Punjab Weather : ਮੌਸਮ ਵਿਭਾਗ ਨੇ ਧੁੰਦ ਨੂੰ ਲੈ ਕੇ ਜਾਰੀ ਕੀਤਾ ਅਲਰਟ, ਜਾਣੋ ਪੰਜਾਬ ਦੇ ਕਿਹੜੇ ਜ਼ਿਲ੍ਹਿਆਂ 'ਚ ਰਹੇਗਾ ਸਭ ਤੋਂ ਵੱਧ ਅਸਰ

Weather Updates : ਡਾਕਟਰ ਪਵਨੀਤ ਕੌਰ ਕਿੰਗਰਾ ਦਾ ਆਖਣਾ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਰਾਤ ਦਾ ਤਾਪਮਾਨ ਹੋਰ ਹੇਠਾਂ ਡਿੱਗੇਗਾ ਅਤੇ ਦਿਨ ਦਾ ਤਾਪਮਾਨ ਥੋੜ੍ਹਾ ਵਧੇਗਾ ਪਰ ਰਾਤ ਦੇ ਤਾਪਮਾਨ ਦੇ ਡਿੱਗਣ ਦੇ ਨਾਲ ਸੰਘਣੀ ਧੁੰਦ ਵੀ ਪਵੇਗੀ, ਜਿਸ ਨੂੰ ਲੈ ਕੇ ਕਈ ਜ਼ਿਲ੍ਹਿਆ ਦੇ ਵਿੱਚ ਯੈਲੋ ਅਲਰਟ ਜਾਰੀ ਕੀਤਾ ਗਿਆ।

By  KRISHAN KUMAR SHARMA November 19th 2024 01:29 PM -- Updated: November 19th 2024 01:32 PM

Punjab Weather News : ਪੰਜਾਬ 'ਚ ਪਿਛਲੇ ਦਿਨਾਂ ਦਰਮਿਆਨ ਧੁੰਦ ਦਾ ਅਸਰ ਤੇਜ਼ੀ ਨਾਲ ਵਿਖਾਈ ਦਿੱਤਾ ਹੈ। ਭਾਵੇਂ ਕਿ ਇਹ ਧੂੰਏਂ ਤੇ ਧੁੰਦ ਦਾ ਮਿਲਗੋਭਾ 'ਸਮੋਘ' ਸੀ, ਪਰ ਹੁਣ ਅਗਲੇ ਦਿਨਾਂ ਦਰਮਿਆਨ ਧੁੰਦ ਦਾ ਅਸਰ ਵਿਖਾਈ ਦੇਣਾ ਸ਼ੁਰੂ ਹੋ ਜਾਵੇਗਾ। ਇਸ ਦਾ ਅਸਰ ਪੰਜਾਬ ਦੇ ਕਈ ਜ਼ਿਲ੍ਹਿਆਂ 'ਚ ਵਿਖਾਈ ਦੇਵੇਗਾ, ਜਿਸ ਸਬੰਧੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਦੇ ਮੌਸਮ ਵਿਭਾਗ ਨੇ ਮੌਸਮ ਵਿਭਾਗ ਵੱਲੋਂ ਸੰਘਣੀ ਧੁੰਦ ਦੇ ਯੈਲੋ ਅਲਰਟ ਨੂੰ ਲੈ ਕੇ ਜਾਣਕਾਰੀ ਦਿੱਤੀ ਹੈ।

ਲੁਧਿਆਣਾ ਪੰਜਾਬ ਖੇਤੀਬਾੜੀ ਯੁਨੀਵਰਸਟੀ ਦੇ ਮੌਸਮ ਵਿਭਾਗ ਦੇ ਮਾਹਿਰ ਡਾਕਟਰ ਪਵਨੀਤ ਕੌਰ ਕਿੰਗਰਾ ਨੇ ਮੌਸਮ ਨੂੰ ਲੈ ਕੇ ਪੰਜਾਬ ਦੇ ਕਈ ਜ਼ਿਲ੍ਹਿਆਂ ਦੇ ਵਿੱਚ ਯੈਲੋ ਅਲਰਟ ਜਾਰੀ ਕੀਤਾ ਹੈ। ਡਾਕਟਰ ਪਵਨੀਤ ਕੌਰ ਕਿੰਗਰਾ ਦਾ ਆਖਣਾ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਰਾਤ ਦਾ ਤਾਪਮਾਨ ਹੋਰ ਹੇਠਾਂ ਡਿੱਗੇਗਾ ਅਤੇ ਦਿਨ ਦਾ ਤਾਪਮਾਨ ਥੋੜ੍ਹਾ ਵਧੇਗਾ ਪਰ ਰਾਤ ਦੇ ਤਾਪਮਾਨ ਦੇ ਡਿੱਗਣ ਦੇ ਨਾਲ ਸੰਘਣੀ ਧੁੰਦ ਵੀ ਪਵੇਗੀ, ਜਿਸ ਨੂੰ ਲੈ ਕੇ ਕਈ ਜ਼ਿਲ੍ਹਿਆ ਦੇ ਵਿੱਚ ਯੈਲੋ ਅਲਰਟ ਜਾਰੀ ਕੀਤਾ ਗਿਆ।

ਡਾਕਟਰ ਪਵਨੀਤ ਕੌਰ ਕਿੰਗਰਾ ਨੇ ਰਾਤ ਵੇਲੇ ਸਫਰ ਕਰਨ ਵਾਲੇ ਮੁਸਾਫਰਾਂ ਨੂੰ ਵੀ ਅਪੀਲ ਕੀਤੀ ਹੈ ਕਿ ਹਾਈਵੇ 'ਤੇ ਰਾਤ ਵੇਲੇ ਨਾ ਨਿਕਲੋ, ਆਪਣੇ ਪ੍ਰੋਗਰਾਮਾਂ ਨੂੰ ਟਾਲ ਦਿਓ, ਕਿਉਂਕਿ ਸੰਘਣੀ ਧੁੰਦ ਪੈਣ ਦੇ ਕਾਰਨ ਕਈ ਸੜਕੀ ਹਾਦਸੇ ਵੀ ਵਾਪਰ ਰਹੇ ਹਨ। ਮੌਸਮ ਵਿਭਾਗ ਨੇ ਕਿਸਾਨੀ ਫਸਲਾਂ ਦੇ ਲਈ ਸੰਘਣੀ ਧੁੰਦ ਨੂੰ ਫਾਇਦੇਮੰਦ ਦੱਸਿਆ।

Related Post