Jaz Dhami : ਪੰਜਾਬੀ ਗਾਇਕ ਜੈਜ਼ ਧਾਮੀ ਨੂੰ ਹੋਇਆ ਕੈਂਸਰ, ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀ ਭਾਵੁਕ ਪੋਸਟ

ਪੰਜਾਬ ਦੇ ਮਸ਼ਹੂਰ ਗਾਇਕ ਜੈਜ਼ ਧਾਮੀ ਕੈਂਸਰ ਤੋਂ ਪੀੜਤ ਹਨ। ਇਸ ਗੱਲ ਦੀ ਜਾਣਕਾਰੀ ਉਨ੍ਹਾਂ ਨੇ ਖੁਦ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਸਾਂਝੀ ਕੀਤੀ ਹੈ।

By  Dhalwinder Sandhu September 17th 2024 09:15 AM

Singer Jaz Dhami Diagnosed With Cancer : ਪੰਜਾਬ ਦੇ ਮਸ਼ਹੂਰ ਗਾਇਕ ਜੈਜ਼ ਧਾਮੀ ਕੈਂਸਰ ਤੋਂ ਪੀੜਤ ਹਨ। ਇਸ ਗੱਲ ਦੀ ਜਾਣਕਾਰੀ ਉਨ੍ਹਾਂ ਨੇ ਖੁਦ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਸਾਂਝੀ ਕੀਤੀ ਹੈ। ਪੋਸਟ ਸ਼ੇਅਰ ਕਰਦੇ ਹੋਏ ਧਾਮੀ ਨੇ ਕਿਹਾ- ਮੈਂ ਆਪਣੇ ਪ੍ਰਸ਼ੰਸਕਾਂ ਨੂੰ ਆਪਣੀ ਕੈਂਸਰ ਦੀ ਲੜਾਈ ਬਾਰੇ ਦੱਸਣਾ ਚਾਹੁੰਦਾ ਹਾਂ। ਜਿਸ ਵਿੱਚ ਮੈਂ ਅੱਜ ਤੱਕ ਕਿਸੇ ਨੂੰ ਪਤਾ ਨਹੀਂ ਲੱਗਣ ਦਿੱਤਾ ਅਤੇ ਉਸਨੂੰ ਗੁਪਤ ਰੱਖਿਆ।

ਜੈਜ਼ ਧਾਮੀ ਨੇ ਕਿਹਾ ਕਿ ਸਾਲ 2022 'ਚ ਮੇਰਾ ਨਵਾਂ ਗੀਤ ਆਇਆ, ਪੂਰੀ ਦੁਨੀਆ ਨੇ ਮੇਰੇ ਗੀਤ ਨੂੰ ਸੁਣਿਆ ਅਤੇ ਤਾਰੀਫ ਕੀਤੀ। ਮੇਰੀ ਆਵਾਜ਼ ਲੱਖਾਂ ਲੋਕਾਂ ਤੱਕ ਪਹੁੰਚੀ। ਗੀਤ ਦੇ ਪ੍ਰਮੋਸ਼ਨ ਲਈ ਮੈਂ ਇਕ ਸਟੇਜ 'ਤੇ ਸੀ ਅਤੇ ਇਸ ਦਾ ਪ੍ਰਮੋਸ਼ਨ ਕਰ ਰਿਹਾ ਸੀ। ਮੈਂ ਬਚਪਨ ਵਿੱਚ ਇਨ੍ਹਾਂ ਸਾਰੀਆਂ ਚੀਜ਼ਾਂ ਦਾ ਸੁਪਨਾ ਹੀ ਦੇਖਿਆ ਸੀ। ਮੈਂ ਡੇਢ ਸਾਲ ਪਹਿਲਾਂ ਪਿਤਾ ਬਣਿਆ ਸੀ। ਮੇਰਾ ਜੀਵਨ ਬਹੁਤ ਵਧੀਆ ਚੱਲ ਰਿਹਾ ਸੀ।


ਧਾਮੀ ਨੇ ਕਿਹਾ- ਮੇਰੀ ਪਤਨੀ ਨੇ ਮੈਨੂੰ ਕੈਂਸਰ ਨਾਲ ਲੜਨ ਦੀ ਹਿੰਮਤ ਦਿੱਤੀ

ਪਰ ਇੱਕ ਦਿਨ ਆਇਆ ਜਿਸ ਨੇ ਸਭ ਕੁਝ ਬਦਲ ਦਿੱਤਾ। ਫਰਵਰੀ 2022 ਵਿੱਚ ਮੈਨੂੰ ਪਤਾ ਲੱਗਾ ਕਿ ਮੈਨੂੰ ਕੈਂਸਰ ਹੈ। ਉਦੋਂ ਤੋਂ ਲੈ ਕੇ ਅੱਜ ਤੱਕ ਮੈਂ ਸੰਘਰਸ਼ ਕਰ ਰਿਹਾ ਹਾਂ। ਸ਼ੁਰੂ ਵਿਚ, ਮੈਂ ਇਸ ਬਿਮਾਰੀ ਤੋਂ ਬਹੁਤ ਡਰਿਆ ਹੋਇਆ ਸੀ, ਸੋਚਦਾ ਸੀ ਕਿ ਮੇਰੇ ਨਾਲ ਕੀ ਹੋਵੇਗਾ। ਮੈਂ ਇੰਨਾ ਸੋਚਣਾ ਸ਼ੁਰੂ ਕਰ ਦਿੱਤਾ ਕਿ ਮੈਂ ਕਮਜ਼ੋਰ ਹੋਣ ਲੱਗਾ। ਫਿਰ ਮੇਰੀ ਪਤਨੀ ਨੇ ਮੈਨੂੰ ਹਿੰਮਤ ਦਿੱਤੀ ਅਤੇ ਕਿਹਾ - ਤੁਹਾਨੂੰ ਇਹ ਲੜਨਾ ਪਵੇਗਾ।

ਪਰਿਵਾਰ ਅਤੇ ਪ੍ਰਸ਼ੰਸਕਾਂ ਦੇ ਸਮਰਥਨ ਨੇ ਮੈਨੂੰ ਮਜ਼ਬੂਤ ​​ਬਣਾਇਆ

ਧਾਮੀ ਨੇ ਕਿਹਾ ਹੁਣ ਮੈਂ ਆਪਣੇ ਪਰਿਵਾਰ, ਪ੍ਰਸ਼ੰਸਕਾਂ ਅਤੇ ਕਰੀਅਰ ਲਈ ਲੜ ਰਿਹਾ ਹਾਂ। ਮੈਂ ਇਹ ਵੀ ਜਾਣਦਾ ਹਾਂ ਕਿ ਮੇਰਾ ਸਫ਼ਰ ਆਸਾਨ ਨਹੀਂ ਹੋਣ ਵਾਲਾ ਹੈ, ਕਿਉਂਕਿ ਇਹ ਸਫ਼ਰ ਬਹੁਤ ਲੰਬਾ ਹੋਵੇਗਾ। ਪਰ ਪ੍ਰਸ਼ੰਸਕਾਂ ਦੇ ਸਮਰਥਨ ਨਾਲ ਮੈਂ ਮਜ਼ਬੂਤ ​​ਹੋ ਰਿਹਾ ਹਾਂ। ਮੈਂ ਜਾਣਦਾ ਹਾਂ ਕਿ ਮੈਂ ਇਸ ਨਾਲ ਲੜ ਸਕਦਾ ਹਾਂ ਕਿਉਂਕਿ ਮੈਂ ਜਾਣਦਾ ਹਾਂ ਕਿ ਮੈਨੂੰ ਮੇਰੇ ਪਰਿਵਾਰ ਅਤੇ ਪ੍ਰਸ਼ੰਸਕਾਂ ਦਾ ਸਮਰਥਨ ਹੈ। ਮੈਂ ਜਲਦੀ ਹੀ ਵਾਪਸ ਆਵਾਂਗਾ।

ਇਹ ਵੀ ਪੜ੍ਹੋ : Malvinder Singh Mali Arrested : ਮਾਲਵਿੰਦਰ ਸਿੰਘ ਮਾਲੀ ਨੂੰ ਪੁਲਿਸ ਨੇ ਕੀਤਾ ਗ੍ਰਿਫਤਾਰ, ਜਾਣੋ ਪੂਰਾ ਮਾਮਲਾ

Related Post