Diljit Dosanjh Ludhiana Concert : ਲੁਧਿਆਣਾ ’ਚ ਅੱਜ ਹੈ ਦਿਲਜੀਤ ਦੋਸਾਂਝ ਦਾ ਕੰਸਰਟ ; ਟ੍ਰੈਫਿਕ ਡਾਈਵਰਜ਼ਨ ਤੋਂ ਲੈ ਕੇ ਪ੍ਰਬੰਧਾਂ ਬਾਰੇ ਜਾਣ ਲਓ ਸਭ ਕੁਝ

ਖੈਰ ਹੁਣ ਪੰਜਾਬੀਆਂ ਲਈ ਨਵੇਂ ਸਾਲ ਦਾ ਜਸ਼ਨ ਕੁਝ ਖਾਸ ਹੋਣ ਵਾਲਾ ਹੈ। ਪੰਜਾਬੀ ਗਾਇਕ ਦਿਲਜੀਤ ਦੁਸਾਂਝ ਦਾ ਇਹ ਕੰਸਰਟ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਫੁੱਟਬਾਲ ਸਟੇਡੀਅਮ ਵਿੱਚ ਹੋਇਆ।

By  Aarti December 31st 2024 11:11 AM

Diljit Dosanjh Ludhiana Concert :  ਅੱਜ ਪੰਜਾਬ ਦੇ ਲੁਧਿਆਣਾ ਵਿੱਚ ਪੰਜਾਬੀ ਗਾਇਕ ਦਿਲਜੀਤ ਦੋਸਾਂਝ ਦਾ ਕੰਸਰਟ ਹੋਣ ਜਾ ਰਿਹਾ ਹੈ। ਇਹ ਉਨ੍ਹਾਂ ਦੇ ਦਿਲ ਇਲੂਮਿਨਾਤੀ ਟੂਰ ਦਾ ਆਖਰੀ ਸ਼ੋਅ ਹੋਵੇਗਾ।

ਖੈਰ ਹੁਣ ਪੰਜਾਬੀਆਂ ਲਈ ਨਵੇਂ ਸਾਲ ਦਾ ਜਸ਼ਨ ਕੁਝ ਖਾਸ ਹੋਣ ਵਾਲਾ ਹੈ। ਪੰਜਾਬੀ ਗਾਇਕ ਦਿਲਜੀਤ ਦੁਸਾਂਝ ਦਾ ਇਹ ਕੰਸਰਟ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਫੁੱਟਬਾਲ ਸਟੇਡੀਅਮ ਵਿੱਚ ਹੋਇਆ। ਪੁਲਿਸ ਵੱਲੋਂ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਹਨ। ਕਰੀਬ 3500 ਪੁਲਿਸ ਮੁਲਾਜ਼ਮ ਅਤੇ 800 ਨਿੱਜੀ ਸੁਰੱਖਿਆ ਤੈਨਾਤ ਕੀਤੇ ਜਾ ਰਹੇ ਹਨ।

ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ ਸ਼ੋਅ 'ਚ ਲਗਭਗ 50 ਹਜ਼ਾਰ ਦਰਸ਼ਕਾਂ ਦੇ ਆਉਣ ਦੀ ਉਮੀਦ ਹੈ। ਇਸ ਸ਼ੋਅ ਦੀਆਂ ਤਿਆਰੀਆਂ ਪਿਛਲੇ ਇੱਕ ਹਫ਼ਤੇ ਤੋਂ ਜ਼ੋਰਾਂ-ਸ਼ੋਰਾਂ ਨਾਲ ਚੱਲ ਰਹੀਆਂ ਸਨ। ਦਿਲਜੀਤ ਦਾ ਕੁੱਲ ਖਰਚਾ 20.65 ਲੱਖ ਰੁਪਏ ਪ੍ਰਸ਼ਾਸਨ ਨੂੰ ਅਦਾ ਕੀਤਾ ਜਾ ਰਿਹਾ ਹੈ। ਅੱਜ ਪੁਲਿਸ ਲਈ ਕਾਨੂੰਨ ਵਿਵਸਥਾ ਬਣਾਈ ਰੱਖਣਾ ਵੱਡੀ ਚੁਣੌਤੀ ਹੋਵੇਗੀ।

ਹਾਲਾਂਕਿ ਪਾਰਕਿੰਗ ਸਥਾਨ ਤੱਕ ਪਹੁੰਚਣ ਦੇ ਰਸਤੇ ਦੀ ਜਾਣਕਾਰੀ ਲੁਧਿਆਣਾ ਪੁਲਿਸ ਕਮਿਸ਼ਨਰੇਟ ਦੇ ਫੇਸਬੁੱਕ ਪੇਜ 'ਤੇ ਵੀ ਪਾਈ ਗਈ ਹੈ। ਪੁਲੀਸ ਨੇ ਸਮਾਗਮ ਦੇ ਦਰਸ਼ਕਾਂ ਲਈ 14 ਹਜ਼ਾਰ ਦੇ ਕਰੀਬ ਵਾਹਨਾਂ ਦੀ ਪਾਰਕਿੰਗ ਦਾ ਪ੍ਰਬੰਧ ਕੀਤਾ ਹੈ। ਇਹ ਵਾਹਨ ਸ਼ਹਿਰ ਵਿੱਚ 19 ਥਾਵਾਂ ’ਤੇ ਪਾਰਕ ਕੀਤੇ ਜਾਣਗੇ।

ਕਾਬਿਲੇਗੌਰ ਹੈ ਕਿ ਦਿਲਜੀਤ ਦੁਸਾਂਝ 26 ਅਕਤੂਬਰ 2024 ਤੋਂ ਪੂਰੇ ਭਾਰਤ ਦਾ ਦੌਰਾ ਕਰ ਰਹੇ ਹਨ। ਉਸ ਨੇ ਆਪਣੇ ਟੂਰ ਦਾ ਨਾਂ ਦਿਲ-ਇਲੁਮਿਨਾਤੀ ਟੂਰ ਰੱਖਿਆ ਹੈ। ਇਸ ਦੇ ਤਹਿਤ ਉਨ੍ਹਾਂ ਨੇ ਆਪਣਾ ਪਹਿਲਾ ਸ਼ੋਅ 26 ਅਕਤੂਬਰ ਨੂੰ ਦਿੱਲੀ 'ਚ ਕੀਤਾ ਸੀ। ਇਸ ਤੋਂ ਬਾਅਦ ਹੈਦਰਾਬਾਦ, ਅਹਿਮਦਾਬਾਦ, ਲਖਨਊ, ਪੁਣੇ, ਕੋਲਕਾਤਾ, ਬੈਂਗਲੁਰੂ, ਇੰਦੌਰ, ਚੰਡੀਗੜ੍ਹ ਅਤੇ ਗੁਹਾਟੀ ਵੀ ਉਸ ਦੀ ਸੂਚੀ 'ਚ ਹਨ।

ਹੁਣ ਅੱਜ 31 ਦਸੰਬਰ ਨੂੰ ਲੁਧਿਆਣਾ ਵਿੱਚ ਉਨ੍ਹਾਂ ਦਾ ਸੰਗੀਤਕ ਸਮਾਗਮ ਹੋ ਰਿਹਾ ਹੈ। ਉਨ੍ਹਾਂ ਨੇ ਆਪਣੇ ਦੌਰੇ ਲਈ ਦੇਸ਼ ਦੇ ਕੁੱਲ 10 ਵੱਡੇ ਸ਼ਹਿਰਾਂ ਦੀ ਚੋਣ ਕੀਤੀ ਸੀ।

ਇਹ ਵੀ ਪੜ੍ਹੋ : SC On Jagjit Singh Dallewal : ਪੰਜਾਬ ਸਰਕਾਰ ਡੱਲੇਵਾਲ ਨੂੰ ਹਸਪਤਾਲ ਨਹੀਂ ਕਰਨਾ ਸਕੀ ਭਰਤੀ; ਅੱਜ ਮੁੜ ਹੋਵੇਗੀ ਸੁਪਰੀਮ ਕੋਰਟ ’ਚ ਸੁਣਵਾਈ

Related Post