Hoshiarpur News : 8 ਦਿਨ ਪਹਿਲਾਂ ਹੀ ਇਟਲੀ ਤੋਂ ਪਿੰਡ ਆਇਆ ਸੀ ਨੌਜਵਾਨ, ਸੜਕ ਹਾਦਸੇ 'ਚ ਹੋਈ ਮੌਤ, ਗੱਡੀ ਦੇ ਉਡੇ ਪਰਖਚੇ
Punjabi Youth Died in Road Accident : ਹਾਦਸਾ ਇੰਨਾ ਜਬਰਦਸਤ ਸੀ ਕਿ ਗੱਡੀ ਦੇ ਪਰਖਚੇ ਤੱਕ ਉਡ ਗਏ ਅਤੇ ਨੌਜਵਾਨ ਨੂੰ ਬੜੀ ਮਸ਼ਕਦ ਨਾਲ ਬਾਹਰ ਕੱਢਿਆ ਗਿਆ, ਜਿਸਦੀ ਮੌਕੇ 'ਤੇ ਹੀ ਮੌਤ ਹੋ ਗਈ। ਅੰਮ੍ਰਿਤਪਾਲ ਇਟਲੀ ਤੋਂ 8 ਦਿਨ ਪਹਿਲਾ ਪਿੰਡ ਛੁੱਟੀ 'ਤੇ ਆਇਆ ਸੀ ਅਤੇ ਹੁਣ ਕਨੇਡਾ ਨੂੰ ਜਾਣਾ ਸੀ।
Hoshiarpur News : ਬੀਤੀ ਰਾਤ ਪਿੰਡ ਰਾਮਪੁਰ ਬਿਲੜੋ ਦੇ ਨਜ਼ਦੀਕ ਇੱਕ ਭੱਠੇ ਨਾਲ ਤੇਜ ਰਫ਼ਤਾਰ ਗੱਡੀ ਟਕਰਾਉਣ ਦੇ ਨਾਲ ਇੱਕ ਨੌਜਵਾਨ ਦੀ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ।
ਜਾਣਕਾਰੀ ਅਨੁਸਾਰ ਮ੍ਰਿਤਕ ਨੌਜਵਾਨ ਅੰਮ੍ਰਿਤਪਾਲ ਪੁੱਤਰ ਮਾਸਟਰ ਰਾਜ ਕੁਮਾਰ ਉਮਰ 26 ਸਾਲ ਪਿੰਡ ਡੋਗਰਪੁਰ ਦਾ ਰਹਿਣ ਵਾਲਾ ਸੀ। ਅੰਮ੍ਰਿਤਪਾਲ ਬੀਤੀ ਰਾਤ ਪਿੰਡ ਹਾਜੀਪੁਰ ਤੋਂ ਗੱਡੀ ਵਿੱਚ ਸਵਾਰ ਹੋ ਕੇ ਜਾਗੋ ਤੋਂ ਵਾਪਿਸ ਪਿੰਡ ਡੋਗਰਪੁਰ ਨੂੰ ਜਾ ਰਿਹਾ ਸੀ, ਤਾਂ ਜਦੋਂ ਉਹ ਪਿੰਡ ਰਾਮਪੁਰ ਬਿਲੜੋ ਦੇ ਭੱਠੇ ਦੇ ਨਜ਼ਦੀਕ ਪੁੱਜਾ ਤਾਂ ਤੇਜ ਰਫ਼ਤਾਰ ਹੋਣ ਕਾਰਨ ਉਸਦੀ ਗੱਡੀ ਭੱਠੇ ਨਾਲ ਟਕਰਾ ਕੇ ਪਲਟ ਗਈ।
ਇਸ ਮਾਮਲੇ ਦੇ ਵਿੱਚ ਥਾਣਾ ਗੜ੍ਹਸ਼ੰਕਰ ਤੋਂ ਏਐਸਆਈ ਰਸ਼ਪਾਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਵਲੋਂ ਮ੍ਰਿਤਕ ਦੇਹ ਨੂੰ ਸਿਵਿਲ ਹਸਪਤਾਲ ਗੜ੍ਹਸ਼ੰਕਰ ਵਿੱਚ ਰੱਖਿਆ ਗਿਆ ਹੈ ਅਤੇ ਹੁਣ ਬਣਦੀ ਕਾਰਵਾਈ ਕੀਤੀ ਜਾ ਰਹੀ ਹੈ।