ਪੰਜਾਬੀ ਨੌਜਵਾਨ ਦਾ ਮਨੀਲਾ 'ਚ ਕਤਲ, ਸਮੁੰਦਰ ਕੰਢੇ ਪਈ ਮਿਲੀ ਲਾਸ਼
Punjabi Youth Killed in Manila : ਜਾਣਕਾਰੀ ਅਨੁਸਾਰ ਜਗਦੀਸ਼ ਸਿੰਘ ਵਿਆਹਿਆ ਹੋਇਆ ਸੀ ਅਤੇ ਉਸ ਦੀਆਂ 3 ਧੀਆਂ ਵੀ ਸਨ। ਉਹ ਆਪਣੇ ਪਿੱਛੇ ਪਤਨੀ ਅਤੇ ਤਿੰਨ ਧੀਆਂ ਨੂੰ ਛੱਡ ਗਿਆ। ਜਦਕਿ ਉਸ ਦੇ ਮਾਤਾ-ਪਿਤਾ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਹੈ।
Punjabi Youth Killed in Manila : ਜਲੰਧਰ ਦੇ ਪੰਜਾਬੀ ਨੌਜਵਾਨ ਦਾ ਮਨੀਲਾ ਵਿੱਚ ਕਤਲ (Murder) ਕਰਨ ਦੀ ਸੂਚਨਾ ਹੈ। ਨੌਜਵਾਨ ਜਲੰਧਰ (Jalandhar News) ਦੇ ਪਿੰਡ ਭੰਡਾਲ ਬੂਟਾ ਦਾ ਰਹਿਣ ਵਾਲਾ ਸੀ। ਜਗਦੀਸ਼ ਦੋ ਮਹੀਨੇ ਪਹਿਲਾਂ ਹੀ ਪਿੰਡ ਆਪਣੇ ਪਰਿਵਾਰ ਨੂੰ ਮਿਲ ਕੇ ਮਨੀਲਾ ਵਾਪਸ ਗਿਆ ਸੀ। ਪੁਲਿਸ ਨੂੰ ਉਸ ਦੀ ਲਾਸ਼ ਸਮੁੰਦਰ ਕੰਢੇ ਪਈ ਮਿਲੀ।
ਜਾਣਕਾਰੀ ਅਨੁਸਾਰ ਜਗਦੀਸ਼ ਸਿੰਘ ਵਿਆਹਿਆ ਹੋਇਆ ਸੀ ਅਤੇ ਉਸ ਦੀਆਂ 3 ਧੀਆਂ ਵੀ ਸਨ। ਉਹ ਆਪਣੇ ਪਿੱਛੇ ਪਤਨੀ ਅਤੇ ਤਿੰਨ ਧੀਆਂ ਨੂੰ ਛੱਡ ਗਿਆ। ਜਦਕਿ ਉਸ ਦੇ ਮਾਤਾ-ਪਿਤਾ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਹੈ।
ਦੱਸਿਆ ਜਾ ਰਿਹਾ ਹੈ ਕਿ ਉਹ ਪਿਛਲੇ ਕਾਫੀ ਸਮੇਂ ਤੋਂ ਮਨੀਲਾ ਰਹਿੰਦਾ ਸੀ ਅਤੇ ਕੁੱਝ ਮਹੀਨਿਆਂ ਬਾਅਦ ਭਾਰਤ ਵੀ ਘਰ ਆਉਂਦਾ-ਜਾਂਦਾ ਰਹਿੰਦਾ ਸੀ। ਦੋ ਮਹੀਨੇ ਪਹਿਲਾਂ ਵੀ ਉਹ ਪਿੰਡ ਆਇਆ ਸੀ ਅਤੇ ਆਪਣੇ ਪਰਿਵਾਰ ਨੂੰ ਮਿਲ ਕੇ ਮੁੜ ਮਨੀਲਾ ਚਲਾ ਗਿਆ ਸੀ। ਮਨੀਲਾ ਵਿੱਚ ਉਸ ਦਾ ਵਧੀਆ ਕੰਮਕਾਜ ਸੀ। ਪਰ ਅਣਪਛਾਤਿਆਂ ਨੇ ਉਸ ਦਾ ਕਤਲ ਕਰ ਦਿੱਤਾ ਅਤੇ ਲਾਸ਼ ਨੂੰ ਸਮੁੰਦਰ ਨੇੜੇ ਜੰਗਲਾਂ ਕੋਲ ਸੁੱਟ ਦਿੱਤਾ। ਪੁਲਿਸ ਨੂੰ ਉਸ ਦੀ ਲਾਸ਼ ਸਮੁੰਦਰ ਦੇ ਕਿਨਾਰੇ ਤੋਂ ਸੱਤ ਦਿਨਾਂ ਬਾਅਦ ਮਿਲੀ।
ਜਗਦੀਸ਼ ਸਿੰਘ ਦੀ ਮੌਤ ਦੀ ਖਬਰ ਨਾਲ ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਹੋ ਗਿਆ ਹੈ। ਨਾਲ ਹੀ ਪਿੰਡ ਭੰਡਾਲ ਬੂਟਾ ਵਿੱਚ ਸੋਗ ਦੀ ਲਹਿਰ ਹੈ।