇ ਅਤੇ ਸਥਿਤੀ ਦਾ ਜਾਇਜ਼ਾ ਲਿਆ। ਸਿਹਤ ਮੰਤਰੀ ਮੁਕੇਸ਼ ਮਹਾਲਿੰਗ ਨੇ ਵੀ ਹਸਪਤਾਲ ਦੇ ਡਾਕਟਰਾਂ ਨਾਲ ਗੱਲ ਕੀਤੀ ਅਤੇ ਜ਼ਖਮੀਆਂ ਦੇ ਸਹੀ ਇਲਾਜ ਦੇ ਨਿਰਦੇਸ਼ ਦਿੱਤੇ।

ਸਿਹਤ ਮੰਤਰੀ ਨੇ ਜ਼ਖਮੀਆਂ ਨਾਲ ਵੀ ਗੱਲਬਾਤ ਕੀਤੀ। ਇਹ ਵੀ ਜਾਣਨ ਦੀ ਕੋਸ਼ਿਸ਼ ਕੀਤੀ ਕਿ ਭਗਦੜ ਕਿਨ੍ਹਾਂ ਹਾਲਾਤਾਂ ਵਿੱਚ ਹੋਈ ਅਤੇ ਅਜਿਹੀ ਸਥਿਤੀ ਕਿਵੇਂ ਪੈਦਾ ਹੋਈ।

Related Post