Punjab Under Debt : ਕਰਜ਼ੇ ’ਚ ਹੋਰ ਦੱਬਿਆ ਪੰਜਾਬ, AAP ਸਰਕਾਰ ਨੇ ਲਿਆ 2035 ਤੱਕ ਲਿਆ 700 ਕਰੋੜ ਦਾ ਕਰਜ਼ਾ

ਮਿਲੀ ਜਾਣਕਾਰੀ ਮੁਤਾਬਿਕ ਪੰਜਾਬ ਸਰਕਾਰ ਨੇ 7.34 ਫੀਸਦ ਦੀ ਦਰ ਨਾਲ 2035 ਤੱਕ 700 ਕਰੋੜ ਦਾ ਕਰਜ਼ਾ ਲਿਆ ਹੈ। ਪਹਿਲਾਂ ਹੀ ਪੰਜਾਬ ’ਤੇ ਸਾਢੇ ਤਿੰਨ ਲੱਖ ਹਜ਼ਾਰ ਕਰੋੜ ਦਾ ਕਰਜ਼ਾ ਹੈ।

By  Aarti August 3rd 2024 10:29 AM

Punjab Under Debt :  ਪੰਜਾਬ ਜੋ ਕਿਸੇ ਸਮੇਂ ਦੇਸ਼ ਦੇ ਖੁਸ਼ਹਾਲ ਸੂਬਿਆਂ ਵਿੱਚ ਸ਼ੁਮਾਰ ਹੁੰਦਾ ਸੀ, ਹੁਣ ਕਰਜ਼ੇ ਦੇ ਬੋਝ ਹੇਠ ਦੱਬਿਆ ਹੋਇਆ ਹੈ ਅਤੇ ਲਗਾਤਾਰ ਕਰਜ਼ੇ ਦੇ ਹੇਠ ਦੱਬ ਰਿਹਾ ਹੈ। ਪਹਿਲਾਂ ਹੀ ਪੰਜਾਬ ਕਰਜ਼ ਦੇ ਭਾਰ ਹੇਠ ਹੈ ਉੱਤੋਂ ਪੰਜਾਬ ਸਰਕਾਰ ਨੇ ਹੋਰ ਕਰੋੜਾਂ ਦਾ ਕਰਜ਼ਾ ਲੈ ਲਿਆ ਹੈ। ਜਿਸ ਨਾਲ ਪੰਜਾਬ ’ਤੇ ਹੋਰ ਕਰਜ਼ਾ ਵਧ ਗਿਆ ਹੈ। 

ਮਿਲੀ ਜਾਣਕਾਰੀ ਮੁਤਾਬਿਕ ਪੰਜਾਬ ਸਰਕਾਰ ਨੇ 7.34 ਫੀਸਦ ਦੀ ਦਰ ਨਾਲ 2035 ਤੱਕ 700 ਕਰੋੜ ਦਾ ਕਰਜ਼ਾ ਲਿਆ ਹੈ। ਪਹਿਲਾਂ ਹੀ ਪੰਜਾਬ ’ਤੇ ਸਾਢੇ ਤਿੰਨ ਲੱਖ ਹਜ਼ਾਰ ਕਰੋੜ ਦਾ ਕਰਜ਼ਾ ਹੈ। ਜਿਸ ਕਾਰਨ ਪੰਜਾਬ ਦੇ ਸਾਬਕਾ ਗਵਰਨਰ ਬਨਵਾਰੀ ਲਾਲ ਪੁਰੋਹਿਤ ਨੇ   50 ਹਜ਼ਾਰ ਕਰੋੜ ਦੇ ਕਰਜ਼ੇ ਦਾ ਹਿਸਾਬ ਮੰਗਿਆ ਸੀ। ਪਰ ਇਸ ਸਬੰਧੀ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਸੀ। ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਪਿਛਲੀਆਂ ਸਰਕਾਰਾਂ ਵੱਲੋਂ ਲਏ ਕਰਜ਼ੇ ’ਤੇ ਸਵਾਲ ਚੁੱਕਦੀ ਰਹੀ ਹੈ। ਪਰ ਹੁਣ ਉਨ੍ਹਾਂ ਦੀ ਸਰਕਾਰ ਸਮੇਂ ਪੰਜਾਬ ’ਤੇ ਕਰਜ਼ ਦਾ ਭਾਰ ਹੋਰ ਵੀ ਜਿਆਦਾ ਵਧ ਗਿਆ ਹੈ। 

ਦੱਸ ਦਈਏ ਕਿ ਇਹ ਕਰਜ਼ਾ ਹਰ ਸਾਲ ਵਧਦਾ ਜਾ ਰਿਹਾ ਹੈ। ਇਸ ਲਈ ਸਿਆਸੀ ਪਾਰਟੀਆਂ ਇਕ-ਦੂਜੇ 'ਤੇ ਦੋਸ਼ ਲਗਾ ਰਹੀਆਂ ਹਨ, ਪਰ ਸਾਧਨਾਂ 'ਤੇ ਕੋਈ ਜ਼ੋਰ ਨਹੀਂ ਲਗਾ ਰਿਹਾ। ਸਰਕਾਰਾਂ ਵਸੀਲੇ ਵਿਕਸਤ ਕਰਨ ਦੀ ਬਜਾਏ ਕਰਜ਼ੇ ਲੈ ਕੇ ਆਪਣਾ ਕਾਰੋਬਾਰ ਚਲਾ ਰਹੀਆਂ ਹਨ। ਪੰਜਾਬ ਵਿੱਚ ਜਿਸਦੀ ਵੀ ਸਰਕਾਰ ਸੱਤਾ ਵਿੱਚ ਰਹੀ ਹੈ, ਉਹ ਆਪਣੇ ਚੋਣ ਵਾਅਦਿਆਂ ਨੂੰ ਪੂਰਾ ਕਰਨ ਲਈ ਕਰਜ਼ਾ ਚੁੱਕਦੀ ਰਹੀ ਹੈ।

ਦੱਸਣਯੋਗ ਹੈ ਕਿ ਪੰਜਾਬ ਸਰਕਾਰ ਨੇ ਸਾਲ 2022-23 ਵਿੱਚ 47,262 ਕਰੋੜ ਰੁਪਏ, 2023-24 ਵਿੱਚ 49,410 ਕਰੋੜ ਰੁਪਏ ਅਤੇ 2023-24 ਵਿੱਚ 44,031 ਕਰੋੜ ਰੁਪਏ ਦਾ ਕਰਜ਼ਾ ਲਿਆ ਹੈ। ਇਸ ਹਿਸਾਬ ਨਾਲ ਸਾਲ 2027 ਤੱਕ ਪੰਜਾਬ ਸਿਰ 5 ਲੱਖ 50 ਹਜ਼ਾਰ ਰੁਪਏ ਦਾ ਕਰਜ਼ਾ ਹੋ ਸਕਦਾ ਹੈ। ਸਮੇਂ ਸਿਰ ਕਰਜ਼ਾ ਨਾ ਮੋੜਨ ਕਾਰਨ ਇਹ ਬੋਝ ਲਗਾਤਾਰ ਵਧਦਾ ਜਾ ਰਿਹਾ ਹੈ। ਪਰ ਪੰਜਾਬ ਸਰਕਾਰ ਨੇ ਕਰਜ਼ ਉਤਾਰਨ ਦੀ ਥਾਂ ’ਤੇ ਹੋਰ ਕਰਜ਼ਾ ਲੈ ਲਿਆ ਹੈ। 

ਇਹ ਵੀ ਪੜ੍ਹੋ: Punjab Weather : ਤਾਪਮਾਨ ’ਚ ਵਾਧਾ, ਜਾਣੋ ਕਦੋਂ ਤੋਂ ਬਦਲੇਗਾ ਚੰਡੀਗੜ੍ਹ ਤੇ ਪੰਜਾਬ ਦਾ ਮੌਸਮ


Related Post