Monsoon In Punjab Update: ਅੱਤ ਦੀ ਗਰਮੀ ਵਿਚਾਲੇ ਮਾਨਸੂਨ ਨੂੰ ਲੈ ਕੇ ਰਾਹਤ ਭਰੀ ਖ਼ਬਰ; ਜਾਣੋ ਪੰਜਾਬ ’ਚ ਕਦੋ ਦੇਵੇਗਾ ਦਸਤਕ

ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ ਮੌਸਮ ਵਿਭਾਗ ਨੇ ਕਿਹਾ ਕਿ ਮਾਨਸੂਨ 3 ਤੋਂ 8 ਜੂਨ ਤੱਕ ਕਰਨਾਟਕ ਅਤੇ 9 ਤੋਂ 16 ਜੂਨ ਦਰਮਿਆਨ ਮਹਾਰਾਸ਼ਟਰ ਪਹੁੰਚ ਜਾਵੇਗਾ। ਇਸ ਦੇ ਨਾਲ ਹੀ ਦਿੱਲੀ 'ਚ 27 ਜੂਨ ਤੋਂ ਭਿਆਨਕ ਗਰਮੀ ਤੋਂ ਰਾਹਤ ਮਿਲਣ ਦੀ ਉਮੀਦ ਹੈ।

By  Aarti May 21st 2024 01:39 PM

Monsoon Update: ਉੱਤਰੀ ਭਾਰਤ ਵਿੱਚ ਪੈ ਰਹੀ ਅੱਤ ਦੀ ਗਰਮੀ ਦੇ ਵਿੱਚ ਮੌਸਮ ਵਿਭਾਗ ਨੇ ਮਾਨਸੂਨ ਨੂੰ ਲੈ ਕੇ ਰਾਹਤ ਦੀ ਖਬਰ ਦਿੱਤੀ ਹੈ। ਆਈਐਮਡੀ ਦੇ ਅਨੁਸਾਰ, ਐਤਵਾਰ ਨੂੰ ਮਾਨਸੂਨ ਮਾਲਦੀਵ, ਦੱਖਣੀ ਬੰਗਾਲ ਦੀ ਖਾੜੀ, ਨਿਕੋਬਾਰ ਟਾਪੂ ਅਤੇ ਦੱਖਣੀ ਅੰਡੇਮਾਨ ਸਾਗਰ ਦੇ ਕੁਝ ਹਿੱਸਿਆਂ ਵਿੱਚ ਪਹੁੰਚ ਗਿਆ ਹੈ।

ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ ਮੌਸਮ ਵਿਭਾਗ ਨੇ ਕਿਹਾ ਕਿ ਮਾਨਸੂਨ 3 ਤੋਂ 8 ਜੂਨ ਤੱਕ ਕਰਨਾਟਕ ਅਤੇ 9 ਤੋਂ 16 ਜੂਨ ਦਰਮਿਆਨ ਮਹਾਰਾਸ਼ਟਰ ਪਹੁੰਚ ਜਾਵੇਗਾ। ਇਸ ਦੇ ਨਾਲ ਹੀ ਦਿੱਲੀ 'ਚ 27 ਜੂਨ ਤੋਂ ਭਿਆਨਕ ਗਰਮੀ ਤੋਂ ਰਾਹਤ ਮਿਲਣ ਦੀ ਉਮੀਦ ਹੈ।

ਇਨ੍ਹਾਂ ਸੂਬਿਆਂ ’ਚ ਜਲਦ ਦੇਵੇਗਾ ਮਾਨਸੂਨ ਦਸਤਕ 

ਆਈਐਮਡੀ ਦੇ ਅਨੁਸਾਰ ਐਤਵਾਰ ਨੂੰ ਮਾਨਸੂਨ ਮਾਲਦੀਵ, ਬੰਗਾਲ ਦੀ ਖਾੜੀ ਦੇ ਦੱਖਣੀ ਹਿੱਸੇ, ਨਿਕੋਬਾਰ ਟਾਪੂ ਅਤੇ ਦੱਖਣੀ ਅੰਡੇਮਾਨ ਸਾਗਰ ਦੇ ਕੁਝ ਹਿੱਸਿਆਂ ਵਿੱਚ ਪਹੁੰਚ ਗਿਆ ਹੈ। ਮਾਨਸੂਨ 22 ਮਈ ਤੱਕ ਅੰਡੇਮਾਨ ਅਤੇ ਨਿਕੋਬਾਰ ਖੇਤਰ ਵਿੱਚ ਪਹੁੰਚ ਜਾਵੇਗਾ। ਬੰਗਾਲ ਦੀ ਖਾੜੀ ਦੇ ਦੱਖਣ-ਪੱਛਮੀ ਉੱਤੇ ਇੱਕ ਘੱਟ ਦਬਾਅ ਦਾ ਖੇਤਰ ਬਣਨ ਦੀ ਸੰਭਾਵਨਾ ਹੈ ਅਤੇ ਸ਼ੁਰੂਆਤ ਵਿੱਚ ਉੱਤਰ-ਪੂਰਬ ਵੱਲ ਵਧੇਗਾ।

ਇਨ੍ਹਾਂ ਸੂਬਿਆਂ ’ਚ ਕਦੋਂ ਦਸਤਕ ਦੇਵੇਗਾ ਮਾਨਸੂਨ ਦਸਤਕ 

ਮੌਸਮ ਵਿਭਾਗ ਮੁਤਾਬਕ ਬਿਹਾਰ 'ਚ 13 ਤੋਂ 18 ਜੂਨ, ਪੱਛਮੀ ਬੰਗਾਲ 'ਚ 7 ਤੋਂ 13 ਜੂਨ, ਗੁਜਰਾਤ 'ਚ 19 ਤੋਂ 30 ਜੂਨ, ਮੱਧ ਪ੍ਰਦੇਸ਼ 'ਚ 16 ਤੋਂ 21 ਜੂਨ, ਉੱਤਰ ਪ੍ਰਦੇਸ਼ 'ਚ 18 ਤੋਂ 25 ਜੂਨ, ਉੱਤਰ ਪ੍ਰਦੇਸ਼ 'ਚ 26 ਤੋਂ 1 ਜੁਲਾਈ ਤੱਕ ਮੀਂਹ ਪਵੇਗਾ। ਪੰਜਾਬ ਅਤੇ ਮਾਨਸੂਨ 25 ਜੂਨ ਤੋਂ 6 ਜੁਲਾਈ ਦਰਮਿਆਨ ਰਾਜਸਥਾਨ ਵਿੱਚ ਦਾਖਲ ਹੋਵੇਗਾ।

ਇਹ ਵੀ ਪੜ੍ਹੋ: Chandigarh School Holiday: ਚੰਡੀਗੜ੍ਹ ਦੇ ਸਕੂਲਾਂ ’ਚ ਪਈਆਂ ਛੁੱਟੀਆਂ, ਗਰਮੀ ਦੇ ਕਹਿਰ ਕਾਰਨ ਲਿਆ ਫੈਸਲਾ

Related Post