Punjab Weather Update: ਪੰਜਾਬ ਦੇ 9 ਜ਼ਿਲ੍ਹਿਆਂ 'ਚ ਅਲਰਟ, ਜਾਣੋ ਕਿੱਥੇ-ਕਿੱਥੇ ਪੈ ਰਿਹਾ ਮੀਂਹ

ਪੰਜਾਬ ਦੇ ਕੁਝ ਹਿੱਸਿਆਂ ਵਿੱਚ ਮੀਂਹ ਪੈ ਰਿਹਾ ਹੈ ਤੇ ਮੌਸਮ ਵਿਭਾਗ ਨੇ ਭਾਰੀ ਮੀਂਹ ਪੈਣ ਦੀ ਚਿਤਾਵਨੀ ਵੀ ਜਾਰੀ ਕੀਤੀ ਹੈ। ਜਾਣੋ ਮੌਸਮ ਦਾ ਹਾਲ...

By  Dhalwinder Sandhu June 30th 2024 09:33 AM

Punjab Weather Update: ਪੰਜਾਬ ਵਿੱਚ ਮੀਂਹ ਨੂੰ ਲੈ ਕੇ ਅੱਜ ਔਰੇਂਜ ਅਲਰਟ ਜਾਰੀ ਕੀਤਾ ਗਿਆ ਹੈ। ਭਾਰਤੀ ਮੌਸਮ ਵਿਭਾਗ ਨੇ ਅੱਜ ਅਤੇ 1 ਜੁਲਾਈ ਨੂੰ ਪੰਜਾਬ ਦੇ ਵੱਖ-ਵੱਖ ਹਿੱਸਿਆਂ ਵਿੱਚ ਭਾਰੀ ਮੀਂਹ ਦੀ ਭਵਿੱਖਬਾਣੀ ਕੀਤੀ ਹੈ। ਅਗਲੇ 2-3 ਦਿਨਾਂ ਤੱਕ ਗਰਜ ਨਾਲ ਮੀਂਹ ਪੈਣ ਦੀ ਸੰਭਾਵਨਾ ਹੈ, ਜਿਸ ਨਾਲ ਸੂਬੇ 'ਚ ਪੈ ਰਹੀ ਗਰਮੀ ਤੋਂ ਰਾਹਤ ਮਿਲੇਗੀ। ਆਈਐਮਡੀ ਵੱਲੋਂ ਜਾਰੀ ਅਲਰਟ ਤੋਂ ਬਾਅਦ, ਵਸਨੀਕਾਂ ਨੂੰ ਜ਼ਰੂਰੀ ਸਾਵਧਾਨੀਆਂ ਵਰਤਣ ਦੀ ਸਲਾਹ ਦਿੱਤੀ ਗਈ ਹੈ।

ਅੰਮ੍ਰਿਤਸਰ ਵਿੱਚ ਮੀਂਹ

ਅੰਮ੍ਰਿਤਸਰ ਅਤੇ ਆਸ-ਪਾਸ ਦੇ ਇਲਾਕਿਆਂ ਵਿੱਚ ਤੜਕੇ ਤੋਂ ਹੀ ਮੀਂਹ ਪੈ ਰਿਹਾ ਹੈ। ਇਸ ਤੋਂ ਇਲਾਵਾ ਪਠਾਨਕੋਟ, ਗੁਰਦਾਸਪੁਰ, ਜਲੰਧਰ ਅਤੇ ਕਪੂਰਥਲਾ ਵਿੱਚ ਵੀ ਬੱਦਲ ਛਾਏ ਹੋਏ ਹਨ ਅਤੇ ਰੁਕ-ਰੁਕ ਕੇ ਮੀਂਹ ਪੈ ਰਿਹਾ ਹੈ।


9 ਜ਼ਿਲ੍ਹਿਆਂ 'ਚ ਅਲਰਟ

ਆਈਐਮਡੀ ਵੱਲੋਂ ਜਾਰੀ ਜਾਣਕਾਰੀ ਅਨੁਸਾਰ ਜੇਕਰ ਪੰਜਾਬ ਦੀ ਗੱਲ ਕਰੀਏ ਤਾਂ 9 ਜ਼ਿਲ੍ਹਿਆਂ ਪਠਾਨਕੋਟ, ਹੁਸ਼ਿਆਰਪੁਰ, ਨਵਾਂਸ਼ਹਿਰ, ਮਾਨਸਾ, ਸੰਗਰੂਰ, ਫਤਿਹਗੜ੍ਹ ਸਾਹਿਬ, ਰੂਪਨਗਰ, ਪਟਿਆਲਾ ਅਤੇ ਐਸਏਐਸ ਨਗਰ ਵਿੱਚ ਮੀਂਹ ਦਾ ਸੰਤਰੀ ਅਲਰਟ ਜਾਰੀ ਕੀਤਾ ਗਿਆ ਹੈ। ਇੱਥੇ ਭਾਰੀ ਮੀਂਹ ਅਤੇ ਤੂਫ਼ਾਨ ਦੀ ਚੇਤਾਵਨੀ ਵੀ ਜਾਰੀ ਕੀਤੀ ਗਈ ਹੈ। ਜਦਕਿ ਬਾਕੀ ਸਾਰੇ ਜ਼ਿਲ੍ਹਿਆਂ ਵਿੱਚ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ।

ਮੌਨਸੂਨ ਨੇ ਪੰਜਾਬ ਦੇ ਨਹੀਂ ਬਦਲੇ ਹਾਲਾਤ 

ਮਾਨਸੂਨ ਦੋ ਦਿਨ ਪਹਿਲਾਂ ਹੀ ਪੰਜਾਬ ਵਿੱਚ ਪਹੁੰਚਿਆ ਹੈ। ਮਾਨਸੂਨ ਨੇ ਇਹ ਐਂਟਰੀ ਹਿਮਾਚਲ ਪ੍ਰਦੇਸ਼ ਤੋਂ ਪਠਾਨਕੋਟ ਦੇ ਰਸਤੇ ਕੀਤੀ, ਪਰ ਦੋ ਦਿਨਾਂ ਤੋਂ ਪੰਜਾਬ ਵਿੱਚ ਮਾਨਸੂਨ ਵਿੱਚ ਕੋਈ ਬਦਲਾਅ ਨਹੀਂ ਹੋਇਆ ਹੈ। ਆਈਐਮਡੀ ਦਾ ਅਨੁਮਾਨ ਹੈ ਕਿ ਇਸ ਸਾਲ ਮਾਨਸੂਨ ਆਮ ਨਾਲੋਂ ਬਿਹਤਰ ਬਾਰਿਸ਼ ਦੇਵੇਗਾ। ਆਉਣ ਵਾਲੇ 2-3 ਦਿਨਾਂ 'ਚ ਮਾਨਸੂਨ ਆਪਣੀ ਸਥਿਤੀ ਬਦਲ ਕੇ ਪੰਜਾਬ ਦੇ ਕੁਝ ਹੋਰ ਸੂਬਿਆਂ 'ਚ ਸਰਗਰਮ ਹੋ ਜਾਵੇਗਾ।


ਜੂਨ ਮਹੀਨੇ ਵਿੱਚ ਘੱਟ ਪਿਆ ਮੀਂਹ 

ਆਈਐਮਡੀ ਮੁਤਾਬਕ ਮਾਨਸੂਨ ਦੇ ਆਮ ਨਾਲੋਂ ਚੰਗਾ ਰਹਿਣ ਦੀ ਉਮੀਦ ਹੈ। ਪਰ ਜੇਕਰ ਜੂਨ ਮਹੀਨੇ ਦੀ ਗੱਲ ਕਰੀਏ ਤਾਂ 1 ਤੋਂ 29 ਜੂਨ ਤੱਕ ਪੰਜਾਬ ਵਿੱਚ ਆਮ ਨਾਲੋਂ ਬਹੁਤ ਘੱਟ ਮੀਂਹ ਪਿਆ। ਆਮ ਤੌਰ 'ਤੇ ਪੰਜਾਬ 'ਚ ਇਨ੍ਹਾਂ 29 ਦਿਨਾਂ 'ਚ 49.7 ਮਿਲੀਮੀਟਰ ਬਾਰਿਸ਼ ਹੁੰਦੀ ਹੈ ਪਰ ਇਸ ਸਾਲ ਹੁਣ ਤੱਕ ਸਿਰਫ 25.6 ਮਿਲੀਮੀਟਰ ਬਾਰਿਸ਼ ਹੀ ਹੋਈ ਹੈ, ਜੋ ਕਿ ਆਮ ਨਾਲੋਂ 48 ਫੀਸਦੀ ਘੱਟ ਹੈ।

ਇਹ ਵੀ ਪੜ੍ਹੋ: T20 World Cup Final ਦੇ 7 ਹੀਰੋ, ਜਿਨ੍ਹਾਂ ਨੇ 17 ਸਾਲਾਂ ਬਾਅਦ ਭਾਰਤ ਨੂੰ ਫਿਰ ਬਣਾਇਆ ਚੈਂਪੀਅਨ

ਇਹ ਵੀ ਪੜ੍ਹੋ: Rohit Sharma T20 Retirement: ਕ੍ਰਿਕਟ 'ਚ ਇੱਕ ਯੁੱਗ ਦਾ ਅੰਤ, ਵਿਰਾਟ ਕੋਹਲੀ ਤੋਂ ਬਾਅਦ ਰੋਹਿਤ ਸ਼ਰਮਾ ਨੇ ਵੀ ਲਿਆ ਸੰਨਿਆਸ

Related Post