Gurdaspur News : ਕੈਨੇਡਾ 'ਚ 23 ਸਾਲਾ ਪੰਜਾਬੀ ਨੌਜਵਾਨ ਦੀ ਮੌਤ, ਝੀਲ 'ਚੋਂ ਭੇਤਭਰੀ ਹਾਲਤ 'ਚ ਮਿਲੀ ਲਾਸ਼

Punjabi Youth died in Canada : ਜ਼ੋਰਾਵਰ ਸਿੰਘ ਦੀ ਕੈਨੇਡਾ ਵਿਚ ਝੀਲ ’ਚ ਡੁੱਬਣ ਕਾਰਨ ਮੌਤ ਹੋਣ ਦਾ ਦਰਦਨਾਕ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਦੁਖਦਾਈ ਘਟਨਾ ਦੀ ਸੂਚਨਾ ਮਿਲਦੇ ਹੀ ਮ੍ਰਿਤਕ ਨੌਜਵਾਨ ਦੇ ਪਰਿਵਾਰਿਕ ਮੈਂਬਰਾਂ ਅਤੇ ਇਲਾਕੇ ਦੇ ਲੋਕਾਂ ’ਚ ਭਾਰੀ ਸ਼ੋਕ ਦੀ ਲਹਿਰ ਪਾਈ ਜਾ ਰਹੀ ਹੈ।

By  KRISHAN KUMAR SHARMA November 4th 2024 04:17 PM -- Updated: November 4th 2024 04:21 PM

Gurdaspur Youth Died in Canada : ਗੁਰਦਾਸਪੁਰ ਦੇ ਸਰਹੱਦੀ ਕਸਬਾ ਕਲਾਨੌਰ ਦੇ ਇੱਕ ਨੌਜਵਾਨ ਮੁੰਡੇ ਜ਼ੋਰਾਵਰ ਸਿੰਘ ਦੀ ਕੈਨੇਡਾ ਵਿਚ ਝੀਲ ’ਚ ਡੁੱਬਣ ਕਾਰਨ ਮੌਤ ਹੋਣ ਦਾ ਦਰਦਨਾਕ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਦੁਖਦਾਈ ਘਟਨਾ ਦੀ ਸੂਚਨਾ ਮਿਲਦੇ ਹੀ ਮ੍ਰਿਤਕ ਨੌਜਵਾਨ ਦੇ ਪਰਿਵਾਰਿਕ ਮੈਂਬਰਾਂ ਅਤੇ ਇਲਾਕੇ ਦੇ ਲੋਕਾਂ ’ਚ ਭਾਰੀ ਸ਼ੋਕ ਦੀ ਲਹਿਰ ਪਾਈ ਜਾ ਰਹੀ ਹੈ। ਮ੍ਰਿਤਕ ਜ਼ੋਰਾਵਰ ਦੇ ਪਿਤਾ ਨੇ ਬੜੀ ਮੁਸ਼ਕਿਲ ਨਾਲ ਆਪਣੇ ਦੋਨੋਂ ਬੱਚਿਆਂ ਨੂੰ ਕੈਨੇਡਾ ਭੇਜਿਆ ਸੀ ਅਤੇ ਘਰ ਦੇ ਹਾਲਾਤ ਵੀ ਇੰਨੇ ਵਧੀਆ ਨਹੀਂ ਹਨ।

ਮ੍ਰਿਤਕ ਨੌਜਵਾਨ ਜ਼ੋਰਾਵਰ ਸਿੰਘ ਉਰਫ ਬੱਬੂ (23) ਦੇ ਪਿਤਾ ਮਨੋਹਰ ਸਿੰਘ ਮਾਤਾ ਤੇ ਰਿਸ਼ਤੇਦਾਰਾਂ ਨੇ ਦੱਸਿਆ ਕਿ ਕਰੀਬ ਤਿੰਨ ਸਾਲ ਪਹਿਲਾਂ ਚੰਗੇ ਭਵਿੱਖ ਦੀ ਆਸ ਲੈ ਕੇ ਜ਼ੋਰਾਵਰ ਸਿੰਘ ਕੈਨੇਡਾ ਗਿਆ ਸੀ, ਉਸਦੇ ਪਿਤਾ ਨੇ ਬੜੀ ਮੁਸ਼ਕਿਲ ਨਾਲ ਉਸ ਨੂੰ ਕੈਨੇਡਾ ਭੇਜਿਆ ਸੀ ਅਤੇ ਘਰ ਦੇ ਹਾਲਾਤ ਵੀ ਇੰਨੇ ਵਧੀਆ ਨਹੀਂ ਹਨ। ਜ਼ੋਰਾਵਰ ਨੂੰ ਉੱਥੇ ਕੰਮ ਮਿਲ ਗਿਆ ਤਾਂ ਬਾਅਦ ਵਿੱਚ ਉਸ ਦਾ ਵੱਡਾ ਭਰਾ ਵੀ ਕੈਨੇਡਾ ਚਲਾ ਗਿਆ।

ਉਨ੍ਹਾਂ ਦੱਸਿਆ ਕਿ ਕੈਨੇਡਾ 'ਚ ਦੋਵੇਂ ਭਰਾ ਵੱਖ-ਵੱਖ ਸ਼ਿਫਟਾਂ ਵਿੱਚ ਇੱਕੋ ਕੰਪਨੀ ਵਿੱਚ ਕੰਮ ਕਰਦੇ ਸਨ। ਬੀਤੀ ਸਵੇਰ ਨੂੰ ਜਦੋਂ ਜ਼ੋਰਾਵਰ ਆਪਣੀ ਕਾਰ 'ਤੇ ਘਰੋਂ ਗਿਆ ਸੀ ਪਰ ਫੈਕਟਰੀ ਨਹੀਂ ਪੁੱਜਿਆ। ਉਸ ਦੇ ਵੱਡਾ ਭਰਾ, ਜੋ ਘਰ ਵਿੱਚ ਸੀ, ਨੂੰ ਕੰਪਨੀ ਤੋਂ ਫੋਨ ਆਇਆ ਕਿ ਉਸ ਦਾ ਭਰਾ ਕੰਮ 'ਤੇ ਨਹੀਂ ਪਹੁੰਚਿਆ। ਉਪਰੰਤ ਜਦੋਂ ਜ਼ੋਰਾਵਰ ਦੇ ਵੱਡੇ ਭਰਾ ਨੇ ਉਸ ਦੀ ਭਾਲ ਅਰੰਭੀ ਅਤੇ ਪੁਲਿਸ ਨੂੰ ਵੀ ਸੂਚਿਤ ਕੀਤਾ। ਇਸ ਦੌਰਾਨ ਫੈਕਟਰੀ ਨੂੰ ਜਾਂਦੇ ਰਸਤੇ 'ਤੇ ਇੱਕ ਥਾਂ 'ਤੇ ਜ਼ੋਰਾਵਰ ਦੀ ਕਾਰ ਮਿਲ ਗਈ ਅਤੇ ਜਦੋਂ ਤਲਾਸ਼ ਕੀਤੀ ਗਈ ਤਾਂ ਨੇੜੇ ਦੀ ਇੱਕ ਝੀਲ ਵਿੱਚੋਂ ਉਸ ਦੀ ਲਾਸ਼ ਬਰਾਮਦ ਹੋਈ।

ਉਨ੍ਹਾਂ ਕਿਹਾ ਕਿ ਫਿਲਹਾਲ ਇਹ ਪਤਾ ਨਹੀਂ ਲੱਗਿਆ ਹੈ ਕਿ ਕਿੰਨਾ ਹਾਲਾਤਾਂ ਵਿੱਚ ਉਹ ਨਾਲੇ ਤੱਕ ਪੁੱਜਿਆ ਅਤੇ ਕਿੰਝ ਉਸ ਦੀ ਮੌਤ ਹੋਈ।ਪਰਿਵਾਰਕ ਮੈਂਬਰਾਂ ਨੇ ਪੰਜਾਬ ਅਤੇ ਕੇਂਦਰ ਸਰਕਾਰ ਅੱਗੇ ਅਪੀਲ ਕੀਤੀ ਹੈ ਕਿ ਜ਼ੋਰਾਵਰ ਸਿੰਘ ਦੀ ਮ੍ਰਿਤਕ ਦੇ ਭਾਰਤ ਲਿਆਉਣ ਵਿੱਚ ਮਦਦ ਕੀਤੀ ਜਾਵੇ ਤਾਂ ਜੋ ਉਸ ਦਾ ਅੰਤਿਮ ਸੰਸਕਾਰ ਕੀਤਾ ਜਾ ਸਕੇ।

Related Post