'...ਹਰ ਮਸ਼ਹੂਰ ਬੰਦਾ ਅਕਲਮੰਦ ਨਹੀਂ ਹੁੰਦਾ', Emergency ਨੂੰ ਲੈ ਕੇ ਗਾਇਕ ਜੱਸੀ ਦਾ Kangana Ranaut 'ਤੇ ਤਿੱਖਾ ਹਮਲਾ

Jasbir Jassi on Kangana Ranauts Emergency : ਪੰਜਾਬੀ ਗਾਇਕ ਜਸਬੀਰ ਜੱਸੀ ਨੇ ਵੀ ਆਪਣਾ ਬਿਆਨ ਦਿੰਦਿਆਂ ਕੰਗਨਾ ਰਣੌਤ ਨੂੰ ਸਖਤ ਨਸੀਹਤ ਦਿੱਤੀ ਹੈ। ਗਾਇਕ ਨੇ ਕੰਗਨਾ ਨੂੰ ਵੱਡੀ ਅਹਿਸਾਨ ਫਰਾਮੋਸ਼ ਦੱਸਿਆ ਹੈ।

By  KRISHAN KUMAR SHARMA September 1st 2024 11:00 AM -- Updated: September 1st 2024 11:07 AM

Punjabi Singer Jasbir Jassi on Emergency : ਹਿਮਾਚਲ ਪ੍ਰਦੇਸ਼ ਦੇ ਮੰਡੀ ਤੋਂ ਮੈਂਬਰ ਪਾਰਲੀਮੈਂਟ ਅਤੇ ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਦੀ ਫਿਲਮ 'ਐਮਰਜੈਂਸੀ' ਨੂੰ ਲੈ ਕੇ ਦੇਸ਼ ਭਰ ਵਿੱਚ ਤਣਾਅ ਵਾਲਾ ਮਾਹੌਲ ਹੈ। ਦੇਸ਼ ਭਰ ਦੇ ਸਿੱਖ ਭਾਈਚਾਰੇ ਵੱਲੋਂ ਫਿਲਮ ਵਿੱਚ ਕਈ ਸੀਨਾਂ ਨੂੰ ਲੈ ਕੇ ਇਤਰਾਜ਼ ਵੀ ਜਤਾਇਆ ਜਾ ਰਿਹਾ ਹੈ ਅਤੇ ਪਾਬੰਦੀ ਲਗਾਉਣ ਦੀ ਮੰਗ ਕੀਤੀ ਹੈ। ਹੁਣ ਇਸ 'ਤੇ ਪੰਜਾਬੀ ਗਾਇਕ ਜਸਬੀਰ ਜੱਸੀ ਨੇ ਵੀ ਆਪਣਾ ਬਿਆਨ ਦਿੰਦਿਆਂ ਕੰਗਨਾ ਰਣੌਤ ਨੂੰ ਸਖਤ ਨਸੀਹਤ ਦਿੱਤੀ ਹੈ। ਗਾਇਕ ਨੇ ਕੰਗਨਾ ਨੂੰ ਵੱਡੀ ਅਹਿਸਾਨ ਫਰਾਮੋਸ਼ ਦੱਸਿਆ ਹੈ।

ਜੱਸੀ ਨੇ ਆਪਣੇ ਬਿਆਨ ਵਿੱਚ ਕਿਹਾ, ''ਕੰਗਨਾ ਤੂੰ ਚਾਹੇ ਇੰਦਰਾ ਗਾਂਧੀ 'ਤੇ ਫਿਲਮ ਬਣਾ ਜਾਂ ਔਰੰਗਜੇਬ ਅਤੇ ਹਿਟਲਰ ਉਪਰ, ਪਰ ਤੈਨੂੰ ਪੰਜਾਬ ਬਾਰੇ ਕੱਖ ਨਹੀਂ ਪਤਾ ਹੈ।'' ਗਾਇਕ ਨੇ ਕਿਹਾ, ''ਪੰਜਾਬੀ ਹੀ ਤੈਨੂੰ ਫਿਲਮ ਲਾਈਨ 'ਚ ਲੈ ਕੇ ਆਏ, ਪਰ ਤੂੰ ਪੰਜਾਬੀਆਂ ਬਾਰੇ ਹੀ ਗਲਤ ਬੋਲਦੀ ਹੈ, ਐਨੀ ਅਹਿਸਾਨਫਰਾਮੋਸ਼ੀ ਚੰਗੀ ਨਹੀਂ ਹੁੰਦੀ...ਤੂੰ ਸਾਬਤ ਕਰ ਰਹੀ ਹੈ ਕਿ ਹਰ ਮਸ਼ਹੂਰ ਬੰਦਾ ਅਕਲਮੰਦ ਨਹੀਂ ਹੁੰਦਾ।''

ਕੰਗਨਾ ਥੱਪੜ ਕਾਂਡ 'ਤੇ ਵੀ ਜੱਸੀ ਨੇ ਦਿੱਤੀ ਸੀ ਅਦਾਕਾਰਾ ਨੂੰ ਨਸੀਹਤ

ਜਸਬੀਰ ਜੱਸੀ ਨੇ ਇਸਤੋਂ ਪਹਿਲਾਂ ਕੰਗਨਾ ਰਣੌਤ ਦੇ ਚੰਡੀਗੜ੍ਹ ਹਵਾਈ ਅੱਡੇ 'ਤੇ ਥੱਪੜ ਮਾਰੇ ਜਾਣ ਦੇ ਮਾਮਲੇ 'ਚ ਵੀ ਅਦਾਕਾਰਾ ਨੂੰ ਨਸੀਹਤ ਦਿੱਤੀ ਸੀ, ਜਦੋਂ ਕੰਗਨਾ ਨੇ ਘਟਨਾ ਨੂੰ ਅੱਤਵਾਦ ਤੋਂ ਪ੍ਰੇਰਤ ਦੱਸਿਆ ਸੀ। ਗਾਇਕ ਨੇ ਗਾਇਕ ਨੇ ਆਪਣੇ ਐਕਸ ਟਵਿੱਟਰ 'ਤੇ ਲਿਖਿਆ ਸੀ, 'ਬੀਬੀ ਥੱਪੜ ਅੱਤਵਾਦ ਨਹੀਂ ਹੁੰਦਾ, ਜ਼ਿੰਮੇਦਾਰੀ ਵੱਡੀ ਏ ਅਜੇ ਵੀ ਸੋਚ ਕੇ ਬੋਲ। ਇਸ ਦੇ ਨਾਲ ਹੀ ਜੱਸੀ ਨੇ ਹੱਥ ਜੋੜਨ ਵਾਲਾ ਇਮੋਜ਼ੀ ਬਣਾਇਆ ਸੀ।''

ਖਬਰ ਅਪਡੇਟ ਜਾਰੀ...

Related Post