Narazgi Song: ਗਾਇਕ ਆਸ਼ੀਸ਼ ਸਹਿਗਲ ਦਾ ਨਵਾਂ ਗੀਤ 'ਨਾਰਾਜ਼ਗੀ' ਹੋਇਆ ਰਿਲੀਜ਼, ਤੁਸੀਂ ਵੀ ਸੁਣੋ
ਗਾਇਕ ਆਸ਼ੀਸ਼ ਸਹਿਗਲ ਨੇ ਆਪਣੇ ਨਵੀਨਤਮ ਪੰਜਾਬੀ ਰੁਮਾਂਟਿਕ ਟਰੈਕ 'ਨਰਾਜ਼ਗੀ' ਨਾਲ ਮੁੜ ਤੋਂ ਆਪਣੀ ਆਵਾਜ਼ ਦਾ ਜਾਦੂ ਚਲਾ ਦਿੱਤਾ ਹੈ। ਇਸ ਗੀਤ ਨੂੰ ਟਾਈਮ ਆਡੀਓ ਦੇ ਬੈਨਰ ਹੇਠ ਰਿਲੀਜ਼ ਕੀਤਾ ਗਿਆ ਦਰਸ਼ਕਾਂ ਦਾ ਬੇਮਿਸਾਲ ਪਿਆਰ ਮਿਲ ਰਿਹਾ ਹੈ।
Punjabi Romantic Track Narazgi: ਗਾਇਕ ਆਸ਼ੀਸ਼ ਸਹਿਗਲ ਨੇ ਆਪਣੇ ਨਵੀਨਤਮ ਪੰਜਾਬੀ ਰੁਮਾਂਟਿਕ ਟਰੈਕ 'ਨਰਾਜ਼ਗੀ' ਨਾਲ ਮੁੜ ਤੋਂ ਆਪਣੀ ਆਵਾਜ਼ ਦਾ ਜਾਦੂ ਚਲਾ ਦਿੱਤਾ ਹੈ। ਇਸ ਗੀਤ ਨੂੰ ਟਾਈਮ ਆਡੀਓ ਦੇ ਬੈਨਰ ਹੇਠ ਰਿਲੀਜ਼ ਕੀਤਾ ਗਿਆ ਦਰਸ਼ਕਾਂ ਦਾ ਬੇਮਿਸਾਲ ਪਿਆਰ ਮਿਲ ਰਿਹਾ ਹੈ।
'ਨਰਾਜ਼ਗੀ' ਗੀਤ ਨੂੰ ਮਸ਼ਹੂਰ ਬਾਲੀਵੁੱਡ ਗਾਇਕਾ ਹਰਜੋਤ ਕੌਰ ਦੇ ਨਾਲ ਆਸ਼ੀਸ਼ ਸਹਿਗਲ ਦੀ ਸੁਰੀਲੀ ਆਵਾਜ਼ ਵਿੱਚ ਗਾਇਆ ਗਿਆ ਹੈ, ਜਿਸ ਨੇ ਫਿਲਮ ''ਐਕਸ਼ਨ ਹੀਰੋ'' ਦੇ ਪ੍ਰਸਿੱਧ ਗੀਤ ''ਜੇਧਾ ਨਸ਼ਾ'' ਨਾਲ ਧੂਮ ਮਚਾਈ ਹੈ। ਇਸ ਦਾ ਨਿਰਦੇਸ਼ਨ ਕੁੰਵਰ ਰਾਜ ਸਿੰਘ ਅਤੇ ਸੁਬੇਗ ਸਿੰਘ ਭੋਗਲ ਨੇ ਕੀਤਾ ਹੈ।
ਆਸ਼ੀਸ਼ ਸਹਿਗਲ ਦਾ ਸੰਗੀਤ ਵਿੱਚ ਮਜ਼ਬੂਤ ਪਿਛੋਕੜ, ਏ.ਆਰ. ਰਹਿਮਾਨ ਦੁਆਰਾ ਸਥਾਪਿਤ ਕੇ.ਐਮ. ਸੰਗੀਤ ਕੰਜ਼ਰਵੇਟਰੀ ਵਿੱਚ ਪੜ੍ਹਾਈ ਕਰਨ ਅਤੇ ਡਾ. ਐਡਮ ਗ੍ਰੀਗ ਦੀ ਅਗਵਾਈ ਹੇਠ ਗਾਇਕ ਨੇ ਸ਼ੁਰੂ ਵਿੱਚ ਵੱਖ-ਵੱਖ ਪ੍ਰੋਜੈਕਟਾਂ ਜਿਵੇਂ ਕਿ ਦਬੰਗ 3, ਡੈਡੀ, ਨਾਨੂ ਕੀ ਜਾਣੂ, ਵਿੱਚ ਇੱਕ ਅਸਿਸਟੈਂਟ ਮਿਊਜ਼ਿਕ ਡਾਇਰੈਕਟਰ ਵਜੋਂ ਸ਼ੁਰੂਆਤ ਕੀਤੀ ਸੀ।
ਆਸ਼ੀਸ਼ ਸਹਿਗਲ ਨੇ "ਨਰਾਜ਼ਗੀ" ਵਿੱਚ ਇੱਕ ਅਦਾਕਾਰ ਅਤੇ ਗਾਇਕ ਅਤੇ ਸੰਗੀਤ ਕੰਪੋਜ਼ਰ ਵਜੋਂ ਆਪਣੇ ਆਪ ਨੂੰ ਸਥਾਪਿਤ ਕਰਨ ਦੀ ਕੋਸ਼ਿਸ਼ ਕੀਤੀ ਹੈ ਅਤੇ ਨਾਲ ਹੀ "ਨਰਾਜ਼ਗੀ" ਵਿੱਚ ਰਿਤਿਕਾ ਰਾਏ ਦੇ ਨਾਲ ਆਪਣੀ ਅਦਾਕਾਰੀ ਨੂੰ ਵੀ ਸਾਬਤ ਕੀਤਾ ਹੈ। ਕੇ ਰਿਕ ਵੱਲੋਂ ਲਿਖੇ ਗਏ ਗੀਤ ’ਚ ਪਿਆਰ ਦੀ ਭਾਵਨਾਵਾਂ ਨੂੰ ਵਧੀਆ ਤਰੀਕੇ ’ਚ ਸਾਹਮਣੇ ਲਿਆਇਆ ਗਿਆ ਹੈ।
ਆਪਣੇ ਨਵੇਂ ਗਾਣੇ ਨੂੰ ਲੈ ਕੇ ਆਸ਼ਿਸ਼ ਦਾ ਕਹਿਣਾ ਹੈ ਕਿ ਸਾਨੂੰ ਯਕੀਨ ਹੈ ਕਿ ਇਹ ਗੀਤ ਨਵਾਂ ਰੋਮਾਂਟਿਕ ਗੀਤ ਹੋਵੇਗਾ, ਇੱਕ ਵਾਰ ਤੁਸੀਂ ਇਸਨੂੰ ਸੁਣੋ - ਤੁਸੀਂ ਵੀ ਇਹੀ ਕਹੋਗੇ।
ਇਹ ਵੀ ਪੜ੍ਹੋ: Raghav Chadha Salary: ਜਾਣੋ ਪਰੀਣੀਤੀ ਚੋਪੜਾ ਦੇ ਹੋਣ ਵਾਲੇ ਘਰਵਾਲੇ ਰਾਘਵ ਚੱਢਾ ਦੀ ਕਿੰਨੀ ਹੈ ਮਹੀਨਾਵਾਰ ਤਨਖਾਹ ?