Punjab University Student Union Elections 2024 : ਪੀ.ਯੂ. ਪ੍ਰਧਾਨ ਬਣੇ ਅਨੁਰਾਗ ਦਲਾਲ, NSUI ਦੇ ਅਰਚਿਤ ਗਰਗ ਉਪ ਪ੍ਰਧਾਨ ਚੁਣੇ

Punjab University Student Union Elections 2024 : ਪੰਜਾਬ ਯੂਨੀਵਰਸਿਟੀ ਵਿਦਿਆਰਥੀ ਕੌਂਸਲ ਚੋਣਾਂ 2024 ਦੇ ਨਤੀਜੇ ਆ ਗਏ ਹਨ। ਚੋਣ ਨਤੀਜਿਆਂ 'ਚ ਪੰਜਾਬ ਯੂਨੀਵਰਸਿਟੀ ਦੀ ਪ੍ਰਧਾਨਗੀ ਆਜ਼ਾਦ ਉਮੀਦਵਾਰ ਅਨੁਰਾਗ ਦਲਾਲ ਦੇ ਹੱਥ ਆ ਗਈ ਹੈ।

By  KRISHAN KUMAR SHARMA September 5th 2024 07:57 PM -- Updated: September 5th 2024 08:19 PM

Punjab University Student Union Elections 2024 : ਪੰਜਾਬ ਯੂਨੀਵਰਸਿਟੀ ਵਿਦਿਆਰਥੀ ਕੌਂਸਲ ਚੋਣਾਂ 2024 ਦੇ ਨਤੀਜੇ ਆ ਗਏ ਹਨ। ਚੋਣ ਨਤੀਜਿਆਂ 'ਚ ਪੰਜਾਬ ਯੂਨੀਵਰਸਿਟੀ ਦੀ ਪ੍ਰਧਾਨਗੀ ਆਜ਼ਾਦ ਉਮੀਦਵਾਰ ਅਨੁਰਾਗ ਦਲਾਲ ਦੇ ਹੱਥ ਆ ਗਈ ਹੈ। ਅਨੁਰਾਗ ਨੇ ਆਪਣੇ ਨੇੜਲੇ ਵਿਰੋਧੀ CYSS ਦੇ ਪ੍ਰਿੰਸ ਚੌਧਰੀ ਨੂੰ ਹਰਾ ਕੇ ਜਿੱਤ ਪ੍ਰਾਪਤ ਕੀਤੀ।

ਇਸਤੋਂ ਇਲਾਵਾ ਚੋਣ ਨਤੀਜਿਆਂ 'ਚ ਉਪ ਪ੍ਰਧਾਨ ਵੱਜੋਂ ਐਨਐਸਯੂਆਈ ਦੇ ਅਰਚਿਤ ਗਰਗ, ਸਕੱਤਰ ਵੱਜੋਂ (ਇੰਸੋ) ਦੇ ਵਨੀਤ ਯਾਦਵ ਅਤੇ ਏਬੀਵੀਪੀ ਦੇ ਜਸਵਿੰਦਰ ਰਾਣਾ ਜੁਆਇੰਟ ਸਕੱਤਰ ਚੁਣੇ ਗਏ ਹਨ।

ਪ੍ਰਧਾਨਗੀ ਦੀ ਚੋਣ ਲਈ ਪਈਆਂ ਕੁੱਲ ਵੋਟਾਂ ਵਿੱਚੋਂ ਅਨੁਰਾਗ ਦਲਾਲ ਨੂੰ 3434 ਵੋਟਾਂ ਮਿਲੀਆਂ, ਜਦੋਂਕਿ ਆਮ ਆਦਮੀ ਪਾਰਟੀ ਦੇ ਵਿਦਿਆਰਥੀ ਵਿੰਗ ਸੀਵਾਈਐਸਐਸ ਦੇ ਉਮੀਦਵਾਰ ਪ੍ਰਿੰਸ ਚੌਧਰੀ ਨੂੰ 3129 ਵੋਟਾਂ, ਭਾਜਪਾ ਦੇ ਵਿਦਿਆਰਥੀ ਵਿੰਗ ਏਬੀਵੀਪੀ ਉਮੀਦਵਾਰ ਅਰਪਿਤਾ ਮਲਿਕ ਨੂੰ 1114 ਅਤੇ ਕਾਂਗਰਸ ਦੇ ਵਿਦਿਆਰਥੀ ਵਿੰਗ ਐਨਐਸਯੂਆਈ ਦੇ ਉਮੀਦਵਾਰ ਰਾਹੁਲ ਜੈਨ ਨੂੰ 497 ਵੋਟਾਂ ਮਿਲੀਆਂ।

ਪ੍ਰਧਾਨਗੀ ਦੀ ਚੋਣ ਜਿੱਤਣ ਵਾਲੇ ਅਨੁਰਾਗ ਕਮਿਸਟਰੀ ਵਿਭਾਗ ਤੋਂ ਰੀਸਰਚ ਸਕੋਲਰ ਹਨ, ਜਿਨ੍ਹਾਂ ਨੇ CYSS ਦੇ ਪ੍ਰਿੰਸ ਚੋਧਰੀ ਨੂੰ ਹਰਾ ਕੇ ਜਿੱਤ ਕੀਤੀ ਹਾਸਲ ਕੀਤੀ ਹੈ।

Related Post