PSEB : ਸਿੱਖਿਆ ਵਿਭਾਗ ਦੇ ਮੁਲਾਜ਼ਮਾਂ ਲਈ ਵੱਡੀ ਖ਼ਬਰ, ਇਸ ਸਹੂਲਤ ਲਈ 10 ਅਗਸਤ ਹੋਵੇਗਾ ਆਖ਼ਰੀ ਮੌਕਾ

PSEB : ਹੁਣ ਇਸ ਤੋਂ ਬਾਅਦ ਕਿਸੇ ਨੂੰ ਮੌਕਾ ਨਹੀਂ ਮਿਲੇਗਾ। ਇਸ ਸਬੰਧੀ ਵਿਭਾਗ ਵੱਲੋਂ ਹੁਕਮ ਜਾਰੀ ਕਰ ਦਿੱਤੇ ਗਏ ਹਨ। ਇਸ ਦੇ ਨਾਲ ਹੀ, ਇਸ ਤੋਂ ਬਾਅਦ ਆਫਲਾਈਨ ਭਾਵ ਦਫਤਰ ਵਿੱਚ ਪ੍ਰਾਪਤ ਹੋਈਆਂ ਅਰਜ਼ੀਆਂ ਜਾਂ ਸਰਟੀਫਿਕੇਟਾਂ 'ਤੇ ਵਿਚਾਰ ਨਹੀਂ ਕੀਤਾ ਜਾਵੇਗਾ।

By  KRISHAN KUMAR SHARMA August 9th 2024 04:46 PM

PSEB : ਪੰਜਾਬ ਸਕੂਲ ਸਿੱਖਿਆ ਵਿਭਾਗ ਵੱਲੋਂ ਬਦਲੀਆਂ ਸਬੰਧੀ ਅਰਜ਼ੀ ਦੇਣ ਦੀ 10 ਅਗਸਤ ਨੂੰ ਆਖਰੀ ਮੌਕਾ ਹੈ। ਪੰਜਾਬ ਸਿੱਖਿਆ ਵਿਭਾਗ ਦੇ ਕਰਮਚਾਰੀ ਕੱਲ੍ਹ ਯਾਨੀ ਸ਼ਨੀਵਾਰ ਤੱਕ ਤਬਾਦਲੇ ਲਈ ਅਪਲਾਈ ਕਰ ਸਕਣਗੇ। ਇਸ ਦੇ ਨਾਲ ਹੀ ਜੇਕਰ ਕਿਸੇ ਕਰਮਚਾਰੀ ਨੇ ਟਰਾਂਸਫਰ ਪੋਰਟਲ 'ਤੇ ਗਲਤ ਜਾਣਕਾਰੀ ਭਰੀ ਹੈ ਤਾਂ ਉਹ ਉਸ ਨੂੰ ਠੀਕ ਵੀ ਕਰ ਸਕੇਗਾ।

ਦੱਸ ਦਈਏ ਕਿ ਪੰਜਾਬ ਸਕੂਲ ਸਿੱਖਿਆ ਵਿਭਾਗ ਵੱਲੋਂ ਅੱਜ ਅਧਿਆਪਕਾਂ ਦੀਆਂ ਆਮ ਬਦਲੀਆਂ ਲਈ ਅਰਜ਼ੀਆਂ ਦੇਣ ਦੀ ਮਿਤੀ ਵਿੱਚ 10 ਅਗਸਤ, 2024 ਤੱਕ ਵਾਧਾ ਕਰ ਦਿੱਤਾ ਗਿਆ ਸੀ। ਇਹ ਮੌਕਾ ਵੈਬਸਾਈਟ ਡਾਊਨ ਹੋਣ ਕਾਰਨ ਅਧਿਆਪਕ ਆਪਣੀਆਂ ਅਰਜ਼ੀਆਂ ਦਾਇਰ ਨਹੀਂ ਕਰ ਸਕੇ, ਜਿਸ ਨੂੰ ਧਿਆਨ ਵਿੱਚ ਰੱਖਦਿਆਂ ਬਦਲੀਆਂ ਸਬੰਧੀ ਆਨਲਾਈਨ ਅਰਜ਼ੀਆਂ ਦੇਣ ਦੀ ਮਿਤੀ ਵਿੱਚ 10 ਅਗਸਰਤ 2024 ਤੱਕ ਵਾਧਾ ਕੀਤਾ ਗਿਆ ਹੈ।

ਹੁਣ ਇਸ ਤੋਂ ਬਾਅਦ ਕਿਸੇ ਨੂੰ ਮੌਕਾ ਨਹੀਂ ਮਿਲੇਗਾ। ਇਸ ਸਬੰਧੀ ਵਿਭਾਗ ਵੱਲੋਂ ਹੁਕਮ ਜਾਰੀ ਕਰ ਦਿੱਤੇ ਗਏ ਹਨ। ਇਸ ਦੇ ਨਾਲ ਹੀ, ਇਸ ਤੋਂ ਬਾਅਦ ਆਫਲਾਈਨ ਭਾਵ ਦਫਤਰ ਵਿੱਚ ਪ੍ਰਾਪਤ ਹੋਈਆਂ ਅਰਜ਼ੀਆਂ ਜਾਂ ਸਰਟੀਫਿਕੇਟਾਂ 'ਤੇ ਵਿਚਾਰ ਨਹੀਂ ਕੀਤਾ ਜਾਵੇਗਾ।

ਵਿਭਾਗ ਵੱਲੋਂ ਜਾਰੀ ਪੱਤਰ ਵਿੱਚ ਕਿਹਾ ਗਿਆ ਹੈ ਕਿ ਛੋਟ ਪ੍ਰਾਪਤ ਸ਼੍ਰੇਣੀ ਦੇ ਕੁਝ ਲੋਕਾਂ ਦੇ ਸਰਟੀਫਿਕੇਟ ਆਨਲਾਈਨ ਪੋਰਟਲ 'ਤੇ ਅਪਲੋਡ ਨਹੀਂ ਕੀਤੇ ਗਏ ਅਤੇ ਕੁਝ ਨਹੀਂ ਖੁੱਲ੍ਹ ਰਹੇ। ਇਹ ਮਾਮਲਾ ਵਿਭਾਗ ਦੇ ਧਿਆਨ ਵਿੱਚ ਆਇਆ ਹੈ। ਅਜਿਹੇ ਲੋਕਾਂ ਨੂੰ ਦੁਬਾਰਾ ਪੋਰਟਲ ਖੋਲ੍ਹ ਕੇ ਆਪਣੇ ਪੱਧਰ 'ਤੇ ਜਾਂਚ ਕਰਨੀ ਪਵੇਗੀ। ਜੇਕਰ ਸਰਟੀਫਿਕੇਟ ਖੁੱਲ੍ਹਾ ਦਿਖਾਈ ਨਹੀਂ ਦਿੰਦਾ ਤਾਂ ਸਰਟੀਫਿਕੇਟ ਨੂੰ ਦੁਬਾਰਾ ਅਪਲੋਡ ਕਰਨਾ ਚਾਹੀਦਾ ਹੈ।

2019 ਨੀਤੀ ਦੇ ਤਹਿਤ ਟ੍ਰਾਂਸਫਰ

ਸਿੱਖਿਆ ਵਿਭਾਗ ਵੱਲੋਂ 25 ਜੁਲਾਈ ਨੂੰ ਤਬਾਦਲਾ ਪੋਰਟਲ ਖੋਲ੍ਹਿਆ ਗਿਆ ਸੀ। ਇਹ ਤਬਾਦਲੇ 2019 ਨੀਤੀ ਤਹਿਤ ਕੀਤੇ ਜਾ ਰਹੇ ਹਨ। ਵਿਭਾਗ ਦਾ ਕਹਿਣਾ ਹੈ ਕਿ ਤਬਾਦਲਾ ਮਹਿਕਮੇ ਵੱਲੋਂ ਸਿਰਫ਼ ਇੱਕ ਵਾਰ ਹੀ ਕੀਤਾ ਜਾਣਾ ਹੈ। ਇਸ ਤੋਂ ਬਾਅਦ ਵਿਚਕਾਰ ਕੋਈ ਤਬਾਦਲਾ ਨਹੀਂ ਹੋਵੇਗਾ। ਕਿਉਂਕਿ ਤਬਾਦਲੇ ਕਾਰਨ ਬੱਚਿਆਂ ਦੀ ਪੜ੍ਹਾਈ ਪ੍ਰਭਾਵਿਤ ਹੁੰਦੀ ਹੈ।

Related Post