Punjabi Man in Manila Jail: ਮਨੀਲਾ ਘੁੰਮਣ ਗਏ ਵਿਅਕਤੀ ਲਈ ਕਾਲਾ ਪਾਣੀ ਬਣੀ ਯਾਤਰਾ;ਕਬੂਲਿਆ ਕਿਸੇ ਹੋਰ ਦਾ ਜ਼ੁਰਮ, ਜਾਣੋ ਪੂਰਾ ਮਾਮਲਾ
ਭਾਸ਼ਾ ਦੀ ਦਿੱਕਤ ਹੋਣ ਕਾਰਨ ਅਣਜਾਣੇ ’ਚ ਕਿਸੇ ਹੋਰ ਦਾ ਜੁਰਮ ਕਬੂਲਣ ਦੇ ਚਲਦਿਆਂ ਇਕ ਪੰਜਾਬੀ ਨੂੰ ਅਪਣੀ ਜ਼ਿੰਦਗੀ ਦੇ 5 ਸਾਲ ਜੇਲ੍ਹ 'ਚ ਬਿਤਾਉਣੇ ਪੈ ਗਏ।

Punjabi Man in Manila Jail: ਭਾਸ਼ਾ ਦੀ ਦਿੱਕਤ ਹੋਣ ਕਾਰਨ ਅਣਜਾਣੇ ’ਚ ਕਿਸੇ ਹੋਰ ਦਾ ਜੁਰਮ ਕਬੂਲਣ ਦੇ ਚਲਦਿਆਂ ਇਕ ਪੰਜਾਬੀ ਨੂੰ ਅਪਣੀ ਜ਼ਿੰਦਗੀ ਦੇ 5 ਸਾਲ ਜੇਲ੍ਹ 'ਚ ਬਿਤਾਉਣੇ ਪੈ ਗਏ। ਜੀ ਹਾਂ ਮਨੀਲਾ ਘੁੰਮਣ ਗਏ ਕਪੂਰਥਲਾ ਨਿਵਾਸੀ 60 ਸਾਲਾ ਬਲਦੇਵ ਸਿੰਘ ਲਈ ਯਾਤਰਾ ਕਿਸੇ ਕਾਲਾ ਪਾਣੀ ਤੋਂ ਘੱਟ ਨਹੀਂ ਸੀ। ਦੱਸ ਦਈਏ ਕਿ ਬਲਦੇਵ ਸਿੰਘ ਬੀਤੇ ਦਿਨ ਵਤਨ ਵਾਪਸ ਆਏ ਹਨ। ਪਰ ਪੰਜ ਸਾਲਾਂ ਬਾਅਦ ਪੰਜਾਬ ਵਾਪਸ ਆਉਣ ਤੋਂ ਬਾਅਦ ਉਨ੍ਹਾਂ ਦੀ ਹਾਲਤ ਠੀਕ ਨਹੀਂ ਹੈ।
ਪਿਤਾ ਨੂੰ ਵੇਖ ਭਾਵੁਕ ਹੋਏ ਧੀ ਪੁੱਤ
ਉੱਥੇ ਹੀ ਦੂਜੇ ਪਾਸੇ ਏਅਰਪੋਰਟ ’ਤੇ ਉਨ੍ਹਾਂ ਲੈਣ ਪਹੁੰਚੇ ਧੀ ਪੁੱਤਰ ਦੇਖਦੇ ਹੀ ਗੱਲ੍ਹ ਲੱਗ ਕੇ ਰੋਣ ਲੱਗ ਪਏ। ਉਨ੍ਹਾਂ ਦੀ ਹਾਲਤ ਦੇਖ ਕੇ ਕਿਸੇ ਦੀ ਵੀ ਅੱਖਾਂ ਚੋਂ ਹੰਝੂ ਆ ਜਾਣਗੇ। ਦੱਸ ਦਈਏ ਕਿ ਸਾਲ 2018 ਦੇ ਵਿੱਚ ਬਲਦੇਵ ਸਿੰਘ ਮਨੀਲਾ ਘੁੰਮਣ ਗਏ ਸੀ। ਪਰ ਜਦੋ ਇੱਕ ਮਹੀਨੇ ਬਾਅਦ ਵਾਪਸ ਆਉਣ ਲੱਗੇ ਤਾਂ ਉਨ੍ਹਾਂ ਨੂੰ ਇਹ ਕਹਿ ਕੇ ਰੋਕ ਲਿਆ ਗਿਆ ਕਿ ਉਨ੍ਹਾਂ ਦੀ ਅਜੇ ਕਲੀਅਰੰਸ ਨਹੀਂ ਹੋਈ ਹੈ।
ਭਾਸ਼ਾ ਦਾ ਗਿਆਨ ਨਾ ਹੋਣ ਕਾਰਨ ਕੱਟੀ ਸਜ਼ਾ
ਇਨ੍ਹਾਂ ਹੀ ਨਹੀਂ ਬਲਦੇਵ ਸਿੰਘ ਨੂੰ ਉੱਥੇ ਦੀ ਭਾਸ਼ਾ ਦਾ ਗਿਆਨ ਨਹੀਂ ਜਿਸ ਕਾਰਨ ਉਨ੍ਹਾਂ ਨੇ ਕਿਸੇ ਹੋਰ ਬਲਦੇਵ ਸਿੰਘ ਦੇ ਵਿਅਕਤੀ ਵੱਲੋਂ ਕੀਤੇ ਅਪਰਾਧਾਂ ਦੀ ਗਲਤਫਹਿਮੀ ਦੇ ਵਿੱਚ ਸੁਲਤਾਨਪੁਰ ਲੋਧੀ ਦੇ ਬਲਦੇਵ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਗਿਆ ਅਤੇ ਪੰਜ ਸਾਲ ਦੇ ਲਈ ਜੇਲ੍ਹ ਚ ਬੰਦ ਕਰ ਦਿੱਤਾ ਗਿਆ।
ਰਾਜ ਸਭਾ ਮੈਂਬਰ ਸੰਤ ਸੀਚੇਵਾਲ ਨੇ ਕੀਤੀ ਮਦਦ
ਪੰਜ ਸਾਲਾਂ ਬਾਅਦ ਜਦੋ ਪਰਿਵਾਰ ਨੇ ਰਾਜ ਸਭਾ ਮੈਂਬਰ ਸੰਤ ਸੀਚੇਵਾਲ ਦੇ ਧਿਆਨ ’ਚ ਇਹ ਮਾਮਲਾ ਲਿਆਂਦਾ ਤਾਂ ਉਨ੍ਹਾਂ ਨੇ ਆਪਣੇ ਯਤਨਾਂ ਸਦਕਾ ਬਲਦੇਵ ਸਿੰਘ ਦੀ ਰਿਹਾਈ ਕਰਵਾਈ। ਤਕਰੀਬਨ ਪੰਜ ਸਾਲਾਂ ਬਾਅਦ ਆਪਣੇ ਪਰਿਵਾਰ ਕੋਲ ਪਹੁੰਚ ਕੇ ਬਲਦੇਵ ਸਿੰਘ ਸਕੂਨ ਮਹਿਸੂਸ ਕਰ ਰਹੇ ਹਨ।
ਪਿਤਾ ਨੇ ਕੱਟੀ ਬੇਕਸੂਰ ਪੰਜ ਸਾਲ ਦੀ ਸਜ਼ਾ- ਬਲਦੇਵ ਸਿੰਘ ਦਾ ਪੁੱਤ
ਬਲਦੇਵ ਸਿੰਘ ਦੇ ਪੁੱਤਰ ਨੇ ਦੱਸਿਆ ਕਿ ਉੱਥੇ ਦੀ ਪ੍ਰਸ਼ਾਸਨ ਨੇ ਕਿਸੇ ਹੋਰ ਬਲਦੇਵ ਸਿੰਘ ਨੂੰ ਸਮਝ ਕੇ ਉਨ੍ਹਾਂ ਦੇ ਪਿਤਾ ਨੂੰ ਰੋਕ ਲਿਆ ਗਿਆ। ਉਨ੍ਹਾਂ ਨੂੰ ਉੱਥੇ ਦੀ ਭਾਸ਼ਾ ਬਾਰੇ ਜਾਣਕਾਰੀ ਨਹੀਂ ਸੀ। ਜਿਸ ਸਮੇਂ ਅਦਾਲਤ ਨੇ ਉਨ੍ਹਾਂ ਨੂੰ ਸਵਾਲ ਕੀਤਾ ਕਿ ਤੁਸੀਂ ਜੁਰਮ ਕੀਤਾ ਹੈ? ਅਤੇ ਬਲਦੇਵ ਸਿੰਘ ਨਾਂ ਲਿਆ ਜਿਸ ’ਤੇ ਉਨ੍ਹਾਂ ਨੇ ਹਾਂ ਵਿੱਚ ਸਿਰ ਹਿਲਾ ਦਿੱਤਾ। ਹਾਲਾਂਕਿ ਬਲਦੇਵ ਸਿੰਘ ’ਤੇ ਕਈ ਅਦਾਲਤਾਂ ’ਤੇ ਕਈ ਮਾਮਲੇ ਚੱਲ ਰਹੇ ਸੀ। ਜੋ ਕਿ ਉਨ੍ਹਾਂ ਦੇ ਪਿਤਾ ਤੇ ਥੌਪ ਦਿੱਤਾ ਗਿਆ। ਬਿਨਾਂ ਕਿਸੇ ਜੁਰਮ ਤੋਂ ਉਨ੍ਹਾਂ ਦੇ ਪਿਤਾ ਨੇ ਪੰਜ ਸਾਲ ਦੀ ਸਜ਼ਾ ਕੱਟੀ।
ਇਹ ਵੀ ਪੜ੍ਹੋ: Punjab Haryana Bar Council: ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਅੱਜ ਕੰਮਕਾਜ ਠੱਪ, ਇੱਥੇ ਜਾਣੋ ਪੂਰਾ ਮਾਮਲਾ