Bus Attack in Dhuri : ਪੰਜਾਬ ਰੋਡਵੇਜ਼ ਦੀ ਬੱਸ 'ਤੇ ਧੂਰੀ 'ਚ ਹਮਲਾ, ਘਟਨਾ ਦੀ ਵੀਡੀਓ ਆਈ ਸਾਹਮਣੇ
Dhuri Bus Attack Video : ਡਰਾਇਵਰ ਨੇ ਦੱਸਿਆ ਕਿ ਧੂਰੀ-ਕੱਕੜਵਾਲ ਚੌਕ ਵਿੱਚ ਲੱਗੇ ਜਾਮ ਕਾਰਨ ਗਲਤ ਸਾਈਡ ਆ ਕੇ ਬਸ ਨਾਲ ਲਗਣ 'ਤੇ ਮੁਲਜ਼ਮ ਪਹਿਲਾਂ ਬਹਿਸਬਾਜ਼ੀ ਕਰਨ ਲੱਗ ਪਏ, ਉਪਰੰਤ ਅੱਗੇ ਓਵਰਬ੍ਰਿਜ 'ਤੇ ਆ ਕੇ ਇਨ੍ਹਾਂ ਨੇ ਬੱਸ 'ਤੇ ਹਥਿਆਰਾਂ ਨਾਲ ਹਮਲਾ ਕਰ ਦਿੱਤਾ, ਜਿਸ ਨਾਲ ਬੱਸ ਦਾ ਕੰਡਕਟਰ ਜਖਮੀ ਹੋ ਗਿਆ ਹੈ।
Bus Attack in Dhuri : ਪੰਜਾਬ 'ਚ ਕਾਨੂੰਨ ਵਿਵਸਥਾ ਨੂੰ ਮੂੰਹ ਚਿੜਾਉਂਦੀਆਂ ਨਿੱਤ ਨਵੀਆਂ ਘਟਨਾਵਾਂ ਵਾਪਰ ਰਹੀਆਂ ਹਨ। ਤਾਜ਼ਾ ਘਟਨਾ ਸੰਗਰੂਰ ਜ਼ਿਲ੍ਹੇ ਦੇ ਧੂਰੀ ਤੋਂ ਸਾਹਮਣੇ ਆਹੀ ਹੈ, ਜਿਥੇ ਇੱਕ ਮਾਮੂਲੀ ਵਿਵਾਦ ਨੂੰ ਲੈ ਕੇ ਕੁੱਝ ਵਿਅਕਤੀਆਂ ਨੇ ਰੋਡਵੇਜ਼ ਬੱਸ ਨੂੰ ਘੇਰ ਲਿਆ ਅਤੇ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਹਾਲਾਂਕਿ ਹਮਲੇ ਵਿੱਚ ਸਵਾਰੀਆਂ ਵਾਲ-ਵਾਲ ਬਚ ਗਈਆਂ। ਪਰ ਬੱਸ ਦਾ ਕੰਡਕਟਰ ਜਖ਼਼ਮੀ ਹੋ ਗਿਆ। ਪੁਲਿਸ ਨੇ ਮੌਕੇ 'ਤੇ ਤੁਰੰਤ ਕਾਰਵਾਈ ਕਰਦੇ ਹੋਏ 6 ਮੁਲਜ਼ਮਾਂ ਨੂੰ ਕਾਬੂ ਕਰ ਲਿਆ ਹੈ।
ਜਾਣਕਾਰੀ ਅਨੁਸਾਰ ਇਹ ਘਟਨਾ ਧੂਰੀ ਦੇ ਓਵਰਬ੍ਰਿਜ 'ਤੇ ਉਸ ਸਮੇਂ ਵਾਪਰੀ, ਜਦੋਂ ਕੁਝ ਵਿਅਕਤੀ ਵੱਲੋਂ ਇੱਕ ਰੋਡਵੇਜ਼ ਦੀ ਬਸ ਨੂੰ ਘੇਰ ਕੇ ਤੋੜ ਭੰਨ ਕੀਤੀ ਗਈ। ਇਸ ਦੌਰਾਨ ਮੁਲਜ਼ਮਾਂ ਵੱਲੋਂ ਡਰਾਇਵਰ ਦੀ ਕੁਟਮਾਰ ਕਰਨ ਦੀ ਵੀ ਕੋਸ਼ਿਸ਼ ਕੀਤੀ ਅਤੇ ਕੰਡਕਟਰ ਦੀ ਕੁਟਮਾਰ ਕੀਤੀ ਗਈ, ਜਿਸ ਦੀ ਵੀਡੀਓ ਬੱਸ 'ਚ ਬੈਠੇ ਕਿਸੇ ਵਿਅਕਤੀ ਵੱਲੋਂ ਆਪਣੇ ਮੋਬਾਇਲ 'ਤੇ ਬਣਾਈ ਗਈ। ਇਸ ਦੌਰਾਨ ਮੌਕੇ 'ਤੇ ਕਾਰਵਾਈ ਕਰਦੇ ਹੋਏ ਤੁਰੰਤ ਐਸ.ਪੀ. ਮਨਦੀਪ ਸਿੰਘ ਪੁਲਿਸ ਪਾਰਟੀ ਨਾਲ ਪਹੁੰਚੇ ਅਤੇ 6 ਮੁਲਜ਼ਮਾਂ ਨੂੰ ਕਾਬੂ ਕੀਤਾ ਗਿਆ।
ਇਸ ਮੌਕੇ ਪੰਜਾਬ ਰੋਡਵੇਜ਼ ਬਸ ਦੇ ਡਰਾਇਵਰ ਨੇ ਦੱਸਿਆ ਕਿ ਧੂਰੀ-ਕੱਕੜਵਾਲ ਚੌਕ ਵਿੱਚ ਲੱਗੇ ਜਾਮ ਕਾਰਨ ਗਲਤ ਸਾਈਡ ਆ ਕੇ ਬਸ ਨਾਲ ਲਗਣ 'ਤੇ ਮੁਲਜ਼ਮ ਪਹਿਲਾਂ ਬਹਿਸਬਾਜ਼ੀ ਕਰਨ ਲੱਗ ਪਏ, ਉਪਰੰਤ ਅੱਗੇ ਓਵਰਬ੍ਰਿਜ 'ਤੇ ਆ ਕੇ ਇਨ੍ਹਾਂ ਨੇ ਬੱਸ 'ਤੇ ਹਥਿਆਰਾਂ ਨਾਲ ਹਮਲਾ ਕਰ ਦਿੱਤਾ, ਜਿਸ ਨਾਲ ਬੱਸ ਦਾ ਕੰਡਕਟਰ ਜਖਮੀ ਹੋ ਗਿਆ ਹੈ। ਕੰਡਕਟਰ ਨੂੰ ਹਸਪਤਾਲ ਵਿੱਚ ਜੇਰੇ ਇਲਾਜ ਕਰਵਾਇਆ ਗਿਆ ਹੈ।
ਥਾਣਾ ਸਿਟੀ ਦੇ ਮੁਖੀ ਨੇ ਮੀਡੀਆ ਨਾਲ ਗਲਬਨਾਤ ਕਰਦਿਆਂ ਦੱਸਿਆ ਕਿ ਕੁਝ ਵਿਅਕਤੀਆਂ ਵੱਲੋਂ ਬਸ ਨੂੰ ਘੇਰ ਕੇ ਬਸ ਦੇ ਸ਼ੀਸ਼ੇ ਤੋੜੇ ਗਏ ਅਤੇ ਭੰਨਤੋੜ ਕੀਤੀ ਗਈ, ਜਿਨ੍ਹਾਂ ਨੂੰ ਕਾਬੂ ਕਰਕੇ ਅਦਾਲਤ 'ਚ ਪੇਸ਼ ਕੀਤਾ ਜਾ ਰਿਹਾ ਹੈ।