Hoshiarpur News : ਜਰਮਨੀ ਤੋਂ ਮੰਦਭਾਗੀ ਖ਼ਬਰ, ਭਾਰੀ ਵਾਹਨ ਨੇ 8 ਸਾਲਾ ਪੰਜਾਬੀ ਬੱਚੇ ਨੂੰ ਦਰੜਿਆ, ਘਰ ਦੇ ਬਾਹਰ ਗਿਆ ਸੀ ਖੇਡਣ

Hoshiarpur Youth Death in Germany : ਕਵੀ ਚੈਨ ਸਿੰਘ ਚੱਕਰਵਰਤੀ ਨੇ ਦੱਸਿਆ ਕਿ ਉਸ ਦਾ ਪੋਤਰਾ ਨਵਬੀਰ ਸਿੰਘ ਗਿਆਬੀ ਸਕੂਲ ਤੋਂ ਵਾਪਸ ਆ ਕੇ ਖੇਡਣ ਲਈ ਘਰ ਦੇ ਬਾਹਰ ਗਿਆ ਸੀ, ਜਿੱਥੇ ਅਚਾਨਕ ਉਸ ਨੂੰ ਕਿਸੇ ਭਾਰੀ ਵਾਹਨ ਨੇ ਟੱਕਰ ਮਾਰ ਦਿੱਤੀ ਅਤੇ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ।

By  KRISHAN KUMAR SHARMA March 22nd 2025 03:28 PM -- Updated: March 22nd 2025 03:50 PM
Hoshiarpur News : ਜਰਮਨੀ ਤੋਂ ਮੰਦਭਾਗੀ ਖ਼ਬਰ, ਭਾਰੀ ਵਾਹਨ ਨੇ 8 ਸਾਲਾ ਪੰਜਾਬੀ ਬੱਚੇ ਨੂੰ ਦਰੜਿਆ, ਘਰ ਦੇ ਬਾਹਰ ਗਿਆ ਸੀ ਖੇਡਣ

Punjabi Youth Death in Germany : ਜਰਮਨੀ ਤੋਂ ਪੰਜਾਬ ਲਈ ਦੁਖਦਾਈ ਖ਼ਬਰ ਸਾਹਮਣੇ ਆਈ ਹੈ। ਜਰਮਨੀ ਦੇ ਗ੍ਰੋਸਸਨ ਸਟੱਡ ਵਿਖੇ ਇੱਕ ਭਾਰੀ ਵਾਹਨ ਦੀ ਲਪੇਟ 'ਚ ਆਉਣ ਕਾਰਨ ਹੁਸ਼ਿਆਰਪੁਰ ਦੇ ਇੱਕ ਨੌਜਵਾਨ ਦੀ ਮੌਤ ਹੋ ਗਈ ਹੈ। ਮ੍ਰਿਤਕ ਨੌਜਵਾਨ ਦੀ ਪਛਾਣ ਨਵਬੀਰ ਸਿੰਘ ਗੱਬੀ (8 ਸਾਲ) ਪੁੱਤਰ ਨਰਿੰਦਰ ਸਿੰਘ ਲਾਡੀ ਵਾਸੀ ਦਸੂਹਾ ਵੱਜੋਂ ਹੋਈ ਹੈ।

ਜਾਣਕਾਰੀ ਅਨੁਸਾਰ ਨੌਜਵਾਨ ਪ੍ਰਸਿੱਧ ਪੰਜਾਬੀ ਕਵੀ ਚੈਨ ਸਿੰਘ ਚੱਕਰਵਰਤੀ ਦਾ ਪੋਤਰਾ ਸੀ। ਇਸ ਸਬੰਧੀ ਕਵੀ ਚੈਨ ਸਿੰਘ ਚੱਕਰਵਰਤੀ ਨੇ ਦੱਸਿਆ ਕਿ ਉਸ ਦਾ ਪੋਤਰਾ ਨਵਬੀਰ ਸਿੰਘ ਗਿਆਬੀ ਸਕੂਲ ਤੋਂ ਵਾਪਸ ਆ ਕੇ ਖੇਡਣ ਲਈ ਘਰ ਦੇ ਬਾਹਰ ਗਿਆ ਸੀ, ਜਿੱਥੇ ਅਚਾਨਕ ਉਸ ਨੂੰ ਕਿਸੇ ਭਾਰੀ ਵਾਹਨ ਨੇ ਟੱਕਰ ਮਾਰ ਦਿੱਤੀ ਅਤੇ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ।

ਉਨ੍ਹਾਂ ਦੱਸਿਆ ਕਿ ਕੱਲ੍ਹ ਸ਼ਾਮ ਜਦੋਂ ਸਾਨੂੰ ਇਸ ਦੀ ਸੂਚਨਾ ਮਿਲੀ ਤਾਂ ਇਹ ਖ਼ਬਰ ਸੁਣ ਕੇ ਅਸੀਂ ਹੈਰਾਨ ਰਹਿ ਗਏ ਅਤੇ ਸਾਡੇ ’ਤੇ ਦੁੱਖ ਦਾ ਪਹਾੜ ਡਿੱਗ ਪਿਆ। ਇਸ ਦੁਖਦਾਈ ਖਬਰ ਨੂੰ ਸੁਣ ਕੇ ਸਾਰੇ ਪਰਿਵਾਰ ਵਿੱਚ ਸੋਗ ਦੀ ਲਹਿਰ ਹੈ। ਉਨ੍ਹਾਂ ਦੱਸਿਆ ਕਿ ਹੁਣ ਤੱਕ ਉਨ੍ਹਾਂ ਦਾ ਪੁੱਤਰ ਨਰਿੰਦਰ ਸਿੰਘ ਲਾਡੀ ਆਪਣੇ ਪਰਿਵਾਰ ਨਾਲ ਜਰਮਨੀ 'ਚ ਖੁਸ਼ੀ-ਖੁਸ਼ੀ ਰਹਿ ਰਿਹਾ ਸੀ ਕਿ ਹੁਣ ਇਹ ਦੁਖਦਾਈ ਹਾਦਸਾ ਵਾਪਰ ਗਿਆ ਹੈ ਕਿ ਬੱਚੇ ਦਾ ਅੰਤਿਮ ਸੰਸਕਾਰ ਬੁੱਧਵਾਰ ਨੂੰ ਜਰਮਨ 'ਚ ਕੀਤਾ ਜਾਵੇਗਾ ਅਤੇ ਬਾਕੀ ਦੀਆਂ ਅੰਤਿਮ ਰਸਮਾਂ ਭਾਰਤੀ ਰੀਤੀ-ਰਿਵਾਜਾਂ ਅਨੁਸਾਰ ਪੰਜਾਬ 'ਚ ਹੀ ਕੀਤੀਆਂ ਜਾਣਗੀਆਂ।

Related Post